ਸਮੱਗਰੀ 'ਤੇ ਜਾਓ

ਮਹਿਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਹਿਮਾ
ਮਹਿਮਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਬਠਿੰਡਾ
ਬਲਾਕਬਠਿੰਡਾ
ਖੇਤਰ
 • ਕੁੱਲ607 km2 (234 sq mi)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

ਮਹਿਮਾ ਭਾਰਤੀ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਬਲਾਕ ਬਠਿੰਡਾ ਦਾ ਇੱਕ ਪਿੰਡ ਹੈ।[1][2]

ਨਾਂਅ ਉਤਪਤੀ

[ਸੋਧੋ]

ਪਿੰਡ ਮਹਿਮਾ ਸਰਕਾਰੀ ਗੋਨਿਆਣਾ ਮੰਡੀ ਤੋਂ 9 ਕਿਲੋਮੀਟਰ ਅਤੇ ਬਠਿੰਡਾ ਤੋਂ 18 ਕਿਲੋਮੀਟਰ ਦੀ ਦੂਰੀ ’ਤੇ ਪਿੰਡ ਮਹਿਮਾ ਸਰਜਾ ਅਤੇ ਮਹਿਮਾ ਸਵਾਈ ਦੀਆਂ ਜੜ੍ਹਾਂ ਵਿੱਚ ਵਸਿਆ ਹੋਇਆ ਹੈ।[3]

ਪਿਛੋਕੜ

[ਸੋਧੋ]

ਇਸ ਪਿੰਡ ਦੇ ਨਾਮ ਪਿੱਛੇ ‘ਸਰਕਾਰੀ’ ਸ਼ਬਦ ਲੱਗੇ ਹੋਣ ਬਾਰੇ ਦੱਸਿਆ ਜਾਂਦਾ ਹੈ ਕਿ ਜ਼ਿਲ੍ਹਾ ਮੁਕਤਸਰ ਦੇ ਪਿੰਡ ਚੱਕ ਸ਼ੇਰੇ ਵਾਲਾ ਦਾ ਮੋੜ੍ਹੀਗੱਡ ਸ਼ੇਰਾ ਕਿਸੇ ਵੇਲੇ ਇੱਥੇ 1800 ਘੁਮਾ ਜ਼ਮੀਨ ਦਾ ਮਾਲਕ ਹੁੰਦਾ ਸੀ। ਮਾਮਲਾ ਨਾ ਭਰਨ ਕਾਰਨ ਫ਼ਰੀਦਕੋਟ ਰਿਆਸਤ ਦੇ ਰਾਜੇ ਨਾਲ ਉਸ ਦਾ ਝਗੜਾ ਹੋ ਗਿਆ। ਲਾਹੌਰ ਦੀ ਕਚਿਹਰੀ ਵਿੱਚ ਫ਼ੈਸਲਾ ਫ਼ਰੀਦਕੋਟ ਦੇ ਰਾਜੇ ਦੇ ਹੱਕ ਵਿੱਚ ਹੋਣ ਕਾਰਨ ਸ਼ੇਰੇ ਨੂੰ ਇਹ ਜ਼ਮੀਨ ਗਵਾਉਣੀ ਪਈ ਤੇ ਇੱਥੋਂ ਦੀ 1800 ਘੁਮਾ ਜ਼ਮੀਨ ਸਰਕਾਰੀ ਐਲਾਨ ਦਿੱਤੀ ਗਈ। ਇਹ ਜ਼ਮੀਨ ਪੰਜਾਬ ਦੇ ਬਾਹਰਲੇ ਪਿੰਡਾਂ ਤੋਂ ਆਉਣ ਵਾਲੇ ਵੱਖ-ਵੱਖ ਗੋਤਾਂ ਨਾਲ ਸਬੰਧਤ ਜ਼ਿਮੀਂਦਾਰਾਂ ਨੇ ਖ਼ਰੀਦ ਲਈ ਅਤੇ ਫਿਰ ਇਸ ਪਿੰਡ ਦਾ ਨਾਂ ਮਹਿਮਾ ਸਰਕਾਰੀ ਪੈ ਗਿਆ। ਇਹੀ ਕਾਰਨ ਹੈ ਕਿ ਬਾਕੀ ਛੇ ਮਹਿਮੇ ਇੱਕੋ ਬਰਾੜ ਭਾਈਚਾਰੇ ਨਾਲ ਸਬੰਧਿਤ ਹਨ ਪਰ ਇਹ ਪਿੰਡ ਮਾਨ, ਸੇਖੋਂ, ਬਰਾੜ, ਬ੍ਰਾਹਮਣ, ਗਰੋਵਰ ਤੇ ਹੋਰ ਕਈ ਭਾਈਚਾਰਿਆਂ ਨਾ ਸਬੰਧਿਤ ਹੈ।

