ਸਮੱਗਰੀ 'ਤੇ ਜਾਓ

ਮਨੁੱਖੀ ਦੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੰਦ
ਨੋਜਬਾਨ ਦੇ ਦੰਦ
ਜਾਣਕਾਰੀ
ਪਛਾਣਕਰਤਾ
ਲਾਤੀਨੀਡੇਂਟੇਸ
TA2914
ਸਰੀਰਿਕ ਸ਼ਬਦਾਵਲੀ

ਮਨੁੱਖੀ ਦੰਦ ਵੀ ਮਨੁੱਖ ਦਾ ਇੱਕ ਬਹੁਤ ਜਰੂਰੀ ਅੰਗ ਹੈ। ਹਰੇਕ ਦੇ ਮੂੰਹ ਵਿੱਚ 32 ਦੰਦ ਹੁੰਦੇ ਹਨ। ਦੰਦ ਖਾਣ ਵਾਲੀਆਂ ਵਸਤੂਆਂ ਤੇ ਭੋਜਨ ਨੂੰ ਕੱਟਦੇ, ਤੋੜਦੇ, ਪਾੜਦੇ, ਚਬਾਉਂਦੇ ਅਤੇ ਚਿੱਥਦੇ ਹਨ। ਅੱਠ-ਅੱਠ ਦੰਦ ਵਸਤੂ ਨੂੰ ਕਟਦੇ ਤੇ ਚਬਾਉਂਦੇ, ਚਾਰ ਦੰਦ ਵਸਤੂ ਨੂੰ ਪਾੜਦੇ ਜਾਂ ਤੋੜਦੇ ਅਤੇ ਬਾਰਾਂ ਦੰਦ ਵਸਤੂ ਨੂੰ ਚਿਥਦੇ ਜਾਂ ਚਬਾਉਂਦੇ ਹਨ। ਮੂੰਹ ਦੇ ਜਬਾੜਿਆਂ ਦੇ ਅਗਲੇ ਹਿੱਸੇ, ਮਸੂੜਿਆਂ ਵਿੱਚ ਦੰਦ ਨਿਕਲਦੇ ਹਨ। ਦੰਦਾਂ ਦੀ ਜੜ੍ਹ ਮਸੂੜਿਆਂ ਵਿੱਚ ਹੁੰਦੀ ਹੈ। ਦੰਦ ਦੀ ਜੜ੍ਹ ਉਪਰ ਸੀਮੈਂਟ ਵਾਂਗ ਇੱਕ ਪਦਾਰਥ ਦੰਦ ਨੂੰ ਜਬਾੜੇ ਦੇ ਅੰਦਰ ਮਜ਼ਬੂਤੀ ਨਾਲ ਚਮੇੜੀ ਰਖਦਾ ਹੈ। ਇਹ ਕੈਲਸ਼ੀਅਮ, ਫਲੋਰਾਈਡ ਤੇ ਫ਼ਾਸਫ਼ੋਰਸ ਤੱਤਾਂ ਦੇ ਬੰਨੇ ਹੋਏ ਹੁੰਦੇ ਹਨ। ਜੀਭ ਖਾਣ ਵਾਲੀਆਂ ਵਸਤੂਆਂ ਨੂੰ ਦੰਦਾਂ ਹੇਠ ਲੈ ਜਾਂਦੀ ਹੈ। ਮੂੰਹ ਰਾਹੀਂ ਖਾਣਾ, ਤਰਲ ਪਦਾਰਥ, ਜਾਂ ਹੋਰ ਖਾਣ ਵਾਲੀਆਂ ਵਸਤੂਆਂ ਆਦਿ ਮਨੁੱਖੀ ਪੇਟ ਵਿੱਚ ਜਾਂਦਾ ਹੈ।[1]

ਦੁੱਧ ਦੇ ਦੰਦ

[ਸੋਧੋ]

ਬੱਚਾ ਅੱਠਾਂ ਮਹੀਨਿਆਂ ਦਾ ਹੋ ਕੇ ਕੋਈ ਨਿੱਕੀ ਜਿਹੀ ਦੰਦੀ ਕੱਢਦਾ ਹੈ ਇਹ ਦੰਦੀ ਮਾਂ ਦੇ ਢਿੱਡ ਵਿੱਚ ਜਦੋਂ ਉਹ ਤਿੰਨਾਂ ਮਹੀਨਿਆਂ ਦਾ ਸੀ ਤਾਂ ਇਹ ਦੰਦੀ ਬਣਨੀ ਸ਼ੁਰੂ ਹੋ ਜਾਂਦੀ ਹੈ। ਪਹਿਲੀ ਪੱਕੀ ਦੰਦੀ ਜੋ ਅੱਠਾਂ ਸਾਲਾਂ ਦੀ ਉਮਰ ਵਿੱਚ ਮਸੂੜੇ ਤੋਂ ਬਾਹਰ ਨਿਕਲ ਕੇ ਆਉਂਦੀ ਹੈ, ਉਹ ਬੱਚੇ ਦੇ ਮਸੂੜੇ ਅੰਦਰ ਚਾਰ ਮਹੀਨਿਆਂ ਦੀ ਉਮਰ 'ਚ ਬਨਣੀ ਸ਼ੁਰੂ ਹੋ ਜਾਂਦੀ ਹੈ। ਦੰਦ ਮਰਨ ਤੋਂ ਹਜ਼ਾਰਾਂ ਸਾਲ ਬਾਅਦ ਵੀ ਮਿੱਟੀ ਵਿੱਚ ਦੱਬੀ ਸਾਬਤ ਸਬੂਤ ਮਿਲ ਜਾਂਦੀ ਹੈ। ਕੱਚੇ ਦੰਦ ਸਿਰਫ 20 ਹੁੰਦੇ ਹਨ 10 ਉੱਪਰਲੇ ਜਬਾੜੇ ਦੇ ਤੇ 10 ਹੇਠਲੇ ਜਬਾੜੇ ਦੇ।

ਨੋਜਵਾਨ ਦੇ ਦੰਦ

[ਸੋਧੋ]

ਪੱਕੇ ਦੰਦਾਂ ਦੀ ਗਿਣਤੀ 32 ਹੁੰਦੀ ਹੈ: 16 ਉੱਪਰ ਤੇ 16 ਹੇਠਾਂ। ਜਿਸ ਵੇਲੇ ਦੰਦ ਬਣ ਰਹੇ ਹੁੰਦੇ ਹਨ, ਜੇ ਕਿਸੇ ਦੰਦ ਦੇ ਵਿਕਾਸ ਵਿੱਚ ਕੋਈ ਨੁਕਸ ਜਾਂ ਵਿਘਨ ਪੈ ਜਾਵੇ ਤਾਂ ਉਹ ਦੰਦ ਬਾਅਦ ਵਿੱਚ ਠੀਕ ਨਹੀਂ ਹੋ ਸਕਦਾ।

ਹਵਾਲੇ

[ਸੋਧੋ]