ਮਾਲਦੀਵ ਦੀ ਆਰਥਿਕਤਾ
ਮਾਲਦੀਵ ਦੀ ਅਰਥਚਾਰਾ | |
---|---|
ਮੁਦਰਾ | 1 ਰੁਫ਼ੀਆ (ਆਰਐਫ) = 100 ਲਾਰੀ |
ਮਾਲੀ ਵਰ੍ਹਾ | ਕਲੰਡਰ ਸਾਲ |
ਵਪਾਰ organisations | ਸਾਫਟਾ,, ਡਬਲੀਊ ਟੀ ਓ |
ਅੰਕੜੇ | |
ਜੀਡੀਪੀ | $2.885 billion (nominal: 160th; 2014 est.) $4.551 billion (PPP: 168ਵਾਂ ਦਰਜਾ (ਪੀਪੀਪੀ) |
ਜੀਡੀਪੀ ਵਾਧਾ | 6.1% (2014 est.) |
ਜੀਡੀਪੀ ਪ੍ਰਤੀ ਵਿਅਕਤੀ | $13,300 (2014 est.) |
ਜੀਡੀਪੀ ਖੇਤਰਾਂ ਪੱਖੋਂ | ਖੇਤੀਬਾੜੀ (4%), ਉਦਯੋਗ (23%), ਸੇਵਾਵਾਂ (73%) (2012 est.) |
ਫੈਲਾਅ (ਸੀਪੀਆਈ) | 2.5% (2014 est.) |
ਗਰੀਬੀ ਰੇਖਾ ਤੋਂ ਹੇਠਾਂ ਅਬਾਦੀ | 16% (2008 est.) |
ਲੇਬਰ ਬਲ | 110,000 (2010 est.) |
ਮੁੱਖ ਉਦਯੋਗ | ਮੱਛੀ ਪ੍ਰੋਸੈਸਿੰਗ , ਯਾਤਾਯਤ , ਸਮੁੰਦਰੀ ਜਹਾਜ , ਕਿਸ਼ਤੀ ਬਣਾਉਣਾ , ਨਾਰੀਅਲ ਪ੍ਰੋਸੈਸਿੰਗ , ਕਪੜੇ , ਬੁਣੇ ਗਲੀਚੇ , ਵਾਣ, ਹਸਤ ਵਸਤਾਂ , ਘੋਗੇ , ਰੇਤ ਖਣਿਜ |
ਬਾਹਰੀ | |
ਨਿਰਯਾਤ | $163 ਮਿਲੀਅਨ (2009 est.) |
ਨਿਰਯਾਤੀ ਮਾਲ | ਮੱਛੀ |
ਮੁੱਖ ਨਿਰਯਾਤ ਜੋੜੀਦਾਰ | United Arab Emirates 28% ਸਿੰਗਾਪੁਰ 16% ਭਾਰਤ 9% ਫਰਮਾ:Country data ਸ੍ਰੀ ਲੰਕਾ 6% ਥਾਈਲੈਂਡ 5% (2013 est.)[1] |
ਅਯਾਤ | $967 ਮਿਲੀਅਨ (2009 est.) |
ਅਯਾਤੀ ਮਾਲ | ਪਟਰੋਲੀਅਮ ਉਤਪਾਦ , ਸਮੁੰਦਰੀ ਜਹਾਜ , ਖਾਧ ਪਦਾਰਥ , ਕਪੜੇ , ਪੂੰਜੀ ਨਿਰਮਾਣ ਮਸ਼ਨਰੀ |
ਮੁੱਖ ਅਯਾਤੀ ਜੋੜੀਦਾਰ | ਸਿੰਗਾਪੁਰ 18% UAE 18% ਭਾਰਤ 9% ਮਲੇਸ਼ੀਆ 8.3% ਚੀਨ 6.7% (2014 est.)[2] |
