ਮੱਛਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੱਛਰ
ਮੱਛਰ
Scientific classification
Kingdom:
'Animalia (ਐਨੀਮਲੀਆ)
Division:
Arthropoda (ਅਰਥ੍ਰੋਪੋਡਾ)
Class:
Insecta (ਕੀਟ ਪਤੰਗੇ)
Order:
Diptera (ਡਾਈਪਟੇਰਾ)
Family:
ਕੁਲੀਸੀਡਾਏ

ਮੱਛਰ ਕੁਤੜੀ-ਨੁਮਾ ਮੱਖੀਆਂ ਦੇ ਇੱਕ ਪਰਵਾਰ ਕੁਲੀਸੀਡਾਏ (Culicidae) ਨਾਲ ਸੰਬੰਧਿਤ ਹਨ। ਦੁਨੀਆ ਭਰ ਵਿੱਚ ਮੱਛਰਾਂ ਦੀਆਂ ਤਕਰੀਬਨ 3,500 ਕਿਸਮਾਂ ਮਿਲਦੀਆਂ ਹਨ। ਇਹ ਇੱਕ ਸੈਕਿੰਡ ਵਿੱਚ 500 ਵਾਰ ਖੰਭ ਫੜਫੜਾਉਂਦਾ ਹੈ।

ਵਿਕਾਸ ਦੀਆਂ ਮੰਜਲਾਂ[ਸੋਧੋ]

ਮੱਛਰ ਦੇ ਜੀਵਨ ਦੇ ਵਿਕਾਸ ਦੀਆਂ ਚਾਰ ਮੰਜਲਾਂ ਹੁੰਦੀਆਂ ਹਨ। ਅੰਡਾ, ਲਾਰਵਾ, ਪਿਊਪਾ ਅਤੇ ਪੂਰਾ ਮੱਛਰ। ਇਨ੍ਹਾਂ ਦਾ ਵਿਕਾਸ ਆਮ ਤੌਰ ਤੇ ਟੋਭਿਆਂ, ਤਾਲਾਬਾਂ, ਗੰਦੇ ਨਾਲੇ ਨਾਲੀਆਂ, ਜਾਂ ਪਾਣੀ ਦੇ ਕਿਸੇ ਵੀ ਭੰਡਾਰ ਅਤੇ ਘਾਹ ਬੂਟਿਆਂ ਦੇ ਪੱਤਿਆਂ ਉੱਤੇ ਹੁੰਦਾ ਹੈ। ਇਨ੍ਹਾਂ ਦੇ ਜੀਵਨ ਦੇ ਪਹਿਲੇ ਤਿੰਨ ਪੜਾਅ ਇੱਕ ਤੋਂ ਦੋ ਹਫ਼ਤਿਆਂ ਵਿੱਚ ਪੂਰੇ ਹੋ ਜਾਂਦੇ ਹਨ। ਮਦੀਨ ਮੱਛਰ ਇੱਕ ਮਹੀਨੇ ਤੱਕ ਜਿੰਦਾ ਰਹਿ ਸਕਦੀ ਹੈ ਲੇਕਿਨ ਆਮ ਤੌਰ ਉੱਤੇ ਜੀਵਨ ਇੱਕ ਤੋਂ ਦੋ ਹਫ਼ਤੇ ਤੱਕ ਹੁੰਦਾ ਹੈ।

ਖਾਧ-ਖੁਰਾਕ[ਸੋਧੋ]

