ਮਲੇਸ਼ੀਆ ਦਾ ਇਤਿਹਾਸ
ਮਲੇਸ਼ੀਆ ਇੱਕ ਰਣਨੀਤਕ ਸਮੁੰਦਰੀ ਲੇਨ 'ਤੇ ਸਥਿਤ ਹੈ ਜੋ ਇਸਨੂੰ ਵਿਸ਼ਵਵਿਆਪੀ ਵਪਾਰ ਅਤੇ ਵਿਦੇਸ਼ੀ ਸਭਿਆਚਾਰ ਦੇ ਮੌਕੇ ਮਹਈਆ ਕਰਦਾ ਹੈ। ਦਰਅਸਲ, "ਮਲੇਸ਼ੀਆ" ਨਾਮ ਇੱਕ ਆਧੁਨਿਕ ਸੰਕਲਪ ਹੈ, ਜੋ 20 ਵੀਂ ਸਦੀ ਦੇ ਦੂਜੇ ਅੱਧ ਵਿੱਚ ਘੜਿਆ ਗਿਆ ਸੀ। ਹਾਲਾਂਕਿ, ਸਮਕਾਲੀ ਮਲੇਸ਼ੀਆ ਹਜ਼ਾਰਾਂ ਸਾਲ ਪਹਿਲਾਂ ਦੇ ਪੂਰਵ ਇਤਿਹਾਸਕ ਸਮੇਂ ਨੂੰ ਛੂੰਹਦੇ ਪੂਰੇ ਮਲਾਇਆ ਦੇ ਇਤਿਹਾਸ ਨੂੰ ਆਪਣਾ ਇਤਿਹਾਸ ਮੰਨਦਾ ਹੈ, ਅਤੇ ਇਸੇ ਤਰ੍ਹਾਂ ਇਸ ਪੰਨੇ ਵਿੱਚ ਇਸਦੀ ਗੱਲ ਕੀਤੀ ਗਈ ਹੈ।
ਇਸ ਖੇਤਰ ਦਾ ਇੱਕ ਮੁਢਲਾ ਪੱਛਮੀ ਜ਼ਿਕਰ ਟੌਲੇਮੀ ਦੀ ਕਿਤਾਬ ਜਿਓਗ੍ਰਾਫੀਆ ਵਿੱਚ ਵੇਖਣ ਨੂੰ ਮਿਲਦਾ ਹੈ, ਜਿਸ ਵਿੱਚ ਇੱਕ " ਗੋਲਡਨ ਖੇਰਸੋਨਸਈ " ਦਾ ਜ਼ਿਕਰ ਹੈ , ਜਿਸਦੀ ਪਛਾਣ ਹੁਣ ਮਾਲੇ ਪ੍ਰਾਇਦੀਪ ਵਜੋਂ ਕੀਤੀ ਜਾਂਦੀ ਹੈ।[1] ਭਾਰਤ ਅਤੇ ਚੀਨ ਦੇ ਹਿੰਦੂ ਧਰਮ ਅਤੇ ਬੁੱਧ ਧਰਮ ਨੇ ਇਸਦੇ ਅਰੰਭਕ ਖੇਤਰੀ ਇਤਿਹਾਸ ਉੱਤੇ ਦਬਦਬਾ ਕਾਇਮ ਕੀਤਾ, ਸੁਮਾਟਰਾ ਅਧਾਰਤ ਸ੍ਰੀਵਿਜਯ ਸਭਿਅਤਾ ਦੇ ਸ਼ਾਸਨਕਾਲ ਦੌਰਾਨ ਸਿਖਰ ਤੇ ਪਹੁੰਚ ਗਿਆ, ਜਿਨ੍ਹਾਂ ਦਾ ਪ੍ਰਭਾਵ 7 ਵੀਂ ਤੋਂ 13 ਵੀਂ ਸਦੀ ਤੱਕ ਸੁਮਾਟਰਾ, ਜਾਵਾ, ਮਾਲੇ ਪ੍ਰਾਇਦੀਪ ਅਤੇ ਬੋਰਨੀਓ ਦੇ ਵੱਡੇ ਹਿੱਸੇ ਤਕ ਫੈਲਿਆ।
ਹਾਲਾਂਕਿ ਮੁਸਲਮਾਨ ਬਹੁਤ ਪਹਿਲਾਂ 10 ਵੀਂ ਸਦੀ ਦੇ ਸ਼ੁਰੂ ਵਿੱਚ ਮਲਾਏ ਪ੍ਰਾਇਦੀਪ ਵਿੱਚ ਲੰਘੇ ਸਨ, ਪਰ ਅਸਲ ਵਿੱਚ 14 ਵੀਂ ਸਦੀ ਵਿੱਚ ਇਸਲਾਮ ਨੇ ਪਹਿਲੀ ਵਾਰ ਆਪਣੇ ਆਪ ਨੂੰ ਸਥਾਪਤ ਕੀਤਾ ਸੀ। 