ਕੁੱਲ ਬਾਹਰੀ ਕਰਜ਼ਾ | $943 million (2010 est.) |
ਪਬਲਿਕ ਵਣਜ | |
ਪਬਲਿਕ ਕਰਜ਼ਾ | $316 ਮਿਲੀਅਨ (2004 est.) |
ਆਮਦਨ | $758 ਮਿਲੀਅਨ (2010 est.) |
ਖਰਚਾ | $362 ਮਿਲੀਅਨ; (2004 est.) |
ਆਰਥਕ ਮਦਦ | N/A |
ਵਿਦੇਸ਼ੀ ਰਿਜ਼ਰਵ | $368.3 ਮਿਲੀਅਨ (31 ਦਸੰਬਰ 2013 est.) |
(mv).html ਮੁੱਖ ਸਮੱਗਰੀ ਸਰੋਤ: CIA ਵਰਲਡ ਫੈਕਟ ਬੁਕ ਸਾਰੇ ਅੰਕੜੇ, ਜਦ ਤੱਕ ਕਿਹਾ ਨਾ ਜਾਵੇ, ਅਮਰੀਕੀ ਡਾਲਰਾਂ ਵਿਚ ਹਨ |
ਪੁਰਾਤਨ ਸਮਿਆਂ ਵਿੱਚ ਮਾਲਦੀਵ ਘੋਗੇ ਸਿੱਪੀਆਂ,ਕੁਆਇਰ, ਟੂਨਾ ਮੱਛੀ (ਮਾਲਦੀਵ ਮੱਛੀ) ਆਦਿ ਪਦਾਰਥਾਂ ਲਈ ਮਸ਼ਹੂਰ ਸੀ ਜੋ ਕਿ ਘਰੇਲੂ ਮੰਡੀ ਦੇ ਨਾਲ ਨਾਲ ਸਮੁੰਦਰੀ ਜਹਾਜਾਂ ਰਾਹੀਂ ਵਿਦੇਸ਼ਾ ਵਿੱਚ ਨਿਰਯਾਤ ਕੀਤੇ ਜਾਂਦੇ ਸਨ। ਹੁਣ ਇਥੋਂ ਦੀ ਮਿਸ਼ਰਤ ਆਰਥਿਕਤਾ ਮੁਖ ਰੂਪ ਵਿੱਚ ਸੈਰ ਸਪਾਟਾ ਅਤੇ ਸਮੁੰਦਰੀ ਜਹਾਜਰਾਣੀ ਤੇ ਨਿਰਭਰ ਹੈ। ਸੈਰ ਸਪਾਟਾ ਇਥੋਂ ਦੀ ਆਰਥਿਕਤਾ ਦਾ ਸਭ ਤੋਂ ਵੱਡਾ ਸਰੋਤ ਹੈ ਜੋ ਕੁੱਲ ਘਰੇਲੂ ਉਤਪਾਦਨ ਦਾ 28% ਯੋਗਦਾਨ ਪਾਉਂਦਾ ਹੈ।ਇਹ ਮਾਲਦੀਵ ਦੇ ਕੁੱਲ ਪ੍ਰਾਪਤ ਵਿਦੇਸ਼ੀ ਧਨ (foreign exchange receipts) ਦਾ 60% ਹਿੱਸਾ ਯੋਗਦਾਨ ਪਾਉਂਦਾ ਸੀ।ਸਰਕਾਰੀ ਟੈਕਸ ਆਮਦਾ ਦਾ 90% ਹਿੱਸਾ ਸੈਰ ਸਪਾਟਾ ਅਤੇ ਆਯਾਤ ਡਿਊਟੀ ਤੋਂ ਪ੍ਰਾਪਤ ਹੁੰਦਾ ਸੀ। ਮੱਛੀ ਪਾਲਣ ' ਦੂਜਾ ਵੱਡਾ ਆਰਥਿਕ ਖੇਤਰ ਹੈ ਜੋ 1989 ਵਿੱਚ ਆਰਥਿਕ ਸੁਧਾਰਾਂ ਦੇ ਲਾਗੂ ਹੋਣ ਨਾਲ ਵਿਦੇਸ਼ੀ ਨਿਵੇਸ਼ ਵਧਣ ਕਰਕੇ ਹੋਰ ਵੀ ਵਿਕਸਤ ਹੋਇਆ ਹੈ। ਇਥੇ ਖੇਤੀਬਾੜੀ ਬਹੁਤ ਹੀ ਘੱਟ ਵਿਕਸਤ ਹੈ ਕਿਓਂਕਿ ਨਾਂ ਤਾਂ ਜਿਆਦਾ ਖੇਤੀਯੋਗ ਜਮੀਨ ਹੈ ਅਤੇ ਨਾਂ ਹੀ ਕਿਰਤਸ਼ਕਤੀ।