ਫੁੱਲਾਂ ਦੀ ਮੱਖੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਫੁੱਲਾਂ ਦੀ ਮੱਖੀ
Syrphidae poster.jpg
ਸੋਲਾਂ ਤਰ੍ਹਾਂ ਦੇ ਵੱਖ ਵੱਖ ਫੁੱਲਾਂ ਦੀਆਂ ਮੱਖੀਆਂ
Scientific classification
Kingdom: ਜਾਨਵਰ
Phylum: ਆਰਥੋਪੋਡਾ
Class: ਕੀੜੇ-ਪਤੰਗਾ
Order: ਮੱਖੀ
Suborder: ਬਰਾਚੀਸੇਰਾ
Section: ਅਸਚੀਜ਼ਾ
Superfamily: ਫੁੱਲਾਂ ਦੀ ਮੱਖੀ
Family: ਫੁੱਲਾਂ ਦੀ ਮੱਖੀ
ਪੀਰੇ ਅੰਡਰੇ ਲਟਰੀਅਲੇ, 1802
ਉਪ-ਪਰਵਾਰ
  • ਅਰਿਸਟਾਲੀਨਾ
  • ਮਾਈਕ੍ਰੋਦੋਨਟੀਨ
  • ਫੁੱਲਾਂ ਦੀ ਮੱਖੀ

ਫੁੱਲਾਂ ਦੀ ਮੱਖੀ ਦੇ ਵੱਖ-ਵੱਖ ਗੁਣਾਂ ਕਰ ਕੇ ਅੰਗਰੇਜ਼ੀ ਵਿੱਚ ਇਨ੍ਹਾਂ ਨੂੰ ਫਲਾਵਰ ਫਲਾਈ(flower fly), ਹੋਵਰ ਫਲਾਈ(hoverfly) ਅਤੇ ਸਿਰਫਿਡ ਫਲਾਈ(syrphid fly) ਵਰਗੇ ਨਾਂ ਦਿੱਤੇ ਗਏ ਹਨ।[1] ਉਨ੍ਹਾਂ ਦੀ ਮਹਾਂ ਜਾਤੀ ਦਾ ਤਕਨੀਕੀ ਨਾਂ ‘ਹੈਲੋਫਿਲੱਸ’ ਹੈ। ਮੱਖੀ ਦੇ ਪਰਿਵਾਰ ਨੂੰ ‘ਸਿਰਫਿਡੀ’ ਕਹਿੰਦੇ ਹਨ। ਇਸ ਵਿੱਚ ਤਕਰੀਬਨ 6000 ਜਾਤੀਆਂ ਸ਼ਾਮਿਲ ਹਨ। ਇਹ ਸਾਰੀਆਂ ਹੀ ਬਹੁਤ ਨਕਲਚੀ ਮੱਖੀਆਂ ਹੁੰਦੀਆਂ ਹਨ। ਇਨ੍ਹਾਂ ਨੇ ਸ਼ਹਿਦ ਦੀਆਂ ਮੱਖੀਆਂ, ਡੂਮਣਿਆਂ, ਘਰਘੀਨਾਂ ਤੇ ਭਰਿੰਡਾਂ ਦੇ ਰੰਗ ਅਤੇ ਚਾਲ-ਢਾਲ ਅਪਣਾ ਲਏ ਹਨ। ਇਸ ਤਰ੍ਹਾਂ ਇਹ ਸ਼ਿਕਾਰੀਆਂ ਤੋਂ ਬਚ ਜਾਂਦੀਆਂ ਹਨ, ਜੋ ਜ਼ਹਿਰੀਲੇ ਸਮਝ ਕੇ ਇਨ੍ਹਾਂ ਦੇ ਨੇੜੇ ਨਹੀਂ ਫਟਕਦੇ। ਕਈ ਮੱਖੀਆਂ ਡੰਗ ਮਾਰਨ ਦੀ ਝੂਠੀ ਕਿਰਿਆ ਤਕ ਕਰਦੀਆਂ ਹਨ। ਇਸ ਤਰ੍ਹਾਂ ਦੀ ਨਕਲ ਨੂੰ ‘ਬੇਟੀਸੀਅਨ ਮਿਮਿਕਰੀ’ ਨਾਂ ਦਿੱਤਾ ਗਿਆ ਹੈ।

