ਮਾਛੀਵਾੜਾ
ਮਾਛੀਵਾੜਾ | |
---|---|
ਸ਼ਹਿਰ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲਾ | ਲੁਧਿਆਣਾ |
ਉੱਚਾਈ | 262 m (860 ft) |
ਆਬਾਦੀ (2001) | |
• ਕੁੱਲ | 18,363 |
ਭਾਸ਼ਾਵਾਂ | |
• ਅਧਿਕਾਰਿਤ | ਪੰਜਾਬੀ (ਗੁਰਮੁਖੀ) |
• ਖੇਤਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
PIN | 141115 |
Telephone code | +911628 |
ਵਾਹਨ ਰਜਿਸਟ੍ਰੇਸ਼ਨ | PB 43 |
ਮਾਛੀਵਾੜਾ (30.92 N, 76.2 E) ਲੁਧਿਆਣਾ ਜ਼ਿਲ੍ਹਾ (ਪੰਜਾਬ) ਦੀ ਇੱਕ ਨਗਰ ਪੰਚਾਇਤ ਹੈ। ਮਾਛੀਵਾੜਾ ਗੁਰਦੁਆਰਾ ਚਰਨਕੰਵਲ ਸਾਹਿਬ ਕਰ ਕੇ ਮਸ਼ਹੂਰ ਹੈ। ਚਰਨਕੰਵਲ ਦਾ ਮਤਲਬ ਹੈ ਕਮਲ ਦੇ ਫੁੱਲਾਂ ਵਰਗੇ ਚਰਨ ਮਤਲਬ ਗੁਰਾਂ ਦੇ ਚਰਨ।
ਜਦੋਂ ਔਰੰਗਜ਼ੇਬ ਦੀ ਸੇਨਾ ਨੇ ਚਮਕੋਰ ਸਾਹਿਬ ਦੇ ਕਿਲੇ ਤੇ ਹਮਲਾ ਕੀਤਾ ਤਾਂ ਗੁਰੂ ਜੀ ਉਸ ਦੇ ਹਮਲੇ ਤੋਂ ਬਚ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਆ ਗਏ। ਭਾਈ ਮਾਨ ਸਿੰਘ, ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੇ ਉਨ੍ਹਾਂ ਨੂੰ ਕੰਡੇਦਾਰ ਜੰਗਲ ਪਾਰ ਕਰਨ ਤੋਂ ਬਾਦ ਆ ਕੇ ਇੱਥੇ ਸੁੱਤੇ ਹੋਏ ਪਾਇਆ। ਇਹ ਵਾਕਿਆ 7 ਦਸੰਬਰ 1705 ਦਾ ਹੈ। ਹਰ ਸਾਲ ਦਸੰਬਰ ਮਹੀਨੇ ਦੇ ਤੀਸਰੇ ਹਫ਼ਤੇ ਇਸ ਯਾਦ ਵਿੱਚ ਬਹੁਤ ਵੱਡਾ ਮੇਲਾ ਲੱਗਦਾ ਹੈ। ਬਾਦ ਵਿੱਚ ਇਸ ਥਾਂ ਤੇ ਹੀ ਗੁਰਦੁਆਰਾ ਚਰਨਕੰਵਲ ਸਾਹਿਬ ਦੀ ਉਸਾਰੀ ਕੀਤੀ ਗਈ।
ਮੁਗਲਾਂ ਨੂੰ ਉਹਨਾਂ ਦੇ ਮਾਛੀਵਾੜੇ ਆਉਣ ਬਾਰੇ ਪਤਾ ਲੱਗ ਗਿਆ। ਪਰ ਗੁਰਾਂ ਦੇ ਦੋ ਪਠਾਨ ਭਗਤਾਂ ਗਨੀ ਖਾਂ ਅਤੇ ਨਬੀ ਖਾਂ ਨੇ ਉਹਨਾਂ ਨੂੰ ਇੱਕ ਪਾਲਕੀ ਵਿੱਚ ਬਿਠਾਇਆ ਅਤੇ ਉਹਨਾਂ ਨੂੰ 'ਉੱਚ ਦਾ ਪੀਰ' ਦਾ ਰੂਪ ਦੇ ਕੇ ਉੱਥੋਂ ਕੱਢ ਕੇ ਲੈ ਗਏ। ਗੁਰੂ ਜੀ ਲੰਬੀ ਯਾਤਰਾ ਤੋਂ ਬਾਦ ਲੁਧਿਆਣੇ ਵਿਖੇ ਆਲਮਗੀਰ ਸਾਹਿਬ ਪਹੁੰਚੇ ਅਤੇ ਉਸ ਤੋਂ ਬਾਦ ਕੋਟਕਪੂਰੇ ਦੇ ਲਾਖੀ ਜੰਗਲ ਵਿੱਚ ਚਲੇ ਗਏ।
