ਭਾਖੜਾ ਡੈਮ
ਭਾਖੜਾ ਨੰਗਲ ਡੈਮ | |
---|---|
ਬਿਲਾਸਪੁਰ, ਹਿਮਾਚਲ ਪ੍ਰਦੇਸ਼ ਵਿੱਚ ਭਾਖੜਾ ਡੈਮ | |
ਅਧਿਕਾਰਤ ਨਾਮ | ਭਾਖੜਾ ਡੈਮ |
ਟਿਕਾਣਾ | ਭਾਖੜਾ ਪਿੰਡ, ਬਿਲਾਸਪੁਰ ਜ਼ਿਲ੍ਹਾ, ਹਿਮਾਚਲ ਪ੍ਰਦੇਸ਼, ਭਾਰਤ |
ਗੁਣਕ | 31°24′39″N 76°26′0″E / 31.41083°N 76.43333°E |
ਉਸਾਰੀ ਸ਼ੁਰੂ ਹੋਈ | 1948 |
ਉਦਘਾਟਨ ਮਿਤੀ | {1963} |
ਉਸਾਰੀ ਲਾਗਤ | ₹245.28 crore (equivalent to ₹170 billion or US$2.2 billion in 2020) |
Dam and spillways | |
ਡੈਮ ਦੀ ਕਿਸਮ | ਕੰਕਰੀਟ ਗਰੈਵਿਟੀ |
ਰੋਕਾਂ | ਸਤਲੁਜ ਦਰਿਆ |
ਉਚਾਈ | 741 ft (226 m) |
ਲੰਬਾਈ | 1,700 ft (520 m) |
ਚੌੜਾਈ (ਸਿਖਰ) | 30 ft (9.1 m) |
ਚੌੜਾਈ (ਬੁਨਿਆਦ) | 625 ft (191 m) |
ਸਪਿੱਲਵੇ ਕਿਸਮ | ਨਿਯੰਤਰਿਤ, ਓਵਰਫਲੋ |
Reservoir | |
ਪੈਦਾ ਕਰਦਾ ਹੈ | ਗੋਬਿੰਦਸਾਗਰ ਸਰੋਵਰ |
ਕੁੱਲ ਸਮਰੱਥਾ | 7.551 ਮਿਲੀਅਨ ਮੈਗਾਲੀਟਰ (266.70 tmc ਫੁੱਟ) |
ਸਰਗਰਮ ਸਮਰੱਥਾ | 6.007 ਮਿਲੀਅਨ ਮੈਗਾਲੀਟਰ |
Catchment area | 56980 ਕਿਮੀ2 |
ਤਲ ਖੇਤਰਫਲ | 168.35 ਕਿਮੀ2 |
ਵੱਧੋਂ ਵੱਧ ਪਾਣੀ ਦੀ ਗਹਿਰਾਈ | 1680 ਫੁੱਟ |
Power Station | |
Commission date | 1945-1946 |
Turbines | 5 x 108 MW, 5 x 157 MW ਫ੍ਰਾਂਸਿਸ-ਕਿਸਮ |
Installed capacity | 1325 ਮੈਗਾਵਾਟ |
ਗ਼ਲਤੀ: ਅਕਲਪਿਤ < ਚਾਲਕ।
ਭਾਖੜਾ ਨੰਗਲ ਡੈਮ ਉੱਤਰੀ ਭਾਰਤ ਵਿੱਚ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਬਿਲਾਸਪੁਰ ਦੇ ਨੇੜੇ ਭਾਖੜਾ ਪਿੰਡ ਵਿੱਚ ਸਤਲੁਜ ਦਰਿਆ ਉੱਤੇ ਇੱਕ ਕੰਕਰੀਟ ਗਰੈਵਿਟੀ ਡੈਮ ਹੈ। ਇਹ ਡੈਮ ਗੋਬਿੰਦ ਸਾਗਰ ਸਰੋਵਰ ਬਣਾਉਂਦਾ ਹੈ।
