ਪਾਚਨ
ਪਾਚਣ ਜਾਂ ਹਾਜ਼ਮਾ ਉਹ ਕਿਰਿਆ ਹੈ ਜਿਸ ਵਿੱਚ ਭੋਜਨ ਨੂੰ ਯੰਤਰੀਕੀ ਅਤੇ ਰਾਸਾਇਣਕ ਰੂਪ ਨਾਲ ਛੋਟੇ ਛੋਟੇ ਘਟਕਾਂ ਜਾਂਨੀ ਹਿੱਸਿਆਂ ਵਿੱਚ ਤੋੜਿਆ ਜਾਂਦਾ ਹੈ ਤਾਂਜੋ ਉਹਨਾਂ ਨੂੰ, ਉਦਾਹਰਨ ਦੇ ਲਈ, ਰੱਤ ਧਾਰਾ ਵਿੱਚ ਅਵਸ਼ੋਸ਼ਤ ਕੀਤਾ ਜਾ ਸਕੇ |ਇਸ ਤਰ੍ਹਾਂ ਪਾਚਣ ਇੱਕ ਪ੍ਰਕਾਰ ਦੀ ਅਪਚਿਅ (catabolic) ਕਿਰੀਆ ਹੈ ਕਿਉਂਕਿ ਇਸ ਵਿੱਚ ਭੋਜਨ ਦੇ ਵੱਡੇ ਅਣੁਵਾਂ ਨੂੰ ਛੋਟੇ-ਛੋਟੇਅਣੁਵਾਂ ਵਿੱਚ ਬਦਲਿਆ ਜਾਂਦਾ ਹੈ।[1] ਵੱਖ-ਵੱਖ ਜੀਵਾਂ ਵਿੱਚ ਵੱਖ-ਵੱਖ ਤਰ੍ਹਾਂ ਦਾ ਪਾਚਨ ਤੰਤਰ ਹੁੰਦਾ ਹੈ। ਇੱਥੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਜੀਵਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਪਾਚਨ ਤੰਤਰ ਹੁੰਦੇ ਹੋਏ ਵੀ ਪਾਚਨ ਕਾਰਨ ਵਾਲੇ ਇੰਜ਼ਾਅਮਾਂ ਦੇ ਕਾਰਜ ਸਦਾ ਸਮਾਨ ਹੀ ਹੁੰਦੇ ਹਨ।
ਪਾਚਨ ਤੰਤਰ[ਸੋਧੋ]
ਪਾਚਨ ਤੰਤਰ ਦਾ ਅਰਥ ਉਹਨਾਂ ਅੰਗਾਂ ਨਾਲ ਰਲ ਕੇ ਬਣੇ ਸਮੂਹ ਤੋਂ ਹੈ ਜੋ ਪੂਰੀ ਪਾਚਨ ਕੀਰਿਆ ਨੂੰ ਪੂਰਾ ਕਰਦੇ ਹਨ,ਜਿਵੇਂ ਮਨੁਖ ਦੇ ਪਾਚਨ ਤੰਤਰ ਵਿੱਚ ਮੁੰਹ(Mouth) ਤੋਂ ਲੈ ਕੇ ਮਲਦੁਆਰ(ਗੁਦਾ Anus) ਤੱਕ ਦੇ ਪਾਚਨ ਕਿਰੀਆ 'ਚ ਭਾਗ ਲੈਣ ਵਾਲੇ ਅੰਗ ਆਉਂਦੇ ਹਨ।
ਪਾਚਨ ਨਾਲ ਸੰਬੰਧਤ ਪਰਿਭਾਸ਼ਾਵਾਂ[ਸੋਧੋ]
ਇੰਜ਼ਾਅਮ[ਸੋਧੋ]
ਇੰਜ਼ਾਅਮ ਕੁਝ ਅੰਗਾਂ ਤੋਂ ਬਣਨ ਵਾਲੇ ਉਹ ਰਸ ਹੁੰਦੇ ਹਨ ਜੋ ਭੋਜਨ ਦੇ ਟੁਕੜਿਆਂ ਤੇ ਕੰਮ ਕਰਦੇ ਹੋਏ ਭੋਜਨ ਨੂੰ ਛੋਟੇ ਟੁਕੜਿਆਂ ਵਿੱਚ ਬਦਲਣ ਦਾ ਕੰਮ ਕਰਦੇ ਹਨ |ਜ਼ਿਆਦਾਤਰ ਇੰਜ਼ਾਅਮ ਪ੍ਰੋਟੀਨ ਦੇ ਹੀ ਬਣੇ ਹੁੰਦੇ ਹਨ।
ਅਵਸ਼ੋਸ਼ਣ[ਸੋਧੋ]
