ਸੱਤਿਆਗ੍ਰਹਿ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਾਂਧੀ ਲੂਣ ਸੱਤਿਆਗ੍ਰਹਿ ਦੀ ਅਗਵਾਈ ਵਿੱਚ ਜੋ ਸੱਤਿਆਗ੍ਰਹਿ ਦੀ ਉੱਘੀ ਮਿਸਾਲ ਹੈ

ਸੱਤਿਆਗ੍ਰਹਿ (/ˌsætɪəˈɡrɑːhɑː/; ਸੰਸਕ੍ਰਿਤ: सत्याग्रह), ਢਿੱਲੇ ਰੂਪ ਵਿੱਚ ਤਰਜਮਾ "ਸੱਚ ਉੱਤੇ ਜ਼ੋਰ" (ਸੱਤਿਆ 'ਸੱਚ'; ਆਗ੍ਰਹਿ 'ਹਠ/ਜ਼ੋਰ') ਜਾਂ "ਆਤਮਾ ਦਾ ਦਬਾਅ"[1] ਜਾਂ "ਸੱਚ ਦਾ ਦਬਾਅ," ਇੱਕ ਖ਼ਾਸ ਫ਼ਲਸਫ਼ਾ ਅਤੇ ਵਿਹਾਰ ਹੈ ਜੋ ਅਹਿੰਸਕ ਟਾਕਰੇ ਜਾਂ ਸਿਵਲ ਟਾਕਰੇ ਦੀ ਮੋਕਲੀ ਸ਼੍ਰੇਣੀ ਦਾ ਹਿੱਸਾ ਹੈ। ਇਸ ਸ਼ਬਦ ਦੀ ਘਾੜਤ ਅਤੇ ਵਿਕਾਸ ਮੋਹਨਦਾਸ ਕਰਮਚੰਦ ਗਾਂਧੀ ਨੇ ਕੀਤੀ ਸੀ।[2] ਇਹਨੂੰ ਗਾਂਧੀ ਨੇ ਭਾਰਤੀ ਅਜ਼ਾਦੀ ਲਹਿਰ ਮੌਕੇ ਅਤੇ ਭਾਰਤੀ ਹੱਕਾਂ ਲਈ ਦੱਖਣੀ ਅਫ਼ਰੀਕਾ ਦੇ ਅਗੇਤਰੇ ਸੰਘਰਸ਼ ਮੌਕੇ ਅਮਲ ਵਿੱਚ ਲਿਆਂਦਾ। ਜਿਹੜਾ ਮਨੁੱਖ ਸੱਤਿਆਗ੍ਰਹਿ ਵਰਤਦਾ ਹੋਵੇ, ਉਹਨੂੰ ਸੱਤਿਆਗ੍ਰਿਹੀ ਆਖਦੇ ਹਨ।

ਹਵਾਲੇ[ਸੋਧੋ]

  1. McKay, John P.; Hill, Bennett D.; Buckler, John; Ebrey, Patricia Buckley; Beck, Roger B.; Crowston, Clare Haru; Wiesner-Hanks, Merry E. A History of World Societies: From 1775 to Present . Eighth edition. Volume C – From 1775 to the Present. (2009). Bedford/St. Martin's: Boston/New York. ISBN 978-0-312-68298-9. ISBN 0-312-68298-0. "Meanwhile, Gandhi was searching for a spiritual theory of social action. He studied Hindu and Christian teachings, and gradually developed a weapon for the weak that he called Satyagraha. Gandhi conceived of Satyagraha, loosely translated as "Soul Force," as a means of striving for truth and social justice through love, suffering, and conversion of the oppressor. Its tactic is active nonviolent resistance." (McKay 859).
  2. Uma Majmudar (2005). Gandhi's pilgrimage of faith: from darkness to light. SUNY Press. p. 138. ISBN 9780791464052.