ਸਮੱਗਰੀ 'ਤੇ ਜਾਓ

ਮਾਰਟਿਨ ਬੂਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਰਟਿਨ ਬੂਬਰ
ਜਨਮ8 ਫ਼ਰਵਰੀ 1878
ਮੌਤ13 ਜੂਨ 1965(1965-06-13) (ਉਮਰ 87)
ਕਾਲ20 ਵੀਂ ਸਦੀ ਦਾ ਫ਼ਲਸਫ਼ਾ
ਖੇਤਰਪੱਛਮੀ ਫ਼ਲਸਫ਼ਾ
ਸਕੂਲਹੋਂਦਵਾਦ
ਮੁੱਖ ਰੁਚੀਆਂ
ਹੋਂਦ ਵਿਗਿਆਨ, ਦਾਰਸ਼ਨਿਕ ਮਾਨਵ ਸ਼ਾਸਤਰ
ਮੁੱਖ ਵਿਚਾਰ
Ich-Du (ਮੈਂ-ਤੂੰ)ਅਤੇ Ich-Es (ਮੈਂ-ਇਹ)

ਮਾਰਟਿਨ ਬੂਬਰ (ਹਿਬਰੂ: מרטין בוברמרטין בוברਹਿਬਰੂ: מרטין בובר; German: Martin Buber; ਜ਼ਿਦਿਸ਼ Yiddish: מארטין בובער; 8 ਫਰਵਰੀ, 1878 – ਜੂਨ 13, 1965) ਇੱਕ ਆਸਟਰੀਆ ਵਿੱਚ ਜਨਮਿਆ ਇਜ਼ਰਾਇਲੀ ਯਹੂਦੀ ਫ਼ਿਲਾਸਫ਼ਰ ਸੀ, ਜੋ ਆਪਣੀ ਸੰਵਾਦ ਦੇ ਫ਼ਲਸਫ਼ੇ ਲਈ ਜਾਣਿਆ ਜਾਂਦਾ ਸੀ। ਇਹ ਫ਼ਲਸਫ਼ਾ ਮੈਂ-ਤੂੰ ਦੇ ਰਿਸ਼ਤੇ ਅਤੇ ਮੈਂ-ਇਹ ਦੇ ਰਿਸ਼ਤੇ ਦੇ ਵਿਚਕਾਰ ਅੰਤਰ ਉੱਪਰ ਕੇਂਦਰਿਤ ਹੋਂਦਵਾਦ ਦਾ ਇੱਕ ਰੂਪ ਹੈ। [1] ਵਿਆਨਾ ਵਿੱਚ ਜਨਮਿਆ, ਬੂਬਰ ਧਾਰਮਿਕ ਰਹੁਰੀਤ ਦਾ ਕਰੜਾਈ ਨਾਲ ਪਾਲਣ ਕਰਨ ਵਾਲੇ ਯਹੂਦੀਆਂ ਦੇ ਪਰਿਵਾਰ ਵਿੱਚੋਂ ਸੀ, ਪਰ ਫ਼ਲਸਫ਼ੇ ਵਿੱਚ ਧਰਮ ਨਿਰਪੱਖ ਪਰਖ ਪੜਤਾਲ ਕਰਨ ਲਈ ਉਸਨੇ ਯਹੂਦੀ ਰਹੁਰੀਤ ਦਾ ਤਿਆਗ ਕਰ ਦਿੱਤਾ। 1902 ਵਿਚ, ਉਹ ਜ਼ਾਇਨਵਾਦੀ ਅੰਦੋਲਨ ਦੇ ਕੇਂਦਰੀ ਤਰਜਮਾਨ ਹਫਤਾਵਾਰੀ ਡਾਇ ਵੈਲਟ ਦਾ ਸੰਪਾਦਕ ਬਣ ਗਿਆ, ਹਾਲਾਂਕਿ ਉਹ ਬਾਅਦ ਵਿੱਚ ਜ਼ਾਇਨਵਾਦੀ ਵਿੱਚ ਸੰਗਠਨਾਤਮਕ ਕੰਮ ਤੋਂ ਪਿਛੇ ਹੱਟ ਗਿਆ। ਸੰਨ 1923 ਵਿੱਚ ਬੂਬਰ ਨੇ ਹੋਂਦ ਬਾਰੇ ਆਪਣਾ ਮਸ਼ਹੂਰ ਲੇਖ, Ich und du ਲਿਖਿਆ ਜੋ ਬਾਅਦ ਨੂੰ ਅੰਗਰੇਜ਼ੀ ਵਿੱਚ I ਦੇ ਤੌਰ 'ਤੇ ਅਨੁਵਾਦ ਕੀਤਾ ਗਿਆ, ਅਤੇ 1925 ਵਿੱਚ, ਉਸਨੇ ਇਬਰਾਨੀ ਬਾਈਬਲ ਦਾ ਜਰਮਨ ਭਾਸ਼ਾ ਵਿੱਚ ਤਰਜਮਾ ਕਰਨਾ ਸ਼ੁਰੂ ਕੀਤਾ। 