ਖੰਭ

ਅਕਾਰ ਅਤੇ ਬਣਤਰ[ਸੋਧੋ]

ਇਨ੍ਹਾਂ ਮੱਖੀਆਂ ਦਾ ਕੱਦ ਕਾਠ ‘ਸ਼ਹਿਦ ਦੀਆਂ ਛੋਟੀਆਂ ਮੱਖੀਆਂ’ ਜਿੰਨਾ ਹੀ ਹੁੰਦਾ ਹੈ। ਇਨ੍ਹਾਂ ਦੇ ਚਮਕੀਲੇ ਗੂੜ੍ਹੇ ਭੂਰੇ ਰੰਗ ਦੇ ਢਿੱਡ ਉੱਤੇ ਪੀਲੀਆਂ ਧਾਰੀਆਂ ਵੀ ਹੁੰਦੀਆਂ ਹਨ। ਇਹ ਮੱਖੀਆਂ ਇੱਕ ਮਗਰੋਂ ਦੂਜੇ ਫੁੱਲ ਅੱਗੇ ਹਵਾ ਵਿੱਚ ਹੀ ਖੜ੍ਹੀਆਂ ਹੋ ਜਾਂਦੀਆਂ ਹਨ। ਇਨ੍ਹਾਂ ਮੱਖੀਆਂ ਦੇ ਸਿਰਫ਼ ਇੱਕ ਜੋੜਾ ਖੰਭ ਹੀ ਸਨ। ਇਸ ਤੋਂ ਇਲਾਵਾ ਬੈਠਣ ਸਮੇਂ ਇਨ੍ਹਾਂ ਮੱਖੀਆਂ ਦੇ ਖੰਭ ਪਾਸਿਆਂ ਨੂੰ ਸਰੀਰ ਦੀ ਉੱਚਾਈ ਦੇ ਬਰਾਬਰ ਥੋੜ੍ਹੇ ਬਾਹਰ ਨੂੰ ਹੁੰਦੇ ਹਨ ਇਨ੍ਹਾਂ ਦੀਆਂ ਟੋਹਣੀਆਂ ਛੋਟੀਆਂ ਅਤੇ ਬਿਨਾਂ ਮੋੜ ਤੋਂ ਮੁੜੀਆਂ ਹੁੰਦੀਆਂ ਹਨ। ਸਭ ਤੋਂ ਵੱਡੀ ਗੱਲ ਕਿ ਇਹ ਡੰਗ ਨਹੀਂ ਮਾਰਦੀਆਂ। ਇਨ੍ਹਾਂ ਦੇ ਸਿਰ ਉੱਤੇ ਵੱਡੀਆਂ-ਵੱਡੀਆਂ ਅੱਖਾਂ ਹੁੰਦੀਆਂ ਹਨ ਅਤੇ ਸਿਰ ਬਾਕੀ ਸਰੀਰ ਤੋਂ ਥੋੜ੍ਹਾ ਵੱਡਾ ਹੁੰਦਾ ਹੈ। ਇਹ ਬਹੁਤ ਚੁਸਤ ਉਡਾਰੂ ਹੁੰਦੀਆਂ ਹਨ ਅਤੇ ਉੱਡਦੇ ਹੋਏ ਬੜੀ ਸਰਲਤਾ ਤੇ ਸਹਿਜਤਾ ਨਾਲ ਕਿਸੇ ਵੀ ਪਾਸੇ ਮੁੜ ਸਕਦੀਆਂ ਹਨ। ਇੱਥੋਂ ਤੱਕ ਕਿ ਹਵਾ ਵਿੱਚ ਇੱਕ ਹੀ ਜਗ੍ਹਾ ’ਤੇ ਖੜੀ੍ਹਆਂ ਵੀ ਹੋ ਸਕਦੀਆਂ ਹਨ। ਇਸ ਕਰ ਕੇ ਇਨ੍ਹਾਂ ਨੂੰ ‘ਹੋਵਰ ਫਲਾਈਸ’ ਵੀ ਕਿਹਾ ਜਾਂਦਾ ਹੈ। ਇਨ੍ਹਾਂ ਦਾ ਸਿਰਫ਼ ਇੱਕ ਪਾਰਦਰਸ਼ੀ ਪਰ ਬੜਾ ਚਮਕੀਲਾ ਖੰਭਾਂ ਦਾ ਜੋੜਾ ਹੁੰਦਾ ਹੈ। ਦੂਜਾ ਜੋੜਾ ਬਹੁਤ ਛੋਟਾ ਹੁੰਦਾ ਹੈ। ਇਹ ਉੱਡਣ ਦੇ ਕੰਮ ਨਹੀਂ ਆਉਂਦਾ। ਇਸ ਨੂੰ ‘ਹਾਲਟੀਅਰ’ ਕਹਿੰਦੇ ਹਨ। ਇਹ ਖੰਭ ਉੱਡਣ ਵੇਲੇ ਸੰਤੁਲਨ ਬਣਾਈ ਰੱਖਣ ਦੇ ਕੰਮ ਆਉਂਦੇ ਹਨ। ਇਨ੍ਹਾਂ ਮੱਖੀਆਂ ਦਾ ਮੂੰਹ ਆਮ ਘਰੇਲੂ ਮੱਖੀਆਂ ਵਰਗਾ ਹੀ ਹੁੰਦਾ ਹੈ। ਇਸ ਦਾ ਮੂੰਹ ਸਪੰਜ ਵਰਗਾ ਹੋਣ ਕਰ ਕੇ ਫੁੱਲਾਂ ਦਾ ਰਸ ਚੂਸਣ ਅਤੇ ਪਰਾਗ ਲੈਣ ਦੇ ਕੰਮ ਆਉਂਦਾ ਹੈ। ਇਹ ਫੁੱਲਾਂ ਦੇ ਰਸ ਦੇ ਨਾਲ ਤੇਲੇ ਜਾਂ ਤੇਲੇ ਵਰਗੇ ਹੋਰ ਕੀੜਿਆਂ ਦਾ ਸੁੱਟਿਆ ਹੋਇਆ ਮਿੱਠਾ ਤਰਲ ਪਦਾਰਥ ਵੀ ਬੜੇ ਸ਼ੌਕ ਨਾਲ ਚੂਸਦੀਆਂ ਹਨ।

