ਭਾਰਤ ਦਾ ਹਰਾ ਇਨਕਲਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਰਾ ਇਨਕਲਾਬ ਤੋਂ ਭਾਵ ਦੇਸ਼ ਦੇ ਸਿੰਚਿਤ ਅਤੇ ਅਸਿੰਚਿਤ ਖੇਤੀਬਾੜੀ ਖੇਤਰਾਂ ਵਿੱਚ ਨਵੀਆਂ ਤਕਨੀਕਾਂ, ਰਸਾਇਣਕ ਖਾਦਾਂ ਅਤੇ ਜ਼ਿਆਦਾ ਝਾੜ ਦੇਣ ਵਾਲੇ ਹਾਈਬ੍ਰਿਡ ਅਤੇ ਬੌਣੇ ਬੀਜਾਂ ਦੀ ਵਰਤੋਂ ਨਾਲ ਫਸਲ ਉਤਪਾਦਨ ਵਿੱਚ ਵਾਧਾ ਕਰਨ ਤੋਂ ਹੈ। ਭਾਰਤ ਦੇ ਹਰੇ ਇਨਕਲਾਬ ਦਾ ਪਿਤਾਮਾ ਐਮ. ਐੱਸ. ਸਵਾਮੀਨਾਥਨ ਨੂੰ ਕਿਹਾ ਜਾਂਦਾ ਹੈ। ਥੋੜ੍ਹੇ ਹੀ ਸਮੇਂ ਵਿੱਚ ਇਸ ਤੋਂ ਇੰਨੇ ਹੈਰਾਨੀਜਨਕ ਨਤੀਜੇ ਨਿਕਲੇ ਕਿ ਦੇਸ਼ ਦੇ ਯੋਜਨਾਕਾਰਾਂ, ਖੇਤੀਬਾੜੀ ਮਾਹਿਰਾਂ ਅਤੇ ਸਿਆਸਤਦਾਨਾਂ ਨੇ ਇਸ ਅਚੰਭਾਜਨਕ ਤਰੱਕੀ ਨੂੰ ਹੀ ਹਰੇ ਇਨਕਲਾਬ ਦਾ ਨਾਮ ਪ੍ਰਦਾਨ ਕਰ ਦਿੱਤਾ। ਦੇਸ਼ ਦੇ ਖੇਤੀਬਾੜੀ ਖੇਤਰ ਵਿੱਚ ਹੋਏ ਗੁਣਾਤਮਕ ਸੁਧਾਰ ਦੇ ਫਲਸਰੂਪ ਦੇਸ਼ ਵਿੱਚ ਖੇਤੀ ਉਤਪਾਦਨ ਵਧਿਆ ਹੈ। ਅੰਨ ਵਿੱਚ ਆਤਮਨਿਰਭਰਤਾ ਆਈ ਹੈ।[1]

ਹਵਾਲੇ[ਸੋਧੋ]

  1. "Library of Congress Country Studies". U.S. Library of Congress (released in public domain). Retrieved 2007-10-06.