ਸਮੱਗਰੀ 'ਤੇ ਜਾਓ

ਭਾਈ ਪਿੰਦਰਪਾਲ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਈ ਪਿੰਦਰਪਾਲ ਸਿੰਘ
ਜਨਮਜੁਲਾਈ 1966
ਥਰਵਾ ਮਾਜਰਾ, ਕਰਨਾਲ, ਹਰਿਆਣਾ
ਸਿੱਖਿਆਗੁਰਮਤਿ ਮਿਸ਼ਨਰੀ ਕਾਲਜ
ਜ਼ਿਕਰਯੋਗ ਕੰਮਸੋ ਬ੍ਰਾਹਮਨ ਜੋ ਬ੍ਰਹਮ ਬੀਚਾਰੈ (2012) ਐਸਾ ਸਤਿਗੁਰ (2014) ਹਰਿ ਕੋ ਨਾਮ ਸਦਾ ਸਹਾਈ (2015)
ਸਾਥੀਦਲਜੀਤ ਕੌਰ
ਮਾਤਾ-ਪਿਤਾ
 • ਸਰਦਾਰ ਹਰਦਿਆਲ ਸਿੰਘ (ਪਿਤਾ)
 • ਬਲਬੀਰ ਕੌਰ (ਮਾਤਾ)

'ਕਥਾਵਾਚਕ ਭਾਈ ਪਿੰਦਰਪਾਲ ਸਿੰਘ ਦਾ ਜਨਮ ਜੁਲਾਈ 1966 ਵਿੱਚ ਹੋਇਆ। ਆਪ ਨੇ ਰੋਪੜ ਵਿਖੇ ਸਥਿਤ ਗੁਰਮਤਿ ਮਿਸ਼ਨਰੀ ਕਾਲਜ ਵਿੱਚ ਪੜ੍ਹਾਈ ਕੀਤੀ। ਭਾਈ ਸਾਹਿਬ ਦਾ ਜੀਵਨ ਬਹੁਤ ਹੀ ਸਾਦਾ ਅਤੇ ਨਿਮਰਤਾ ਭਰਪੂਰ ਹੈ।

ਜੀਵਨ[ਸੋਧੋ]

ਕਥਾਵਾਚਕ ਭਾਈ ਪਿੰਦਰਪਾਲ ਸਿੰਘ ਦਾ ਜਨਮ ਜੁਲਾਈ 1966 ਵਿੱਚ ਹੋਇਆ, ਆਪ ਦੇ ਪਿਤਾ ਦਾ ਨਾਮ ਸਰਦਾਰ ਹਰਦਿਆਲ ਸਿੰਘ ਅਤੇ ਮਾਤਾ ਦਾ ਨਾਮ ਬਲਬੀਰ ਕੌਰ ਹੈ। ਆਪ ਜੀ ਦਾ ਜਨਮ ਭਾਰਤ ਦੇ ਹਰਿਆਣਾ ਰਾਜ ਦੇ ਪਿੰਡ ਥਰਵਾ ਮਾਜਰਾ, ਤਹਿਸੀਲ ਅਸੰਧ, ਜ਼ਿਲ੍ਹਾ ਕਰਨਾਲ ਵਿੱਚ ਹੋਇਆ। ਆਪ ਦੇ ਪੂਰਵਜ ਸ਼ੇਖਪੁਰਾ ਜ਼ਿਲ੍ਹੇ ਦੇ ਪਿੰਡ ਚੂਹੜਕਾਣੇ ਤੋਂ ਆਏ ਸਨ, ਜੋ ਹੁਣ ਪਾਕਿਸਤਾਨ ਵਿੱਚ ਹੈ। ਇੱਥੇ ਗੁਰੂ ਨਾਨਕ ਦੇਵ ਜੀ ਦੇ ਸੱਚਾ ਸੌਦਾ ਦਾ ਧਾਰਮਿਕ ਅਸਥਾਨ ਹੈ। ਭਾਰਤ ਅਤੇ ਪਾਕਿਸਤਾਨ ਦੇ ਵੱਖ ਹੋਣ ਤੋਂ ਬਾਅਦ ਆਪ ਦਾ ਪਰਿਵਾਰ ਭਾਰਤ ਵਿਖੇ ਆ ਗਿਆ। ਅੱਜ-ਕੱਲ੍ਹ ਭਾਈ ਸਾਹਿਬ ਆਪਣੇ ਪਰਿਵਾਰ ਸਮੇਤ ਅਰਬਨ ਕਲੋਨੀ, ਲੁਧਿਆਣਾ ਵਿਖੇ ਰਹਿੰਦੇ ਹਨ। ਆਪ ਨੇ ਆਪਣੀ ਸ਼ੁਰੂਆਤੀ ਸਿੱਖਿਆ ਆਪਣੇ ਪਿੰਡ ਵਿੱਚੋਂ ਪ੍ਰਾਪਤ ਕੀਤੀ ਜਿਸ ਤੋਂ ਬਾਅਦ ਆਪ ਨੇ ਰੋਪੜ ਵਿਖੇ ਸਥਿਤ ਗੁਰਮਤਿ ਮਿਸ਼ਨਰੀ ਕਾਲਜ ਵਿੱਚ ਪੜ੍ਹਾਈ ਕੀਤੀ। ਭਾਈ ਸਾਹਿਬ ਦੀ ਕਥਾ ਨਿਰੰਤਰ ਰੋਜ਼ਾਨਾ ਟੈਲੀਵਿਜ਼ਨ ਦੇ ਵੱਖ-ਵੱਖ ਚੈਨਲਾਂ ਅਤੇ ਯੂਟਿਊਬ ਦੇ ਮਾਧਿਅਮ ਦੁਆਰਾ ਪ੍ਰਸਾਰਿਤ ਹੁੰਦੀ ਰਹਿੰਦੀ ਹੈ। [1][2]

