ਮਨੁੱਖੀ ਪ੍ਰਕਿਰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਨੁੱਖੀ ਪ੍ਰਕਿਰਤੀ ਜਾ ਮਨੁੱਖੀ ਕੁਦਰਤ ਭਾਵ ਵੱਖੋ-ਵੱਖਰੀਆਂ ਵਿਸ਼ੇਸ਼ਤਾਵਾਂ - ਜਿਸ ਵਿੱਚ ਸੋਚਣ, ਅਹਿਸਾਸ, ਅਤੇ ਕੰਮ ਕਰਨ ਦੇ ਤਰੀਕੇ ਵੀ ਸ਼ਾਮਲ ਹਨ - ਜਿਹਨਾਂ ਦੀ ਪ੍ਰਾਪਤੀ ਮਨੁੱਖ ਨੂੰ ਕੁਦਰਤੀ ਤੌਰ 'ਤੇ ਹੁੰਦੀ ਹੈ। [1][2][3][4]

ਇਹ ਸਵਾਲ ਕਿ ਕੀ ਸੱਚਮੁੱਚ ਸਥਿਰ ਲੱਛਣ ਹਨ, ਇਹ ਕਿਹੜੀਆਂ ਕੁਦਰਤੀ ਵਿਸ਼ੇਸ਼ਤਾਵਾਂ ਹਨ, ਅਤੇ ਉਹਨਾਂ ਦੇ ਕੀ ਕਾਰਨ ਹਨ ਫ਼ਲਸਫ਼ੇ ਅਤੇ ਵਿਗਿਆਨ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਮਹੱਤਵਪੂਰਨ ਸਵਾਲਾਂ ਵਿੱਚੋਂ ਹਨ? ਮਨੁੱਖੀ ਪ੍ਰਕਿਰਤੀ ਦੀ ਜਾਂਚ ਕਰਨ ਵਾਲਾ ਵਿਗਿਆਨ ਮਨੋਵਿਗਿਆਨ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਮਨੁੱਖੀ ਸੁਭਾਅ ਦੀ ਧਾਰਨਾ ਦਾ ਟਾਕਰਾ ਰਵਾਇਤੀ ਤੌਰ 'ਤੇ ਨਾ ਸਿਰਫ਼ ਅਸਾਧਾਰਨ ਮਨੁੱਖੀ ਵਿਸ਼ੇਸ਼ਤਾਵਾਂ ਨਾਲ ਹੀ ਹੈ, ਸਗੋਂ ਖਾਸ ਸੱਭਿਆਚਾਰਾਂ ਅਤੇ ਪਾਲਣ ਪੋਸ਼ਣ ਤੋਂ ਪ੍ਰਾਪਤ ਹੋਣ ਵਾਲੀਆਂ ਵਿਸ਼ੇਸ਼ਤਾਵਾਂ ਨਾਲ ਵੀ ਕੀਤਾ ਜਾਂਦਾ ਹੈ। "ਕੁਦਰਤ ਬਨਾਮ ਪਾਲਣ ਪੋਸ਼ਣ" ਬਹਿਸ ਕੁਦਰਤੀ ਵਿਗਿਆਨਾਂ ਵਿੱਚ ਮਨੁੱਖੀ ਪ੍ਰਕਿਰਤੀ ਬਾਰੇ ਆਧੁਨਿਕ ਚਰਚਾ ਚੰਗੀ ਤਰ੍ਹਾਂ ਜਾਣੀ ਪਛਾਣੀ ਹੈ। 

