ਸਮੱਗਰੀ 'ਤੇ ਜਾਓ

ਮਲੇਸ਼ੀਆ ਦਾ ਭੂਗੋਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਲੇਸ਼ੀਆ ਦਾ ਨਕਸ਼ਾ
ਮਲੇਸ਼ੀਆ ਦਾ ਭੂਗੋਲ
ਮਹਾਦੀਪਏਸ਼ੀਆ
ਖੇਤਰਦੱਖਣ-ਪੂਰਬੀ ਏਸ਼ੀਆ
Coordinates2°30'N 112°30'E
ਖੇਤਰਫ਼ਲਦਰਜਾ 66ਵਾਂ
 • Total330,803 km2 (127,724 sq mi)
 • Land99.63%
 • ਜਲ0.37%
ਤੱਟ4,675 km (2,905 mi)
ਸਰਹੱਦਜ਼ਮੀਨੀ ਸਰਹੱਦ
2,669 km (1,658 mi)
ਥਾਈਲੈਂਡ:
506 km (314 mi)
ਇੰਡੋਨੇਸ਼ੀਆ:
1,782 km (1,107 mi)
ਬਰੂਨੀ:
281 km (175 mi)
ਉੱਚੀ ਥਾਂਕਿਨਾਬਾਲੂ ਚੋਟੀ (4,096 m)
ਹੇਠਲੀ ਥਾਂਭਾਰਤੀ ਸਮੁੰਦਰੀ (0 m)
ਲੰਬੀ ਨਦੀਰਾਜਾਂਗ ਨਦੀ
ਵੱਡੀ ਝੀਲਕੈਨਯੀਰ

ਮਲੇਸ਼ੀਆ ਦਾ ਭੂਗੋਲ, ਦੱਖਣ-ਪੂਰਬੀ ਏਸ਼ੀਆ ਦੇ ਦੇਸ਼ ਮਲੇਸ਼ੀਆ ਬਾਰੇ ਹੈ। ਇਸ ਦੇਸ਼ ਨੂੰ ਭੂਗੋਲਿਕ ਆਧਾਰ ਉੱਤੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇੱਕ ਹਿੱਸੇ ਨੂੰ ਪੈਨਿਨਸੁਲਰ ਮਲੇਸ਼ੀਆ ਕਿਹਾ ਜਾਂਦਾ ਹੈ ਅਤੇ ਇਹ ਪੱਛਮ ਵੱਲ ਹੈ, ਜਦਕਿ ਦੂਸਰੇ ਹਿੱਸੇ ਨੂੰ ਪੂਰਬੀ ਮਲੇਸ਼ੀਆ ਕਿਹਾ ਜਾਂਦਾ ਹੈ ਅਤੇ ਇਹ ਪੂਰਬ ਦਿਸ਼ਾ ਵੱਲ ਹੈ।

ਪੈਨਿਨਸੁਲਰ ਮਲੇਸ਼ੀਆ ਥਾਈਲੈਂਡ ਦੇ ਦੱਖਣ ਵੱਲ, ਸਿੰਗਾਪੁਰ ਦੇ ਉੱਤਰ ਵੱਲ ਅਤੇ ਇੰਡੋਨੇਸ਼ੀਆਈ ਟਾਪੂ 'ਸੁਮਾਤਰਾ' ਦੇ ਪੂਰਬ ਵੱਲ ਹੈ। ਦੂਸਰੇ ਪਾਸੇ ਪੂਰਬੀ ਮਲੇਸ਼ੀਆ ਬੋਰਨੀਓ ਦੇ ਉੱਤਰ ਵੱਲ ਹੈ ਅਤੇ ਇਸਦੀ ਸਰਹੱਦ ਬਰੂਨੀ ਅਤੇ ਇੰਡੋਨੇਸ਼ੀਆ ਨਾਲ ਸਾਂਝੀ ਹੈ।

ਸੰਰਚਨਾ

[ਸੋਧੋ]