ਮੱਛਰਾਂ ਦੀ ਮੂਲ ਖਾਧ ਖੁਰਾਕ ਫਲਾਂ ਫੁੱਲਾਂ ਦਾ ਰਸ ਹੈ।[1] ਖੂਨ ਦੀ ਜ਼ਰੂਰਤ ਕੇਵਲ ਮਦੀਨ ਮੱਛਰ ਨੂੰ ਹੁੰਦੀ ਹੈ। ਆਂਡੇ ਦੇਣ ਲਈ ਮਦੀਨ ਮੱਛਰ ਨੂੰ ਇਸਪਾਤ ਅਤੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ, ਜੋ ਇਹ ਖੂਨ ਤੋਂ ਪ੍ਰਾਪਤ ਕਰਦੀ ਹੈ। ਖੂਨ ਚੂਸ ਲੈਣ ਦੇ ਬਾਅਦ ਮਦੀਨ ਮੱਛਰ ਆਰਾਮ ਕਰਦੀ ਹੈ ਜਦੋਂ ਤੱਕ ਇਹ ਖੂਨ ਹਜਮ ਨਹੀਂ ਹੋ ਜਾਂਦਾ ਅਤੇ ਆਂਡੇ ਤਿਆਰ ਨਹੀਂ ਹੋ ਜਾਂਦੇ। ਮੱਛਰਾਂ ਦੀਆਂ ਕੁੱਝ ਕਿਸਮਾਂ ਲਗਾਤਾਰ ਚਾਰ ਘੰਟੇ ਤੱਕ ਉੱਡ ਸਕਦੀਆਂ ਹਨ ਅਤੇ ਰਾਤ ਭਰ ਵਿੱਚ ਬਾਰਾਂ ਕਿਲੋਮੀਟਰ ਤੱਕ ਦਾ ਸਫਰ ਤੈਅ ਸਕਦੀਆਂ ਹਨ। ਉਨ੍ਹਾਂ ਦੀਆਂ ਜਿਆਦਾ ਕਿਸਮਾਂ ਗਰਮ ਸਿੱਲ੍ਹੇ ਖੇਤਰਾਂ ਵਿੱਚ ਪਾਈਆਂ ਜਾਂਦੀਆਂ ਹਨ ਜਿੱਥੇ ਇਹ ਸਾਰਾ ਸਾਲ ਆਪਣੇ ਜੀਵਨ ਦਾ ਚੱਕਰ ਚਲਾਂਦੇ ਰਹਿੰਦੇ ਹਨ। ਠੰਡੇ ਮੌਸਮ ਵਿੱਚ ਇਹ ਹਾਲਾਂਕਿ ਅਕਰਮਕ ਹੋ ਜਾਂਦੇ ਹਨ, ਲੇਕਿਨ ਪੂਰੇ ਖ਼ਤਮ ਨਹੀਂ ਹੁੰਦੇ।

ਮਨੱਖੀ ਖੂਨ[ਸੋਧੋ]

ਮਾਦਾ ਮੱਛਰ ਜੋ ਇੱਕ ਕੀਟ ਹੈ, ਹੀ ਮਨੁੱਖ ਨੂੰ ਕੱਟਦਾ ਹੈ। ਇਹ ਮਨੁੱਖ ਰਾਹੀਂ ਛੱਡੀ ਗਈ ਕਾਰਬਨ ਡਾਈਆਕਸਾਈਡ ਨੂੰ 100 ਫੁੱਟ ਦੀ ਦੂਰੀ ਤੋਂ ਮਹਿਸੂਸ ਕਰ ਲੈਂਦਾ ਹੈ। ਇਸ ਦੀ ਸੁੰਡ ਪਤਲੀ ਅਤੇ ਤਿੱਖੀ ਹੁੰਦੀ ਹੈ। ਇਸ ਦੀ ਸੁੰਡ ਵਿੱਚ ਦੋ ਨਲੀਆਂ ਹੁੰਦੀਆਂ ਹਨ। ਜਦੋਂ ਉਹ ਸੁੰਡ ਰਾਹੀਂ ਕਿਸੇ ਵਿਅਕਤੀ ਨੂੰ ਕੱਟਦਾ ਹੈ ਤਾਂ ਇਸ ਦੀ ਇੱਕ ਨਲੀ ਰਾਹੀਂ ਥੁੱਕ ਮਨੁੱਖ ਅੰਦਰ ਜਾਂਦਾ ਹੈ। ਮੱਛਰ ਦੇ ਥੁੱਕ ਵਿੱਚ ਖ਼ਾਸ ਕਿਸਮ ਦੇ ਪ੍ਰੋਟੀਨ ਹੁੰਦੇ ਹਨ। ਇਹ ਪ੍ਰੋਟੀਨ ਲਹੂ ਨੂੰ ਜੰਮਣ ਤੋਂ ਰੋਕਦੇ ਹਨ ਅਤੇ ਕੱਟੀ ਹੋਈ ਥਾਂ ਨੂੰ ਸੁੰਨ੍ਹ ਕਰ ਦਿੰਦੇ ਹਨ, ਜਿਸ ਕਾਰਨ ਮਨੁੱਖ ਨੂੰ ਮੱਛਰ ਦੇ ਕੱਟਣ ਦਾ ਪਤਾ ਨਹੀਂ ਲੱਗਦਾ। ਮੱਛਰ ਦੂਜੀ ਨਲੀ ਰਾਹੀਂ ਖ਼ੂਨ ਨੂੰ ਚੂਸਦਾ ਹੈ।