ਇਹ ਸਵਾਲ ਆਰਥਿਕਤਾ, ਨੈਤਿਕਤਾ, ਰਾਜਨੀਤੀ, ਅਤੇ ਧਰਮ ਸ਼ਾਸਤਰ ਵਿੱਚ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਅਰਥ-ਪ੍ਰਭਾਵ ਹਨ। ਅੰਸ਼ਕ ਤੌਰ 'ਤੇ ਇਸ ਕਰਨ ਹੈ ਕਿ ਮਨੁੱਖੀ ਸੁਭਾਅ ਨੂੰ ਆਚਰਣ ਜਾਂ ਜੀਵਨ ਦੀ ਮਰਿਆਦਾ ਦਾ ਸਰੋਤ ਸਮਝਿਆ ਜਾ ਸਕਦਾ ਹੈ, ਨਾਲ ਹੀ ਇੱਕ ਚੰਗੀ ਜ਼ਿੰਦਗੀ ਜੀਣ ਦੇ ਰਾਹ ਵਿੱਚ ਰੁਕਾਵਟਾਂ ਜਾਂ ਸੀਮਾਵਾਂ ਪੇਸ਼ ਕਰਦਾ ਵੀ। ਅਜਿਹੇ ਪ੍ਰਸ਼ਨਾਂ ਦੇ ਗੁੰਝਲਦਾਰ ਅਰਥ-ਪ੍ਰਭਾਵਾਂ ਨੂੰ ਕਲਾ ਅਤੇ ਸਾਹਿਤ ਵਿੱਚ ਵੀ ਲਿਆ ਜਾਂਦਾ ਹੈ, ਇਹ ਸਵਾਲ ਹੈ ਕਿ ਮਨੁੱਖੀ ਹੋਣ ਤੋਂ ਭਾਵ ਕੀ ਹੈ। 

ਅਵਲੋਕਨ[ਸੋਧੋ]

ਅਜਿਹੇ ਇੱਕ ਮਿਆਰ ਵਜੋਂ ਜਿਸ ਦੁਆਰਾ ਫੈਸਲੇ ਕੀਤੇ ਜਾਣ, ਪ੍ਰਕਿਰਤੀ ਦੀ ਧਾਰਨਾ ਰਵਾਇਤੀ ਤੌਰ 'ਤੇ ਯੂਨਾਨੀ ਫ਼ਲਸਫ਼ੇ ਵਿੱਚ ਸ਼ੁਰੂ ਹੋਈ ਦੱਸੀ ਜਾਂਦੀ ਹੈ। ਘੱਟੋ ਘੱਟ ਜਿਥੇ ਤੱਕ ਪੱਛਮੀ ਅਤੇ ਮੱਧ ਪੂਰਬੀ ਭਾਸ਼ਾਵਾਂ ਅਤੇ ਦ੍ਰਿਸ਼ਟੀਕੋਣਾਂ ਦਾ ਸੰਬੰਧ ਹੈ ਜਿਹਨਾਂ ਉੱਤੇ ਇਸ੍ਸਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ। [5]

