ਪੀਨਾਂਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Penang
Pulau Pinang
பினாங்கு
槟城
State
Pulau Pinang Pulau Mutiara
George Town, Penang as seen from Penang Hill, the highest point on Penang Island.

Flag

ਕੋਰਟ ਆਫ਼ ਆਰਮਜ਼
ਉਪਨਾਮ: Pearl of the Orient
Anthem: Untuk Negeri Kita ("For Our State")
   Penang in    Malaysia
5°24′N 100°14′E / 5.400°N 100.233°E / 5.400; 100.233Coordinates: 5°24′N 100°14′E / 5.400°N 100.233°E / 5.400; 100.233
Capital George Town
ਸਰਕਾਰ
 • Yang di-Pertua Negeri Abdul Rahman Abbas
 • Chief Minister Lim Guan Eng (DAP)
ਖੇਤਰਫਲ
 • ਕੁੱਲ [
Population (2015)[1]
 • ਕੁੱਲ 16,63,000
 • ਘਣਤਾ /ਕਿ.ਮੀ. (/ਵਰਗ ਮੀਲ)
Demonym Penangite
Human Development Index
 • HDI (2010) 0.773 (high) (3rd)
ਸਮਾਂ ਖੇਤਰ MST (UTC+8)
 • ਗਰਮੀਆਂ (DST) Not observed (UTC)
Postal code 10xxx–14xxx
Calling code +604
ਵਾਹਨ ਰਜਿਸਟ੍ਰੇਸ਼ਨ ਪਲੇਟ P
Ceded by Kedah to British 11 August 1786
Japanese occupation 19 December 1941
Accession into the Federation of Malaya 31 January 1948
Independence as part of the Federation of Malaya 31 August 1957
Website www.penang.gov.my
^[a]  2,491 people per km2 on Penang Island and 1,049 people per km2 in Seberang Perai

ਪੀਨਾਂਗ ਟਾਪੂ ਮਲੇਸ਼ੀਆ (ਉਦੋਂ ਮਲਾਇਆ) ਦੀ ਰਾਜਧਾਨੀ ਸੀ। ਹੁਣ ਇਹ ਸੂਬਾਈ ਰਾਜਧਾਨੀ ਹੈ। ਸਮੁੰਦਰ ਦੇ ਵਿਚਕਾਰ ਸਥਿਤ ਇਸ ਸ਼ਹਿਰ ਦਾ ਖੇਤਰਫਲ 293 ਵਰਗ ਕਿਲੋਮੀਟਰ ਹੈ। ਪੁਰਾਤਨ ਸਮੇਂ ਵਿੱਚ ਸਮੁੰਦਰੀ ਜਹਾਜ਼ਾਂ ਰਾਹੀਂ ਆਵਾਜਾਈ ਹੁੰਦੀ ਸੀ। ਇਹ ਮਲੇਸ਼ੀਆ ਦਾ ਸਭ ਤੋਂ ਵਧੀਆ ਸੈਰਗਾਹ ਹੈ। ੲਿਹ ਮਲੇਸ਼ੀਆ ਦੇ ਉੱਤਰ ਪੱਛਮ ਵਿੱਚ ਸਥਿਤ ਹੈ। ਇਸ ਟਾਪੂ ’ਤੇ ਵੱਖ-ਵੱਖ ਧਰਮਾਂ ਦੇ ਲੋਕ ਵੱਸਦੇ ਹਨ ਅਤੇ ਰਿਹਾਇਸ਼ ਪੱਖੋਂ ਇਸ ਨੂੰ ਲੋਕਾਂ ਦੀ ਪਹਿਲੀ ਪਸੰਦ ਮੰਨਿਆ ਜਾਂਦਾ ਹੈ। ਇੱਥੇ 59 ਫ਼ੀਸਦੀ ਚੀਨੀ, 32 ਫ਼ੀਸਦੀ ਮਾਲੇਈ ਅਤੇ 7 ਫ਼ੀਸਦੀ ਭਾਰਤੀ ਮੂਲ ਦੇ ਲੋਕ ਵੱਸਦੇ ਹਨ। ਪੀਨਾਂਗ ਸਥਾਨਕ ਪਕਵਾਨਾਂ ਦੇ ਮਾਮਲੇ ਬਿਹਤਰੀਨ ਸਥਾਨ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਨੂੰ ਮਲੇਸ਼ੀਆ ਦੇ ਭੋਜਨ ਦੀ ਰਾਜਧਾਨੀ ਕਿਹਾ ਜਾਂਦਾ ਹੈ। ਇਸ ਟਾਪੂ ’ਤੇ ਵੱਡੀ ਗਿਣਤੀ ਵਿੱਚ ਹੋਟਲ ਅਤੇ ਰਿਜ਼ੋਰਟਸ ਹਨ। ਇੱਥੇ ਆਵਾਜਾਈ ਦੇ ਸਾਧਨ ਵੱਡੀ ਮਾਤਰਾ ਵਿੱਚ ਉਪਲੱਬਧ ਹਨ। ਇੱਥੇ ਦਸੰਬਰ ਵਿੱਚ ਛੁੱਟੀਆਂ ਹੁੰਦੀਆਂ ਹਨ ਜਿਸ ਕਾਰਨ ਮਲੇਸ਼ੀਆ ਦੇ ਵੱਖ ਵੱਖ ਰਾਜਾਂ ਅਤੇ ਵਿਦੇਸ਼ਾਂ ਤੋਂ ਲੋਕ ਸਮੁੰਦਰੀ ਤੱਟ ’ਤੇ ਕੁਦਰਤੀ ਨਜ਼ਾਰੇ ਤੱਕਣ ਆਉਂਦੇ ਹਨ।