14 ਵੀਂ ਸਦੀ ਵਿੱਚ ਇਸਲਾਮ ਦੇ ਅਪਣਾਏ ਜਾਣ ਨਾਲ ਬਹੁਤ ਸਾਰੇ ਸੁਲਤਾਨ ਆਏ, ਜਿਨ੍ਹਾਂ ਵਿਚੋਂ ਸਭ ਤੋਂ ਪ੍ਰਮੁੱਖ ਮਲਾਕਾ ਦੇ ਸੁਲਤਾਨ ਸਨ। ਇਸਲਾਮ ਦਾ ਮਾਲੇਈ ਲੋਕਾਂ ਉੱਤੇ ਡੂੰਘਾ ਪ੍ਰਭਾਵ ਸੀ, ਪਰ ਖੁਦ ਵੀ ਉਨ੍ਹਾਂ ਤੋਂ ਪ੍ਰਭਾਵਿਤ ਹੋਇਆ ਹੈ। ਪੁਰਤਗਾਲੀ ਪਹਿਲੀ ਯੂਰਪੀਅਨ ਬਸਤੀਵਾਦੀ ਸੱਤਾ ਸੀ ਜਿਸਹਾਂ ਨੇ ਮਾਲੇ ਪ੍ਰਾਇਦੀਪ ਅਤੇ ਦੱਖਣ-ਪੂਰਬੀ ਏਸ਼ੀਆ ਉੱਤੇ ਆਪਣਾ ਕਬਜ਼ਾ ਸਥਾਪਤ ਕੀਤਾ, 1511 ਵਿੱਚ ਮਲਾਕਾ ਉੱਤੇ ਕਬਜ਼ਾ ਕਰ ਲਿਆ ਅਤੇ ਉਨ੍ਹਾਂ ਤੋਂ ਬਾਅਦ 1641 ਵਿੱਚ ਡੱਚਾਂ ਨੇ ਕਬਜ਼ਾ ਕਰ ਲਿਆ। ਹਾਲਾਂਕਿ, ਇਹ ਬ੍ਰਿਟਿਸ਼ ਹੀ ਸੀ, ਜਿਸ ਨੇ ਸ਼ੁਰੂਆਤ ਵਿੱਚ ਜੇਸੈਲਟਨ, ਕੁਚਿੰਗ, ਪੇਨਾਗ ਅਤੇ ਸਿੰਗਾਪੁਰ ਵਿੱਚ ਠਿਕਾਣਿਆਂ ਦੀ ਸਥਾਪਨਾ ਕਰਨ ਤੋਂ ਬਾਅਦ, ਆਖਰਕਾਰ ਉਸ ਸਾਰੇ ਇਲਾਕੇ, ਜੋ ਹੁਣ ਮਲੇਸ਼ੀਆ ਹੈ, ਵਿੱਚ ਆਪਣੀ ਚੌਧਰ ਕਾਇਮ ਕਰ ਲਈ। 1824 ਦੀ ਐਂਗਲੋ-ਡੱਚ ਸੰਧੀ ਨੇ ਬ੍ਰਿਟਿਸ਼ ਮਲਾਇਆ ਅਤੇ ਨੀਦਰਲੈਂਡਜ਼ ਈਸਟ ਇੰਡੀਜ਼ (ਜੋ ਕਿ ਇੰਡੋਨੇਸ਼ੀਆ ਬਣਿਆ) ਦੀਆਂ ਸੀਮਾਵਾਂ ਦੀ ਪਰਿਭਾਸ਼ਾ ਕੀਤੀ ਸੀ। ਵਿਦੇਸ਼ੀ ਪ੍ਰਭਾਵ ਦਾ ਇੱਕ ਚੌਥਾ ਪੜਾਅ ਮਲਾਏ ਪ੍ਰਾਇਦੀਪ ਅਤੇ ਬੋਰਨੀਓ ਵਿੱਚ ਬ੍ਰਿਟਿਸ਼ ਦੁਆਰਾ ਬਣਾਈ ਗਈ ਬਸਤੀਵਾਦੀ ਆਰਥਿਕਤਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਚੀਨੀ ਅਤੇ ਭਾਰਤੀ ਕਾਮਿਆਂ ਦਾ ਆਵਾਸ ਸੀ।[2]
1957 ਵਿੱਚ ਮਲੇਸ਼ੀਆ ਆਜ਼ਾਦ ਹੋਇਆ। 1981 ਵਿੱਚ, ਮਹਾਤਿਰ ਮੁਹੰਮਦ ਪ੍ਰਧਾਨ ਮੰਤਰੀ ਬਣੇ ਅਤੇ ਦੇਸ਼ ਦੇ ਤੇਜ਼ ਆਰਥਿਕ ਵਿਕਾਸ ਦੀ ਅਗਵਾਈ ਕੀਤੀ। ਉਹ 2003 ਵਿੱਚ ਆਪਣੀ ਸੇਵਾਮੁਕਤੀ ਤੱਕ ਸੱਤਾ ਵਿੱਚ ਰਹੇ।
ਬਾਹਰੀ ਲਿੰਕ
[ਸੋਧੋ]ਹਵਾਲੇ
[ਸੋਧੋ]- ↑ Imago Mvndi (in ਅੰਗਰੇਜ਼ੀ). Brill Archive.
- ↑ Annual Report on the Federation of Malaya: 1951 in C.C. Chin and Karl Hack, Dialogues with Chin Peng pp. 380, 81.