ਸ਼ਖਸੀਅਤ[ਸੋਧੋ]

ਭਾਈ ਸਾਹਿਬ ਦੀ ਜੀਵਨ ਸ਼ੈਲੀ ਗੁਰਮੁਖਾਂ ਵਾਲੀ ਹੈ। ਭਾਈ ਸਾਹਿਬ ਦਾ ਜੀਵਨ ਬਹੁਤ ਹੀ ਸਾਦਾ ਅਤੇ ਨਿਮਰਤਾ ਭਰਪੂਰ ਹੈ। ਉਹ ਜੋ ਵੀ ਪ੍ਰਚਾਰ ਕਰਦੇ ਹਨ, ਖ਼ੁਦ ਉਸ ਨੂੰ ਵੀ ਉਤਮ ਢੰਗ ਨਾਲ ਜਿਉਂਦੇ ਹਨ ਅਤੇ ਇਸੇ ਕਾਰਨ ਆਪ ਜੀ ਅੱਜ-ਕਲ੍ਹ ਦੇ ਸਿੱਖ ਨੌਜਵਾਨਾਂ ਲਈ ਇੱਕ ਮਹਾਨ ਰੋਲ ਮਾਡਲ ਬਣੇ ਹੋਏ ਹਨ। ਆਪ ਦੁਆਰਾ ਕੀਤੀ ਜਾਂਦੀ ਗੁਰਬਾਣੀ ਕਥਾ ਸੁਹਜ ਅਤੇ ਨਵੀਨਤਾ ਨਾਲ ਸੰਪੰਨ ਹੁੰਦੀ ਹੈ ਕਿਉਂਕਿ ਆਪ ਗੁਰਬਾਣੀ ਤੋਂ ਇਲਾਵਾ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਆਦਿਕ ਮਹੱਤਵਪੂ੍ਰਨ ਸਿੱਖ ਲਿਖਤਾਂ ਦੇ ਸਟੀਕ ਹਵਾਲੇ ਵਰਤਦੇ ਹਨ। ਆਪ ਆਪਣੀ ਕਥਾ ਦੇ ਦੌਰਾਨ ਗੁਰਮਤਿ ਦੇ ਅਸੂਲਾਂ ਨੂੰ ਪ੍ਰਗਟ ਕਰਨ ਲਈ ਜੋ ਦ੍ਰਿਸ਼ਟਾਂਤ ਜਾਂ ਉਦਾਹਰਣ ਪ੍ਰਸਤੁਤ ਕਰਦੇ ਹਨ ਉਹ ਨਿਰੋਲ ਗੁਰਬਾਣੀ ਵਿੱਚੋਂ ਹੀ ਹੁੰਦੇ ਹਨ ਨਾ ਕਿ ਕਿਸੇ ਬਾਹਰੀ ਗੈਰ-ਪ੍ਰਮਾਣੀਕ ਸ੍ਰੋਤਾਂ ਤੋਂ। ਭਾਈ ਸਾਹਿਬ ਹਮੇਸ਼ਾ ਸਕਾਰਾਤਮਕ ਰਹਿੰਦੇ ਹਨ ਅਤੇ ਗੁਰਦੁਆਰਿਆਂ ਵਿੱਚ ਸਟੇਜ ਦੀ ਵਰਤੋਂ ਵਿਅਕਤੀਆਂ, ਕਮੇਟੀਆਂ ਜਾਂ ਮੁੱਦਿਆਂ ਦੀ ਆਲੋਚਨਾ ਕਰਨ ਲਈ ਨਹੀਂ ਕਰਦੇ। ਭਾਈ ਸਾਹਿਬ ਸਿਆਸਤ ਤੋਂ ਉੱਪਰ ਉੱਠ ਕੇ ਕਿਸੇ ਵੀ ਸ਼ਹਿਰ ਜਾਂ ਕਸਬੇ ਦੀ ਸਥਾਨਕ ਰਾਜਨੀਤੀ ਵਿੱਚ ਸ਼ਾਮਲ ਨਹੀਂ ਹੁੰਦੇ। ਭਾਈ ਸਾਹਿਬ ਨੇ ਆਪ 30 ਤੋਂ ਵੱਧ ਕਿਤਾਬਾਂ ਦੀਆਂ ਰਚਨਾਵਾਂ ਕੀਤੀਆਂ ਹਨ। ਭਾਈ ਸਾਹਿਬ ਅੱਜ ਸਭ ਤੋਂ ਵੱਧ ਪ੍ਰੇਰਣਾਦਾਇਕ ਸਿੱਖ ਪ੍ਰਚਾਰਕਾਂ ਵਿੱਚੋਂ ਇੱਕ ਹਨ।[1][2]