ਅਵਸ਼ੋਸ਼ਣ ਤੋਂ ਭਾਵ ਉਸ ਪ੍ਰੀਕਿਰਿਆ ਤੋਂ ਹੈ ਜਿਸ ਵਿੱਚ ਭੋਜਨ ਦੇ ਅੰਤਮ ਛੋਟੇ ਘਟਕ ਬਨਣ ਬਾਅਦ ਇਹਨਾਂ ਘਟਕਾਂ ਨੂਂ ਖੂਨ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ,ਤਾਂ ਜੋ ਇਹ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਜਾ ਸਕਣ |
ਪਾਚਨ ਤੰਤਰ ਦੀ ਵੰਨ ਸੁਵੰਨਤਾ[ਸੋਧੋ]
ਵੱਖ-ਵੱਖ ਜੀਵਾਂ ਵਿੱਚ ਵੱਖ-ਵੱਖ ਤਰ੍ਹਾਂ ਦਾ ਪਾਚਨ ਤੰਤਰ ਹੁੰਦਾ ਹੈ। ਜੀਵਾਂ ਵਿੱਚ ਪਾਚਨ ਤੰਤਰ ਵਿੱਚ ਇੱਕ ਕੋਸ਼ੀਕਾ ਵੀ ਹੋ ਸਕਦੀ ਹੈ ਤੇ ਅਨੇਕਾ ਕੋਸ਼ਿਕਾਵਾਂ ਨਾਲ ਬਣੇ ਅੰਗ ਵੀ ਹੋ ਸਕਦੇ ਹਨ,ਉਦਾਹਰਨ ਲਈ ਇੱਕ ਕੋਸ਼ਕੀ ਜੰਤੂ ਅਮੀਬਾ ਵਿੱਚ ਇੱਕ ਕੋਸ਼ੀਕਾ ਹੀ ਪਾਚਨ ਦਾ ਕੰਮ ਕਰਦੀ ਹੈ ਤੇ ਮਨੁੱਖ ਵਰਗੇ ਜਟਿਲ ਜੰਤੂ ਦੇ ਪਾਚਨ ਤੰਤਰ ਵਿੱਚ ਅਨੇਕ ਅੰਗ ਪਾਚਨ ਪੂਰਾ ਕਰਦੇ ਹਨ।
ਮੁਨੁੱਖ ਦਾ ਪਾਚਨ ਤੰਤਰ[ਸੋਧੋ]
ਇਸ ਵਿੱਚ ਹੇਠ ਅੰਗ ਭਾਗ ਲੈਂਦੇ ਹਨ
ਕ੍ਰ:ਸੰ: | ਪੰਜਾਬੀ ਅਤੇ ਅੰਗਰੇਜ਼ੀ ਵਿੱਚ ਅੰਗ ਦਾ ਨਾਂਅ | ਅੰਗ ਦੀ ਭੂਮਿਕਾ | ਹੋਰ ਬਿੰਦੂ |
---|---|---|---|
1 | ਮੁਖ Mouth | ਮੁੰਹ ਵਿੱਚ ਲਾਲ/ਲਾਰ ਦੇ ਇੰਜ਼ਾਅਮ ਭੋਜਨ ਵਿਚੋਂ ਹਾਨੀਕਾਰਕ ਜੀਵਾਂ ਨੂਂ ਮਾਰਣ ਦੇ ਇਲਾਵਾ ਥੋੜ੍ਹਾ ਪਾਚਨ ਵਿੱਚ ਕਰਦੇ ਹਨ | ਦੰਦ ਭੋਜਨ ਨੂੰ ਬਰੀਕੀ ਨਾਲ ਪੀਸ ਕੇ ਪਾਚਨ ਵਿੱਚ ਆਪਣਾ ਕੰਮ ਕਰਦੇ ਹਨ,ਜੀਭ ਸੁਆਦ ਦਾ ਪਤਾ ਕਰਦੀ ਹੈ |
2 | ਗ੍ਰਾਸਨਲੀ Oesophagus | ਇਸ ਪਾਈਪਨੁਮਾ ਬਣਤਰ ਦੁਆਰਾ ਭੋਜਨ ਆਮਾਸ਼ਿਅ/ਢਿੱਡ ਵਿੱਚ ਲਿਜਾਇਆ ਜਾਂਦਾ ਹੈ।| | |
3 | ਆਮਾਸ਼ਿਅ/ਮਹਿਦਾ Stomach | ਭੋਜਨ ਨੂੰ ਇਸ ਅੰਗ ਦੀਆਂ ਕੰਧਾਂ ਪੀਹਣ/ਪੀਸਣ ਦਾ ਕੰਮ ਕਰਦੀਆਂ ਹਨ, ਭੋਜਨ ਵਿੱਚ HCL ਤੇਜ਼ਾਬ/ਅਮਲ ਮਿਸ਼ਰਿਤ ਕਰ ਕੇ ਪੇਪਸੀਨ ਵਰਗੇ ਪ੍ਰੋਟੀਨ ਪਾਚਕ ਇੰਜ਼ਾਅਮ ਨੂੰ ਐਕਟਿਵ/ਕਿਰਿਆਸ਼ੀਲ ਕੀਤਾ ਜਾਂਦਾ ਹੈ,ਪੇਪਸੀਨ ਘੱਟ pH ਵਿੱਚ ਕੰਮ ਕਰਦਾ ਹੈ |
