ਮਹੰਮਦ ਅਲੀ ਫ਼ਰੂਗ਼ੀ
ਮਹੰਮਦ ਅਲੀ ਫ਼ਰੂਗ਼ੀ (1 ਜਨਵਰੀ 1877 – 26 ਨਵੰਬਰ 1942) (Persian: محمدعلی فروغی) ਜਿਸ ਨੂੰ ਜਕਾ-ਓਲ-ਮਲਕ (ਫ਼ਾਰਸੀ: ذُکاءالمُلک) ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ ਇੱਕ ਅਧਿਆਪਕ, ਡਿਪਲੋਮੈਟ, ਰਾਸ਼ਟਰਵਾਦੀ, ਲੇਖਕ, ਸਿਆਸਤਦਾਨ ਅਤੇ ਈਰਾਨ ਦਾ ਪ੍ਰਧਾਨ ਮੰਤਰੀ ਸੀ।
ਮੁਢਲਾ ਜੀਵਨ ਅਤੇ ਸਿੱਖਿਆ
[ਸੋਧੋ]ਫ਼ਰੂਗ਼ੀ ਦਾ ਜਨਮ ਇਸਫ਼ਹਾਨ ਦੇ ਇੱਕ ਵਪਾਰੀ ਪਰਿਵਾਰ ਵਿੱਚ ਤਹਿਰਾਨ ਵਿੱਚ ਹੋਇਆ ਸੀ। ਉਸ ਦੇ ਪੂਰਵਜ, ਮਿਰਜ਼ਾ ਅਬੂਤਰਾਬ ਨਾਦਰ ਸ਼ਾਹ ਅਫ਼ਸਾਰ ਦੀ ਰਾਜ-ਗੱਦੀ ਦੌਰਾਨ ਮੁਗਾਨ ਦਸ਼ਤ ਵਿੱਚ ਇਸਫ਼ਹਾਨ ਦਾ ਨੁਮਾਇੰਦਾ ਸੀ। ਉਸ ਦੇ ਦਾਦਾ ਮੁਹੰਮਦ ਮਹਿਦੀ ਅਰਬਾਬ ਇਸਫ਼ਹਾਨੀ, ਇਸਫ਼ਹਾਨ ਦੇ ਸਭ ਤੋਂ ਪ੍ਰਭਾਵਸ਼ਾਲੀ ਵਪਾਰੀ ਸਨ ਅਤੇ ਉਹ ਇਤਿਹਾਸ ਅਤੇ ਭੂਗੋਲ ਦੇ ਮਾਹਿਰ ਸਨ। ਉਸ ਦਾ ਪਿਤਾ ਮੁਹੰਮਦ ਹੁਸੈਨ ਫ਼ਰੂਗ਼ੀ, ਸ਼ਾਹ ਦਾ ਅਰਬੀ ਅਤੇ ਫਰਾਂਸੀਸੀ ਤੋਂ ਅਨੁਵਾਦਕ ਸੀ। ਉਹ ਇੱਕ ਕਵੀ ਵੀ ਸੀ ਅਤੇ ਇੱਕ ਪ੍ਰਕਾਸ਼ਿਤ ਕਰਦਾ ਸੀ, ਜਿਸ ਦਾ ਨਾਮ 'ਤਰਬੀਅਤ' ਸੀ। ਨਾਸਿਰ ਅਲ-ਦੀਨ ਸ਼ਾਹ ਕਜਾਰ ਨੇ ਮੁਹੰਮਦ ਹੁਸੈਨ, ਦਾ ਉਪਨਾਮ ਫ਼ਰੂਗ਼ੀ ਉਸ ਦੀ ਲਿਖੀ ਇੱਕ ਕਵਿਤਾ ਸੁਣਨ ਤੋਂ ਬਾਅਦ ਰੱਖ ਦਿੱਤਾ ਸੀ। ਕਈ ਸਰੋਤਾਂ ਨੇ ਦੋਸ਼ ਲਗਾਇਆ ਹੈ ਕਿ ਫ਼ਰੂਗ਼ੀ ਦੇ ਪੂਰਵਜ ਬਗ਼ਦਾਦੀ ਯਹੂਦੀ ਸਨ ਜੋ ਕਿ ਇਸਫ਼ਹਾਨ ਤੋਂ ਆਏ ਅਤੇ ਇਸਲਾਮ ਧਰਮ ਕਬੂਲ ਕਰ ਲਿਆ।[1] ਦੂਜੇ ਵਿਸ਼ਵ ਯੁੱਧ ਵਿੱਚ ਈਰਾਨ ਦੇ ਕਬਜ਼ੇ ਦੇ ਦੌਰਾਨ, ਨਾਜ਼ੀ ਜਰਮਨੀ ਅਕਸਰ ਰੇਡੀਓ ਪ੍ਰਸਾਰਣਾਂ ਵਿੱਚ ਇਸ ਕਥਿਤ ਯਹੂਦੀ ਵੰਸ਼ ਤੇ ਜ਼ੋਰ ਦਿੰਦਾ ਸੀ।[2] ਆਪਣੇ ਸ਼ੁਰੂਆਤੀ ਜੀਵਨ ਦੌਰਾਨ, ਫ਼ਰੂਗ਼ੀ ਨੇ ਤਹਿਰਾਨ ਵਿਚਲੀਈਟ ਸੰਸਥਾ 'ਦਾਰ ਉਲ-ਫਨੂਨ' (ਹਾਊਸ ਔਫ ਸਾਇੰਸਜ਼) ਵਿੱਚ ਪੜ੍ਹਾਈ ਕੀਤੀ।.
