ਸਮੱਗਰੀ 'ਤੇ ਜਾਓ

ਮਾਨਾਗੁਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਨਾਗੁਆ
ਸਮਾਂ ਖੇਤਰਯੂਟੀਸੀGMT-6

ਮਾਨਾਗੁਆ (ਸਪੇਨੀ ਉਚਾਰਨ: [maˈnaɣwa]) ਨਿਕਾਰਾਗੁਆ ਅਤੇ ਇਸ ਦੇਸ਼ ਵਿਚਲੇ ਇਸੇ ਨਾਂ ਦੇ ਵਿਭਾਗ ਅਤੇ ਨਗਰਪਾਲਿਕਾ ਦੀ ਰਾਜਧਾਨੀ ਹੈ। ਇਹ ਅਬਾਦੀ ਅਤੇ ਖੇਤਰਫਲ ਪੱਖੋਂ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਮਾਨਾਗੁਆ ਜਾਂ ਖ਼ੋਲੋਤਲਾਨ ਝੀਲ ਦੇ ਦੱਖਣ-ਪੱਛਮੀ ਤਟ ਉੱਤੇ ਸਥਿਤ ਹੈ ਅਤੇ ਇਸਨੂੰ 1852 ਵਿੱਚ ਦੇਸ਼ ਦੀ ਰਾਜਧਾਨੀ ਘੋਸ਼ਤ ਕੀਤਾ ਗਿਆ ਸੀ।[2] ਇਸ ਦੇ ਰਾਜਧਾਨੀ ਬਣਨ ਤੋਂ ਪਹਿਲਾਂ ਇਹ ਦਰਜਾ ਲਿਓਨ ਅਤੇ ਗਰਾਨਾਦਾ ਸ਼ਹਿਰਾਂ ਵਿੱਚ ਵਾਰੋ-ਵਾਰ ਬਦਲਦਾ ਸੀ। ਇਸ ਦੀ ਅਬਾਦੀ ਲਗਭਗ 2,200,000 ਜਿਹਨਾਂ ਵਿੱਚੋਂ ਜ਼ਿਆਦਾਤਰ ਮੇਸਤੀਸੋ ਜਾਂ ਗੋਰੇ ਹਨ। ਇਹ ਗੁਆਤੇਮਾਲਾ ਸ਼ਹਿਰ ਅਤੇ ਸਾਨ ਸਾਲਵਾਦੋਰ ਮਗਰੋਂ ਕੇਂਦਰੀ ਅਮਰੀਕਾ ਦਾ ਤੀਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।

ਹਵਾਲੇ

[ਸੋਧੋ]