ਮਾਟੀ ਕੇ ਲਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਾਟੀ ਕੇ ਲਾਲ
(Red Ant Dream) (माटी के लाल)

ਮਾਟੀ ਕੇ ਲਾਲ ਦਾ ਇੱਕ ਦ੍ਰਿਸ਼
ਨਿਰਦੇਸ਼ਕ ਸੰਜੇ ਕਾਕ
ਲੇਖਕ ਸੰਜੇ ਕਾਕ
ਤਰੁਣ ਭਾਰਤੀਆ
ਸੰਗੀਤਕਾਰ ਵਰਡ ਸਾਊਂਡ ਪਾਵਰ / ਦੇਹਲੀ ਸੁਲਤਾਨੇਟ ਐਂਡ ਕ੍ਰਿਸ ਮੈਕਗਿਨੈੱਸ
ਸਿਨੇਮਾਕਾਰ ਸੰਜੇ ਕਾਕ
Ranjan Palit
Setu Pandey
ਸੰਪਾਦਕ ਤਰੁਣ ਭਾਰਤੀਆ
ਰਿਲੀਜ਼ ਮਿਤੀ(ਆਂ) 2013
ਮਿਆਦ 120 ਮਿੰਟ
ਦੇਸ਼ ਭਾਰਤ
ਭਾਸ਼ਾ ਗੌਂਡੀ, ਉੜੀਆ, ਪੰਜਾਬੀ ਅੰਗਰੇਜ਼ੀ ਅਤੇ ਹਿੰਦੀ ਸਬਟਾਈਟਲਾਂ ਸਹਿਤ

ਮਾਟੀ ਕੇ ਲਾਲ (ਅੰਗਰੇਜ਼ੀ:Red Ant Dream) (ਹਿੰਦੀ: माटी के लाल) ਪਾਣੀ ਪੇ ਲਕੀਰੇ, ਜਸ਼ਨ-ਏ-ਆਜ਼ਾਦੀ ਅਤੇ ਇਨ ਦਾ ਫਰੈਸਟ ਹੈਂਗਜ ਏ ਬਰਿੱਜ ਵਰਗੀਆਂ ਦਸਤਾਵੇਜ਼ੀ ਫਿਲਮਾਂ ਬਨਾਉਣ ਵਾਲੇ ਆਜ਼ਾਦ ਫ਼ਿਲਮਸਾਜ਼ ਸੰਜੇ ਕਾਕ ਦੀ ਨਿਰਦੇਸ਼ਿਤ ਦਸਤਾਵੇਜ਼ੀ ਫ਼ਿਲਮ ਹੈ[1] ਇਹ ਮੱਧ ਭਾਰਤ ’ਚ ਨਕਸਲੀਆਂ ਅਤੇ ਹਕੂਮਤ ਦਰਮਿਆਨ ਚੱਲ ਰਹੇ ਟਕਰਾਅ ਦੀ ਵਾਰਤਾ ਹੈ। ਇਹ ਦਸਤਾਵੇਜ਼ੀ 8 ਮਈ 2013 ਤੋਂ ਭਾਰਤ ਦੇ ਅਨੇਕ ਸ਼ਹਿਰਾਂ ਵਿੱਚ ਫ਼ਿਲਮਾਈ ਗਈ।

ਸਾਰ[ਸੋਧੋ]

ਇਹ ਦਸਤਾਵੇਜ਼ੀ ਮੱਧ ਭਾਰਤ ਵਿੱਚ ਭਾਰਤ ਵਿੱਚ ਮਾਓਵਾਦੀ ਬਗ਼ਾਵਤ ਦੇ ਮੁੱਦੇ ਨਾਲ ਦੋ ਚਾਰ ਹੁੰਦੀ ਹੈ।[2][3]ਛੱਤੀਸਗੜ੍ਹ ਦੇ ਬਸਤਰ ਵਿੱਚ ਮਾਓਵਾਦੀ, ਨਿਯਮਗਿਰੀ ਦੀਆਂ ਪਹਾੜੀਆਂ ਤੇ ਕਾਰਪੋਰੇਟ ਜਗਤ ਤੋਂ ਜਲ, ਜੰਗਲ, ਜ਼ਮੀਨ ਦੀ ਰਾਖੀ ਲਈ ਸੰਘਰਸ਼ਸ਼ੀਲ ਕਬਾਇਲੀ ਲੋਕ, ਪੰਜਾਬ ਵਿੱਚ ਖੱਬੇਪੱਖੀ ਇਨਕਲਾਬੀ ਭਗਤ ਸਿੰਘ ਦੀ ਯਾਦ 'ਚ ਕੰਮ ਕਰ ਰਹੇ ਪ੍ਰਦਰਸ਼ਨਕਾਰੀ ਇਸ ਫ਼ਿਲਮ ਦਾ ਫ਼ੋਕਸ ਹਨ।[4]

ਹਵਾਲੇ[ਸੋਧੋ]