ਮਕੈਨਿਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਅਰਬੀ ਮਸ਼ੀਨ ਦਾ ਖਰੜਾ। ਤਰੀਕ ਪਤਾ ਨਹੀਂ (ਅੰਦਾਜ਼ੇ ਮੁਤਾਬਕ: 16ਵੇਂ ਤੋਂ 19ਵਾਂ ਸੈਂਕੜਾ)।

ਮਕੈਨਕੀ (ਯੂਨਾਨੀ μηχανική) ਸਾਇੰਸ ਦੀ ਉਹ ਸ਼ਾਖ਼ ਹੈ ਜਿਸ ਵਿੱਚ ਭੌਤਿਕ ਪਿੰਡਾਂ ਦੇ ਵਤੀਰੇ ਅਤੇ ਉਹਨਾਂ ਦੇ ਵਾਤਾਵਰਨ ਉੱਤੇ ਪੈਂਦੇ ਅਸਰ ਦੀ ਪੜ੍ਹਾਈ ਕੀਤੀ ਜਾਂਦੀ ਹੈ ਜਦੋਂ ਉਹਨਾਂ ਉੱਤੇ ਕੋਈ ਜ਼ੋਰ ਜਾਂ ਅਦਲ-ਬਦਲ ਥੋਪੀ ਜਾਂਦੀ ਹੈ।

ਏਸ ਵਿਗਿਆਨਕ ਘੋਖ ਦਾ ਮੁੱਢ ਪੁਰਾਤਨ ਯੂਨਾਨ ਵਿੱਚ ਅਰਸਤੂ ਅਤੇ ਆਰਕੀਮਿਡੀਜ਼ ਦੀਆਂ ਲਿਖਤਾਂ ਵਿੱਚ ਹੈ।[1][2][3] ਅਗੇਤੇ ਅਜੋਕੇ ਜੁੱਗ ਵਿੱਚ ਗਲੀਲੀਓ, ਕੈਪਲਰ ਅਤੇ ਖ਼ਾਸ ਕਰ ਕੇ ਨਿਊਟਨ ਨੇ ਟਕਸਾਲੀ ਮਕੈਨਕੀ ਦੀ ਨੀਂਹ ਰੱਖੀ।

ਇਹ ਟਕਸਾਲੀ ਭੌਤਿਕ ਵਿਗਿਆਨ ਦੀ ਉਹ ਸ਼ਾਖ਼ ਹੈ ਜਿਸ ਵਿੱਚ ਅਜਿਹੇ ਕਣਾਂ ਦਾ ਲੇਖ-ਜੋਖਾ ਕੀਤਾ ਜਾਂਦਾ ਹੈ ਜੋ ਜਾਂ ਤਾਂ ਖੜ੍ਹੇ ਹੋਣ ਜਾਂ ਪ੍ਰਕਾਸ਼ ਦੀ ਰਫ਼ਤਾਰ ਤੋਂ ਘੱਟ ਰਫ਼ਤਾਰਾਂ ਨਾਲ਼ ਭੱਜ ਰਹੇ ਹੋਣ।

ਹਵਾਲੇ[ਸੋਧੋ]

  1. Dugas, Rene. A History of Classical Mechanics. New York, NY: Dover Publications Inc, 1988, pg 19.
  2. Rana, N.C., and Joag, P.S. Classical Mechanics. West Petal Nagar, New Delhi. Tata McGraw-Hill, 1991, pg 6.
  3. Renn, J., Damerow, P., and McLaughlin, P. Aristotle, Archimedes, Euclid, and the Origin of Mechanics: The Perspective of Historical Epistemology. Berlin: Max Planck Institute for the History of Science, 2010, pg 1-2.

ਅਗਾਂਹ ਪੜ੍ਹੋ[ਸੋਧੋ]

ਬਾਹਰਲੇ ਜੋੜ[ਸੋਧੋ]