ਭੁੱਲਰ
ਦਿੱਖ
ਭੁੱਲਰ ਭਾਰਤ ਦੇ ਪੰਜਾਬ ਰਾਜ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦਾ ਇੱਕ ਪਿੰਡ ਹੈ। ਪਿੰਡ ਦਾ ਪ੍ਰਬੰਧ ਪਿੰਡ ਦੇ ਚੁਣੇ ਹੋਏ ਨੁਮਾਇੰਦੇ ਸਰਪੰਚ ਦੁਆਰਾ ਕੀਤਾ ਜਾਂਦਾ ਹੈ।[1] ਇਸ ਪਿੰਡ ਵਿੱਚ ਤਿੰਨ ਗੁਰਦੁਆਰਾ ਸਾਹਿਬ, ਇੱਕ ਚਰਚ ਅਤੇ ਇੱਕ ਮੰਦਰ ਹੈ।
ਨੇੜਲੇ ਪਿੰਡਾਂ ਦੇ ਮੁਕਾਬਲੇ ਭੁੱਲਰ ਬਹੁਤ ਵੱਡਾ ਪਿੰਡ ਹੈ। ਇਸ ਪਿੰਡ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ। ਇੱਥੇ ਰਹਿਣ ਦੀਆਂ ਤਕਰੀਬਨ ਸਾਰੀਆਂ ਸਹੂਲਤਾਂ ਉਪਲਬਧ ਹਨ ਜਿਵੇਂ ਕਿ ਬੱਸ ਸੇਵਾ, ਹਸਪਤਾਲ, ਰੈਸਟੋਰੈਂਟ, ਮੈਡੀਕਲ ਸਟੋਰ ਅਤੇ ਹੋਰ ਕਈ ਕਿਸਮ ਦੀਆਂ ਦੁਕਾਨਾਂ ਆਦਿ। ਇੱਕ ਖੇਡ ਦਾ ਮੈਦਾਨ ਹਾਲ ਹੀ ਵਿੱਚ ਪੰਚਾਇਤ ਵੱਲੋਂ ਬਣਾਇਆ ਗਿਆ ਹੈ।