ਮੱਛਰ ਕੱਟਣ ਨਾਲ ਖੁਰਕ[ਸੋਧੋ]

ਸਾਡਾ ਸਰੀਰ ਮੱਛਰ ਦੇ ਥੁੱਕ ਵਿਚਲੇ ਪ੍ਰੋਟੀਨਾਂ ਨੂੰ ਬਾਹਰਲੇ ਪ੍ਰੋਟੀਨ ਸਮਝਦਾ ਹੈ। ਸਰੀਰ ਇਨ੍ਹਾਂ ਪ੍ਰੋਟੀਨਾਂ ਨੂੰ ਬਾਹਰ ਕੱਢਣ ਜਾਂ ਨਸ਼ਟ ਕਰਨ ਲਈ ਹਿਸਟਾਮੀਨ ਪੈਦਾ ਕਰਦਾ ਹੈ। ਰੋਗ ਵਿਰੋਧੀ ਪ੍ਰਣਾਲੀ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੇ ਬਾਹਰੀ ਕਣ ਜਾਂ ਪ੍ਰੋਟੀਨ ਦੇ ਵਿਰੋਧ ਵਿੱਚ ਹਿਸਟਾਮੀਨ ਪੈਦਾ ਕਰਦੀ ਹੈ। ਇਹ ਹਿਸਟਾਮੀਨ ਕੱਟੀ ਹੋਈ ਥਾਂ ਵੱਲ ਨੂੰ ਵਹਿੰਦੀ ਹੈ ਜਿਸ ਕਰਕੇ ਲਹੂ ਵਹਿਣੀਆਂ ਅਤੇ ਕੱਟੀ ਹੋਈ ਜਗ੍ਹਾ ਦੇ ਨੇੜੇ ਦੇ ਸੈੱਲ ਫੈਲ ਜਾਂਦੇ ਹਨ ਜਾਂ ਆਕਾਰ ਵਿੱਚ ਵੱਡੇ ਹੋ ਜਾਂਦੇ ਹਨ। ਇਨ੍ਹਾਂ ਦੇ ਫੈਲਣ ਨਾਲ ਨਾੜੀ ਸੈੱਲਾਂ ਦੇ ਸਿਰਿਆਂ ਵਿੱਚ ਜਲਣ ਹੋਣ ਲੱਗਦੀ ਹੈ ਜਿਸ ਕਰਕੇ ਕੱਟੀ ਹੋਈ ਥਾਂ ’ਤੇ ਖ਼ੁਰਕ ਹੋਣ ਲੱਗ ਜਾਂਦੀ ਹੈ।

ਬੀਮਾਰੀਆਂ[ਸੋਧੋ]

ਮੱਛਰ ਦੁਨੀਆ ਵਿੱਚ ਇਨਸਾਨਾਂ ਦਾ ਸਭ ਤੋਂ ਵੱਡਾ ਹਤਿਆਰਾ ਹੈ। ਹਰ ਸਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਕਰੋੜਾਂ ਤੱਕ ਜਾ ਪੁੱਜਦੀ ਹੈ ਅਤੇ ਇੱਕ ਅਨੁਮਾਨ ਦੇ ਅਨੁਸਾਰ ਹਰ ਸਾਲ 20 ਲੱਖ ਲੋਕ ਇਸ ਤੋਂ ਪੈਦਾ ਹੋਣ ਵਾਲੀ ਬੀਮਾਰੀਆਂ -ਡੇਂਗੂ ਬੁਖਾਰ, ਪੀਲਾ ਬੁਖਾਰ ਅਤੇ ਮਲੇਰੀਏ ਨਾਲ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ ਜਿਹਨਾਂ ਵਿੱਚ ਵੱਡੀ ਗਿਣਤੀ ਅਫਰੀਕੀ ਅਤੇ ਏਸ਼ੀਆਈ ਲੋਕਾਂ ਦੀ ਹੁੰਦੀ ਹੈ। ਲੇਕਿਨ ਮੱਛਰ ਦਾ ਖੂਨ ਪੀਣ ਵਾਲਾ ਵਿਵਹਾਰ ਏਡਜ਼ ਵਰਗੇ ਘਾਤਕ ਰੋਗ ਦਾ ਕਾਰਨ ਨਹੀਂ ਬਣਦਾ। ਇਹ ਮਲੇਰੀਆ, ਡੇਂਗੂ ਅਤੇ ਪੀਲੇ ਬੁਖ਼ਾਰ ਆਦਿ ਦਾ ਵਾਹਕ ਹੈ।