ਮੁੱਖ ਰਚਨਾਵਾਂ[ਸੋਧੋ]

 1. ਬਿਨੁ ਸਬਦੈ ਮੁਕਤਿ ਨ ਹੋਈ (ਪੰਜਾਬੀ)
 2. बिनु सबदै मुकति न होई (ਹਿੰਦੀ)
 3. ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ
 4. ਸੁ ਅੰਮ੍ਰਿਤੁ ਗੁਰ ਤੇ ਪਾਇਆ
 5. ਜਿਨ ਕਉ ਮਸਤਕਿ ਲਿਖਿਆ
 6. ਜੰਮਿਆ ਪੂਤੁ ਭਗਤ ਗੋਵਿੰਦ ਕਾ
 7. ਅਰਦਾਸ (ਦੋ ਭਾਗ)
 8. ਸਾਕਾ ਸਰਹੰਦ ਸਾਕਾ ਚਮਕੌਰ
 9. ਖਾਲਸੇ ਦੇ ਪੰਜ ਤਖਤ
 10. ਸਿੱਖ ਕੌਮ ਦੇ ਮਹਾਨ ਸ਼ਹੀਦ
 11. ਰਹਿਤ ਬਿਨਾ ਨਹਿ ਸਿਖ ਕਹਾਵੈ
 12. ਪੂਤਾ ਮਾਤਾ ਕੀ ਆਸੀਸ
 13. ਜਿਥੇ ਬਾਬਾ ਪੈਰੁ ਧਰਿ
 14. ਹਰਿ ਮੰਦਰੁ ਹਰਿ ਸਾਜਿਆ
 15. ਬਾਬੀਹਾ ਅੰਮ੍ਰਿਤ ਵੇਲੈ ਬੋਲਿਆ
 16. ਅੰਮ੍ਰਿਤ ਵੇਲਾ
 17. ਰਾਮਕਲੀ ਕੀ ਵਾਰ
 18. ਬਾਰਹ ਮਾਹਾ ਮਾਂਝ ਸਟੀਕ
 19. ਅਉਖੀ ਘੜੀ ਨ ਦੇਖਣ ਦੇਈ
 20. ਪਾਪਾਂ ਤੋ ਮੁਕਤੀ
 21. ਸਾਖੀ ਬੀਬੀ ਰਜਨੀ ਜੀ
 22. ਜਪੁਜੀ ਦਰਸ਼ਨ
 23. ਦੀਦਾਰ ਖਾਲਸਾ ਦਾ
 24. ਆਸਾ ਦੀ ਵਾਰ ਸਟੀਕ
 25. ਸਿੱਖ ਇਤਿਹਾਸ ਵਿਚ ਇਤਿਹਾਸਿਕ ਸਾਕੇ
 26. ਵਾਰੀ ਆਪੋ ਆਪਣੀ
 27. ਸਾਹਿਬ ਸੋ ਸਾਲਾਹੀਐ
 28. ਜੀਵਨ ਦੇ ਚਾਰ ਪਲ
 29. ਗੁਰੂ ਤੇਗ ਬਹਾਦਰ ਜੀ - ਜੀਵਨ ਕਥਾ ਅਤੇ ਸ਼ਹਾਦਤ
 30. ਦਰਸ਼ਨਾਂ ਦੀ ਜੁਗਤ
 31. ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ
 32. ਗੁਰਮੁਖਿ ਲਾਹਾ ਲੈ ਗਏ
 33. ਨਦਰਿ ਕਰੈ ਸਚੁ ਪਾਈਐ
 34. ਗੁਰਮੁਖਾ ਕੈ ਮੁਖੁ ਉਜਲੇ
 35. ਗੁਨ ਗੋਬਿੰਦ ਗਾਇਓ ਨਹੀ
 36. ਮਨਮੁਖ ਦੀ ਬਿਰਤੀ
 37. ਸਲੋਕ ਸਹਸਕ੍ਰਿਤੀ ਸਟੀਕ
 38. ਦੇਹੋ ਸਜਣ ਅਸੀਸੜੀਆ
 39. ਗੁਰ ਪਰਮੇਸਰ ਪੂਜੀਐ
 40. ਹਰਿ ਜਨ ਕੀ ਅਰਦਾਸ[3]

ਹਵਾਲੇ[ਸੋਧੋ]

 1. 1.0 1.1 "Spirituality Bhai Pinderpal Biography, News, Photos, Videos". nettv4u (in ਅੰਗਰੇਜ਼ੀ). Retrieved 2023-09-22.
 2. 2.0 2.1 "Bhai Pinderpal Singh - SikhiWiki, free Sikh encyclopedia". www.sikhiwiki.org. Retrieved 2023-09-22.
 3. "Bhai Pinderpal Singh Ji Katha Vachak Punjabi Books". www.jsks.biz. Retrieved 2023-09-22.