ਮਾਘੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਾਘੀ ਇੱਕ ਪੰਜਾਬੀ ਤਿਉਹਾਰ ਹੈ। ਹਿੰਦੀ ਵਿੱਚ ਇਸਨੂੰ ਮਕਰ ਸਕ੍ਰਾਂਤੀ ਕਿਹਾ ਜਾਂਦਾ ਹੈ। ਇਹ ਤਿਉਹਾਰ ਸਾਰੇ ਭਾਰਤ ਵਿੱਚ ਠੰਡ ਵਿੱਚ ਪੱਕੀ ਫ਼ਸਲ ਦਾ ਜ਼ਸ਼ਨ ਮਨਾਉਣ ਲਈ ਮਨਾਇਆ ਜਾਂਦਾ ਹੈ। ਮਾਘੀ, ਪੰਜਾਬੀ ਕਲੈਂਡਰ ਮੁਤਾਬਿਕ ਮਾਘ ਮਹੀਨੇ ਦੇ ਪਹਿਲੇ ਦਿਨ ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮਨਾਈ ਜਾਂਦੀ ਹੈ।[1] ਮਾਘੀ ਮਕ੍ਰ ਸੰਕ੍ਰਾਤੀ ਤਿਓਹਾਰ ਦਾ ਪੰਜਾਬੀ ਨਾਂ ਹੈ, ਜੋਕਿ ਠੰਡ ਦੀ ਸੰਗਰਾਂਦ ਦਾ ਤਿਓਹਾਰ ਹੈ ਤੇ ਇਸਨੂੰ ਸਰਦੀ ਵਾਡੀ ਦੇ ਤਿਓਹਾਰ ਦੇ ਰੂਪ ਵਿੱਚ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ I

ਮੌਸਮੀ ਤਿਓਹਾਰ[ਸੋਧੋ]

ਮਾਘੀ ਦਿਨ ਦੇ ਸਮੇਂ ਦੀ ਰੋਸ਼ਨੀ ਵਿੱਚ ਵਾਧਾ ਹੋਣ ਦਾ ਪ੍ਤੀਕ ਹੈ ਅਤੇ ਇਹ ਸਰਦੀ ਦੀ ਸੰਗਰਾਂਦ ਦਾ ਜਸ਼ਨ ਹੈ (ਜੋਕਿ ਅਸਲ ਵਿੱਚ ਦਸੰਬਰ ਵਿੱਚ ਆਉਂਦੀ ਹੈ) ਜਿਸ ਦਿਨ ਤੋਂ ਸੂਰਜ ਆਪਣੀ ਯਾਤਰਾ ਦੀ ਸ਼ੁਰੂਆਤ ਉਤਰੀ ਦਿਸ਼ਾ ਵੱਲ ਕਰਦਾ ਹੈ, ਜਿਸ ਦਾ ਜ਼ਿਕਰ “ਬੱੜਾ ਦਿਨ” (ਵੱਡਾ ਦਿਨ) ਦੇ ਤੌਰ 'ਤੇ ਕੀਤਾ ਜਾਂਦਾ ਹੈ I ਪੰਜਾਬੀ ਕਲੰਡਰ ਅਨੁਸਾਰ, ਇਸ ਦਿਨ ਤੋਂ ਸ਼ੀਸ਼ਿਰ ਮੌਸਮ ਦੇ ਸ਼ੁਰੂਆਤ ਹੋਣ ਦੀ ਵੀ ਮਨੀ ਜਾਂਦੀ ਹੈ Iਸ਼ੀਸ਼ਿਰ ਮੌਸਮ ਸਰਦੀ ਦੇ ਮੌਸਮ ਦਾ ਦੁਸਰਾ ਅੱਧ ਵੀ ਮਨਿਆ ਜਾਂਦਾ ਹੈ ਜਿਸ ਵਿੱਚ ਨਿਮਰ ਮੌਸਮ ਹੁੰਦਾ ਹੈ, ਅਤੇ ਇਸ ਤਰ੍ਹਾਂ ਮਾਘੀ ਨੂੰ ਮੌਸਮੀ ਤਿਓਹਾਰ ਮਨਿਆ ਜਾਂਦਾ ਹੈ I[2] ਜਿਸ ਤਰ੍ਹਾਂ ਮਾਘੀਤਿਓਹਾਰ ਨੂੰ ਸੂਰਜੀ ਮਹੀਨੇ ਮਾਘ ਵਿੱਚ ਮਨਾਇਆ ਜਾਂਦਾ ਹੈ ਉਸ ਅਨੁਸਾਰ ਬਸੰਤ ਤਿਓਹਾਰ ਨੂੰ ਚੰਦਰ ਮਹੀਨੇ ਦੇ ਮਾਘ ਵਿੱਚ ਮਨਾਇਆ ਜਾਂਦਾ ਹੈ I ਇਹ ਦੋਵੇਂ ਮਹੀਨੇ ਮੌਸਮੀ ਹਨ ਜਿਹਨਾਂ ਵਿੱਚ ਮਾਘੀ ਬਸੰਤ ਤੋਂ ਪਹਿਲਾਂ ਮਨਾਈ ਜਾਂਦੀ ਹੈ I

ਮਾਘੀ ਦੇ ਪ੍ਰਸਿੱਧ ਮੇਲੇ[ਸੋਧੋ]

ਹਵਾਲੇ[ਸੋਧੋ]

  1. Financial lessons you can learn this Makar Sankranti IIFL 14 January 2015 Rajiv Raj [1]
  2. "Punjab". ecourts.gov.in. Retrieved 2 February 2017.