ਜਿਆਦਾ ਖਾਧ ਪਦਾਰਥ ਆਯਾਤ ਹੀ ਕੀਤੇ ਜਾਂਦੇ ਹਨ। ਇਥੋਂ ਉਦਯੋਗ ਗਹਿਣੇ ਬਣਾਉਣਾ , ਕਿਸ਼ਤੀ ਬਣਾਉਣਾ ਅਤੇ ਹਸਤਕਲਾ ਵਸਤਾਂ ਬਣਾਉਣਾ ਮੁੱਖ ਹਨ। ਦੇਸ ਦੇ ਕੁੱਲ 1,900 ਦੀਪ ਸਮੂਹ ਹਨ ਜਿਹਨਾ ਵਿਚੋਂ ਕੇਵਲ 198 ਆਬਾਦ ਹਨ।
ਮੈਕਰੋ ਆਰਥਿਕ ਰੁਝਾਨ
[ਸੋਧੋ]ਚਾਲੂ ਕੀਮਤਾਂ ਤੇ ਕੁੱਲ ਘਰੇਲੂ ਉਤਪਾਦਨ
ਸਾਲ | ਕੁੱਲ ਘਰੇਲੂ ਉਤਪਾਦਨ | ਅਮਰੀਕੀ ਡਾਲਰ ਤਬਾਦਲਾ ਦਰ | ਪ੍ਰਤੀ ਜੀਅ ਆਮਦਨ (ਅਮਰੀਕਾ ਦੀ% ਵਜੋਂ) |
---|---|---|---|
1980 | 440 | 7.58 ਰੁਫ਼ੀਆ | 3.11 |
1985 | 885 | 7.08 ਰੁਫ਼ੀਆ | 3.85 |
1990 | 2,054 | 9.55 ਰੁਫ਼ੀਆ | 4.34 |
1995 | 4,696 | 11.76 ਰੁਫ਼ੀਆ | 6.29 |
2000 | 7,348 | 11.77 ਰੁਫ਼ੀਆ | 6.77 |
2005 | 10,458 | 12.80 ਰੁਫ਼ੀਆ | 5.33 |
2011 | 10,458 | 15.40 ਰੁਫ਼ੀਆ | 7.43 |
ਪਿਛਲੇ ਸਾਲਾਂ ਵਿੱਚ ਮਾਲਦੀਵ ਵਿੱਚ ਮੁਕਾਬਲਤਨ ਮੁਦਰਾ ਸਫੀਤੀ ਦੀ ਦਰ ਘੱਟ ਰਹੀ ਹੈ |1980 ਵਿੱਚ ਇਥੇ ਅਸਲ ਜੀਡੀਪੀ ਵਾਧਾ ਦਰ 10% ਸੀ।1990 ਵਿੱਚ ਇਹ ਵਾਧਾ 16.2% ਸੀ ਅਤੇ 1993 ਵਿੱਚ 4% ਰਹਿ ਗਿਆ।1995–2004 ਦੇ ਦਹਾਕੇ ਦੇ ਸਮੇਂ ਦੌਰਾਨ ਇਹ ਵਾਧਾ ਔਸਤ 7.5% ਪ੍ਰਤਿਸ਼ਤ ਸੀ।2005 ਵਿੱਚ ਸੁਨਾਮੀ ਦੀ ਆਫਤ ਆ ਜਾਣ ਕਾਰਨ ਇਹ ਵਾਧਾ 5.5%;ਰਹੀ ਗਿਆ ਜੋ ਕਿ 2006 ਵਿੱਚ ਮੁੜ 13% ਹੋ ਗਿਆ।[3] ਮਾਲਦੀਵ 1997 ਦੌਰਾਨ $200 ਤੋਂ 260 ਮਿਲੀਅਨ ਡਾਲਰ ਅੰਤਰਰਾਸ਼ਟਰੀ ਵਪਾਰ ਘਾਟੇ ਤੇ ਰਿਹਾ ਜੋ 2004 ਵਿੱਚ ਇਹ ਘਟਾ 444 ਡਾਲਰ ਸੀ।
