ਮਧੂ ਮੱਖੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਧੂ ਮੱਖੀ
ਪਰਾਗਣ ਸਹਿਤ ਸ਼ਹਿਦ ਲੈ ਕੇ ਛੱਤੇ ਵੱਲ ਜਾ ਰਹੀ ਯੂਰਪੀ ਮਧੂ ਮੱਖੀ
ਪਰਾਗਣ ਸਹਿਤ ਸ਼ਹਿਦ ਲੈ ਕੇ ਛੱਤੇ ਵੱਲ ਜਾ ਰਹੀ ਯੂਰਪੀ ਮਧੂ ਮੱਖੀ
ਵਿਗਿਆਨਕ ਵਰਗੀਕਰਨ
ਜਗਤ: 'Animalia (ਐਨੀਮਲੀਆ)
ਖੰਡ: Arthropoda (ਅਰਥ੍ਰੋਪੋਡਾ)
ਜਮਾਤ: Insecta (ਕੀਟ ਪਤੰਗੇ)
ਗਣ: Hymenoptera (ਹਾਈਮਨੋਪਟੇਰਾ)
ਮਧੂ ਮੱਖੀ ਦੀ ਆਕ੍ਰਿਤੀ ਵਿਗਿਆਨ
ਮਧੁਮੱਖੀਆਂ ਦੇ ਛੱਤੇ

ਮਧੂ ਮੱਖੀ ਕੀਟ ਵਰਗ ਦਾ ਪ੍ਰਾਣੀ ਹੈ। ਇਸ ਤੋਂ ਸ਼ਹਿਦ ਪ੍ਰਾਪਤ ਹੁੰਦਾ ਹੈ ਜੋ ਅਤਿਅੰਤ ਪੌਸ਼ਟਿਕ ਭੋਜਨ ਹੈ। ਮਧੂ ਮੱਖੀਆਂ ਸੰਘ ਬਣਾਕੇ ਰਹਿੰਦੀਆਂ ਹਨ। ਹਰ ਇੱਕ ਸੰਘ ਵਿੱਚ ਇੱਕ ਰਾਣੀ ਅਤੇ ਕਈ ਸੌ ਨਰ ਅਤੇ ਬਾਕੀ ਕਾਮੇ ਹੁੰਦੇ ਹਨ। ਮਧੁਮੱਖੀਆਂ ਛੱਤਾ ਬਣਾਕੇ ਰਹਿੰਦੀਆਂ ਹਨ। ਇਨ੍ਹਾਂ ਦਾ ਇਹ ਛੱਤਾ ਮੋਮ ਨਾਲ ਬਣਦਾ ਹੈ . ਇਸ ਦੇ ਖ਼ਾਨਦਾਨ ਏਪਿਸ ਵਿੱਚ 7 ਜਾਤੀਆਂ ਅਤੇ 44 ਉਪਜਾਤੀਆਂ [1] ਹਨ ਇੱਕ ਮਧੂ-ਮੱਖੀ ਦੇ ਛੱਤੇ 'ਚ 20 ਤੋਂ 60 ਹਜ਼ਾਰ ਤੱਕ ਮਧੂ-ਮੱਖੀਆਂ ਰਹਿੰਦੀਆਂ ਹਨ | ਮੱਖੀਆਂ ਦੋ ਕਿਸਮ ਦੀਆਂ ਹਨ ਮਾਦਾ ਅਤੇ ਨਰ। ਮਾਦਾ ਦੋ ਕਿਸਮ ਦੀਆਂ ਹਨ ਰਾਣੀ ਮੱਖੀ ਅਤੇ ਕਾਮਾ ਮੱਖੀ ਅਤੇ ਨਰ ਇੱਕ ਕਿਸਮ ਦੇ ਡ੍ਰੋਨਗ਼।

ਕਿਸਮਾਂ[ਸੋਧੋ]