ਪੀਨਾਂਗ ਦਾ ਮਨਮੋਹਕ ਦ੍ਰਿਸ਼[ਸੋਧੋ]

ਇੱਥੋਂ ਕੁਝ ਕੁ ਸਮੁੰਦਰੀ ਜਹਾਜ਼ ਹੀ ਬੰਗਲਾਦੇਸ਼ ਰਸਤੇ ਭਾਰਤ ਜਾਂਦੇ ਹਨ। ਰਾਤ ਪੈਂਦਿਆਂ ਹੀ ਪੀਨਾਂਗ ਦੀ ਧਰਤੀ ’ਤੇ ਅਦਭੁੱਤ ਕੁਦਰਤੀ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਜਾਪਦਾ ਹੈ ਜਿਵੇਂ ਉੱਚੀਆਂ ਇਮਾਰਤਾਂ ਪਾਣੀ ਵਿਚਕਾਰ ਖੜ੍ਹੀਆਂ ਹੋਣ। ਇਮਾਰਤਾਂ ਦੀ ਟਿਮਟਿਮਾਉਂਦੀ ਰੌਸ਼ਨੀ ਸਮੁੰਦਰੀ ਪਾਣੀ ਵਿੱਚ ਤਾਰਿਆਂ ਦੀ ਤਰ੍ਹਾਂ ਮਹਿਸੂਸ ਹੁੰਦੀ ਹੈ।

Aerial evening scene of Penang Island

ਜੌਰਜ ਟਾਊਨ[ਸੋਧੋ]

ਜੌਰਜ ਟਾਊਨ ਸ਼ਹਿਰ ਪੀਨਾਂਗ ਟਾਪੂ ਦੇ ਉੱਤਰ ਵੱਲ ਸਥਿਤ ਹੈ। ਈਸਟ ਇੰਡੀਆ ਕੰਪਨੀ ਦੇ ਕੈਪਟਨ ਸਰ ਫਰਾਂਸਿਸ ਲਾਈਟ ਨੇ ਇਸ ਸ਼ਹਿਰ ਦੀ ਸਥਾਪਨਾ ਕੀਤੀ। ਉਸ ਨੇ ਟਾਪੂ ਦਾ ਨਾਂ ਪ੍ਰਿੰਸ ਆਫ ਵੇਲਜ਼ ਆਈਲੈਂਡ ਰੱਖਿਆ। ਗੌਰਤਲਬ ਹੈ ਕਿ ਜੌਰਜ ਤੀਜਾ ਉਦੋਂ ਪ੍ਰਿੰਸ ਆਫ ਵੇਲਜ਼ ਸੀ ਜੋ ਮਗਰੋਂ ਬ੍ਰਿਟੇਨ ਦਾ ਮਹਾਰਾਜਾ ਬਣਿਆ। ਕੈਪਟਨ ਫਰਾਂਸਿਸ ਨੇ ਕੇਦਾਹ ਦੇ ਸੁਲਤਾਨ ਨਾਲ ਕੀਤੀ ਸੰਧੀ ਤਹਿਤ ਇਸ ਟਾਪੂ ’ਤੇ ਅਧਿਕਾਰ ਕੀਤਾ ਸੀ। ਪਹਿਲਾਂ-ਪਹਿਲ ਸੁਲਤਾਨ ਟਾਪੂ ਨੂੰ ਕੰਪਨੀ ਦੇ ਅਧੀਨ ਨਹੀਂ ਕਰਨਾ ਚਾਹੁੰਦਾ ਸੀ, ਪਰ ਲਾੲੀਟ ਨੇ ਬਾਹਰੀ ਹਮਲੇ ਦੀ ਸੂਰਤ ਵਿੱਚ ਉਸ ਦੀ ਮਦਦ ਦਾ ੲਿਕਰਾਰ ਕਰ ਕੇ ਸੁਲਤਾਨ ਨੂੰ ਅਧੀਨਗੀ ਲਈ ਰਜ਼ਾਮੰਦ ਕੀਤਾ। ਇਸ ਮਗਰੋਂ ਉਸ ਨੇ ਛੇਤੀ ਹੀ ਫੋਰਟ ਕਾਰਨਵਾਲਿਸ ਦੀ ਉਸਾਰੀ ਸ਼ੁਰੂ ਕਰ ਦਿੱਤੀ।[3]

