ਮਾਰਕੋ ਪੋਲੋ
ਮਾਰਕੋ ਪੋਲੋ | |
---|---|
ਜਨਮ | |
ਮੌਤ | 8 ਜਨਵਰੀ 1324 ਵੈਨਿਸ, ਵੈਨਿਸ ਗਣਰਾਜ | (ਉਮਰ 69)
ਕਬਰ | ਸਾਨ ਲੋਰੇਨਸੋ, ਵੈਨਿਸ 45°26′14″N 12°20′44″E / 45.4373°N 12.3455°E |
ਪੇਸ਼ਾ | ਵਪਾਰੀ |
ਲਈ ਪ੍ਰਸਿੱਧ | ਮਾਰਕੋ ਪੋਲੋ ਦੀਆਂ ਯਾਤਰਾਵਾਂ |
ਜੀਵਨ ਸਾਥੀ | ਦੋਨਾਤਾ ਬਾਦੋਏਰ |
ਬੱਚੇ | ਫਾਨਤਿਨਾ, ਬੇਲੇਲਾ ਅਤੇ ਮੋਰੇਤਾ |
Parent(s) | ਮਾਤਾ: ਨਿਕੋਲੇ ਅਨਾ ਦੇਫ਼ੂਸੇ ਪਿਤਾ: ਨਿਕੋਲੋ ਪੋਲੋ |
ਮਾਰਕੋ ਪੋਲੋ (/ˈmɑːrkoʊ ˈpoʊloʊ/ ( ਸੁਣੋ); ਇਤਾਲਵੀ ਉਚਾਰਨ: [ˈmarko ˈpɔːlo]; 15 ਸਤੰਬਰ 1254 – 8–9 ਜਨਵਰੀ 1324)[1] ਇੱਕ ਇਤਾਲਵੀ ਵਪਾਰੀ ਅਤੇ ਯਾਤਰੀ ਸੀ।[2][3] ਇਸ ਦੀਆਂ ਯਾਤਰਾਵਾਂ ਮਾਰਕੋ ਪੋਲੋ ਦੀਆਂ ਯਾਤਰਾਵਾਂ ਨਾਂ ਦੀ ਇੱਕ ਕਿਤਾਬ ਵਿੱਚ ਦਰਜ ਹਨ ਜਿਸ ਨਾਲ ਮੱਧ ਏਸ਼ੀਆ ਅਤੇ ਚੀਨ ਬਾਰੇ ਯੂਰਪੀ ਲੋਕਾਂ ਨੂੰ ਮੁੱਢਲੀ ਜਾਣਕਾਰੀ ਮਿਲੀ।
ਇਸਨੇ ਵਪਾਰ ਦਾ ਕੰਮ ਦਾ ਆਪਣੇ ਪਿਤਾ ਅਤੇ ਪਿਤਾ ਦੇ ਭਰਾ ਤੋਂ ਸਿੱਖਿਆ ਜੋ ਆਪਣੀ ਏਸ਼ੀਆ ਦੀ ਯਾਤਰਾ ਦੌਰਾਨ ਕੁਬਲਾ ਖ਼ਾਨ ਨੂੰ ਮਿਲੇ। 1269 ਵਿੱਚ ਉਹ ਮਾਰਕੋ ਨੂੰ ਮਿਲਣ ਵੈਨਿਸ ਵਾਪਿਸ ਆਏ। ਉਹ ਤਿੰਨੇ ਏਸ਼ੀਆ ਦੇ ਲੰਮੇ ਸਫ਼ਰ ਲਈ ਨਿਕਲੇ ਅਤੇ 24 ਸਾਲ ਬਾਅਦ ਉਸ ਸਮੇਂ ਵੈਨਿਸ ਵਾਪਿਸ ਆਏ ਜਦੋਂ ਵੈਨਿਸ ਦੀ ਜਨੋਆ ਨਾਲ ਲੜਾਈ ਚਲ ਰਹੀ ਸੀ। ਮਾਰਕੋ ਨੂੰ ਫੜ ਕੇ ਜੇਲ੍ਹ ਵਿੱਚ ਪਾ ਦਿੱਤਾ ਗਿਆ ਅਤੇ ਉਸ ਦੌਰਾਨ ਇਸਨੇ ਆਪਣੇ ਜੇਲ੍ਹ ਦੇ ਇੱਕ ਸਾਥੀ ਨੂੰ ਬੋਲ ਕੇ ਆਪਣੀਆਂ ਕਹਾਣੀਆਂ ਲਿਖਵਾਈਆਂ। ਮਾਰਕੋ 1299 ਵਿੱਚ ਜੇਲ੍ਹ ਤੋਂ ਬਾਹਰ ਆਇਆ ਜਿਸ ਤੋਂ ਬਾਅਦ ਉਹ ਇੱਕ ਧਨੀ ਵਪਾਰੀ ਬਣਿਆ ਅਤੇ ਫਿਰ ਮਾਰਕੋ ਨੇ ਵਿਆਹ ਕਰਵਾਇਆ ਤੇ ਉਸ ਦੇ ਤਿੰਨ ਬੱਚੇ ਹੋਏ। ਮਾਰਕੋ ਦੀ ਮੌਤ 1324 ਵਿੱਚ ਹੋਈ ਅਤੇ ਇਸ ਦੀ ਲਾਸ਼ ਨੂੰ ਵੈਨਿਸ ਦੇ ਸਾਨ ਲੋਰੇਨਸੋ ਗਿਰਜਾਘਰ ਵਿੱਚ ਦਫ਼ਨਾਇਆ ਗਿਆ।
ਮਾਰਕੋ ਤੋਂ ਇਲਾਵਾ ਹੋਰ ਵੀ ਕਈ ਯੂਰਪੀ ਲੋਕਾਂ ਨੇ ਚੀਨ ਦੀ ਯਾਤਰਾ ਕੀਤੀ ਪਰ ਇਹ ਪਹਿਲਾ ਯੂਰਪੀ ਸੀ ਜਿਸਦੇ ਅਨੁਭਵਾਂ ਦਾ ਬਿਰਤਾਂਤ ਮਿਲਦਾ ਹੈ। ਮਾਰਕੋ ਦੀ ਕਿਤਾਬ ਨੇ ਕ੍ਰਿਸਟੋਫਰ ਕੋਲੰਬਸ[4] ਅਤੇ ਹੋਰ ਕਈ ਯਾਤਰੀਆਂ ਨੂੰ ਪ੍ਰਭਾਵਿਤ ਕੀਤਾ। ਮਾਰਕੋ ਦੀਆਂ ਰਚਨਾਵਾਂ ਨੇ ਸਾਹਿਤ ਅਤੇ ਯੂਰਪੀ ਨਕਸ਼ਾਨਵੀਸੀ ਉੱਤੇ ਵੀ ਪ੍ਰਭਾਵ ਪਾਇਆ।
ਜੀਵਨ
[ਸੋਧੋ]ਮਾਰਕੋ ਪੋਲੋ ਦਾ ਜਨਮ 15-16 ਸਤੰਬਰ,1254 ਨੂੰ ਵੈਨਿਸ[5] ਵਿੱਖੇ ਹੋਇਆ। ਮਾਰਕੋ ਦਾ ਪਿਤਾ,ਨਿਕੋਲੋ ਪੋਲੋ, ਨੇ ਵਪਾਰ ਕਰਨਾ ਸ਼ੁਰੂ ਕੀਤਾ ਅਤੇ ਧਨ ਤੇ ਸ਼ੋਹਰਤ ਖੱਟੀ। ਨਿਕੋਲੋ ਅਤੇ ਉਸ ਦੇ ਭਰਾ ਨੇ ਮਾਰਕੋ ਦੇ ਜਨਮ ਤੋਂ ਪਹਿਲਾਂ ਸਮੁੰਦਰੀ ਯਾਤਰਾ ਰਾਹੀਂ ਵਪਾਰ ਕਰਨਾ ਸ਼ੁਰੂ ਕੀਤਾ। 1262 ਵਿੱਚ ਨਿਕੋਲੋ ਅਤੇ ਉਸ ਦਾ ਭਰਾ ਕਾਨਸਟੈੰਟੀਨੋਪਲ ਆ ਕੇ ਵਸ ਗਏ ਜੋ ਉਸ ਸਮੇਂ ਲਾਤੀਨ ਸਾਮਰਾਜ ਦੀ ਰਾਜਧਾਨੀ ਸੀ। ਮਾਰਕੋ ਪੋਲੋ ਦੀਆਂ ਯਾਤਰਾਵਾਂ ਕਿਤਾਬ ਵਿੱਚ ਵੀ ਉਹਨਾਂ ਦੇ ਏਸ਼ੀਆ ਦੀ ਯਾਤਰਾ ਦੌਰਾਨ ਕੁਬਲਾ ਖ਼ਾਨ,ਜੋ ਇੱਕ ਮੰਗੋਲ ਬਾਦਸ਼ਾਹ ਸੀ, ਨੂੰ ਮਿਲਣ ਦਾ ਵਰਣਨ ਹੈ। ਉਹਨਾਂ ਨੇ ਸਮੇਂ ਸਿਰ ਹੀ ਕਾਨਸਟੈੰਟੀਨੋਪਲ ਨੂੰ ਛਡਣ ਦਾ ਫੈਸਲਾ ਕੀਤਾ।