ਮੱਛਰਾਂ ਨੇ ਪੀਣ-ਰਹਿਤ ਇੰਜੇਕਸ਼ਨ ਬਣਾਉਣ ਲਈ ਪ੍ਰੇਰਿਤ ਕਿੱਤਾ[ਸੋਧੋ]

ਓਹੀਓ ਸਟੇਟ ਯੂਨੀਵਰਸਿਟੀ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਰੋਪੜ ਦੇ ਸ਼ੋਧਕਰਤਾ ਦੇਵ ਗੁਰੇਰਾ, ਭਾਰਤ ਭੂਸ਼ਣ ਅਤੇ ਨਵੀਨ ਕੁਮਾਰ ਦੀ ਸਾਂਝੀ ਸ਼ੋਧ ਦੇ ਅਨੁਸਾਰ, ਮੱਛਰਾਂ ਨੂੰ ਵਿੰਨ੍ਹਣਾ ਬਿਨਾ ਪੀੜ ਦੇ ਹੁੰਦਾ ਹੈ ਕਿਉਂਕਿ ਇਹ ਸਬਤੋਂ ਪਹਿਲਾਂ ਵਿਸ਼ੇਸ਼ ਤਰਾਂ ਦੇ ਤਰਲ ਦੇ ਛਿੜਕਾ ਰਾਹੀਂ ਚਮੜੀ ਨੂੰ ਸੁੰਨ ਕਰਦਾ ਹੈ, ਤਾਂਕੀ ਉਹ ਨੁਕੀਲੇ ਸਟਿੰਗ ਰਾਹੀਂ ਚਮੜੀ ਨੂੰ ਭੇਦ ਸਕੇ, ਜਿਸਦਾ ਵਰਤ ਸਾਨੂ ਬਿਨਾਂ ਪਤਾ ਲੱਗੇ ਕਈ ਮਿੰਟਾਂ ਵਿਛ ਆਰਾਮ ਨਾਲ ਖੂਨ ਚੂਸਣ ਲਇ ਕਰਦਾ ਹੈ! ਇਹਨਾਂ ਸ਼ੋਧਾਂ ਦੇ ਆਧਾਰ ਤੇ, ਵਿਗਿਆਨਿਕਾਂ ਨੇ ਅਜਿਹੀ ਸੂਈ ਦੀ ਤਿਆਰੀ ਦਾ ਵਿਸ਼ਲੇਸ਼ਣ ਕਿੱਤਾ ਹੈ ਜਿਸ ਵਿਚ ਦੋ ਮਾਈਕਰੋ ਸੂਈਆਂ ਸ਼ਾਮਲ ਹੁੰਦੀਆਂ ਹਨ; ਇਕ ਚਮੜੀ ਨੂੰ ਸੁਨ ਕਰਨ ਲਇ ਤਰਲ ਛੱਡਣ ਲਇ ਤੇ ਦੂਜੀ ਦੇ ਰਾਹੀਂ ਮਹੱਤਵਪੂਰਣ ਤਰਲ ਪਦਾਰਥ ਦੇਣ ਜਾਂ ਖੂਨ ਨੂੰ ਬਿਨਾ ਪੀੜ ਕਿੱਤੇ ਕੱਢਣ ਲਈ ਵਰਤਿਆ ਜਾਵੇਗਾ! ਸੂਈ ਮੱਛਰਾਂ ਕੇ ਵਾਂਗ ਪਾਰ ਕਰਨ ਲਇ ਵਾਈਬਰੇਟ ਵੀ ਹੋਵੇਗੀ! [2] [3]

