ਸਮੱਗਰੀ 'ਤੇ ਜਾਓ

ਮਾਰਥਾ ਐਕਲਜ਼ਬਰਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਰਥਾ ਐਕਲਜ਼ਬਰਗ
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰ
ਪੁਰਸਕਾਰਫ੍ਰੈਂਕ ਜੋਹਨਸਨ ਗੁੱਡਨਾਓ ਅਵਾਰਡ, ਏ.ਪੀ.ਐਸ.ਏ.
ਵਿਗਿਆਨਕ ਕਰੀਅਰ
ਖੇਤਰ
  • ਪੋਲੀਟੀਕਲ ਸਾਇੰਸ
ਅਦਾਰੇ

ਮਾਰਥਾ ਏ. ਐਕਲਜ਼ਬਰਗ ਇਕ ਅਮਰੀਕੀ ਰਾਜਨੀਤਿਕ ਵਿਗਿਆਨੀ ਅਤੇ ਵਿਮਨ'ਜ਼ ਸਟਡੀਜ਼ ਵਿਦਵਾਨ ਹੈ। ਉਸਦਾ ਕੰਮ ਸ਼ਕਤੀ ਦੀ ਪ੍ਰਕਿਰਤੀ ਅਤੇ ਇਸ ਦੇ ਭਾਈਚਾਰੇ ਨਾਲ ਸੰਬੰਧ 'ਤੇ ਕੇਂਦਰਿਤ ਹੈ। ਉਸਦੀ ਖੋਜ ਵਿੱਚ ਵਰਤੇ ਜਾਣ ਵਾਲੇ ਮਾਮਲਿਆਂ ਵਿੱਚ ਯੂਨਾਈਟਿਡ ਸਟੇਟ ਵਿੱਚ ਨਾਰੀਵਾਦੀ ਸਰਗਰਮੀਆਂ ਅਤੇ 1936 ਸਪੇਨ ਦੇ ਇਨਕਲਾਬ ਸਮੇਂ ਫਾਸੀਵਾਦੀ ਔਰਤ ਸੰਗਠਨ ਮੁਜੇਰਿਸ ਲਿਬਰੇਸ ਸ਼ਾਮਿਲ ਹਨ ।

ਕਰੀਅਰ

[ਸੋਧੋ]

ਐਕਲਜ਼ਬਰਗ ਨੇ ਰੈਡਕਲਿਫ ਕਾਲਜ ਵਿਚ ਬੀ.ਏ. ਅਤੇ ਪ੍ਰਿੰਸਟਨ ਯੂਨੀਵਰਸਿਟੀ ਵਿਚ ਐਮ.ਏ. ਅਤੇ ਪੀ.ਐਚ.ਡੀ. ਕੀਤੀ।[1] ਐਕਲਜ਼ਬਰਗ 1972 ਵਿਚ ਸਮਿਥ ਕਾਲਜ ਦੀ ਫੈਕਲਟੀ ਵਿਚ ਸ਼ਾਮਿਲ ਹੋਈ।[2] ਐਕਲਜ਼ਬਰਗ ਸਮਿਥ ਕਾਲਜ 'ਚ ਔਰਤਾਂ ਦੇ ਅਧਿਐਨ ਨਾਲ ਸਬੰਧਿਤ ਪ੍ਰੋਗਰਾਮ ਵਿਚ ਪਹਿਲੇ ਉਨ੍ਹਾਂ ਪ੍ਰੋਫੈਸਰਾਂ ਵਿਚੋਂ ਇਕ ਸੀ, ਜਿਨ੍ਹਾਂ ਨੂੰ ਉਸਾਰਨ ਵਿਚ ਸਹਾਇਤਾ ਕਰਨ ਦਾ ਸਿਹਰਾ ਦਿੱਤਾ ਗਿਆ ਹੈ।[3] ਬਤੌਰ ਪ੍ਰੋਫੈਸਰ ਉਸ ਦੇ ਪਹਿਲੇ ਕਈ ਦਹਾਕਿਆਂ ਦੌਰਾਨ ਐਕਲਜ਼ਬਰ, ਬਨੋਟ ਈਸ਼ ਵਰਗੇ ਸਮੂਹਾਂ ਨਾਲ ਯਹੂਦੀ ਨਾਰੀਵਾਦੀ ਸਰਗਰਮੀਆਂ ਵਿੱਚ ਸਰਗਰਮ ਰਹੀ। [4] 2006 ਵਿੱਚ ਉਸਨੂੰ ਸਮਿਥ ਕਾਲਜ ਵਿੱਚ 40ਵੀਂ ਵਰ੍ਹੇਗੰਢ ਪ੍ਰੋਫੈਸਰ ਨਿਯੁਕਤ ਕੀਤਾ ਗਿਆ ਸੀ ਅਤੇ 2007 ਵਿੱਚ ਉਸਨੂੰ ਵਿਲੀਅਮ ਆਰ ਕੇਨਨ ਜੂਨੀਅਰ ਪ੍ਰੋਫੈਸਰ ਦਾ ਨਾਮ ਦਿੱਤਾ ਗਿਆ ਸੀ। ਉਹ 2014 ਵਿੱਚ ਰਿਟਾਇਰ ਹੋਈ ਸੀ।

ਐਕਲਜ਼ਬਰਗ ਨੇ ਕਈ ਕਿਤਾਬਾਂ ਲਿਖੀਆਂ ਅਤੇ ਸੰਪਾਦਿਤ ਕੀਤੀਆਂ ਹਨ। 1991 ਵਿਚ ਉਸਨੇ ਸਪੇਨ ਦੀ ਆਜ਼ਾਦ ਮਹਿਲਾ: ਅਰਾਜਕਤਾਵਾਦ ਅਤੇ ਸੰਘਰਸ਼ ਲਈ ਔਰਤਾਂ ਦੀ ਮੁਕਤੀ ਲਈ ਪ੍ਰਕਾਸ਼ਤ ਕੀਤੀ ਹੈ। ਇਹ ਕਿਤਾਬ ਮੁਜੇਰਿਸ ਲਿਬਰੇਸ (ਫ੍ਰੀ ਵੂਮੈਨ), 1936 ਸਮੇਂ ਸਪੇਨ ਦੇ ਇਨਕਲਾਬ ਦੌਰਾਨ ਔਰਤ ਸੰਸਥਾ ਦਾ ਇਤਿਹਾਸ ਹੈ ਜਿਸ ਨੇ ਸਪੇਨ ਦੇ ਸਮਾਜ ਵਿਚ ਔਰਤਾਂ ਦੀ ਵਿਆਪਕ ਮੁਕਤੀ ਦੀ ਮੰਗ ਕਰਦਿਆਂ ਆਪਣੇ ਆਪ ਨੂੰ ਹੋਰ ਫਾਸੀਵਾਦੀ ਵਿਰੋਧੀ ਸਮੂਹਾਂ ਤੋਂ ਵੱਖ ਕੀਤਾ ਸੀ। [5]

ਐਕਲਜ਼ਬਰਗ ਨੇ 2010 ਵਿੱਚ ਰਿਸਿਸਟਿੰਗ ਸਿਟੀਜ਼ਨਸ਼ਿਪ: ਫੇਮੀਨਿਸਟ ਏਸੇ ਓਨ ਪੋਲੀਟੀਕਸ ਕਮਿਉਨਟੀ ਐਂਡ ਡੈਮੋਕਰੇਸੀ ਕਿਤਾਬ ਲਿਖੀ।[1] ਇਹ ਲੇਖਾਂ ਦਾ ਸੰਗ੍ਰਹਿ ਜਿਨ੍ਹਾਂ ਵਿਚ ਭਾਈਚਾਰੇ ਅਤੇ ਸ਼ਕਤੀ ਦਰਮਿਆਨ ਸੰਬੰਧ ਦਾ ਅਧਿਐਨ ਕੀਤਾ ਗਿਆ ਹੈ ਅਤੇ ਜਿਨ੍ਹਾਂ ਵਿਚ ਸੰਯੁਕਤ ਰਾਜ ਨੂੰ ਲੋਕਤੰਤਰੀ ਸਿਧਾਂਤ ਦੇ ਪ੍ਰਸੰਗ ਵਿਚ ਇਸ ਸੰਬੰਧੀ ਪੜਤਾਲ ਕਰਨ ਲਈ ਕੇਸ ਸਟੱਡੀ ਵਜੋਂ ਵਰਤੇ ਗਏ।[6] ਲੇਖ ਵਿਸ਼ੇਸ਼ ਤੌਰ 'ਤੇ ਸ਼ਕਤੀ 'ਤੇ ਕੇਂਦਰਿਤ ਹਨ।