ਹਵਾਲੇ
[ਸੋਧੋ]- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedDeathBergeen
- ↑ William Tait, Christian Isobel Johnstone (1843), Tait's Edinburgh magazine, Volume 10, Edinburgh
- ↑ Hinds, Kathryn (2002), Venice and Its Merchant Empire, New York
{{citation}}
: CS1 maint: location missing publisher (link) - ↑ Landström 1967, p. 27
- ↑ Bergreen 2007, p. 25 (online copy pp. 24-25)
- CS1 maint: location missing publisher
- Pages using infobox person with multiple parents
- Pages using infobox person with unknown parameters
- Pages including recorded pronunciations
- Pages with plain IPA
- Articles with FAST identifiers
- Pages with authority control identifiers needing attention
- Articles with BIBSYS identifiers
- Articles with BNC identifiers
- Articles with BNE identifiers
- Articles with BNF identifiers
- Articles with BNFdata identifiers
- Articles with CANTICN identifiers
- Articles with GND identifiers
- Articles with ICCU identifiers
- Articles with J9U identifiers
- Articles with KANTO identifiers
- Articles with KBR identifiers
- Articles with Libris identifiers
- Articles with LNB identifiers
- Articles with NDL identifiers
- Articles with NKC identifiers
- Articles with NLA identifiers
- Articles with NLG identifiers
- Articles with NLK identifiers
- Articles with NSK identifiers
- Articles with NTA identifiers
- Articles with PLWABN identifiers
- Articles with PortugalA identifiers
- Articles with VcBA identifiers
- Articles with CINII identifiers
- Articles with DBI identifiers
- Articles with DTBIO identifiers
- Articles with Trove identifiers
- Articles with SNAC-ID identifiers
- Articles with SUDOC identifiers
- Articles with TDVİA identifiers