|
4 | ਛੋਟੀ ਆਂਤ/ਆਂਦਰ Small intestine | * ਪਿੱਤ, ਜੋ ਅਵਸ਼ੋਸ਼ਣ ਕਰਣ ਲਈ ਵਸਾ/ਚਰਬੀ ਦਾ ਇਮਲਸੀਕਰਣ ਕਰਦਾ ਹੈ, ਕਾਇਮ ਨੂੰ ਨਿਸਪ੍ਰਭਾਵਕ ਕਰਦਾ ਹੈ ਅਤੇ ਇਸ ਦਾ ਵਰਤੋ ਬਿਲਿਨ ਅਤੇ ਪਿੱਤ ਤਿਜ਼ਾਬ ਵਰਗੇ ਅਪਸ਼ਿਸ਼ਟ ਉਤਪਾਦਾਂ ਨੂੰ ਬਾਹਰ ਕੱਢਣ ਲਈ ਕੀਤਾ ਜਾਂਦਾ ਹੈ। ਪਿੱਤ ਦਾ ਉਤਪਾਦਨ /ਜਿਗਰ/ਯਕ੍ਰਿਤ/ਲੀਵਰ ਦੁਆਰਾ ਕੀਤਾ ਜਾਂਦਾ ਹੈ ਅਤੇ ਫਿਰ ਉਸਨੂੰ ਪਿੱਤੇ ਦੀ ਥੈਲੀ/gall bladder ਵਿੱਚ ਭੰਡਾਰਿਤ ਕੀਤਾ ਜਾਂਦਾ ਹੈ। ਪਿੱਤੇ ਦੀ ਥੈਲੀ ਵਿੱਚ ਮੌਜੂਦ ਪਿੱਤ ਬਹੁਤ ਜਿਆਦਾ ਸੰਘਣਾ/ਸਾਂਦਰ ਹੁੰਦਾ ਹੈ। | |
6 | ਵੱਡੀ ਆਂਤ/ਆਂਦਰ Large intestine | ਇਸ ਅੰਗ ਵਿੱਚ ਅਵਸ਼ੋਸ਼ਨ ਦਾ ਕੰਮ ਹੁੰਦਾ ਹੈ | ਬਿਨਾਂ ਪਚਿਆ ਭੋਜਨ ਅਰਥਾਤ ਮਲ/ਟੱਟੀ ਦੇ ਰੂਪ ਵਿੱਚ ਇਸ ਅੰਗ ਦੇ ਅੰਤਮ ਭਾਗ ਮਲਦੁਆਰ/ਗੁਦਾ ਦੁਆਰਾ ਬਾਹਰ ਕੱਢ ਦਿੱਤਾ ਜਾਂਦਾ ਹੈ |
ਸਹਾਇਕ ਪਾਚਨ ਗ੍ਰੰਥੀਆਂ[ਸੋਧੋ]
ਇਹ ਹੇਠ ਹੁੰਦੀਆਂ ਹਨ।
ਕ੍ਰ:ਸੰ: | ਸਹਾਇਕ ਪਾਚਨ ਗ੍ਰੰਥੀਆਂ | ਮੁੱਖ ਇੰਜ਼ਾਇਮ ਤੇ ਰਸ |
---|---|---|
1 | ਲਾਰ ਗ੍ਰੰਥੀ | ਟਾਈਲੀਨ ਇੰਜ਼ਾਇਮ |
2 | ਜਿਗਰ | ਪਿੱਤ ਰਸ ਬਨਾਉਂਦਾ ਹੈ ਜੋ ਪਿੱਤੇ ਦੀ ਨਲੀ ਨਾਲ ਹੀ ਆਂਦਰ ਵਿੱਚ ਜਾਂਦਾ ਹੈ |
3 | ਪਿੱਤਾ | |
4 | ਪੈਨਕਿਰਿਆਜ਼ | ਪੈਨਕਿਰਿਆਜ਼ ਰਸ ਵਿੱਚ ਟਰੀਪਸੀਨ(ਪ੍ਰੋਟੀਨ ਲਈ),ਏਮਾਈਲੇਜ(ਕਾਰਬੋਹਾਈਡ੍ਰੇਟ੍ਸ ਲਈ),ਲਾਈਪੇਜ(ਵਸਾ ਲਈ) ਤੇ ਰੇਨਿਨ(ਦੁੱਧ ਤੇ ਕੰਮ ਕਰਦਾ ਹੈ) ਏਨਜ਼ਾਈਮ ਹੁੰਦੇ ਹਨ | |