ਸਮੱਗਰੀ 'ਤੇ ਜਾਓ

ਪੁੰਛ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੂੰਛ ਨਗਰ ਪੂੰਛ ਜਿਲ੍ਹੇ ਵਿਚ ਸਥਿਤ ਇਕ ਨਗਰ  ਪਰਿਸ਼ਦ ਹੈ, ਜੋ ਕਿ ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਵਿਚ ਸਥਿਤ ਹੈ। ਇਸ ਨਗਰ ਦੇ ਜ਼ਿਕਰ ਮਹਾਂਭਾਰਤ[1][1] ਵਿਚ ਵੀ ਮਿਲਦਾ ਹੈ ਅਤੇ ਚੀਨ ਦੇ ਯਾਤਰੀ ਹਿਊਨ ਸਾਂਗ ਨੇ ਵੀ ਇਸਦਾ ਜ਼ਿਕਰ ਕੀਤਾ ਹੈ।[2]

ਭੂਗੋਲ

[ਸੋਧੋ]

ਪੂੰਛ ਨਗਰ 33.77°N 74.1°E ਧੁਰੇ ਉਤੇ ਸਥਿਤ ਹੈ।[3] ਇਸ ਨਗਰ ਦੀ ਸਮੁੰਦਰ ਤਲ ਤੋਂ ਔਸਤ ਉਚਾਈ 981 ਮੀਟਰ ਹੈ। ਪੀਰ ਪੰਜਾਲ ਪਹਾੜੀਆਂ ਪੂੰਛ ਘਾਟੀ ਤੋਂ ਲੈਕੇ ਕਸ਼ਮੀਰੀ ਘਾਟੀ ਤੱਕ ਫੈਲੀ ਹੋਈ ਹੈ। ਇਸ ਨਗਰ ਵਿਚ ਚਾਰ ਤਹਿਸੀਲਾਂ - ਹਵੇਲੀ, ਮੇਂਢਰ, ਸੁਨਰਕੋਟ, ਅਤੇ ਮੰਡੀ ਹਨ।  

ਜਲਵਾਯੂ

[ਸੋਧੋ]

ਇਸ ਨਗਰ ਦਾ ਜਲਵਾਯੂ ਬਹੁਤ ਜਿਆਦਾ ਠੰਡਾ ਹੈ। ਗਰਮੀਆਂ ਦੇ ਦਿਨ ਥੋੜੇ ਅਤੇ ਸੂਖਦਾਇਕ ਹੁੰਦੇ ਹਨ। ਗਰਮੀ ਵਿਚ ਤਾਪਮਾਨ 31 ਡਿਗਰੀ ਸੈਲਸੀਅਸ ਤੋਂ ਜਿਆਦਾ ਨਹੀਂ ਹੁੰਦਾ। ਦਸੰਬਰ ਮਹੀਨੇ ਵਿਚ ਬਰਫ਼ਬਾਰੀ ਹੁੰਦੀ ਹੈ। ਮੀਂਹ ਸਾਲਾਨਾ ਅੌਸਤ 1087 ਮਿਲੀਮੀਟਰ ਹੁੰਦਾ ਹੈ। 

ਜਨ-ਸੰਖਿਆ

[ਸੋਧੋ]

2011 ਦੀ ਜਨਗਣਨਾ ਅਨੁਸਾਰ ਪੂੰਛ ਦੀ ਆਬਾਦੀ 40,987 ਹੈ। ਆਦਮੀਆਂ ਦੀ ਗਿਣਤੀ 55% ਅਤੇ ਔਰਤਾਂ ਦੀ ਗਿਣਤੀ 45% ਹੈ। ਇਥੇ ਸਾਖਰਤਾ ਦਰ 79% ਹੈ। 

ਇਤਿਹਾਸ 

[ਸੋਧੋ]

ਪੂੰਛ ਕਈ ਇਤਿਹਾਸਿਕ ਘਟਨਾਵਾਂ ਦਾ ਗਵਾਹ ਰਿਹਾ ਹੈ। ਜਦੋਂ ਸਿਕੰਦਰ ਮਹਾਨ ਨੇ 329 ਈ.ਪੂ. ਵਿਚ ਰਾਜਾ ਪੋਰਸ ੳੁਤੇ ਹਮਲਾ ਕੀਤਾ, ਉਦੋਂ ਇਸ ਖੇਤਰ ਨੂੰ ਦ੍ਰਵਭੀਸ਼ਣ ਨਾਂ ਨਾਲ ਜਾਣਿਆ ਜਾਂਦਾ ਸੀ। ਛੇਵੀ ਸਦੀ ਵਿਚ ਪ੍ਰਸਿਧ ਚੀਨੀ ਯਾਤਰੀ ਹਿਊਨ ਸਾਂਗ ਵੀ ਇਸ ਖੇਤਰ ਵਿਚੋਂ ਲੰਘਿਆ ਸੀ। 850 ਈ. ਦੇ  ਲਗਭਗ ਰਾਜਾ ਨਰ ਨੇ ਇਸ ਖੇਤਰ ਉੱਤੇ ਰਾਜ ਕੀਤਾ। ਮਹਿਮੂਦ ਗਜਨਵੀ ਨੇ ਪੂੰਛ ਉੱਤੇ 1020 ਈ.ਵਿਚ ਹਮਲਾ ਕੀਤਾ। ਇਥੇ ਰਾਜਾ ਤਿਰਲੋਚਨ ਪਾਲ ਨਾਲ ਮਹਿਮੂਦ ਗਜਨਵੀ ਦੀ ਭਿਆਨਕ ਲੜਾਈ ਹੋਈ ਸੀ। 

1596 ਈ. ਵਿਚ ਮੁਗ਼ਲ ਸਮਰਾਰ ਜਹਾਂਗੀਰ ਨੇ ਸਿਰਾਜੂਦੀਨ ਨੂੰ ਇਥੇ ਦਾ ਰਾਜਾ ਬਣਾਇਆ। 1819 ਤੋਂ 1850 ਈ. ਤੱਕ ਪੂੰਛ ਖਾਲਸਾ ਦਰਬਾਰ ਦੇ ਅਧੀਨ ਰਿਹਾ ਅਤੇ ਸਿੱਖਾਂ ਨੇ ਰਾਜ ਕੀਤਾ। ਆਜ਼ਾਦੀ ਦੇ ਸਮੇਂ ਇਹ ਹਿੱਸਾ ਰਾਜਾ ਹਰੀ ਸਿੰਘ ਦੇ ਅਧੀਨ ਸੀ

ਹਵਾਲੇ

[ਸੋਧੋ]
  1. महाभारत 7.4.5; 7/91/39-40.
  2. वाटर्स, युआन चांग, भाग I, पृष्ठ 284.
  3. Falling Rain Genomics, Inc - Poonch