ਇਹ ਡੈਮ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲੇ ਦੇ ਭਾਖੜਾ ਪਿੰਡ ਦੇ ਨੇੜੇ (ਹੁਣ ਡੁੱਬਿਆ ਹੋਇਆ) ਇੱਕ ਖੱਡ 'ਤੇ ਸਥਿਤ ਹੈ ਅਤੇ ਇਸਦੀ ਉਚਾਈ 226 ਮੀਟਰ ਹੈ।[1] ਡੈਮ ਦੀ ਲੰਬਾਈ (ਉਪਰ ਸੜਕ ਤੋਂ ਮਾਪੀ ਗਈ) 518.25 ਮੀਟਰ ਅਤੇ ਚੌੜਾਈ 9.1 ਮੀਟਰ ਹੈ। "ਗੋਬਿੰਦ ਸਾਗਰ" ਵਜੋਂ ਜਾਣੇ ਜਾਂਦੇ ਇਸ ਦੇ ਭੰਡਾਰ ਵਿੱਚ 9.34 ਬਿਲੀਅਨ ਕਿਊਬਿਕ ਮੀਟਰ ਪਾਣੀ ਦਾ ਭੰਡਾਰ ਹੈ। ਭਾਖੜਾ ਡੈਮ ਦੁਆਰਾ ਬਣਾਇਆ ਗਿਆ 90 ਕਿਲੋਮੀਟਰ ਲੰਬਾ ਜਲ ਭੰਡਾਰ 168.35 ਕਿਲੋਮੀਟਰ 2 ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਪਾਣੀ ਦੇ ਭੰਡਾਰਨ ਦੇ ਮਾਮਲੇ ਵਿੱਚ, ਇਹ ਭਾਰਤ ਵਿੱਚ ਤੀਜਾ ਸਭ ਤੋਂ ਵੱਡਾ ਭੰਡਾਰ ਹੈ, ਪਹਿਲਾ ਮੱਧ ਪ੍ਰਦੇਸ਼ ਵਿੱਚ 12.22 ਬਿਲੀਅਨ ਘਣ ਮੀਟਰ ਦੀ ਸਮਰੱਥਾ ਵਾਲਾ ਇੰਦਰਾ ਸਾਗਰ ਡੈਮ ਹੈ ਅਤੇ ਦੂਜਾ ਤੇਲੰਗਾਨਾ ਵਿੱਚ ਨਾਗਾਰਜੁਨਸਾਗਰ ਡੈਮ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ, ਜਵਾਹਰ ਲਾਲ ਨਹਿਰੂ ਦੁਆਰਾ "ਰਿਸਰਜੈਂਟ ਇੰਡੀਆ ਦੇ ਨਵੇਂ ਮੰਦਰ" ਵਜੋਂ ਦਰਸਾਇਆ ਗਿਆ, ਡੈਮ ਪੂਰੇ ਭਾਰਤ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ।[2] ਭਾਖੜਾ ਡੈਮ ਪੰਜਾਬ ਦੇ ਨੰਗਲ ਸ਼ਹਿਰ ਤੋਂ 15 ਕਿਲੋਮੀਟਰ ਅਤੇ ਬਿਲਾਸਪੁਰ ਤੋਂ 106 ਕਿਲੋਮੀਟਰ ਦੂਰ ਹੈ।
ਨੰਗਲ ਡੈਮ ਭਾਖੜਾ ਡੈਮ ਤੋਂ ਹੇਠਾਂ ਪੰਜਾਬ ਦਾ ਇੱਕ ਹੋਰ ਡੈਮ ਹੈ। ਹਾਲਾਂਕਿ, ਕਈ ਵਾਰ ਦੋਵੇਂ ਡੈਮਾਂ ਨੂੰ ਭਾਖੜਾ-ਨੰਗਲ ਡੈਮ ਕਿਹਾ ਜਾਂਦਾ ਹੈ ਹਾਲਾਂਕਿ ਇਹ ਦੋ ਵੱਖਰੇ ਡੈਮ ਹਨ।
ਨਿਰਮਾਣ ਦਾ ਸਮਾਂ