ਉਸ ਨੂੰ 10 ਵਾਰ ਸਾਹਿਤ ਦੇ ਨੋਬਲ ਪੁਰਸਕਾਰ ਅਤੇ ਸੱਤ ਵਾਰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ।[2]

ਜੀਵਨੀ[ਸੋਧੋ]

ਮਾਰਟਿਨ (ਇਬਰਾਨੀ ਨਾਮ: מָרְדֳּכַי, Mordechai)  ਬੂਬਰ ਵਿਆਨਾ ਵਿੱਚ ਇੱਕ ਆਰਥੋਡਾਕਸ ਯਹੂਦੀ ਪਰਿਵਾਰ ਵਿੱਚ ਪੈਦਾ ਹੋਇਆ ਸੀ। ਬੂਬਰ 16ਵੀਂ ਸਦੀ ਦੇ ਰੱਬਈ ਮੀਰ ਕੈਟਜ਼ਨਲਨਬੋਜਨ ਦੇ ਸਿੱਧੇ ਵੰਸ਼ ਵਿਚੋਂ ਸੀ, ਜਿਸ ਨੂੰ ਪਦੋਆ ਦੇ ਮਹਾਰਮ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਕਾਰਲ ਮਾਰਕਸ ਇੱਕ ਹੋਰ ਮਹੱਤਵਪੂਰਨ ਰਿਸ਼ਤੇਦਾਰ ਹੈ।ਜਦੋਂ ਉਹ ਤਿੰਨ ਸਾਲ ਦਾ ਸੀ ਤਾਂ ਉਸ ਦੇ ਮਾਪਿਆਂ ਦਾ ਤਲਾਕ ਹੋ ਗਿਆ ਅਤੇ ਇਸ ਦੇ ਬਾਅਦ, ਉਸ ਨੂੰ ਲਵੀਵ ਵਿੱਚ ਉਸਦੇ ਦਾਦੇ ਨੇ ਪਾਲਿਆ ਸੀ।[3]  ਉਸ ਦਾ ਦਾਦਾ, ਸੁਲੇਮਾਨ ਬੂਬਰ, ਮਿਦ੍ਰੀਸ਼ ਅਤੇ ਰਾਬੀਨਿਕ ਸਾਹਿਤ ਦਾ ਵਿਦਵਾਨ ਸੀ। ਘਰ ਵਿਚ, ਬੂਬਰ ਨੇ ਯੀਦਿਸ਼ ਅਤੇ ਜਰਮਨ ਬੋਲਦਾ ਸੀ। 1892 ਵਿੱਚ, ਬੂਬਰ ਲੇਮਬਰਗ, ਅੱਜ ਦੇ ਲਵੀਵ, ਯੂਕਰੇਨ ਵਿੱਚ ਆਪਣੇ ਪਿਤਾ ਦੇ ਘਰ ਪਰਤਿਆ। 