ਪੀਨਾਂਗ ਨਾਲ ਜੁੜੇ ਤੱਥ[ਸੋਧੋ]

  • 1985 ਵਿੱਚ ਪੀਨਾਂਗ ਟਾਪੂ ਨੂੰ ਜਾਣ ਲਈ 13.5 ਕਿਲੋਮੀਟਰ ਲੰਮਾ ਪੁਲ ਆਮ ਜਨਤਾ ਲਈ ਖੋਲ੍ਹਿਆ ਗਿਆ।
  • 2004 ਵਿੱਚ ਸੁਨਾਮੀ ਕਾਰਨ ਪੀਨਾਂਗ ਟਾਪੂ ਦਾ ਭਾਰੀ ਨੁਕਸਾਨ ਹੋੲਿਆ।
  • 2005 ਵਿੱਚ ਪੀਨਾਂਗ ਨੂੰ ਸਾਈਬਰ ਸਿਟੀ ਦਾ ਰੁਤਬਾ ਮਿਲਿਆ।
  • 2006 ਵਿੱਚ ਮੋਨੋਰੇਲ ਆਵਾਜਾਈ ਪ੍ਰਣਾਲੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ।
  • 2008 ਵਿੱਚ ਯੂਨੈਸਕੋ ਵੱਲੋਂ ਪੀਨਾਂਗ ਨੂੰ ਵਿਸ਼ਵ ਵਿਰਾਸਤ ਐਲਾਨਿਆ ਗਿਆ।

ਪਹੁੰਚ[ਸੋਧੋ]

ਪੀਨਾਂਗ ਪੁੱਜਣ ਲਈ ਕੁਆਲਾਲੰਪੁਰ ਤੋਂ 360 ਕਿਲੋਮੀਟਰ ਦਾ ਸਫ਼ਰ ਬਸ ਜਾਂ ਹਵਾਈ ਜਹਾਜ਼ ਰਾਹੀਂ ਵੀ ਕੀਤਾ ਜਾ ਸਕਦਾ ਹੈ। ਬਸ ਰਾਹੀਂ ਕੁਆਲਾਲੰਪੁਰ ਤੋਂ ਵਾਟਰਵਰਥ ਤਕ ਸਫ਼ਰ ਚਾਰ ਘੰਟੇ ਵਿੱਚ ਤੈਅ ਹੋ ਜਾਂਦਾ ਹੈ, ਪਰ 13.5 ਕਿਲੋਮੀਟਰ ਲੰਮਾ ਸਮੁੰਦਰੀ ਪੁਲ਼ ਪਾਰ ਕਰਨ ਲਈ ਦੋ ਤੋਂ ਚਾਰ ਘੰਟੇ ਲੱਗ ਜਾਂਦੇ ਹਨ। ਇਸ ਦਾ ਕਾਰਨ ਵੱਡੀ ਗਿਣਤੀ ਵਿੱਚ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗਣਾ ਹੈ।

ਹਵਾਲੇ[ਸੋਧੋ]

  1. "Population by States and Ethnic Group". Department of Information, Ministry of Communications and Multimedia, Malaysia. 2015. Archived from the original on 12 February 2015. Retrieved 12 February 2015. 
  2. "Journal of the parliaments of the Commonwealth". Journal of the Parliaments of the Commonwealth. Commonwealth Parliamentary Association, General Council. 34. 1953. 
  3. "Market Watch 2010" The Environmental Sector in Malaysia. http://malaysia.ahk.de/fileadmin/ahk_malaysia/Dokumente/Sektorreports/Market_Watch_2010/Environmental_2010__ENG_.pdf