ਕ੍ਰਿਸਟਨ ਰੇਨਵਿਕ ਮੁਨਰੋ ਅਤੇ ਰੋਜਰਸ ਐਮ. ਸਮਿਥ ਦੇ ਨਾਲ ਐਕਲਜ਼ਬਰਗ ਨੂੰ ਅਮਰੀਕੀ ਪੋਲੀਟੀਕਲ ਸਾਇੰਸ ਐਸੋਸੀਏਸ਼ਨ ਦੁਆਰਾ 2010 ਦਾ ਫਰੈਂਕ ਜਾਨਸਨ ਗੁੱਡਨਾਓ ਅਵਾਰਡ ਮਿਲਿਆ, ਇਹ ਇੱਕ ਜੀਵਨ-ਕਾਲ ਪੁਰਸਕਾਰ ਹੈ, ਜੋ "ਅਧਿਆਪਕਾਂ, ਖੋਜਕਰਤਾਵਾਂ ਅਤੇ ਜਨਤਕ ਸੇਵਕਾਂ ਦੇ ਸਮੂਹ ਲਈ ਸੇਵਾ ਦੇ ਸਨਮਾਨ ਵਜੋਂ ਦਿੱਤਾ ਜਾਂਦਾ ਹੈ।"[7]

ਐਕਲਜ਼ਬਰਗ ਦੇ ਕੰਮ ਨੂੰ ਨੈਕਸੋ( pt ) [8] ਅਤੇ ਦ ਜੇਵਿਸ਼ ਵੋਇਸ [9] ਵਰਗੇ ਮੀਡੀਆ ਵੱਲੋਂ ਕਵਰ ਕੀਤਾ ਗਿਆ ਹੈ। ਉਸਨੇ ਗੋਥਮ ਗਜ਼ਟ [10] ਲਈ ਵੀ ਕੰਮ ਕੀਤਾ ਹੈ। ਉਸਦਾ ਸਾਥੀ ਜੁਡੀਥ ਪਲਾਸਕੋ ਹੈ, ਜੋ ਮੈਨਹੱਟਨ ਕਾਲਜ ਵਿਚ ਧਾਰਮਿਕ ਅਧਿਐਨ ਦੀ ਪ੍ਰੋਫੈਸਰ ਹੈ।[11]

ਚੁਣੀਂਦਾ ਕੰਮ

[ਸੋਧੋ]
  • Women, Welfare, and Higher Education: Toward Comprehensive Policies, edited, with Randall Bartlett and Robert Buchele (1988) [1]
  • Free Women of Spain: Anarchism and the Struggle for the Emancipation of Women (1991)
  • Resisting Citizenship: Feminist Essays on Politics, Community, and Democracy (2010)

ਅਵਾਰਡ

[ਸੋਧੋ]
  • ਫ੍ਰੈਂਕ ਜਾਨਸਨ ਗੁੱਡਨਾਓ ਅਵਾਰਡ, ਅਮੈਰੀਕਨ ਪੋਲੀਟੀਕਲ ਸਾਇੰਸ ਐਸੋਸੀਏਸ਼ਨ (2010) [7]

ਹਵਾਲੇ

[ਸੋਧੋ]
  1. 1.0 1.1 1.2 "Martha Ackelsberg". Jewish Women's Archive. Retrieved 30 March 2020.
  2. "Martha A. Ackelsberg". Smith College. Retrieved 30 March 2020.
  3. Ripley, Amanda (22 June 2019). "Democrats and Republicans are very bad at guessing each other's beliefs". Washington Post. Retrieved 30 March 2020.
  4. King, Danae (25 January 2019). "Columbus synagogue to explore intersection of Judaism and feminism". The Dispatch. Archived from the original on 8 ਨਵੰਬਰ 2020. Retrieved 30 March 2020. {{cite news}}: Unknown parameter |dead-url= ignored (|url-status= suggested) (help)
  5. Humphrey, Michelle (1 July 2005). "Review Free Women of Spain: Anarchism and the Struggle for the Emancipation of Women". Clamor (33): 68.
  6. Maurer, Erin (1 January 2013). "Review Ackelsberg, Martha A., 2009, Resisting Citizenship. Feminist Essays on Politics, Community and Democracy. London & New York: Routledge, 288pp., ISBN 978-0415935197, $37.33 (pb)". Comparative Sociology. 12 (4): 582–584. doi:10.1163/15691330-12341277.
  7. 7.0 7.1 "Listing of all Recipients". American Political Science Association. 2019. Retrieved 30 March 2020.
  8. Domingos de Lima, Juliana (27 September 2019). "O que foi o grupo Mulheres Livres na Guerra Civil Espanhola". Nexo. Retrieved 30 March 2020.
  9. Greenfield, Daniel (10 June 2019). "Is the "Left" or "Right" Responsible for Anti-Semitic Hate Crimes in NYC?". The Jewish Voice. Retrieved 30 March 2020.
  10. Arielle Korman; Martha Ackelsberg (5 June 2019). "How to Address Anti-Semitism in New York City, and Beyond". Gotham Gazette. Retrieved 30 March 2020.
  11. Nussbaum Cohen, Debra (18 January 2011). "Judith Plaskow is Still Standing, Twenty Years On". Forward. Retrieved 30 March 2020.