[ਸੋਧੋ]ਭਾਰਤ ਦੇ ਆਜ਼ਾਦ ਹੋਣ ਤੋਂ ਇੱਕ ਸਾਲ ਪਿੱਛੋਂ ਭਾਵ 1948 ਵਿੱਚ ਇਸ ਡੈਮ ਨੂੰ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਅਤੇ 1963 ਵਿੱਚ ਭਾਵ 15 ਸਾਲ ਵਿੱਚ ਇਹ ਪੂਰਾ ਹੋਇਆ। ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦਾ ਇਸ ਡੈਮ ਨੂੰ ਬਣਾਉਣ ਵਿੱਚ ਵੱਡਮੁੱਲਾ ਯੋਗਦਾਨ ਰਿਹਾ ਹੈ। ਡੈਮ ਦੀ ਉਸਾਰੀ ਕਰਨ ਲਈ 30 ਵਿਦੇਸ਼ੀ ਮਾਹਿਰਾਂ, ਭਾਰਤ ਦੇ 300 ਇੰਜਨੀਅਰਾਂ ਅਤੇ 13000 ਮਜ਼ਦੂਰਾਂ ਨੇ ਕੰਮ ਕੀਤਾ। ਡੈਮ ਦੀ ਉਸਾਰੀ ਵਿੱਚ ਇੱਕ ਅੰਦਾਜ਼ੇ ਮੁਤਾਬਕ 245.28 ਕਰੋੜ ਰੁਪਏ ਖ਼ਰਚ ਹੋਏ।
ਭੁਗੋਲਿਕ ਸਥਿਤੀ
[ਸੋਧੋ]ਭਾਖੜਾ ਡੈਮ ਗੋਬਿੰਦ ਸਾਗਰ ਝੀਲ ਜੋ 168.35 ਵਰਗ ਕਿਲੋਮੀਟਰ (65 ਵਰਗ ਮੀਲ) ਦੇ ਖੇਤਰ ਵਿੱਚ ਫੈਲੀ ਹੋਈ ਹੈ ‘ਤੇ ਬਣਿਆ ਹੋਇਆ ਹੈ। ਡੈਮ ਦੀ ਕੁੱਲ ਉੱਚਾਈ 225.55 ਮੀਟਰ (740 ਫੁੱਟ) ਹੈ। ਡੈਮ ਦੀ ਇਹ ਉੱਚਾਈ ਕੁਤਬਮੀਨਾਰ ਜੋ ਦਿੱਲੀ ਵਿੱਚ ਹੈ ਤੋਂ ਤਿੰਨ ਗੁਣਾ ਵੱਧ ਹੈ। ਡੈਮ ਤੋਂ ਬਿਜਲੀ ਪੈਦਾ ਕਰਨ ਲਈ ਦੋ ਬਿਜਲੀ ਘਰ (ਪਾਵਰ ਹਾਊਸ) ਡੈਮ ਦੀ ਕਿਨਾਰਿਆਂ ‘ਤੇ ਬਣੇ ਹੋਏ ਹਨ। ਇਨ੍ਹਾਂ ਦੀ ਸਮਰੱਥਾ 5-5 ਯੂਨਿਟ ਦੀ ਹੈ। ਇਨ੍ਹਾਂ ਤੋਂ ਕ੍ਰਮਵਾਰ 108 ਮੈਗਾਵਾਟ ਅਤੇ 157 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਭਾਖੜਾ ਡੈਮ ਤੋਂ 13 ਕਿਲੋਮੀਟਰ ਦੂਰੀ ‘ਤੇ ਨੰਗਲ ਡੈਮ ਵੀ ਹੈ ਜਿਸ ਦੀ ਉੱਚਾਈ 95 ਫੁੱਟ ਹੈ। ਇਸ ਕਰ ਕੇ ਦੋਵੇਂ ਡੈਮਾਂ ਨੂੰ ਭਾਖੜਾ ਨੰਗਲ ਡੈਮ ਕਿਹਾ ਜਾਂਦਾ ਹੈ। ਨੰਗਲ ਡੈਮ ਵਿੱਚ ਸੰਭਾਲੇ ਪਾਣੀ ‘ਚੋਂ ਨਹਿਰਾਂ ਵੀ ਨਿਕਲਦੀਆਂ ਹਨ ਜੋ ਖੇਤਰ ਵਿੱਚ ਜਾ ਕੇ ਪਾਣੀ ਦੀ ਪੂਰਤੀ ਕਰਦੀਆਂ ਹਨ। ਭਾਖੜਾ ਨੰਗਲ ਡੈਮ ਤੋਂ ਪੈਦਾ ਹੋ ਰਹੀ ਬਿਜਲੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ਨੂੰ ਜਾਂਦੀ ਹੈ।[3]
ਤਕਨੀਕ
