ਬੰਬੇਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੰਬੇਲੀ ਪੰਜਾਬ, ਭਾਰਤ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੜ੍ਹਸ਼ੰਕਰ ਤਹਿਸੀਲ ਵਿੱਚ ਸਥਿਤ ਹੈ। ਇਹ ਉਪ-ਜ਼ਿਲ੍ਹਾ ਹੈੱਡਕੁਆਰਟਰ ਗੜ੍ਹਸ਼ੰਕਰ (ਤਹਿਸੀਲ ਦਫ਼ਤਰ) ਤੋਂ 24 ਕਿਲੋਮੀਟਰ ਅਤੇ ਜ਼ਿਲ੍ਹਾ ਹੈੱਡਕੁਆਰਟਰ ਹੁਸ਼ਿਆਰਪੁਰ ਤੋਂ 13 ਕਿਲੋਮੀਟਰ ਦੂਰ ਸਥਿਤ ਹੈ।

ਪਿੰਡ ਦਾ ਕੁੱਲ ਭੂਗੋਲਿਕ ਖੇਤਰ 123 ਹੈਕਟੇਅਰ ਹੈ। ਬੰਬੇਲੀ ਦੀ ਕੁੱਲ ਆਬਾਦੀ 1,088 ਲੋਕਾਂ ਦੀ ਹੈ, ਜਿਨ੍ਹਾਂ ਵਿੱਚੋਂ ਪੁਰਸ਼ਾਂ ਦੀ ਆਬਾਦੀ 524 ਹੈ ਜਦੋਂ ਕਿ ਔਰਤਾਂ ਦੀ ਆਬਾਦੀ 564 ਹੈ। ਪਿੰਡ ਬੰਬਲੀ ਦੀ ਸਾਖਰਤਾ ਦਰ 80.42% ਹੈ ਜਿਸ ਵਿੱਚੋਂ 85.11% ਮਰਦ ਅਤੇ 76.06% ਔਰਤਾਂ ਪਡ਼੍ਹੀ-ਲਿਖੀਆਂ ਹਨ। ਪਿੰਡ ਬਾਂਬੇਲੀ ਵਿੱਚ ਲਗਭਗ 253 ਘਰ ਹਨ। ਪਿੰਡ ਬੰਬੇਲੀ ਦਾ ਪਿੰਨਕੋਡ 146101 ਹੈ।

ਇਤਿਹਾਸ[ਸੋਧੋ]

ਬੰਬੇਲੀ ਪਿੰਡ ਦੇ ਵਸਣ ਦਾ ਕਾਰਕ ਬਣਨ ਵਾਲੇ ਯੋਧੇ ਗੁਰਬਖਸ਼ ਸਿੰਘ, ਸਿੱਧੂ ਜੱਟ, ਦੀ ਜੰਮਣ ਭੌਂਇ ਤਹਿਸੀਲ ਕਸੂਰ ਜ਼ਿਲਾਂ ਲਾਹੌਰ ਦਾ ਉੱਘੜਵਾਂ ਪਿੰਡ ਕਲਸੀਆ ਸੀ। ਪਹਿਲਾਂ-ਪਹਿਲ ਉਹਨਾਂ ਦਾ ਸਬੰਧ ਕਰੋੜ ਸਿੰਘੀਆਂ ਮਿਸਲ, ਜਿਸਦਾ ਹਰਿਆਣਾ (ਭੂੰਗਾਂ) ਖਿੱਤੇ ਸਮੇਤ ਮਾਹਿਲਪੁਰ ਖਿੱਤੇ ਦੇ ਉਰਲੇ ਪਾਸੇ ਤੱਕ ਕੁੱਝ/ ਟੁੱਟਵੇਂ ਖੇਤਰ ਉੱਤੇ ਵੀ ਕਬਜ਼ਾ ਸੀ, ਨਾਲ ਰਿਹਾ। ਸਮਾਂ ਪਾ; ਇਹੀ ਕਲਸੀਏ, ਕਲਸੀਆਂ ਮਿਸਲ,  ਜਿਸਦੇ ਹਿੱਸੇ ਪਹਿਲਾਂ-ਪਹਿਲ ਬੱਧਣੀ-ਬਿਲਾਸਪੁਰ (ਮੋਗਾ ਖੇਤਰ) ਦੇ 7-8 ਪਿੰਡ ਆਏ, ਦੇ ਬਾਨੀ ਬਣੇ ਸਨ

ਕਲਸੀਆਂ ਮਿਸਲ, ਮੁਰਾਦਾਬਾਦ-ਪਾਊਂਟਾ ਸਹਿਬ ਰੋਡ, ਦੇ ਸੰਯੋਜਕ ਇਸ ਪੁਰਖੇ ਦੀ ਜੰਗੀ-ਗੜ੍ਹੀ ਪਿੰਡ ਗੋਂਦਪੁਰ (ਮਾਹਿਲਪੁਰ-ਬਾੜੀਆਂ) ਵਿੱਚ ਸੀ। ਪਰ; ਹਾਲਾਤਾਂ ਵੱਸ ਇਹ ਬੰਬੇਲੀ ਖਿੱਤੇ ਦੇ ਸੰਘਣੇ ਬਣ-ਵੇਲਿਆ, ਅੰਬਾਂ ਦੇ ਝੁਰਮਟਾਂ, ਵਿੱਚ ਗੁਰੀਲਾ ਰਣਨੀਤਿਕ ਪਨਾਹ ਲੈ ਲੈਂਦਾ ਸੀ। ਇਸ ਆਰਜ਼ੀ ਜੰਗੀ-ਪਿਕਟ ਨੂੰ ਉਦੋਂ 'ਬਣ-ਵੇਲੀ' ਕਹਿੰਦੇ ਸਨ। ਉਦੋਂ ਦੀ  'ਬਣ-ਵੇਲੀ', ਜਿਥੇ ਉਸ ਆਖਰੀ ਸਾਹ ਲਏ, ਵਿੱਚ ਉਸਦੀ ਸਮਾਧ ਹੁਣ ਵੀ ਮੌਜ਼ੂਦ ਹੈ। ਮਗਰੋਂ; ਇਹੀ 'ਬਣ-ਵੇਲੀ', ਵਿਗੜਦਾ-ਸੰਵਰਦਾ, ਇਲਾਕੇ ਦਾ ਉੱਘਾ ਕੇਂਦਰੀ ਪਿੰਡ, 'ਬੰਬੇਲੀ' ਬਣ ਗਿਆ।

ਮਹਿਲਪੁਰ ਸਾਰੀਆਂ ਪ੍ਰਮੁੱਖ ਆਰਥਿਕ ਗਤੀਵਿਧੀਆਂ ਲਈ ਬਾਂਬੇਲੀ ਪਿੰਡ ਦਾ ਸਭ ਤੋਂ ਨਜ਼ਦੀਕੀ ਸ਼ਹਿਰ ਹੈ।

ਹਵਾਲੇ[ਸੋਧੋ]

[1]

  1. https://www.punjabijagran.com/punjab/jalandhar-hoshiarpur-news-born-of-bombeli-anandpal-sara-has-been-nominated-as-a-jury-member-in-canada-9331439.html