ਇੱਕ ਨਿਜੀ ਧਾਰਮਿਕ ਸੰਕਟ ਦੇ ਪਿਛੋਕੜ ਵਿੱਚ ਉਹ ਯਹੂਦੀ ਧਾਰਮਿਕ ਰਹੁਰੀਤਾਂ ਨਾਲੋਂ ਨੇ ਆਪਣਾ ਨਾਤਾ ਤੋੜ ਲਿਆ: ਉਸਨੇ ਇਮਾਨੂਅਲ ਕਾਂਤ, ਸੋਰੇਨ ਕਿਅਰਕੇਗਾਰਡ ਅਤੇ ਫ਼ਰੀਡਰਿਸ਼ ਨੀਤਸ਼ੇ ਨੂੰ ਪੜ੍ਹਨਾ ਸ਼ੁਰੂ ਕੀਤਾ। [4] ਵਿਸ਼ੇਸ਼ ਤੌਰ 'ਤੇ ਮਗਰਲੇ ਦੋਵਾਂ ਨੇ ਉਸ ਨੂੰ ਦਰਸ਼ਨ ਵਿੱਚ ਪੜ੍ਹਾਈ ਜਾਰੀ ਰੱਖਣ ਲਈ ਪ੍ਰੇਰਿਆ।1896 ਵਿਚ, ਬੂਬਰ ਵਿਆਨਾ (ਫ਼ਲਸਫ਼ੇ, ਕਲਾ ਇਤਿਹਾਸ, ਜਰਮਨ ਅਧਿਐਨ, ਭਾਸ਼ਾ ਵਿਗਿਆਨ) ਵਿੱਚ ਪੜ੍ਹਨ ਲਈ ਗਿਆ। 

1898 ਵਿਚ, ਉਹ ਜ਼ਾਇਨਵਾਦੀ ਅੰਦੋਲਨ ਵਿੱਚ ਸ਼ਾਮਲ ਹੋ ਗਿਆ, ਮਹਾਸੰਮੇਲਨਾਂ ਅਤੇ ਸੰਗਠਨਾਤਮਕ ਕੰਮ ਵਿੱਚ ਹਿੱਸਾ ਲੈਣ ਲੱਗ ਪਿਆ ਸੀ। 1899 ਵਿੱਚ, ਜ਼ਿਊਰਿਖ ਵਿੱਚ ਪੜ੍ਹਦੇ ਸਮੇਂ, ਬੂਬਰ ਆਪਣੇ ਭਵਿੱਖ ਦੀ ਪਤਨੀ, ਪੌਲਾ ਵਿੰਕਲਰ ਨਾਲ ਮੁਲਾਕਾਤ ਕੀਤੀ, ਜੋ "ਇੱਕ ਬਾਵੇਰੀਆਈ ਕਿਸਾਨ ਪਰਿਵਾਰ ਦੀ ਇੱਕ ਹੁਸ਼ਿਆਰ ਕੈਥੋਲਿਕ ਲੇਖਕ ਸੀ"[5]  ਜਿਸ ਨੇ ਬਾਅਦ ਵਿੱਚ ਯਹੂਦੀ ਧਰਮ ਆਪਣਾ ਲਿਆ।[6]