ਮਾਛੀਵਾੜੇ ਦਾ ਗੁਰਦੁਆਰਾ ‘ਚਰਨਕੰਵਲ ਸਾਹਿਬ’ ਪੰਜਾਬੀਆਂ ਲਈ ਇੱਕ ਵੱਡੀ ਧਾਰਮਿਕ ਥਾਂ ਬਣ ਗਈ।
ਇਸ ਥਾਂ ਤੇ ਗੁਰੂ ਜੀ ਨੇ ਹੇਠ ਲਿੱਖੀਆਂ ਪੰਕਤੀਆਂ ਦਾ ਉੱਚਾਰਨ ਵੀ ਕੀਤਾ।
“ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ॥
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ ॥“
ਮਾਛੀਵਾੜੇ ਵਿੱਚ ਹੀ ਗੁਰੂ ਜੀ ਦੇ ਪਠਾਨ ਭਗਤਾਂ ਗਨੀ ਖਾਂ ਅਤੇ ਨਬੀ ਖਾਂ ਦੇ ਨਾਂ ਤੇ ਇੱਕ ਗੁਰਦੁਆਰੇ 'ਗੁਰਦੁਆਰਾ ਗਨੀ ਖਾਂ ਨਬੀ ਖਾਂ' ਦੀ ਉਸਾਰੀ ਕੀਤੀ ਗਈ।
ਗੁਰਦੁਆਰਾ ਚੁਬਾਰਾ ਸਾਹਿਬ ਅਤੇ ਗੁਰਦੁਆਰਾ ਉੱਚ ਦਾ ਪੀਰ ਇੱਥੇ ਹੋਰ ਇਤਿਹਾਸਕ ਗੁਰਦੁਆਰੇ ਹਨ।
ਜਨ-ਸੰਖਿਆ ਅੰਕੜੇ
[ਸੋਧੋ]2011 ਦੀ ਜਨਗਨਣਾ ਦੇ ਅਨੁਸਾਰ ਮਾਛੀਵਾੜੇ ਦੀ ਜਨਸੰਖਿਆ 24,916 ਹੈ।[1] ਮਾਛੀਵਾੜੇ ਵਿੱਚ 60% ਲੋਕ ਪੜ੍ਹੇ ਲਿੱਖੇ ਹਨ ਜਦ ਕਿ ਪੂਰੇ ਭਾਰਤ ਵਿੱਚ 59.5% ਲੋਕ ਪੜ੍ਹੇ ਲਿੱਖੇ ਹਨ। ਬੰਦਿਆਂ ਵਿੱਚੋਂ 64% ਅਤੇ ਔਰਤਾਂ ਵਿੱਚੋਂ 56% ਪੜ੍ਹੀਆਂ ਲਿੱਖੀਆਂ ਹਨ। ਮਾਛੀਵਾੜੇ ਦੀ 14% ਜਨਸੰਖਿਆ 6 ਸਾਲ ਦੀ ਉਮਰ ਤੋਂ ਛੋਟੀ ਹੈ।[ਹਵਾਲਾ ਲੋੜੀਂਦਾ]
ਹਵਾਲੇ
[ਸੋਧੋ]- ↑ "Census of India 2011: Data from the 2011 Census, including cities, villages and towns (Provisional)". Census Commission of India. Archived from the original on 2004-06-16. Retrieved 2008-11-01.
{{cite web}}
: Unknown parameter|dead-url=
ignored (|url-status=
suggested) (help)