ਮਾਨਵੇਂਦਰ ਸਿੰਘ ਗੋਹਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਨਵੇਂਦਰ ਸਿੰਘ ਗੋਹਿਲ
ਮਾਨਵੇਂਦਰ ਸਿੰਘ ਗੋਹਿਲ ਦਾ ਸ਼ਾਹੀ ਚਿੱਤਰ
ਜਨਮ (1965-09-23) 23 ਸਤੰਬਰ 1965 (ਉਮਰ 58)
ਅਜਮੇਰ, ਰਾਜਸਥਾਨ, ਭਾਰਤ
ਪੇਸ਼ਾਸਮਾਜਿਕ ਕਾਰਕੂੰਨ
ਜੀਵਨ ਸਾਥੀ
Chandrika Kumari, princess of Jhabua
(ਵਿ. 1991; ਤ. 1992)
ਮਾਤਾ-ਪਿਤਾਮਹਾਰਾਜਾ ਸ਼੍ਰੀ ਰਗੁਬੀਰ ਸਿੰਘ ਜੀ ਰਾਜੇਂਦਰ ਸਿੰਘ ਜੀ ਸਾਹਿਬ

ਮਾਨਵੇਂਦਰ ਸਿੰਘ ਗੋਹਿਲ (ਅੰਗਰੇਜ਼ੀ: Prince Manvendra Singh Gohil (ਜਨਮ: 23 ਸਤੰਬਰ 1965) ਭਾਰਤ ਦੇਸ਼ ਦੇ ਗੁਜਰਾਤ ਰਾਜ ਦੇ  ਦੇ ਰਾਜਪੀਪਲੀ ਰਾਜ ਘਰਾਣੇ ਦੇ ਰਾਜਕੁਮਾਰ ਹਨ। ਇਹ ਦੁਨੀਆ ਦੇ ਪਹਿਲੇ ਰਾਜਕੁਮਾਰ ਸਨ ਜਿਹਨਾਂ ਨੇ ਆਪਣੇ ਗੇਅ ਹੋਣ ਬਾਰੇ ਸਾਰਿਆਂ ਸਾਹਮਣੇ ਆਪਣੀ ਪਛਾਣ ਨੂੰ ਜਗ-ਜਾਹਿਰ ਕੀਤਾ। ਇਨ੍ਹਾਂ ਨੇ ਲਕਸ਼ਯ ਨਾਂ ਦੀ ਸੰਸਥਾਂ ਸਥਾਪਿਤ ਕੀਤੀ, ਜੋ ਗੇਅ ਲੋਕਾਂ ਨੂੰ ਨੌਕਰੀ ਦੇਣ ਅਤੇ ਏਡਜ਼ ਨਾਲ ਸਬੰਧਿਤ ਲੋਕਾਂ ਲਈ ਸਹਾਇਤਾ ਦਾ ਕੰਮ ਕਰਦੀ ਹੈ।

ਮੁੱਢਲਾ ਜੀਵਨ [ਸੋਧੋ]

ਮਾਨਵੇਂਦਰ ਦਾ ਜਨਮ ਅਜਮੇਰ ਵਿਚ ਹੋਇਆ। ਇਹ ਰਾਜਪੀਪਲੀ ਰਾਜ ਘਰਾਣੇ ਦੇ  ਮਹਾਰਾਜਾ ਸ਼੍ਰੀ ਰਗੁਬੀਰ ਸਿੰਘ ਜੀ ਰਾਜੇਂਦਰ ਸਿੰਘ ਜੀ ਸਾਹਿਬ ਦੇ ਇਕਲੌਤੇ ਪੁੱਤਰ ਸਨ। ਇਨ੍ਹਾਂ ਦੀ ਮਾਤਾ ਦਾ ਨਾਂ ਮਹਾਰਾਣੀ ਰੁਕਮਨੀ ਦੇਵੀ ਸੀ।  ਮਾਨਵੇਂਦਰ ਦੀ ਇੱਕ ਭੈਣ ਜਿਸਦਾ ਨਾਂ ਮੀਨਾਕਸ਼ੀ ਕੁਮਾਰੀ ਹੈ, ਜੋ ਜੰਮੂ ਅਤੇ ਕਸ਼ਮੀਰ|ਜੰਮੂ -ਕਸ਼ਮੀਰ ਦੇ ਚੇਨਾਨੀ ਨਾਮ ਦੇ ਰਾਜ ਘਰਾਣੇ ਵਿੱਚ ਵਿਆਹੀ ਹੈ। 

