ਸਮੱਗਰੀ 'ਤੇ ਜਾਓ

ਮਨੋਕਥਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਤਾਲਵੀ ਲੇਖਕ ਬੋਕਾਸੀਓ ਦੀ ਡੈਕਾਮਾਰੋਨ ਦੀ ਇੱਕ ਕਹਾਣੀ ਦੇ ਇੱਕ ਮਜਨੂੰ ਦੇ ਬਣਵਾਏ ਜਾਦੂ ਦੇ ਬਾਗ਼ ਦਾ ਚਿੱਤਰ - ਮਹਿਰਾਬਾਂ ਦੇ ਪਾਰ ਕੋਹਰਾ ਸਰਦੀ ਦੇ ਮੌਸਮ ਦਾ ਲਖਾਇਕ ਹੈ। ਪਰ ਬਾਗ ਵਿੱਚ ਮਈ ਮਹੀਨੇ ਵਾਲਾ ਖੇੜਾ ਹੈ। ਜਿਸ ਸ਼ਾਦੀਸੁਦਾ ਔਰਤ ਨੂੰ ਉਹ ਪ੍ਰੇਮ ਕਰਦਾ ਸੀ ਉਸਨੇ ਉਸਨੂੰ ਟਾਲਣ ਲਈ ਇਹ ਅਸੰਭਵ ਸ਼ਰਤ ਰੱਖ ਦਿੱਤੀ ਸੀ।

ਮਨੋਕਥਾ ਜਾਂ ਕਲਪਨਾ-ਕਥਾ (ਅੰਗਰੇਜ਼ੀ: fantasy, ਫੈਂਟਸੀ) ਕਥਾ ਦੀ ਇੱਕ ਵਿਧਾ ਹੈ ਜੋ ਆਮ ਤੌਰ 'ਤੇ ਪਲਾਟ, ਵਿਸ਼ੇ, ਜਾਂ ਸੈਟਿੰਗ ਦੇ ਇੱਕ ਮੁਢਲੇ ਤੱਤ ਵਜੋਂ ਜਾਦੂ ਅਤੇ ਹੋਰ ਗੈਰਕੁਦਰਤੀ ਵਰਤਾਰਿਆਂ ਦੀ ਵਰਤੋਂ ਕਰਦੀ ਹੈ। ਫੈਂਟਸੀ ਦੇ ਸ਼ਾਬਦਿਕ ਅਰਥ ਹਨ - ਸਿਰਜਨਾਤਮਿਕ ਕਲਪਨਾ; ਕਲਪਨਾ ਦੀ ਬੇਲਗਾਮ ਵਰਤੋਂ ਅਤੇ ਕੋਈ ਮਨਘੜਤ ਵਸਤੂ, ਆਦਿ।[1] ਇਸ ਦੇ ਤਹਿਤ ਬਹੁਤ ਸਾਰੀਆਂ ਰਚਨਾਵਾਂ ਕਲਪਨਾ ਦੀ ਦੁਨੀਆ ਵਿੱਚ ਵਾਪਰਦੀਆਂ ਹਨ ਜਿੱਥੇ ਜਾਦੂ ਆਮ ਹੁੰਦਾ ਹੈ। ਅਜਿਹੀਆਂ ਰਚਨਾਵਾਂ ਵਿੱਚ ਕੁਦਰਤ ਦੇ ਬਾਹਰਮੁਖੀ ਨਿਯਮਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੁੰਦਾ ਹੈ ਅਤੇ ਕਾਲਪਨਿਕ ਪ੍ਰਾਣੀ ਪਾਤਰ ਬਣਾਏ ਗਏ ਹੁੰਦੇ ਹਨ।[2] ਵਿਸ਼ਵ ਸਾਹਿਤ ਵਿੱਚ ਮਧਕਾਲੀ ਦੌਰ ਵਿੱਚ ਅਜਿਹੀਆਂ ਰਚਨਾਵਾਂ ਦੀ ਭਰਮਾਰ ਰਹੀ ਹੈ।

ਹਵਾਲੇ

[ਸੋਧੋ]
  1. http://www.thefreedictionary.com/fantasy
  2. "ਪੁਰਾਲੇਖ ਕੀਤੀ ਕਾਪੀ". Archived from the original on 2014-03-22. Retrieved 2012-12-23. {{cite web}}: Unknown parameter |dead-url= ignored (|url-status= suggested) (help)