ਮਦਦ:ਵਿਕੀਪੀਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵਿਕੀਪੀਡੀਆ ਇੱਕ ਆਨਲਾਈਨ ਵਿਸ਼ਵਕੋਸ਼ ਹੈ ਜੋ ਕਿ ਵਿਕੀਮੀਡੀਆ ਸੰਸਥਾਨ ਦੁਆਰਾ ਚਲਾਇਆ ਜਾਂਦਾ ਹੈ। ਇਹ ਇੱਕ ਮੁਕਤ ਕੋਸ਼ ਹੈ ਜਿਸਨੂੰ ਕੋਈ ਵੀ ਪੜ੍ਹ ਅਤੇ ਸੋਧ ਸਕਦਾ ਹੈ। ਅਲੈਕਸਾ ਦੀ ਦਰਜਾਬੰਦੀ ਅਨੁਸਾਰ ਇਸਦਾ ਦਰਜਾ ਵਿਸ਼ਵ ਦੀਆਂ 10 ਪ੍ਰਮੁੱਖ ਵੈਬਸਾਈਟਾਂ 'ਚ ਹੈ।

15 ਜਨਵਰੀ 2001 ਨੂੰ ਜਿੰਮੀ ਵੇਲਸ ਅਤੇ ਲੈਰੀ ਸੈਂਗਰ ਦੁਆਰਾ ਇਸਨੂੰ ਲਾਂਚ ਕੀਤਾ ਗਿਆ। ਇਸਦਾ ਨਾਮ ਵਿਕੀਪੀਡੀਆ ਲੈਰੀ ਦੁਆਰਾ ਹੀ ਸੁਝਾਇਆ ਗਿਆ ਸੀ ਜੋ ਕਿ ਵਿਕੀ ਅਤੇ ਇਨਸਾਈਕਲੋਪੀਡੀਆ ਦਾ ਸੁਮੇਲ ਹੈ। ਹੁਣ ਵਿਕੀਪੀਡੀਆ 291 ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਸਮੇਂ ਅੰਗਰੇਜ਼ੀ ਵਿਕੀਪੀਡੀਆ ਵਿੱਚ ਸਭ ਤੋਂ ਵੱਧ ਲੇਖ ਹਨ। ਉਂਝ ਸਭ ਵਿਕੀਪੀਡੀਆ ਦੇ ਲੇਖਾਂ ਨੂੰ ਜੋੜਿਆ ਜਾਵੇ ਤਾਂ ਇਹਨਾਂ ਦੀ ਗਿਣਤੀ ਤਕਰੀਬਨ 3.8 ਕਰੋੜ ਬਣਦੀ ਹੈ।