ਮਲਿਕਾ ਪੁਖਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਲਿਕਾ ਪੁਖਰਾਜ (ਉਰਦੂ: ملكہ پکھراج ‎) (ਜ. 1912 - 2004) ਪ੍ਰਸਿੱਧ ਗ਼ਜ਼ਲ ਗਾਇਕਾ ਸੀ। ਉਸਨੂੰ ਆਮ ਤੌਰ 'ਤੇ "ਮਲਿਕਾ" ਦੇ ਤੌਰ 'ਤੇ ਬੁਲਾਇਆ ਜਾਂਦਾ ਹੈ। ਉਹ ਹਫੀਜ਼ ਜਲੰਧਰੀ ਦੇ ਗੀਤ ਅਭੀ ਤੋ ਮੈਂ ਜਵਾਨ ਹੂੰ ਨੂੰ ਗਾਉਣ ਲਈ ਬਹੁਤ ਹੀ ਪ੍ਰਸਿੱਧ ਹੈ।[1]

ਜੀਵਨੀ[ਸੋਧੋ]

ਮਲਿਕਾ ਦਾ ਜਨਮ ਜੰਮੂ ਤੋਂ 16 ਕਿਮੀ ਦੂਰ ਅਖਨੂਰ ਨਦੀ ਦੇ ਕੰਢੇ ਬਸੇ ਪਿੰਡ ਮੀਰਪੁਰ ਵਿੱਚ ਹੋਇਆ।[2] ਨੌਂ ਸਾਲ ਦੀ ਉਮਰ ਵਿੱਚ ਹੀ ਉਹ ਜੰਮੂ ਦੇ ਰਾਜੇ ਹਰੀ ਸਿੰਘ ਦੇ ਦਰਬਾਰ ਵਿੱਚ ਸ਼ਾਮਿਲ ਹੋ ਗਈ। ਸੰਗੀਤ ਸਿੱਖਿਆ ਉਸ ਨੇ ਉਸਤਾਦ ਅੱਲ੍ਹਾ ਬਖ਼ਸ਼ (ਬੜੇ ਗੁਲਾਮ ਅਲੀ ਖ਼ਾਨ ਦੇ ਪਿਤਾ) ਤੋਂ ਲਈ। ਉਸ ਦਾ ਵਿਆਹ ਲਾਹੌਰ ਵਿੱਚ ਸਈਦ ਸ਼ੱਬੀਰ ਹੁਸੈਨ ਸ਼ਾਹ ਨਾਲ ਹੋਇਆ ਅਤੇ ਵਕਤ ਦੇ ਨਾਲ ਚਾਰ ਬੇਟੀਆਂ ਅਤੇ ਦੋ ਬੇਟੀਆਂ ਦੀ ਮਾਂ ਬਣੀ। ਉਸ ਦੀ ਇੱਕ ਧੀ ਤਾਹਿਰਾ ਸਈਦ ਨੇ ਵੀ ਇੱਕ ਪ੍ਰਸਿੱਧ ਗਾਇਕਾ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾਈ। ਮਲਿਕਾ ਪੁਖਰਾਜ ਦੀ 4 ਫਰਵਰੀ 2004 ਨੂੰ ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਮੌਤ ਹੋ ਗਈ।

ਗਾਇਕੀ[ਸੋਧੋ]

ਮਲਿਕਾ ਪੁਖਰਾਜ ਪੰਜਾਬ ਦੀ ਸਭ ਤੋਂ ਕਦੀਮੀਂ ਗ਼ਜ਼ਲ ਗਾਇਕਾ ਸਮਝੀ ਜਾਂਦੀ ਹੈ। ਉਸ ਦਾ ਜਨਮ 1912 ਵਿੱਚ ਜੰਮੂ ਵਿੱਚ ਹੋਇਆ। ਉਹ ਤਮਾਮ ਉਮਰ ਲਾਹੌਰ ਹੀ ਰਹੀ। ਪੰਜਾਬੀ ਉਹ ਮਝੈਲਾਂ ਵਾਲੀ ਬੋਲਦੀ ਸੀ। ਉਸ ਦੀ ਤਰਬੀਅਤ ਕਲਾਸਿਕੀ ਸੰਗੀਤ ਦੀ ਧਰੁਪਦ ਸ਼ੈਲੀ ਵਿੱਚ ਹੋਈ ਸੀ ਜਿਸ ਦੇ ਪ੍ਰਭਾਵ ਸਦਕਾ ਉਸ ਦੀ ਗ਼ਜ਼ਲ ਸਰਾਈ ਤੋਂ ਮਿਲਦੇ ਹਨ। ਉਸ ਦੇ ਵਧੇਰੇ ਤਵੇ 1930ਵਿਆਂ ਅਤੇ 1940ਵਿਆਂ ਵਿੱਚ ਮਾਰਕੀਟ ’ਚ ਆਏ। ਉਸ ਨੇ ਪਹਾੜੀ ਪੰਜਾਬੀ ਵਿੱਚ ਵੀ ਰਿਕਾਰਡਿੰਗ ਕੀਤੀ ਹੈ। ਉਸ ਨੇ ਦੇਹਾਤ ਸੁਧਾਰ ਲਹਿਰ, ਜੋ ਅੰਗਰੇਜ਼ ਸਰਕਾਰ ਨੇ ਚਲਾਈ ਸੀ, ਵਾਸਤੇ ਵੀ ਪੰਜਾਬੀ ਗੀਤਾਂ ਦੇ ਤਵੇ ਭਰੇ ਹਨ ਜੋ 1947 ਤੋਂ ਪਹਿਲਾਂ ਦੇ ਹਨ।[3]

ਹਵਾਲੇ[ਸੋਧੋ]

  1. .Abhi to main jawan hoon
  2. Biography
  3. ਹਰਜਾਪ ਸਿੰਘ ਔਜਲਾ (2018-07-21). "ਪੰਜਾਬ ਦੇ ਸਭ ਤੋਂ ਪੁਰਾਣੇ ਰਿਕਾਰਡਡ ਗਾਇਕ". Tribune Punjabi. Retrieved 2018-07-22.