ਅਰਸਤੂ ਦੀ ਟੈਲੀਓਲੋਜੀਕਲ ਪਹੁੰਚ ਮਗਰਲੇ ਕਲਾਸੀਕਲ ਅਤੇ ਮੱਧਕਾਲੀ ਸਮੇਂ ਦੁਆਰਾ ਹਾਵੀ-ਪ੍ਰਭਾਵੀ ਰਹੀ। ਇਸ ਬਿਰਤਾਂਤ ਦੁਆਰਾ, ਮਨੁੱਖੀ ਪ੍ਰਕਿਰਤੀ ਮਾਨਵ ਨੂੰ ਜੋ ਉਹ ਬਣਦਾ ਹੈ ਉਹ ਬਣਨ ਦਾ ਅਸਲ ਕਾਰਨ ਹੈ, ਅਤੇ ਇਸਦਾ ਵਜੂਦ ਵਿਅਕਤੀਗਤ ਮਨੁੱਖਾਂ ਤੋਂ ਸੁਤੰਤਰ ਤੌਰ ਹੁੰਦਾ ਹੈ।ਅਰਸਤੂ ਦੀ ਟੈਲੀਓਲੋਜੀਕਲ ਪਹੁੰਚ ਮਗਰਲੇ ਕਲਾਸੀਕਲ ਅਤੇ ਮੱਧਕਾਲੀ ਸਮੇਂ ਦੁਆਰਾ ਹਾਵੀ-ਪ੍ਰਭਾਵੀ ਰਹੀ। ਇਸ ਬਿਰਤਾਂਤ ਦੁਆਰਾ, ਮਨੁੱਖੀ ਪ੍ਰਕਿਰਤੀ ਮਾਨਵ ਨੂੰ ਜੋ ਉਹ ਬਣਦਾ ਹੈ ਉਹ ਬਣਨ ਦਾ ਅਸਲ ਕਾਰਨ ਹੈ, ਅਤੇ ਇਸਦਾ ਵਜੂਦ ਵਿਅਕਤੀਗਤ ਮਨੁੱਖਾਂ ਤੋਂ ਸੁਤੰਤਰ ਤੌਰ ਹੁੰਦਾ ਹੈ। ਇਸ ਨੂੰ ਅੱਗੋਂ ਇਹ ਸਮਝਿਆ ਗਿਆ ਹੈ ਕਿ ਮਨੁੱਖੀ ਪ੍ਰਕਿਰਤੀ ਅਤੇ ਈਸ਼ਵਰਤਾ ਵਿਚਾਲੇ ਇੱਕ ਵਿਸ਼ੇਸ਼ ਸੰਬੰਧ ਹੈ। ਇਹ ਪਹੁੰਚ ਮਨੁੱਖੀ ਪ੍ਰਕਿਰਤੀ ਨੂੰ ਅੰਤਿਮ ਅਤੇ ਰਸਮੀ ਕਾਰਨਾਂ ਦੇ ਰੂਪ ਵਿੱਚ ਸਮਝਦੀ ਹੈ। ਦੂਜੇ ਸ਼ਬਦਾਂ ਵਿਚ, ਕੁਦਰਤ ਦੇ ਆਪਣੇ ਆਪ (ਜਾਂ ਕੁਦਰਤ-ਨਿਰਮਾਤਾ ਬ੍ਰਹਮਤਾ) ਦੇ ਇਰਾਦੇ ਅਤੇ ਟੀਚੇ ਹਨ ਜੋ ਮਨੁੱਖੀ ਇਰਾਦਿਆਂ ਅਤੇ ਟੀਚਿਆਂ ਦੇ ਸਮਰੂਪ ਹਨ, ਅਤੇ ਇਹਨਾਂ ਟੀਚਿਆਂ ਵਿਚੋਂ ਇੱਕ ਇਹ ਹੈ ਕਿ ਮਨੁੱਖਤਾ ਕੁਦਰਤੀ ਤੌਰ 'ਤੇ ਰਹੇ। ਮਨੁੱਖੀ ਪ੍ਰਕਿਰਤੀ ਦੀ ਅਜਿਹੀ ਸਮਝ ਇਸ ਪ੍ਰਕਿਰਤੀ ਨੂੰ ਮਨੁੱਖ ਦਾ ਇੱਕ "ਵਿਚਾਰ" ਜਾਂ "ਰੂਪ" ਸਮਝਦੀ ਹੈ।[6]