ਸਾਰੇ ਜ਼ਾਲਮ ਨਹੀਂ[ਸੋਧੋ]

ਮਾਦਾ ਅਤੇ ਨਰ ਮੱਛਰ ਪੌਦਿਆਂ ਦਾ ਰਸ ਪੀਂਦੇ ਹਨ। ਮਨੁੱਖ ਨੂੰ ਸਿਰਫ਼ ਮਾਦਾ ਮੱਛਰ ਹੀ ਕੱਟਦਾ ਹੈ। ਮਾਦਾ ਮੱਛਰ ਚਮੜੀ ਦੀ ਗੰਧ ਤੋਂ ਮਨੁੱਖ ਦੀ ਮੌਜੂਦਗੀ ਦਾ ਪਤਾ ਲਗਾ ਲੈਂਦਾ ਹੈ। ਪਸੀਨੇ ਵਿਚਲਾ ਲੈਕਟਿਕ ਤੇਜ਼ਾਬ 90 ਫ਼ੀਸਦੀ ਮਾਦਾ ਮੱਛਰ ਨੂੰ ਆਪਣੇ ਵੱਲ ਖਿੱਚਦਾ ਹੈ। ਇਹ 160 ਫੁੱਟ ਦੀ ਦੂਰੀ ਤੋਂ ਮਨੁੱਖ ਦੇ ਸਾਹ ਰਾਹੀਂ ਛੱਡੀ ਗਈ ਕਾਰਬਨ ਡਾਈਆਕਸਾਈਡ ਨੂੰ ਅਨੁਭਵ ਕਰ ਸਕਦਾ ਹੈ। ਇਹ ਮਨੁੱਖੀ ਸਰੀਰ ਵੱਲੋਂ ਛੱਡੀ ਗਈ ਗਰਮੀ ਨੂੰ ਵੀ ਅਨੁਭਵ ਕਰ ਲੈਂਦਾ ਹੈ। ਇਹ ਪੁਰਸ਼ਾਂ ਨਾਲੋਂ ਬੱਚਿਆਂ ਅਤੇ ਔਰਤਾਂ ਨੂੰ ਜ਼ਿਆਦਾ ਕੱਟਦਾ ਹੈ। ਇਹ ਅੰਡੇ ਦੇਣ ਤੋਂ ਪਹਿਲਾਂ ਸੁੰਡ ਰਾਹੀਂ ਮਨੁੱਖੀ ਸਰੀਰ ਵਿੱਚੋਂ ਲਹੂ ਨਾਲ ਆਪਣਾ ਭੇਟ ਭਰ ਕੇ ਦੋ ਤੋਂ ਤਿੰਨ ਦਿਨ ਆਰਾਮ ਕਰਦਾ ਹੈ। ਫਿਰ ਆਂਡੇ ਦਿੰਦਾ ਹੈ। ਆਂਡੇ ਦੇਣ ਤੋਂ ਬਾਅਦ ਇਹ ਕੱਟਣ ਲਈ ਤਿਆਰ ਹੋ ਜਾਂਦਾ ਹੈ। ਲਹੂ ਵਿੱਚ ਪ੍ਰੋਟੀਨ ਅਤੇ ਅਮੀਨੋ ਐਸਿਡ ਹੁੰਦੇ ਹਨ। ਇਹ ਮੱਛਰ ਵਿੱਚ ਅੰਡੇ ਦੇ ਪੈਦਾ ਹੋਣ ਲਈ ਅਤੇ ਅੰਡਿਆਂ ਦੇ ਵਾਧੇ ਲਈ ਜ਼ਰੂਰੀ ਹਨ। ਜੇ ਮਾਦਾ ਨੂੰ ਲਹੂ ਨਹੀਂ ਮਿਲਦਾ ਤਾਂ ਅੰਡੇ ਨਹੀਂ ਬਣਦੇ ਹਨ। ਦੁਨੀਆਂ ਵਿੱਚ ਮੱਛਰਾਂ ਦੀਆਂ ਔਸਤਨ 33 ਹਜ਼ਾਰ ਨਸਲਾਂ ਵਿੱਚੋਂ ਸਿਰਫ਼ ਤਿੰਨ ਪ੍ਰਤੀਸ਼ਤ ਪ੍ਰਜਾਤੀਆਂ ਹੀ ਜ਼ਾਲਮ ਹੁੰਦੀਆਂ ਹਨ। ਮਾਦਾ ਮੱਛਰ ਹੀ ਕੱਟਣ ਅਤੇ ਬਿਮਾਰੀਆਂ ਦੇ ਜ਼ਰਾਸੀਮ ਫੈਲਾਉਣ ਵਾਲੇ ਹੁੰਦੇ ਹਨ। ਮਾਦਾ ਮੱਛਰ ਦੀ ਪ੍ਰਜਨਣ ਪ੍ਰਣਾਲੀ ਦੀ ਕਾਰਜਸ਼ੈਲੀ ਇਸ ਕਿਸਮ ਦੀ ਹੈ ਕਿ ਉਹ ਪ੍ਰਾਣੀਆਂ ਦੇ ਖ਼ੂਨ ਵਿੱਚ ਮੌਜੂਦ ਪ੍ਰੋਟੀਨ ਨੂੰ ਪ੍ਰਾਪਤ ਕੀਤੇ ਬਿਨਾਂ ਅੰਡੇ ਪੈਦਾ ਨਹੀਂ ਕਰ ਸਕਦੀ ਇਸ ਲਈ ਮਾਦਾ ਮੱਛਰ ਕੱਟਦੀ ਹੈ। ਉਂਜ ਮਾਦਾ ਮੱਛਰ ਸ਼ਾਕਾਹਾਰੀ ਹੈ। ਮਾਦਾ ਮੱਛਰਾਂ ਦੀ ਜਨਸੰਖਿਆ ਨਰ ਮੱਛਰਾਂ ਦੇ ਮੁਕਾਬਲੇ ਅੱਧੀ ਤੋਂ ਵੀ ਘੱਟ ਹੈ। ਕੋਈ ਮੱਛਰ ਆਪਣੀ ਕੁਦਰਤੀ ਮੌਤ ਮਰੇ ਤਾਂ ਉਸ ਦੀ ਔਸਤ ਉਮਰ ਕੇਵਲ 31 ਦਿਨ ਹੁੰਦੀ ਹੈ। ਨਰ ਮੱਛਰ ਆਪਣੀ ਕੁਦਰਤੀ ਮੌਤ ਹੀ ਮਰਦੇ ਹਨ, ਪਰ ਮਾਦਾ ਮੱਛਰ ਨੂੰ ਕਈ ਵਾਰ ਬੇਵਕਤੀ ਮੌਤ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ। ਜੇ ਮਨੁੱਖ ਦੇ ਖ਼ੂਨ ਵਿੱਚ ਸੋਡੀਅਮ ਕਲੋਰਾਈਡ ਦੀ ਮਾਤਰਾ ਕੇਵਲ ਨਾਂ-ਮਾਤਰ ਹੋਵੇ ਤਾਂ ਮਾਦਾ ਮੱਛਰ ਦੇ ਖ਼ੂਨ ਵਿੱਚ ਮਿਲ ਕੇ ਉਸ ਨੂੰ ਜ਼ਹਿਰੀਲਾ ਬਣਾ ਦਿੰਦਾ ਹੈ। ਨਤੀਜੇ ਵਜੋਂ ਅੰਡੇ ਦੇਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਜਾਂਦੀ ਹੈ।


ਹਵਾਲੇ[ਸੋਧੋ]

  1. "ਮੱਛਰ ਸਾਡੇ ਲਈ ਕਾਫੀ ਉਪਯੋਗੀ ਕੰਮ ਕਰਦੇ ਹਨ".[permanent dead link]
  2. Lesson from Mosquitoes’ Painless piercing Science Direct, Volume 84, August 2018, Pages 178-187
  3. Doctoral Student Dev Gurera has found a way for painless vaccination Health&Fitness, June 2, 2018