ਕੈਰੀਅਰ
[ਸੋਧੋ]1907 ਵਿਚ, ਫ਼ਰੂਗ਼ੀ ਦੇ ਪਿਤਾ ਦੀ ਮੌਤ ਹੋ ਗਈ ਅਤੇ ਇਸ ਤਰ੍ਹਾਂ ਫ਼ਰੂਗ਼ੀ ਨੂੰ ਆਪਣੇ ਪਿਤਾ ਦੀ ਜ਼ੋਕ-ਅਲ-ਮਲਕ ਦੀ ਉਪਾਧੀ ਮਿਲ ਗਈ। [3] ਉਸੇ ਸਾਲ ਦੌਰਾਨ, ਫ਼ਰੂਗ਼ੀ ਰਾਜਨੀਤੀ ਵਿਗਿਆਨ ਦੇ ਕਾਲਜ ਦਾ ਡੀਨ ਬਣ ਗਿਆ। 1909 ਵਿਚ, ਉਹ ਤਹਿਰਾਨ ਦੇ ਪ੍ਰਤੀਨਿਧ ਵਜੋਂ ਮਜਲਿਸ (ਸੰਸਦ) ਦੇ ਮੈਂਬਰ ਦੇ ਤੌਰ 'ਤੇ ਰਾਜਨੀਤੀ ਵਿੱਚ ਦਾਖ਼ਲ ਹੋ ਗਿਆ। ਬਾਅਦ ਵਿੱਚ ਉਹ ਸਦਨ ਦਾ ਸਪੀਕਰ ਬਣ ਗਿਆ ਅਤੇ ਬਾਅਦ ਵਿੱਚ ਕਈ ਕੈਬੀਨਟਾਂ ਵਿੱਚ ਮੰਤਰੀ ਬਣਿਆ ਅਤੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਤਿੰਨ ਵਾਰ ਕੰਮ ਕੀਤਾ। ਰਜ਼ਾ ਸ਼ਾਹ ਦੇ ਬਾਦਸ਼ਾਹ ਦੇ ਤੌਰ 'ਤੇ ਤਾਜ ਪਹਿਨਣ ਲਈ ਜਦੋਂ ਰਜ਼ਾ ਖਾਨ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤਾਂ ਉਹ ਇੱਕ ਵਾਰ ਕਾਰਜਕਾਰੀ ਪ੍ਰਧਾਨ ਮੰਤਰੀ ਵੀ ਰਿਹਾ। 1912 ਵਿਚ, ਉਹ ਈਰਾਨ ਦੀ ਸੁਪਰੀਮ ਕੋਰਟ ਦਾ ਪ੍ਰਧਾਨ ਬਣਿਆ। ਬਾਅਦ ਵਿੱਚ ਉਸ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਅਤੇ 1935 ਵਿੱਚ ਆਪਣੇ ਜਵਾਈ ਦੇ ਪਿਤਾ ਮੁਹੰਮਦ ਵਾਲੀ ਅਸਾਦੀ, ਜਿਸ ਤੇ ਰਜ਼ਾ ਸ਼ਾਹ ਦੁਆਰਾ ਲਾਗੂ ਕੀਤੇ ਸੁਧਾਰਾਂ ਦੇ ਵਿਰੁੱਧ ਮਸ਼ਾਦ ਵਿੱਚ ਦੰਗਿਆਂ ਵਿੱਚ ਹਿੱਸਾ ਲੈਣ ਦਾ ਦੋਸ਼ ਲਾਇਆ ਗਿਆ ਸੀ, ਦੇ ਕਾਰਨ ਬਰਖ਼ਾਸਤ ਕਰ ਦਿੱਤਾ ਗਿਆ।[4]