[ਸੋਧੋ]ਡੈਮ ‘ਤੇ ਗੋਬਿੰਦ ਸਾਗਰ ਝੀਲ ਵਿੱਚ ਉੱਚਾਈ ‘ਤੇ ਜਮ੍ਹਾਂ ਹੋਏ ਪਾਣੀ ਦੀ ਸਥਿਤਿਜ ਊਰਜਾ ਨੂੰ ਗਤਿਜ ਊੁਰਜਾ ਵਿੱਚ ਬਦਲ ਜਾਣ ‘ਤੇ ਪੈਦਾ ਹੋਈ ਪਾਣੀ ਊਰਜਾ ਦੇ ਨਾਲ ਟਰਬਾਈਨਾਂ ਨੂੰ ਘੁਮਾਉਣ ਨਾਲ ਬਿਜਲੀ ਪੈਦਾ ਹੁੰਦੀ ਹੈ। ਭਾਖੜਾ ਡੈਮ ਊਰਜਾ ਦਾ ਨਵਿਆਉਣਯੋਗ ਸੋਮਾ ਹੈ। ਡੈਮ ਰਾਹੀਂ ਗੋਬਿੰਦ ਸਾਗਰ ਵਿੱਚ ਪਾਣੀ ਦੀ ਊਰਜਾ ਨੂੰ ਚੈਨੇਲਾਈਜ਼ ਕੀਤਾ ਹੋਇਆ ਹੈ। ਇਸੇ ਤਕਨੀਕ ਰਾਹੀਂ ਨਹਿਰਾਂ ਦੇ ਪੁਲ ਹੇਠ ਝਾਲਾਂ ਬਣਾ ਕੇ ਮਿੰਨੀ ਹਾਈਡਰੋਲਿਕ ਪਾਵਰ ਹਾਊਸ ਬਣਾਏ ਜਾ ਸਕਦੇ ਹਨ ਜੋ ਉਸ ਇਲਾਕੇ ਦੀ ਬਿਜਲੀ ਘਾਟ ਨੂੰ ਪੂਰਾ ਕਰ ਸਕਦੇ ਹਨ।
ਸੁਰੱਖਿਆ ਪ੍ਰਬੰਧ
[ਸੋਧੋ]ਭਾਖੜਾ ਨੰਗਲ ਡੈਮ ਦੇ ਸੁਰੱਖਿਆ ਪ੍ਰਬੰਧ ਬਹੁਤ ਸਖ਼ਤ ਹਨ। ਪਾਵਰ ਹਾਊਸ ਨੂੰ ਅੰਦਰ ਜਾ ਕੇ ਦੇਖਣ ਦੀ ਮਨਾਹੀ ਹੈ। ਇਸ ਡੈਮ ਦਾ ਪ੍ਰਬੰਧ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਕੋਲ ਹੈ। ਬੋਰਡ ਤੋਂ ਪਰਮਿਟ ਲੈ ਕੇ ਡੈਮ ਨੂੰ ਬਾਹਰੋਂ ਨੇੜੇ ਜਾ ਕੇ ਵੱਡ-ਅਕਾਰੀ ਗੋਬਿੰਦ ਝੀਲ ਅਤੇ ਉੱਚਾਈ ਤੋਂ ਡਿੱਗਦੇ ਪਾਣੀ ਨੂੰ ਦੇਖਿਆ ਜਾ ਸਕਦਾ ਹੈ। ਉੱਚਾਈ ਤੋਂ ਡਿੱਗਦੇ ਪਾਣੀ ਦੀ ਗੜਗੜਾਹਟ ਮਨ ਨੂੰ ਲੁਭਾਉਣੀ ਲੱਗਦੀ ਹੈ।
ਸੈਰ ਸਪਾਟਾ ਸਥਲ
[ਸੋਧੋ]ਇੱਕ ਅੰਦਾਜ਼ੇ ਮੁਤਾਬਕ ਹਰ ਵਰ੍ਹੇ 5 ਲੱਖ ਲੋਕ ਭਾਖੜਾ ਨੰਗਲ ਡੈਮ ਦੇਖਣ ਆਉਂਦੇ ਹਨ। ਡੈਮ ਨੂੰ ਦੇਖਣ ਲਈ ਪਰਮਿਟ ਪ੍ਰਾਪਤੀ ਮੁਫ਼ਤ ਹੈ। ਡੈਮ ਨੂੰ ਬੋਰਡ ਵੱਲੋਂ ਨਿਰਧਾਰਿਤ ਸਮੇਂ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤਕ ਦੇਖਿਆ ਜਾ ਸਕਦਾ ਹੈ।
ਹਵਾਲੇ
[ਸੋਧੋ]- ↑ "Central Water Commission website". Archived from the original on 31 March 2013. Retrieved 17 May 2012.
- ↑ "Sorry for the inconvenience". bbmb.gov.in. Retrieved 14 November 2009.
- ↑ ਭਾਖੜੇ ਤੋਂ ਆਉਂਦੀ ਮੁਟਿਆਰ ਨੱਚਦੀ