ਸੰਰਚਨਾ ਦੇ ਦ੍ਰਿਸ਼ਟੀਕੋਣ ਤੋਂ ਮਲੇਸ਼ੀਆ ਸਫਟੀ ਚੱਟਾਨਾਂ ਦਾ ਬਣਿਆ ਹੋਇਆ ਹੈ। ਇਹ ਚੱਟਾਨਾਂ ਜਿਆਦਾਤਰ ਗ੍ਰੇਨਾਇਟ ਦੀਆਂ ਹਨ। ਇੱਥੋਂ ਦੀ ਮੁੱਖ ਪਰਬਤ-ਸ਼੍ਰੇਣੀ ਜਿਸ ਵਿੱਚ ਜਿਆਦਾਤਰ ਗ੍ਰੇਨਾਇਟ ਪੱਥਰ ਮਿਲਦਾ ਹੈ, ਮੇਸੋਜੋਏਕ ਯੁੱਗ ਦੀ ਹੈ। ਇਸਦੇ ਪੂਰਬ ਵਿੱਚ ਬਹੁਤ ਹੀ ਉੱਚੀਆਂ-ਨੀਵੀਆਂ ਚੱਟਾਨਾਂ ਦੀਆਂ ਪਰਤਾਂ ਮਿਲਦੀਆਂ ਹਨ। ਪ੍ਰਾਇਦੀਪ ਦੇ ਪੱਛਮ ਵਿੱਚ ਬਹੁਤ ਹੀ ਮੋਟੀਆਂ-ਮੋਟੀਆਂ ਚੂਨੇ ਦੀਆਂ ਚੱਟਾਨਾਂ ਦੀਆਂ ਪਰਤਾਂ ਪਾਈਆਂ ਜਾਂਦੀਆਂ ਹਨ। ਪ੍ਰਾਚੀਨ ਜਵਾਲਾਮੁਖੀ ਪਰਬਤਾਂ ਦੇ ਚਿੰਨ੍ਹ ਵੀ ਇੱਥੇ ਪਾਏ ਜਾਂਦੇ ਹਨ।[1]

ਜਲਵਾਯੂ

[ਸੋਧੋ]
ਮਲੇਸ਼ੀਆ ਦੀ ਜਲਵਾਯੂ ਵੰਡ ਨੂੰ ਦਰਸਾਉਂਦਾ ਨਕਸ਼ਾ
Globe centred on Malaysia
ਮਲੇਸ਼ੀਆ ਦਾ ਨਕਸ਼ਾ ਜਿਸ ਵਿੱਚ ਦਰਸਾਇਆ ਗਿਆ ਹੈ ਕਿ ਮਲੇਸ਼ੀਆ ਦਾ ਜਲਵਾਯੂ ਭੂ-ਮੱਧ ਰੇਖੀ ਹੈ

ਮਲੇਸ਼ੀਆ ਦਾ ਜਲਵਾਯੂ ਭੂ-ਮੱਧ ਰੇਖੀ ਹੈ। ਮਲੇਸ਼ੀਆ ਦੀ ਸਥਿਤੀ ਭੂ-ਮੱਧ ਰੇਖਾ ਦੇ ਉੱਤਰ ਵਿੱਚ ਹੈ, ਇਸ ਲਈ ਇਸ ਉੱਪਰ ਮਾਨਸੂਨ ਜਲਵਾਯੂ ਦਾ ਪ੍ਰਭਾਵ ਵੀ ਪੈਂਦਾ ਹੈ। ਮਲੇਸ਼ੀਆ ਵਿੱਚ ਔਸਤ ਵਰਖਾ 250 centimetres (98 in) ਪ੍ਰਤੀ ਸਾਲ ਹੁੰਦੀ ਹੈ[2] ਅਤੇ ਇੱਥੇ ਔਸਤ ਤਾਪਮਾਨ 27 °C (80.6 °F) ਹੁੰਦਾ ਹੈ।[3] ਪੈਨਿਨਸੁਲਾ ਅਤੇ ਪੂਰਬ ਮਲੇਸ਼ੀਆ ਵਿੱਚ ਜਲਵਾਯੂ ਵੱਖ-ਵੱਖ ਹੁੰਦਾ ਹੈ।[4] ਮਲੇਸ਼ੀਆ ਵਿੱਚ ਦੋ ਮਾਨਸੂਨ ਹਵਾਵਾਂ ਦੇ ਸੀਜਨ ਆਉਂਦੇ ਹਨ, ਦੱਖਣ-ਪੱਛਮੀ ਮਾਨਸੂਨ ਮਈ ਦੇ ਅੰਤ ਤੋੰ ਸਤੰਬਰ ਤੱਕ ਹੁੰਦਾ ਹੈ ਅਤੇ ਉੱਤਰ-ਪੂਰਬੀ ਮਾਨਸੂਨ ਅਕਤੂਬਰ ਤੋਂ ਮਾਰਚ ਤੱਕ ਹੁੰਦਾ ਹੈ। ਉੱਤਰ-ਪੂਰਬੀ ਮਾਨਸੂਨ, ਦੱਖਣ-ਪੱਛਮੀ ਮਾਨਸੂਨ ਮੁਕਾਬਲੇ ਜਿਆਦਾ ਵਰਖਾ ਕਰਦਾ ਹੈ।[5]

ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਚੁਪਿੰਗ, ਪਰਲਿਸ ਵਿੱਚ 9 ਅਪ੍ਰੈਲ 1998 ਨੂੰ 40.1 °ਸੈਲਸੀਅਸ (104.2 °ਫਾਰਨਹੀਟ) ਦਰਜ ਕੀਤਾ ਗਿਆ ਸੀ ਅਤੇ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਕੈਮਰੂਨ ਵਿੱਚ 1 ਫਰਵਰੀ 1978 ਨੂੰ 7.8 °ਸੈਲਸੀਅਸ (46.0 °ਫਾਰਨਹੀਟ) ਦਰਜ ਕੀਤਾ ਗਿਆ ਹੈ। ਇੱਕ ਦਿਨ ਵਿੱਚ ਸਭ ਤੋਂ ਵੱਧ ਵਰਖਾ 6 ਜਨਵਰੀ 1967 ਨੂੰ ਕੋਟਾ ਭਾਰੂ, ਕੈਲਨਤਾਨ ਵਿਖੇ 608 ਮਿਲੀਮੀਟਰ (23.9 ਇੰਚ) ਦਰਜ ਕੀਤੀ ਗਈ ਸੀ।

ਧਰਾਤਲ

[ਸੋਧੋ]
ਪੈਨਿਨਸੁਲਰ ਮਲੇਸ਼ੀਆ ਦਾ ਧਰਾਤਲ
ਮਲੇਸ਼ੀਆਈ ਬੋਰਨਿਓ ਦਾ ਧਰਾਤਲ

ਮਲੇਸ਼ੀਆ ਦੇ ਧਰਾਤਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਪਰਬਤੀ ਅਤੇ ਪਠਾਰੀ ਖੇਤਰ ਹੈ।[6] ਮੈਦਾਨ ਅਤੇ ਸਮਤਲ ਖੇਤਰ ਬਹੁਤ ਘੱਟ ਮਿਲਦੇ ਹਨ। ਮੁੱਖ ਪਰਬਤੀ ਖੇਤਰ ਪੱਛਮ ਵੱਲ ਹੈ। ਉੱਚੀਆਂ-ਉੱਚੀਆਂ ਪਰਬਤ-ਸ਼੍ਰੇਣੀਆਂ ਉੱਤਰ ਤੋਂ ਦੱਖਣ ਤੱਕ ਫੈਲੀਆਂ ਹੋਈਆਂ ਹਨ। ਗੁਨੋਂਗ, ਤਹਾਨ ਇੱਥੋਂ ਦੀ ਸਭ ਤੋਂ ਉੱਚੀ ਚੋਟੀ ਹੈ। ਇਹ ਵਾਸਤਵ ਵਿੱਚ ਪੂਰਬੀ ਅਤੇ ਪੱਛਮੀ ਸ਼੍ਰੇਣੀਆਂ ਨੂੰ ਮਿਲਾਉਂਦੀ ਹੈ। ਉੱਤਰ ਵੱਲ ਮੁੱਖ ਪਰਬਤ ਸ਼੍ਰੇਣੀ ਨੂੰ ਪੀਰਕ ਨਦੀ ਦੀ ਘਾਟੀ ਕੱਟਦੀ ਹੈ। ਪੱਛਮ ਤੱਟ ਤੇ ਕੋਈ ਹੋਰ ਅਜਿਹੀ ਵਿਸ਼ੇਸ਼ ਨਦੀ ਨਹੀਂ ਹੈ। ਮਲੇਸ਼ੀਆ ਦਾ ਜਿਆਦਾ ਹਿੱਸਾ ਜੰਗਲਾਂ ਨਾਲ ਢਕਿਆ ਹੋਇਆ ਹੈ। ਕੁੱਲ ਖੇਤਰ ਦਾ ਅੰਦਾਜ਼ਨ 58.2% ਹਿੱਸਾ ਜੰਗਲੀ ਖੇਤਰ ਹੈ।[7]

ਨਦੀਆਂ

[ਸੋਧੋ]

ਮਲੇਸ਼ੀਆ ਵਿੱਚ ਕਈ ਨਦੀਆਂ ਮਿਲਦੀਆਂ ਹਨ। ਇੱਥੋਂ ਦੀ ਸਭ ਤੋਂ ਲੰਬੀ ਨਦੀ 'ਰਾਜਾਂਗ ਨਦੀ' ਹੈ ਜੋ ਕਿ 760 ਕਿਲੋਮੀਟਰ (472 ਮੀਲ) ਲੰਬੀ ਹੈ। ਦੂਜੀ ਸਭ ਤੋਂ ਲੰਬੀ ਨਦੀ 'ਕਿਨਾਬਟਾਂਗਨ ਨਦੀ' ਹੈ ਜੋ ਕਿ 'ਸਾਬਾਹ' ਵਿੱਚ ਹੈ ਅਤੇ ਇਹ 560 ਕਿਲੋਮੀਟਰ (348 ਮੀਲ) ਲੰਬੀ ਹੈ। ਪੈਨਿਨਸੁਲਰ ਮਲੇਸ਼ੀਆ ਦੀ ਲੰਬੀ ਨਦੀ 'ਪਾਹਾਂਗ ਨਦੀ' ਹੈ ਜੋ ਕਿ 435 ਕਿਲੋਮੀਟਰ (270 ਮੀਲ) ਲੰਬੀ ਹੈ।