ਮਾਨਵੇਂਦਰ ਦਾ ਪਾਲਣ-ਪੋਸ਼ਣ ਰਾਜਾਸ਼ਾਹੀ ਤੌਰ-ਤਰੀਕਿਆਂ ਨਾਲ ਹੋਇਆ। ਇਨ੍ਹਾਂ ਨੇ ਮੁੰਬਈ ਸਕਾਟਿੱਸ ਸਕੂਲ ਤੋਂ ਮੁੱਢਲੀ ਸਿੱਖਿਆ ਅਤੇ ਅਮਰੁਤਬੇਨ ਜੀਵਨ ਲਾਲ ਕਾਲਜ ਆਫ ਕਾਮਰਸ ਐਂਡ ਇਕਨਾਮਿਕਸ ਵਿੱਚ ਪੜ੍ਹਾਈ ਕੀਤੀ। 

ਵਿਆਹੁਤਾ ਜੀਵਨ[ਸੋਧੋ]

ਮਾਨਵੇਂਦਰ ਦਾ ਵਿਆਹ 1991 ਵਿੱਚ ਮੱਧ ਪ੍ਰਦੇਸ਼ ਦੇ ਝਬੂਆ ਦੇ ਵੱਡੇ ਖਾਨਦਾਨ ਵਿੱਚ ਚੰਦ੍ਰੀਕਾ ਕੁਮਾਰੀ ਨਾਲ ਹੋਇਆ। ਵਿਆਹ ਸਮੇਂ ਉਹਨਾਂ ਨੂੰ ਲੱਗ ਰਿਹਾ ਸੀ ਕਿ ਵਿਆਹ ਤੋਂ ਬਾਅਦ ਸ਼ਾਇਦ ਕੁਝ (ਗੇਅ ਸਬੰਧੀ) ਠੀਕ ਹੋ ਜਾਵੇਗਾ। ਇਨ੍ਹਾਂ ਨੇ ਆਪਣੀ ਪਤਨੀ ਤੋਂ ਆਪਣਾ ਗੇਅ ਹੋਣ ਬਾਰੇ ਛੁਪਾਇਆ ਨਹੀਂ। ਜਿਸ ਕਾਰਣ 1992 ਵਿੱਚ ਹੀ ਉਹਨਾਂ ਦਾ ਤਲਾਕ ਹੋ ਗਿਆ।  ਮਾਨਵੇਂਦਰ ਨੇ ਆਪਣੇ ਵਿਆਹ ਸੰਬੰਧੀ ਕਿਹਾ ਹੈ ਕਿ

"ਮੈੈਂ ਸੋਚ ਦਾ ਸੀ ਕਿ ਵਿਆਹ ਤੋਂ ਬਾਅਦ ਪਤਨੀ ਦੇ ਆਉਣ  ਨਾਲ ਅਤੇ ਬੱਚਿਆ ਦੇ ਜਨਮ ਉਪਰੰਤ ਸਭ ਕੁਝ ਠੀਕ ਹੋ ਜਾਵੇਗਾ। ਮੈਂ ਗੇਅ ਹਾਂ  ਇਸ ਬਾਰੇ ਨਾ ਤਾਂ ਮੈਂਂਨੂੰ ਪਤਾ ਸੀ ਅਤੇ ਨਾ ਹੀ ਕਿਸੇ ਨੇ ਮੈਂਨੂੰ ਦੱਸਿਆ ਸੀ। ਵਿਆਹ ਤੋਂ ਬਾਅਦ ਮੈਂਨੂੰ ਪਤਾ ਲੱਗਿਆ ਕਿ ਮੈਂ ਸਮਲਿੰਗੀ ਹਾਂ। ਇਸ ਕਾਰਣ ਮੈਨੂੰ ਲਗਦਾ ਹੈ ਕਿ ਮੈਂ ਚੰਦ੍ਰੀਕਾ ਦੀ ਜਿੰਦਗੀ  ਬਰਬਾਦ ਕੀਤੀ ਹੈ। ਇਸ ਲਈ ਮੈਨੂੰ ਪਛਤਾਵਾਂ  ਹੈ।"

[1]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]