ਪਰ ਬਾਅਦ ਵਿੱਚ, ਫ਼ਰੂਗ਼ੀ ਨੇ ਆਪਣਾ ਰੁਤਬਾ ਮੁੜ ਪ੍ਰਾਪਤ ਕੀਤੀ ਅਤੇ ਮੁਹੰਮਦ ਰਜ਼ਾ ਪਹਿਲਵੀ ਦੇ ਸ਼ਾਸਨ ਦੇ ਸ਼ੁਰੂਆਤੀ ਪੜਾਅ ਦੇ ਦੌਰਾਨ ਪ੍ਰਧਾਨਮੰਤਰੀ ਬਣਿਆ। ਫ਼ਰੂਗ਼ੀ ਨੇ ਪ੍ਰਧਾਨਮੰਤਰੀ ਹੋਣ ਨਾਤੇ ਰਜ਼ਾ ਪਹਿਲਵੀ ਨੂੰ ਬਾਦਸ਼ਾਹ ਦੇ ਤੌਰ 'ਤੇ ਘੋਸ਼ਿਤ ਕੀਤਾ ਸੀ, ਜਦੋਂ ਰਜ਼ਾ ਪਹਿਲਵੀ ਦੇ ਪਿਤਾ ਰਜਾ ਸ਼ਾਹ ਨੂੰ ਦੂਜੇ ਵਿਸ਼ਵ ਯੁੱਧ ਦੌਰਾਨ ਯੂਨਾਈਟਿਡ ਕਿੰਗਡਮ ਅਤੇ ਸੋਵੀਅਤ ਯੂਨੀਅਨ ਦੀਆਂ ਇਤਹਾਦੀ ਤਾਕਤਾਂ ਨੇ ਅਹੁਦਾ (16 ਸਤੰਬਰ 1941) ਤਿਆਗਣ ਅਤੇ ਦੇਸ਼ ਛੱਡ ਦੇਣ ਲਈ ਮਜਬੂਰ ਕਰ ਦਿੱਤਾ ਸੀ। ਉਸ ਦੀ ਕੈਬਨਿਟ ਦੇ ਢਹਿ ਜਾਣ ਤੋਂ ਬਾਅਦ, ਉਸ ਨੂੰ ਅਦਾਲਤ ਦਾ ਮੰਤਰੀ ਅਤੇ ਫਿਰ ਸੰਯੁਕਤ ਰਾਜ ਅਮਰੀਕਾ ਨੂੰ ਈਰਾਨ ਦਾ ਰਾਜਦੂਤ ਬਣਾ ਦਿੱਤਾ ਗਿਆ ਸੀ, ਪਰ ਅਹੁਦੇ ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਹੀ 65 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋ ਗਈ ਸੀ। ਫ਼ਰੂਗ਼ੀ ਨੂੰ ਇੱਕ ਫਰੀਮੇਸਨ ਮੰਨਿਆ ਜਾਂਦਾ ਹੈ।[ਹਵਾਲਾ ਲੋੜੀਂਦਾ]

ਕਿਤਾਬਾਂ
[ਸੋਧੋ]
ਫ਼ਰੂਗ਼ੀ ਨੇ ਕਈ ਕਿਤਾਬਾਂ ਲਿਖੀਆਂ ਹਨ ਜਿਹਨਾਂ ਵਿੱਚ
- ਇਰਾਨ ਦਾ ਇਤਿਹਾਸ,
- ਪੂਰਬ ਦੇ ਪ੍ਰਾਚੀਨ ਲੋਕਾਂ ਦਾ ਇਤਿਹਾਸ,
- ਪ੍ਰਾਚੀਨ ਰੋਮ ਦਾ ਸੰਖੇਪ ਇਤਿਹਾਸ, ,
- ਸੰਵਿਧਾਨਕ ਸਲੀਕਾ,
- ਫਿਜ਼ਿਕਸ ਦਾ ਸੰਖੇਪ ਕੋਰਸ ,
- ਦੂਰਗਾਮੀ ਵਿਚਾਰ,
- ਸੁਕਰਾਤ ਦੀ ਸਿਆਣਪ ,
- ਯੂਰਪ ਵਿਚ ਫ਼ਲਸਫ਼ੇ ਦਾ ਇਤਿਹਾਸ ,
- ਭਾਸ਼ਾ ਅਕੈਡਮੀ (Farhangestan) ਨੂੰ ਮੇਰਾ ਸੰਦੇਸ਼ ,
- ਭਾਸ਼ਣ ਕਲਾ ਦੇ ਨਿਯਮ ਜਾਂ ਭਾਸ਼ਣ ਦੇਣ ਦੀ ਤਕਨੀਕ ,
- ਸ਼ਹਿਨਸ਼ਾਹਾਂ ਬਾਰੇ ਇੱਕ ਕਿਤਾਬ।[ਸਪਸ਼ਟੀਕਰਨ ਲੋੜੀਂਦਾ]
ਇਸ ਦੇ ਨਾਲ-ਨਾਲ, ਉਸ ਨੇ ਸਾਦੀ,ਸ਼ੀਰਾਜ਼ੀ, ਰੂਮੀ, ਉਮਰ ਖ਼ਯਾਮ ਅਤੇ ਫ਼ਿਰਦੌਸੀ ਦੀਆਂ ਰਚਨਾਵਾਂ ਦੇ ਵਿਦਵਤਾ ਭਰਪੂਰ ਐਡੀਸ਼ਨ ਤਿਆਰ ਕੀਤੇ।