  • ਰਾਣੀ ਮੱਖੀ: ਪਰਿਵਾਰ ਦੀ ਮੁਖੀ ਨੂੰ 'ਰਾਣੀ ਮੱਖੀ' ਕਿਹਾ ਜਾਂਦਾ ਹੈ | ਰਾਣੀ ਮੱਖੀ ਇੱਕ ਦਿਨ ਵਿੱਚ ਤਕਰੀਬਨ 1500 ਤੱਕ ਅੰਡੇ ਦਿੰਦੀ ਹੈ, ਜਿਹਨਾਂ ਦਾ ਜੀਵਨ ਦੋ ਸਾਲ ਤੱਕ ਰਹਿੰਦਾ ਹੈ |
  • ਡ੍ਰੋਨਜ਼ ਮਧੂ-ਮੱਖੀ ਦੇ ਸਭ ਤੋਂ ਸੁਸਤ ਸਾਥੀ ਹਨ 'ਡ੍ਰੋਨਜ਼' ਜੋ ਸਾਰਾ ਦਿਨ ਛੱਤੇ 'ਚ ਹੀ ਰਹਿੰਦੇ ਹਨ | ਇਨ੍ਹਾਂ ਦੀ ਜ਼ਿੰਦਗੀ 24 ਦਿਨ ਤੱਕ ਦੀ ਹੁੰਦੀ ਹੈ | ਇਨ੍ਹਾਂ ਦਾ ਡੰਗ ਨਹੀਂ ਹੁੰਦਾ |
  • ਕਾਮਾ ਮਧੂ ਛੱਤੇ ਦਾ ਸਾਰਾ ਕੰਮ 'ਕਾਮੇ' ਕਰਦੇ ਹਨ ਜੋ ਦੂਰ ਉਡ-ਉਡ ਫੁੱਲਾਂ 'ਚੋਂ ਰਸ ਇਕੱਠਾ ਕਰਦੇ ਹਨ | 'ਕਾਮਾ ਮਧੂ-ਮੱਖੀ' ਭੋਜਨ ਦੀ ਤਲਾਸ਼ 'ਚ 14 ਕਿਲੋਮੀਟਰ ਤੱਕ ਦਾ ਸਫਰ ਤੈਅ ਕਰਦੀ ਹੈ ਤੇ ਉਡਣ ਦੀ ਗਤੀ 24 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ |

ਸ਼ਹਿਦ ਤਿਆਰ ਕਿਵੇ ਹੁੰਦਾ ਹੈ?[ਸੋਧੋ]

ਜਦੋਂ ਕਾਮਾ ਮੱਖੀ ਨੂੰ ਨਵੇਂ ਤੇ ਤਾਜ਼ੇ ਫੁੱਲ ਦਿਖਾਈ ਦਿੰਦੇ ਹਨ ਤਾਂ ਇਹ ਖੁਸ਼ੀ ਵਿੱਚ ਨੱਚਣ ਲਗਦੀਆਂ ਹਨ ਤੇ ਸੰਗੀਤਮਈ ਆਵਾਜ਼ਾਂ ਕੱਢਦੀਆਂ ਹਨ | ਫੁੱਲਾਂ ਉੱਤੇ ਤਰੇਲ ਦੀਆਂ ਬੂੰਦਾਂ ਨੂੰ ਇਹ ਆਪਣੇ ਪਰਾਂ ਨਾਲ ਉਡਾ ਦਿੰਦੀਆਂ ਹਨ | ਜਦੋਂ ਛੱਤੇ 'ਚ ਇਕੱਠੇ ਰਸ ਤੋਂ ਸ਼ਹਿਦ ਤਿਆਰ ਹੋ ਜਾਂਦਾ ਹੈ ਤਾਂ ਕਈ ਮਧੂ-ਮੱਖੀਆਂ ਉਸ ਦੀ ਰਖਵਾਲੀ ਕਰਦੀਆਂ ਹਨ | ਕੁਝ ਮਧੂ-ਮੱਖੀਆਂ ਕਈ ਨਵਜਨਮੇ ਬੱਚਿਆਂ ਨੂੰ ਮਾਰਦੀਆਂ ਰਹਿੰਦੀਆਂ ਹਨ | ਵਿਗਿਆਨੀਆਂ ਦੀਆਂ ਖੋਜਾਂ ਤੋਂ ਇਹ ਸਿੱਧ ਹੋਇਆ ਹੈ ਕਿ ਮਧੂ-ਮੱਖੀ ਕਾਫੀ ਚਲਾਕ ਹੁੰਦੀ ਹੈ | ਮਧੂ-ਮੱਖੀਆਂ ਦੀਆਂ ਨਵੀਆਂ ਕਿਸਮਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ |

ਬਾਹਰੀ ਕੜੀਅਾਂ[ਸੋਧੋ]

ੲਿਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. Michael S. Engel (1999). "The taxonomy of recent and fossil honey bees (Hymenoptera: Apidae: Apis)". Journal of Hymenoptera Research 8: 165–196.