ਭਰਿੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਰਿੰਡ
Temporal range: Jurassic–Present
Vespula germanica Richard Bartz.jpg
Vespula germanica (ਜਰਮਨ ਭਰਿੰਡ)
ਵਿਗਿਆਨਿਕ ਵਰਗੀਕਰਨ
ਜਗਤ: 'Animalia (ਐਨੀਮਲ)
ਵੰਡ: Arthropoda (ਅਰਥ੍ਰੋਪੋਡਾ)
ਵਰਗ: Insecta (ਕੀਟ ਪਤੰਗੇ)
ਤਬਕਾ: Hymenoptera (ਹਾਈਮਨੋਪਟੇਰਾ)

ਭਰਿੰਡ (ਅੰਗਰੇਜ਼ੀ: wasp) ਇੱਕ ਉੱਡਣ ਵਾਲਾ ਕੀੜਾ ਹੈ। ਇਸ ਨੂੰ ਪੰਜਾਬੀ ਵਿੱਚ ਧਮੂੜੀ, ਧਰਭੂੜੀ, ਡੇਮੂੰ ਤੇ ਭੂੰਡ ਵੀ ਕਹਿੰਦੇ ਹਨ।[1] ਇਹ ਖੱਟੇ ਪੀਲ਼ੇ ਰੰਗ ਦੀ ਹੁੰਦੀ ਹੈ। ਜੇਕਰ ਇਹ ਬੰਦੇ ਨੂੰ ਡੰਗ ਦੇਵੇ ਤਾਂ ਉਹ ਜਗ੍ਹਾ ਸੁੱਜ ਜਾਂਦੀ ਹੈ ਤੇ ਬੜਾ ਦਰਦ ਹੁੰਦਾ ਹੈ। ਭਰਿੰਡਾਂ ਦੇ ਘਰ ਨੂੰ ਖੱਖਰ ਜਾਂ ਭਰਿੰਡਾ ਦਾ ਛੱਤਾ ਕਹਿੰਦੇ ਹਨ। ਜਦੋਂ ਕੋਈ ਭਰਿੰਡ ਡੰਕ ਮਾਰਦੀ ਹੈ ਤਾਂ ਉਸ ਜਗ੍ਹਾ ਤੇ ਪੈਟਰੋਲ ਲਾ ਦਿੱਤਾ ਜਾਵੇ ਤਾਂ ਸੁੱਜਣ ਤੋਂ ਰੋਕਿਆ ਜਾ ਸਕਦਾ ਹੈ। ਇਹ ਆਮ ਕਰਕੇ ਗਰਮੀਆਂ ਵਿੱਚ ਹੀ ਨਿਕਲਦੀਆਂ ਹਨ। ਇਹ ਮੋਟਰਸਾਈਕਲ ਸਵਾਰ ਅਤੇ ਸਾਈਕਲ ਸਵਾਰ ਦੇ ਆਮ ਕਰਕੇ ਆਉਂਦਿਆਂ ਜਾਂਦਿਆ ਲੜ ਜਾਂਦੀਆਂ ਹਨ। ਇਸ ਕਰਕੇ ਪੈਟਰੋਲ ਹੀ ਸੱਭ ਤੋਂ ਵਧੀਆ ਰਹਿੰਦਾ ਹੈ ਇਸ ਦੇ ਕੱਟਣ ਤੇ ਸੁੱਜਣ ਤੋਂ ਬਚਾਉਣ ਲਈ ਕਿਉਕਿ ਰਸਤੇ ਵਿੱਚ ਸਾਡੇ ਕੋਲ਼ ਇਹੀ ਇੱਕ ਉਪਾ(ਇਲਾਜ) ਹੁੰਦਾ ਹੈ। ਜੇਕਰ ਇਹ ਕਿਸੇ ਦੇ ਘਰ ਆਪਣਾ ਘਰ ਬਣਾ ਲਵੇ ਤਾਂ ਇਸ ਨੂੰ ਹਟਾਉਣ ਲਈ ਨਿੰਮ ਦੇ ਪੱਤਿਆਂ ਦਾ ਧੂੰਆਂ ਕੀਤਾ ਜਾਂਦਾ ਹੈ ਤੇ ਬਿਲਕੁਲ ਇਸ ਦੇ ਨਿਚੇ ਉਸ ਧੂੰਏ ਨੂੰ ਰੱਖ ਦਿੱਤਾ ਜਾਂਦਾ ਹੈ।

ਪੰਜਾਬੀ ਲੋਕਧਾਰਾ ਵਿੱਚ[ਸੋਧੋ]

ਮੇਰੀ ਛਾਤੀ ਤੇ ਡੇਮੂੰ ਡੰਗ ਮਾਰ ਨੀ ਗਿਆ

ਹੁਣ ਮੋਈ ਹੁਣ ਮੋਈ ਮੈਨੂੰ ਕੀਹ ਹੋਗਿਆ[2]

ਹਵਾਲੇ[ਸੋਧੋ]

  1. "ਧਮੂੜੀ - ਪੰਜਾਬੀ ਪੀਡੀਆ". punjabipedia.org. Retrieved 2022-10-30.
  2. "ਪੰਨਾ:ਗੁਰਮੁਖੀ, ਪੰਜਾਬੀ ਤੇ ਪਸ਼ਤੋ ਆਦਿ ਰਿਕਾਰਡਾਂ ਦੀ ਵੱਡੀ ਸੂਚੀ ਪੱਤ੍ਰ.pdf/53 - ਵਿਕੀਸਰੋਤ". pa.wikisource.org. Retrieved 2022-10-30.