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ Mina Shahmiri, A look at the life of Mohammad Ali Foroughi, in the midst of culture and power, Etemad Newspaper, No 1842, 2008.
- ↑ Bagher Agheli, A biography of political and military figures in contemporary Iran, Elm publishing, Tehran, 2001.
- ↑ Amanat: FORŪGĪ, MOḤAMMAD-ʿALĪ ḎOKĀʾ-AL-MOLK. Encyclopedia Iranica, 1999, pp. 108–112.
- ↑ Gholam Reza Afkhami (27 October 2008). The Life and Times of the Shah. University of California Press. p. 35. ISBN 978-0-520-25328-5. Retrieved 4 November 2012.
ਸਰੋਤ
[ਸੋਧੋ]- 'Alí Rizā Awsatí (عليرضا اوسطىعليرضا اوسطى), Iran in the past three centuries (Irān dar Se Qarn-e Goz̲ashteh - ايران در سه قرن گذشتهايران در سه قرن گذشته), Volumes 1 and 2 (Paktāb Publishing - انتشارات پاکتابانتشارات پاکتاب, Tehran, Iran, 2003). ISBN 964-93406-6-1964-93406-6-1 (Vol. 1), ISBN 964-93406-5-3964-93406-5-3 (Vol. 2).
- Afshar, Iraj (1999). "FORŪGĪ, MOḤAMMAD-ʿALĪ ḎOKĀʾ-AL-MOLK". Encyclopaedia Iranica, Vol. X, Fasc. 1. London et al.. pp. 108-112. http://www.iranicaonline.org/articles/forugi-mohammad-ali.