ਮਹਿਲਾ ਰਾਸ਼ਟਰੀ ਸੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਹਿਲਾ ਰਾਸ਼ਟਰੀ ਸੰਘ (ਐਮਆਰਐਸ) ਭਾਰਤ ਦੀ ਪਹਿਲੀ ਸੰਸਥਾ ਸੀ ਜਿਸ ਦੀ ਸਥਾਪਨਾ ਸਿਆਸੀ ਸਰਗਰਮੀਆਂ ਵਿੱਚ ਔਰਤਾਂ ਨੂੰ ਸ਼ਾਮਲ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਇਹ ਬੰਗਾਲ ਪ੍ਰਧਾਨਗੀ, ਬ੍ਰਿਟਿਸ਼ ਭਾਰਤ ਵਿੱਚ, 1928 ਵਿੱਚ ਲਤਿਕਾ ਬੋਸ ਦੁਆਰਾ ਸੁਭਾਸ ਚੰਦਰ ਬੋਸ, ਇੱਕ ਪ੍ਰਮੁੱਖ ਭਾਰਤੀ ਰਾਸ਼ਟਰਵਾਦੀ ਨੇਤਾ ਦੀ ਪਰੇਰਨਾ ਨਾਲ ਬਣਾਈ ਗਈ ਸੀ। ਇਹ ਵਿਸ਼ਵਾਸ ਕਰਨ ਵਾਲੀ ਕੀ ਮਹਿਲਾਵਾਂ ਦੀ ਸਥਿਤੀ ਵਿੱਚ ਸੁਧਾਰ ਅਤੇ ਭਾਰਤ ਲਈ ਸਵੈ-ਸ਼ਾਸਨ ਦੀ ਪ੍ਰਾਪਤੀ ਅਟੁੱਟ ਉਦੇਸ਼ ਸਨ, ਐਮਆਰਐਸ ਇੱਕ ਕ੍ਰਾਂਤੀਕਾਰੀ ਸੰਗਠਨ ਸੀ, ਜਿਸਦਾ ਆਪਣਾ ਟੀਚਾ ਹਾਸਲ ਕਰਨ ਲਈ ਇੱਕ ਸਾਧਨ ਵਜੋਂ ਸਿੱਖਿਆ ਤੇ ਜ਼ਿਆਦਾ ਜ਼ੋਰ ਸੀ।

ਪਿਛੋਕੜ[ਸੋਧੋ]

ਲਤਿਕਾ ਬੋਸ (ਪਹਿਲਾਂ ਘੋਸ), ਸ਼੍ਰੀ ਅਰਬਿੰਦੋ ਦੀ  ਭਤੀਜੀ [./Mahila_Rashtriya_Sangha#cite_note-FOOTNOTEMohapatraMohanty200271-2 [2]][1] ਸੀ। ਉਸਨੇ ਸੁਭਾਸ ਚੰਦਰ ਬੋਸ ਨੂੰ ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਮਹਿਲਾ ਰੋਸ ਸੰਗਠਿਤ ਕਰਕੇ ਪ੍ਰਭਾਵਿਤ ਕੀਤਾ ਸੀ, ਜਿਸ ਦੇ ਬਾਅਦ ਬੋਸ ਨੇ ਉਸ ਨੂੰ 1928 ਵਿੱਚ ਐਮਆਰਐਸ ਦੀ ਸਥਾਪਨਾ ਕਰਨ ਲਈ ਕਿਹਾ। [./Mahila_Rashtriya_Sangha#cite_note-FOOTNOTEForbes200551-3 [3]][2] ਲਤਿਕਾ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹੀ ਇੱਕ ਅਧਿਆਪਕਾ ਸੀ ਅਤੇ ਗਾਂਧੀ ਦੇ ਸੱਤਿਆਗ੍ਰਹਿ ਦੀ ਸਮਰਥਕ ਸੀ। ਉਸ ਨੇ ਮਹਿਲਾ ਕਾਲਜਾਂ ਅਤੇ ਅਕਾਦਮਿਕ ਵਿਭਾਗਾਂ ਤੋਂ ਲੱਗਪਗ 300 ਔਰਤਾਂ ਨੂੰ ਭਰਤੀ ਕੀਤਾ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ 1928 ਵਾਲੇ ਸੈਸ਼ਨ ਵਿਖੇ ਬੰਗਾਲ ਵਾਲੰਟੀਅਰਾਂ ਦੇ ਰੋਸ ਦੇ ਹਿੱਸੇ ਵਜੋਂ ਉਹਨਾਂ ਦੀ ਅਗਵਾਈ ਕੀਤੀ।[./Mahila_Rashtriya_Sangha#cite_note-FOOTNOTELebra200824-4 [4]][3] ਉਸ ਨੇ ਸੁਭਾਸ ਦੇ ਹੁਕਮ ਕਿ ਇਸ ਘਟਨਾ ਵਿੱਚ ਸ਼ਾਮਲ ਸਭ ਨੂੰ ਫੌਜੀ ਵਰਦੀ ਪਹਿਨਣੀ ਚਾਹੀਦੀ ਹੈ, ਨੂੰ ਨਾ ਮੰਨ ਕੇ ਫੈਸਲਾ ਕੀਤਾ ਕਿ ਮਹਿਲਾ ਵਾਲੰਟੀਅਰ ਲਾਲ ਪੱਟੀ ਵਾਲੀਆਂ ਗੂੜੀਆਂ ਹਰੀਆਂ ਸਾੜੀਆਂ ਤੇ ਸਫੈਦ ਬਲਾਊਜ ਪਹਿਨਣਗੀਆਂ। ਇਸ ਨੇ  ਅਤੇ ਹੋਰ ਫੈਸਲਿਆਂ ਨੇ, ਜਿਵੇਂ ਕਿ ਇਹ ਯਕੀਨੀ ਬਣਾਉਣਾ ਕਿ ਮਹਿਲਾਵਾਂ ਪ੍ਰਦਰਸ਼ਨਕਾਰੀਆਂ ਦੇ ਕੈਂਪ ਵਿੱਚ ਰਾਤ ਨਹੀਂ ਠਹਿਰਨਗੀਆਂ, ਅਤੇ ਟਿਕਟ ਵੇਚਣ ਅਤੇ ਚਾਹ ਵਰਤਾਉਣ ਵਰਗੇ ਮਾਮਲਿਆਂ ਵਿੱਚ ਆਪਣੀ ਸਹਾਇਤਾ ਵਾਪਸ ਲੈਣ ਨੇ, ਸਰਤ ਬੋਸ ਦੇ ਵਿਰੋਧ ਨੂੰ ਸ਼ਾਂਤ ਕਰ ਦਿੱਤਾ ਜਿਸਨੂੰ ਚਿੰਤਾ ਸੀ ਕਿ ਔਰਤਾਂ ਦੀ ਮੌਜੂਦਗੀ ਨਾਲ ਕਾਂਗਰਸ ਦੇ ਕੰਜ਼ਰਵੇਟਿਵ ਸਮਰਥਕ ਨਾਰਾਜ਼ ਹੋ ਸਕਦੇ ਸਨ। [./Mahila_Rashtriya_Sangha#cite_note-FOOTNOTEForbes200874-75-5 [5]][4]

ਗਠਨ ਅਤੇ ਉਦੇਸ਼[ਸੋਧੋ]

ਹਵਾਲੇ[ਸੋਧੋ]

  1. Mohapatra & Mohanty 2002, p. 71
  2. Forbes 2005, p. 51
  3. Lebra 2008, p. 24
  4. Forbes 2008, pp. 74-75