ਹਾਲਾਂਕਿ, ਇਸ ਅਬਦਲ ਅਤੇ ਅਧਿਆਤਮਿਕ ਮਨੁੱਖੀ ਪ੍ਰਕਿਰਤੀ ਦੀ ਹੋਂਦ ਅਜੋਕਿਆਂ ਇਤਿਹਾਸਕ ਬਹਿਸਾਂ ਦਾ ਵਿਸ਼ਾ ਹੈ, ਜੋ ਆਧੁਨਿਕ ਸਮੇਂ ਵਿੱਚ ਜਾਰੀ ਹਨ। ਸਥਾਈ ਮਨੁਖ ਪ੍ਰਕਿਰਤੀ ਦੇ ਇਸ ਵਿਚਾਰ ਦੇ ਖਿਲਾਫ, ਮਨੁੱਖ ਦੀ ਸਾਪੇਖਕ ਢਲਣਸ਼ੀਲਤਾ ਹਾਲੀਆ ਸਦੀਆਂ ਵਿੱਚ ਖਾਸ ਕਰਕੇ ਬੜੀ ਦ੍ਰਿੜਤਾ ਨਾਲ ਦਰਸਾਈ ਗਈ ਹੈ - ਸਭ ਤੋਂ ਪਹਿਲਾਂ ਥੌਮਸ ਹੌਬਸ ਅਤੇ ਜੀਨ-ਜੈਕ ਰੂਸੋ ਵਰਗੇ ਸ਼ੁਰੂਆਤੀ ਆਧੁਨਿਕਤਾਵਾਦੀਆਂ ਨੇ ਇਹ ਗੱਲ ਉਭਾਰ ਕੇ ਰੱਖੀ ਹੈ। ਰੂਸੋ ਦੇ ਐਮਲੀ ਜਾਂ ਆਉਨ ਐਜੂਕੇਸ਼ਨ ਵਿਚ, ਰੂਸੋ ਨੇ ਲਿਖਿਆ: "ਅਸੀਂ ਨਹੀਂ ਜਾਣਦੇ ਕਿ ਸਾਡੀ ਪ੍ਰਕਿਰਤੀ ਸਾਨੂੰ ਕਿਸ ਤਰ੍ਹਾਂ ਦੇ ਬਣਨ ਦਿੰਦੀ ਹੈ"।[7] 19 ਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ, ਹੇਗਲ, ਮਾਰਕਸ, ਸ਼ਾਨ ਕੀਅਰਗੇਗੌਦ, ਨੀਤਸ਼ੇ, ਸਾਰਤਰ, ਸੰਰਚਨਾਵਾਦੀ ਅਤੇ ਉੱਤਰਆਧੁਨਿਕਤਾਵਾਦੀ ਚਿੰਤਕਾਂ ਨੇ ਕਈ ਵਾਰੀ ਕਿਸੇ ਸਥਿਰ ਜਾਂ ਅੰਤਰੀਵ ਮਨੁੱਖੀ ਪ੍ਰਕਿਰਤੀ ਦੇ ਵਿਰੁੱਧ ਦਲੀਲ ਦਿੱਤੀ ਸੀ। 

ਹਵਾਲੇ[ਸੋਧੋ]

  1. "Definition of HUMAN NATURE". www.merriam-webster.com.
  2. "human nature".
  3. "the definition of human nature". Dictionary.com.
  4. "human nature Meaning in the Cambridge English Dictionary". dictionary.cambridge.org.
  5. "Progress or Refurn" in An Introduction to Political Philosophy: Ten Essays by Leo Strauss. (Expanded version of Political Philosophy: Six Essays by Leo Strauss, 1975.) Ed. Hilail Gilden. Detroit: Wayne State UP, 1989.
  6. Aristotle, Metaphysics, 1078b.
  7. Saunders, Jason Lewis (26 October 2008). "Western Philosophical Schools and Doctrines: Ancient and Medieval Schools: Sophists: Particular Doctrines: Theoretical issues.". Encyclopædia Britannica. Archived from the original on 27 May 2011. Retrieved 7 February 2011. {{cite encyclopedia}}: Check date values in: |year= / |date= mismatch (help); Unknown parameter |deadurl= ignored (help)Check date values in: |year= / |date= mismatch (help)Saunders, Jason Lewis (26 October 2008). "Western Philosophical Schools and Doctrines: Ancient and Medieval Schools: Sophists: Particular Doctrines: Theoretical issues.". Encyclopædia Britannica. Archived from the original on 27 May 2011. Retrieved 7 February 2011. {{cite encyclopedia}}: Check date values in: |year= / |date= mismatch (help); Unknown parameter |deadurl= ignored (help)