ਮਕਸੂਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੜਾਹ ਪਰਸ਼ਾਦ, ਪੰਜੀਰੀ, ਹਲਵਾ ਤੇ ਹੋਰ ਬਹੁਤ ਸਾਰੀਆਂ ਮਠਿਆਈਆਂ ਬਣਾਉਣ ਸਮੇਂ ਹਲਵਾਈ ਦੇ ਕੰਮ ਆਉਣ ਵਾਲੇ ਲੱਕੜ ਦੇ ਬਣੇ ਇਕ ਕਿਸਮ ਦੇ ਖੌਚੇ ਨੂੰ ਮਕਸੂਦ ਕਹਿੰਦੇ ਹਨ। ਮਕਸੂਦ ਦੀ ਵਰਤੋਂ ਤਾਂ ਕੜਾਹ ਪਰਸ਼ਾਦ ਬਣਾਉਣ ਸਮੇਂ ਹਰ ਰੋਜ਼ ਗੁਰਦੁਆਰਿਆਂ ਵਿਚ ਹੁੰਦੀ ਹੈ।

ਮਕਸੂਦ ਬਣਾਉਣ ਲਈ ਆਮ ਤੌਰ 'ਤੇ 3 ਕੁ ਫੁੱਟ ਲੰਮਾ ਇਕ ਡੰਡਾ ਲਿਆ ਜਾਂਦਾ ਹੈ। ਉਸ ਨੂੰ ਚੰਗੀ ਤਰ੍ਹਾਂ ਰੰਦ ਕੇ ਸਾਫ ਕੀਤਾ ਜਾਂਦਾ ਹੈ। ਡੰਡੇ ਦੇ ਇਕ ਸਿਰੇ ਵਿਚ ਚੂਲ ਪਾਈ ਜਾਂਦੀ ਹੈ। ਇਕ 6/7 ਕੁ ਇੰਚ ਲੰਮੀ, 4/5 ਕੁ ਇੰਚ ਚੌੜੀ ਤੇ 2 ਕੁ ਇੰਚ ਮੋਟੀ ਛੋਟੀ ਫੁੱਟੀ ਲਈ ਜਾਂਦੀ ਹੈ।ਏਸ ਫੱਟੀ ਦੇ ਕਿਨਾਰਿਆਂ ਨੂੰ ਥੋੜਾ ਜਿਹਾ ਗੁੰਦ ਕੇ ਗੋਲ ਕੀਤਾ ਜਾਂਦਾ ਹੈ। ਫੱਟੀ ਦੇ ਲੰਬਾਈ ਵਾਲੇ ਪਾਸੇ ਦੇ ਵਿਚਾਲੇ ਸੱਲ ਪਾਇਆ ਜਾਂਦਾ ਹੈ। ਫੇਰ ਡੰਡੇ ਦੀ ਚੂਲ ਨੂੰ ਫੱਟੀ ਦੇ ਸੱਲ ਵਿਚ ਪਾ ਕੇ ਠੋਕ ਦਿੱਤਾ ਜਾਂਦਾ ਹੈ। ਮਕਸੂਦ ਦੇ ਇਸ ਹਿੱਸੇ ਨੂੰ ਹੋਰ ਮਜ਼ਬੂਤ ਕਰਨ ਲਈ ਦੋਵੇਂ ਪਾਸੇ ਪੱਤੀਆਂ ਲਾ ਦਿੱਤੀਆਂ ਜਾਂਦੀਆਂ ਹਨ। ਇਹ ਹੈ ਮਕਸੂਦ ਦੀ ਬਣਤਰ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.