1930 ਵਿੱਚ ਬੂਬਰ ਫਰੈਂਕਫਰਟ ਯੂਨੀਵਰਸਿਟੀ ਵਿੱਚ ਇੱਕ ਆਨਰੇਰੀ ਪ੍ਰੋਫੈਸਰ ਬਣ ਗਿਆ ਅਤੇ 1933 ਵਿੱਚ ਅਡੋਲਫ ਹਿਟਲਰ ਦੇ ਸੱਤਾ ਵਿੱਚ ਆਉਣ ਦੇ ਤੁਰੰਤ ਬਾਅਦ ਹੀ ਉਸਨੇ ਪ੍ਰੋਫੈਸਰ ਪਦ ਤੋਂ ਇਸਤੀਫਾ ਦੇ ਦਿੱਤਾ। ਇਸਦੇ ਬਾਅਦ ਉਸ ਨੇ ਸੈਂਟਰਲ ਆਫਿਸ ਫਾਰ ਜਿਊਇਸ਼ ਅਡਲਟ ਐਜੁਕੇਸ਼ਨ ਦੀ ਸਥਾਪਨਾ ਕੀਤੀ, ਜੋ ਤੇਜੀ ਨਾਲ ਮਹੱਤਵਪੂਰਨ ਅਦਾਰਾ ਬਣ ਗਿਆ ਕਿਉਂਕਿ ਜਰਮਨ ਸਰਕਾਰ ਨੇ ਯਹੂਦੀਆਂ ਨੂੰ ਜਨਤਕ ਸਿੱਖਿਆ ਵਿੱਚ ਭਾਗ ਲੈਣ ਤੋਂ ਵਰਜਿਤ ਕਰ ਦਿੱਤਾ। 1938 ਵਿੱਚ ਬੂਬਰ ਨੇ ਜਰਮਨੀ ਛੱਡ ਦਿੱਤਾ ਅਤੇ ਬਰਤਾਨਵੀ ਮੈਂਡੇਟ ਵਾਲੇ ਫਿਲਿਸਤੀਨ ਦੇ ਯਰੂਸ਼ਲਮ ਵਿੱਚ ਬਸ ਗਿਆ, ਅਤੇ ਉੱਥੇ ਹਿਬਰੂ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਬਣ ਕੇ ਨਰ-ਵਿਗਿਆਨ ਅਤੇ ਮੁਢਲੇ ਸਮਾਜ ਸ਼ਾਸਤਰ ਬਾਰੇ ਵਿਖਿਆਨ ਦੇਣ ਲੱਗਿਆ। 

ਬੂਬਰ ਦੀ ਪਤਨੀ ਪੌਲਾ ਦੀ ਮੌਤ 1958 ਵਿੱਚ ਹੋਈ ਸੀ ਅਤੇ 13 ਜੂਨ 1965 ਨੂੰ ਯਰੂਸ਼ਲਮ ਦੇ ਤਲਬੀਆ ਇਲਾਕੇ ਵਿੱਚ ਆਪਣੇ ਘਰ ਵਿੱਚ ਉਸਦੀ ਵੀ ਮੌਤ ਹੋ ਗਈ। ਉਹਨਾਂ ਦੇ ਦੋ ਬੱਚੇ ਸਨ: ਇੱਕ ਪੁੱਤਰ, ਰਾਫੇਲ ਬੂਬਰ, ਅਤੇ ਇੱਕ ਬੇਟੀ, ਈਵਾ ਸਟ੍ਰਾਸ-ਸਟੀਨੀਟਜ। 

ਹਵਾਲੇ[ਸੋਧੋ]

  1. "Buber", Island of freedom.
  2. "Nomination Database". www.nobelprize.org. Retrieved 2017-01-24.
  3. Rosenstein, Neil (1990), The Unbroken Chain: Biographical Sketches and Genealogy of Illustrious Jewish Families from the 15th–20th Century, vol. 1, 2 (revised ed.), New York: CIS, ISBN 0-9610578-4-X {{citation}}: More than one of |ISBN= and |isbn= specified (help).
  4. Wood, Robert E (1 December 1969). Martin Buber's Ontology: An Analysis of I and Thou. Northwestern University Press. p. 5. ISBN 978-0-8101-0650-5.
  5. The Pity of It All: A History of Jews in Germany 1743-1933. P. 238. (2002) ISBN 0-8050-5964-4
  6. "The Existential Primer". Tameri. Archived from the original on ਦਸੰਬਰ 26, 2018. Retrieved August 28, 2011.