ਆਮ ਜਾਣਕਾਰੀ

[ਸੋਧੋ]

ਕਿਸੇ ਸਮੇਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਹਿ ਚੁੱਕੇ ਪੋਸਟ ਗ੍ਰੈਜੂਏਟ ਪਿੰਡ ਦੇ ਸਾਬਕਾ ਸਰਪੰਚ ਬਰਜਿੰਦਰ ਸਿੰਘ ਬਰਾੜ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪਿੰਡ ਦੇ ਵਿਕਾਸ ਲਈ ਵੱਡੀਆਂ ਗ੍ਰਾਂਟਾਂ ਹਾਸਲ ਕੀਤੀਆਂ ਹਨ, ਜਿਹਨਾਂ ਸਦਕਾ ਪਿੰਡ ਵਿੱਚ ਬਹੁਤ ਵਿਕਾਸ ਕਾਰਜ ਹੋਏ ਹਨ। ਹੁਣ ਇਸ ਪਿੰਡ ਦੇ ਵਿਕਾਸ ਕਾਰਜਾਂ ਦੀ ਕਮਾਨ ਮਹਿਲਾ ਸਰਪੰਚ ਅਮਰਜੀਤ ਕੌਰ ਦੇ ਹੱਥਾਂ ਵਿੱਚ ਹੈ। ਪਿੰਡ ਦਾ ਜੰਮਪਲ ਲਖਵਿੰਦਰ ਸਿੰਘ ਲੱਖਾ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਹੈ। ਪਰਮਜੀਤ ਸਿੰਘ ਬਰਾੜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਨਾਮਵਰ ਵਕੀਲ ਹੈ। ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਸਿੱਖ ਗੁਰਦੁਆਰਾ ਟ੍ਰਿਬਿਊਨਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਸੁਖਰਾਜ ਸਿੰਘ ਰਾਜੀ ਸ਼੍ਰੋਮਣੀ ਅਕਾਲੀ ਦਲ ਦਾ ਕੱਦਾਵਰ ਆਗੂ ਹੈ। ਇਸ ਪਿੰਡ ਦਾ ਨੌਜਵਾਨ ਮਨੋਜ ਸ਼ਰਮਾ ਪੱਤਰਕਾਰ ਹੈ। ਪਿੰਡ ਦਾ ਇੱਕ ਹੋਰ ਨੌਜਵਾਨ ਡਾ. ਗੌਰਵ ਗਰੋਵਰ ਉੱਤਰ ਪ੍ਰਦੇਸ਼ ਵਿੱਚ ਬਤੌਰ ਐਸਐਸਪੀ ਸੇਵਾਵਾਂ ਨਿਭਾਅ ਰਿਹਾ ਹੈ। ਇਸ ਪਿੰਡ ਦੇ 30-35 ਨੌਜਵਾਨ ਰੋਜ਼ੀ-ਰੋਟੀ ਲਈ ਆਸਟਰੇਲੀਆ, ਕੈਨੇਡਾ, ਇੰਗਲੈਂਡ, ਸਿੰਗਾਪੁਰ ਤੇ ਅਮਰੀਕਾ ਆਦਿ ਦੇਸ਼ਾਂ ਵਿੱਚ ਗਏ ਹੋਏ ਹਨ।[ਹਵਾਲਾ ਲੋੜੀਂਦਾ]

ਹਵਾਲੇ

[ਸੋਧੋ]