ਰਾਜ

[ਸੋਧੋ]
ਮਲੇਸ਼ੀਆ ਦੇ ਰਾਜਾਂ ਨੂੰ ਦਰਸਾਉਂਦਾ ਨਕਸ਼ਾ

ਮਲੇਸ਼ੀਆ ਦੀ ਵੰਡ 13 ਰਾਜਾਂ ਅਤੇ 3 ਸੰਘੀ ਪ੍ਰਦੇਸ਼ਾਂ ਵਿੱਚ ਕੀਤੀ ਗਈ ਹੈ। 11 ਰਾਜ ਅਤੇ 2 ਸੰਘੀ ਪ੍ਰਦੇਸ਼ ਪੈਨਿਨਸੁਲਰ ਮਲੇਸ਼ੀਆ ਵਿੱਚ ਹਨ।

ਆਬਾਦੀ ਸੰਘਣਤਾ

[ਸੋਧੋ]

ਪੈਨਿਨਸੁਲਾਰ ਮਲੇਸ਼ੀਆ ਦੀ ਜਨਸੰਖਿਆ ਪੂਰਬੀ ਮਲੇਸ਼ੀਆ ਮੁਕਾਬਲੇ ਜਿਆਦਾ ਹੈ, ਜਿਥੇ ਕਿ ਕੁੱਲ ਆਬਾਦੀ ਦਾ 79.2% ਹਿੱਸਾ ਪੈਨਿਨਸੁਲਾਰ ਵਿੱਚ ਰਹਿੰਦਾ ਹੈ। 2002 ਵਿੱਚ ਮਲੇਸ਼ੀਆ ਦੀ ਕੁੱਲ ਜਨਸੰਖਿਆ ਦਾ 59% ਹਿੱਸਾ ਸ਼ਹਿਰੀ ਖੇਤਰ ਵਿੱਚ ਰਹਿੰਦਾ ਹੈ ਅਤੇ ਬਾਕੀ ਹਿੱਸਾ ਪੇਂਡੂ ਖੇਤਰ ਵਿੱਚ ਰਹਿੰਦਾ ਹੈ।[8] ਇੱਥੋਂ ਦਾ ਸਭ ਤੋਂ ਵੱਡਾ ਸ਼ਹਿਰ 'ਕੁਆਲਾ ਲਮਪੁਰ' ਹੈ, ਜਿੱਥੇ ਕਿ 1.89 ਮਿਲੀਅਨ ਲੋਕ ਰਹਿੰਦੇ ਹਨ ਅਤੇ 7 ਮਿਲੀਅਨ ਲੋਕ 'ਕਲਾਂਗ ਘਾਟੀ' ਨਾਮਕ ਸਥਾਨ ਤੇ ਰਹਿੰਦੇ ਹਨ। ਇੱਥੋਂ ਦੇ ਹੋਰ ਪ੍ਰਸਿੱਧ ਸ਼ਹਿਰ ਜਾਰਜਟਾਊਨ, ਜੋਹਰ ਬਾਹਰੂ, ਇਪੋਹ, ਕੁਚਿੰਗ ਅਤੇ ਕੋਟਾ ਕਿਨਾਬਾਲੂ ਹਨ।

ਹਵਾਲੇ

[ਸੋਧੋ]
  1. http://www.infoplease.com/country/malaysia.html
  2. Saw Swee Hock (2007). The Population of Peninsular Malaysia. Institute of Southeast Asian Studies. ISBN 978-981-230-427-8.
  3. "Malays Travel Guide:Climate of Malaysia". Circle of Asia. Retrieved 28 July 2008.
  4. World and Its Peoples: Eastern and Southern Asia. Marshall Cavendish. 2007. ISBN 978-0-7614-7642-9.
  5. "Weather phenomena". Malaysian Meteorological Department. Archived from the original on 20 March 2008. Retrieved 31 July 2008.
  6. "ਪੁਰਾਲੇਖ ਕੀਤੀ ਕਾਪੀ". Archived from the original on 2016-10-30. Retrieved 2016-11-06.
  7. http://www.nationsencyclopedia.com/Asia-and-Oceania/Malaysia-TOPOGRAPHY.html
  8. "FACT Sheet Malaysia: Rural Women in the Malaysian Economy". Food and Agriculture Organization for the United Nations. Retrieved 30 July 2008.

ਬਾਹਰੀ ਕੜੀਆਂ

[ਸੋਧੋ]