ਮਾਦਾ ਅਤੇ ਨਰ ਪ੍ਰਜਨਣ ਸਮੇਂ

ਪ੍ਰਜਨਣ ਅਤੇ ਬੱਚੇ[ਸੋਧੋ]

ਮਾਦਾ ਦੇ ਮੁਕਾਬਲੇ ਨਰ ਛੇਤੀ ਵੱਡੇ ਹੋ ਜਾਂਦੇ ਹਨ। ਉਹ ਉੱਡਕੇ ਤੇ ਘੁੰਮ ਘੁੰਮ ਕੇ ਆਪਣੀ ਮਲਕੀਅਤ ਦੀ ਫੁਲਵਾੜੀ ਦੇ ਚੁਫ਼ੇਰੇ ਨੂੰ ਉਲੀਕਦੇ ਹਨ। ਉਸ ਚੁਫੇਰੇ ਵਿੱਚ ਵੜਨ ਵਾਲੀ ਮਾਦਾ ਉਸੇ ਨਰ ਦੀ ਮਲਕੀਅਤ ਬਣ ਜਾਂਦੀ ਹੈ। ਸਹਿਵਾਸ ਮਗਰੋਂ ਮਾਦਾ ਤੇਲੇ ਨਾਲ ਭਰੀਆਂ ਟਾਹਣੀਆਂ ਉੱਤੇ ਇੱਕ ਇੱਕ ਕਰ ਕੇ ਅੰਡੇ ਦਿੰਦੀ ਹੈ ਕਿਉਂਕਿ 70 ਫ਼ੀਸਦੀ ਫੁੱਲਾਂ ਦੀਆਂ ਮੱਖੀਆਂ ਦੇ ਬੱਚੇ ਤੇਲਾ ਖਾ ਕੇ ਹੀ ਵੱਡੇ ਹੁੰਦੇ ਹਨ। ਇਸ ਦੇ ਨਾਲ ਨਾਲ ਇਹ ਇੱਕ ਥਾਂ ’ਤੇ ਬੈਠੇ ਰਹਿਣ ਵਾਲੇ ਹੋਰ ਪੋਲੇ ਸਰੀਰ ਵਾਲੇ ਕੀੜਿਆਂ ਨੂੰ ਖਾਂਦੇ ਹਨ। ਬੱਚਿਆਂ ਦੇ ਮੂੰਹ ਵਿੱਚ ਸਖ਼ਤ ਤੇ ਤਿੱਖੇ ਜਬਾੜ੍ਹੇ ਹੁੰਦੇ ਹਨ। ਇਨ੍ਹਾਂ ਦੇ ਬੱਚਿਆਂ ਦੇ ਸਿਰ ਪੈਰ ਨਹੀਂ ਦਿਸਦੇ। ਉਹ ਫਿੱਕੇ ਬਦਾਮੀ ਰੰਗ ਦੇ ਛੋਟੇ ਜਿਹੇ ਸਲੱਗ ਵਰਗੇ ਲੱਗਦੇ ਹਨ। ਇਸ ਕਰ ਕੇ ਇਨ੍ਹਾਂ ਨੂੰ ਅੰਗਰੇਜ਼ੀ ਵਿੱਚ ਮੈਗੱਟ ਕਹਿੰਦੇ ਹਨ ਪਰ ਇਹ ਪੂਰੇ ਪੇਟੂ ਹੁੰਦੇ ਹਨ ਅਤੇ ਇੱਕ ਬੱਚਾ ਗੱਭਰੂ ਹੋਣ ਤਕ 400 ਤੋਂ ਵੱਧ ਤੇਲੇ ਹਜ਼ਮ ਕਰ ਸਕਦਾ ਹੈ।[2]

ਲਾਭ[ਸੋਧੋ]

ਇਹ ਮੱਖੀਆਂ ਬਹੁਤ ਹੀ ਫਾਇਦੇਮੰਦ ਹਨ। ਇਨ੍ਹਾਂ ਦੇ ਪ੍ਰੋੜ੍ਹ ਫੁੱਲਾਂ ਦਾ ਪਰਾਗਣ ਕਰਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਸਾਲ ਵਿੱਚ ਇਹ ਤਕਰੀਬਨ ਸੱਤ ਵਾਰ ਆਪਣਾ ਜੀਵਨ ਚੱਕਰ ਪੂਰਾ ਕਰ ਲੈਂਦੀਆਂ ਹਨ। ਬੱਚੇ ਤੇਲਾ ਖਾਣ ਵਾਲੀਆਂ ਮਸ਼ੀਨਾਂ ਹਨ ਅਤੇ ਪਰਾਗਣ ਵਿੱਚ ਸਹਾਇਕ ਇਹ ਮੱਖੀਆਂ ਕੀੜ ਸੰਖਿਆ ਦੀ ਅਨੋਖੀ ਲਗਾਮ ਹਨ। ਇਹ ਇਨਸਾਨਾਂ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਾਉਂਦੀਆਂ। ਛੋਟੀਆਂ ਛੋਟੀਆਂ ਮੱਖੀਆਂ ਫੁੱਲਾਂ ਉੱਤੇ ਮੰਡਰਾ ਰਹੀਆਂ ਸਨ ਅਤੇ ਉਨ੍ਹਾਂ ਵਿੱਚੋਂ ਰਸ ਪੀ ਰਹੀਆਂ ਸਨ।

ਹਵਾਲੇ[ਸੋਧੋ]