ਆਰਥਿਕ ਸੈਕਟਰਜ਼
[ਸੋਧੋ]ਮਾਲਦੀਵ ਵਿਖੇ ਸਾਫ਼ ਸ਼ਾਫ਼ਾਫ਼ ਸਮੁੰਦਰੀ ਬੀਚਾਂ,ਨੀਲੇ ਸਮੁੰਦਰੀ ਪਾਣੀ ਅਤੇ ਸ਼ਾਮ ਦੇ ਸੂਰਜ ਅਸਤ ਨਜ਼ਾਰੇ ਸਾਰੇ ਵਿਸ਼ਵ ਦੇ ਸੈਲਾਨੀਆਂ ਨੂੰ ਆਕਰਸ਼ਤ ਕਰਦੇ ਹਨ। ਇਹ ਖੇਤਰ ਸਾਲਾਨਾ ਦੇਸ ਦੀ ਆਮਦਨ ਵਿੱਚ 325 ਡਾਲਰ ਦਾ ਯੋਗਦਾਨ ਪਾਉਂਦਾ ਹੈ। ਸੈਰ ਸਪਾਟਾ ਸਮੇਤ ਸੇਵਾਵਾਂ ਸੈਕਟਰ ਦਾ ਸਾਲ 2000 ਵਿੱਚ ਕੁੱਲ ਉਤਪਾਦਨ ਵਿੱਚ 33% ਹਿੱਸਾ ਸੀ।1972 ਵਿੱਚ ਇਹੇ ਇੱਕ ਰਿਸੋਰਟ ਵਿਕਸਤ ਕੀਤਾ ਗਿਆ ਸੀ ਅਤੇ ਹੁਣ ਇਥੇ 84 ਦੀਪਾਂ ਤੇ ਰਿਸੋਰਟਸ ਹਨ ਜਿਹਨਾ ਦੀ ਸਮਰਥਾ 16,000 ਬਿਸਤਰ ਹੈ।1972ਵਿਚ ਇਥੇ ਕੇਵਲ 1,100ਸੈਲਾਨੀ ਆਉਂਦੇ ਸਨ ਜੋ 1994 ਵਿੱਚ ਵਧ ਕੇ 280,000 ਹੋ ਗਏ। ਇੱਕ ਅਨੁਮਾਨ ਅਨੁਸਾਰ ਸਾਲ 2014 ਵਿੱਚ ਮਾਲਦੀਵ ਵਿੱਚ ਕਰੀਬ ਇੱਕ ਮਿਲੀਅਨ ਸੈਲਾਨੀ ਆਏ।
ਮੱਛੀ ਪਾਲਣ
[ਸੋਧੋ]ਮੱਛੀ ਪਾਲਣ ਵਿੱਚ ਇਥੋਂ ਦੀ 20% ਕਿਰਤ ਸ਼ਕਤੀ ਰੁਜਗਾਰ ਵਿੱਚ ਲੱਗੀ ਹੋਈ ਹੈ ਅਤੇ ਇਹ ਕੁੱਲ ਘਰੇਲੂ ਉਤਪਾਦਨ ਦਾ 10% ਹਿੱਸਾ ਯੋਗਦਾਨ ਪਾਉਂਦਾ ਹੈ।ਮੱਛੀ ਪਾਲਣ ਡਾ ਸਾਰਾ ਧੰਦਾ ਲਾਈਨ ਰਾਹੀਂ ਕੀਤਾ ਜਾਂਦਾ ਹੈ ਕਿਓਂਕਿ ਇਥੇ ਜਾਲ ਪਾਉਣ ਦੀ ਮਨਾਹੀ ਹੈ।ਸਾਲ 2000 ਵਿੱਚ ਮੱਛੀ ਦਾ ਕੁੱਲ ਉਤਪਾਦਨ 119,000 ਮੀਟ੍ਰਿਕ ਟਨ ਸੀ ਜੋ ਜਿਆਦਾ ਟੂਨਾ ਮੱਛੀ ਦੀ ਕਿਸਮ ਦਾ ਸੀ।ਜਿਆਦਾ ਮੱਛੀ ਉਤਪਾਦਨ ਸ੍ਰੀ ਲੰਕਾ , ਜਾਪਾਨ,ਬਰਤਾਨੀਆ , ਜਰਮਨੀ ,ਥਾਈਲੈੰਡ ਜਾਪਾਨ ਅਤੇ ਸਿੰਗਾਪੁਰ ਦੇਸਾਂ ਨੂੰ ਨਿਰਯਾਤ ਕੀਤਾ ਜਾਂਦਾ ਸੀ।
ਖੇਤੀਬਾੜੀ
[ਸੋਧੋ]ਇਥੇ ਖੇਤੀਬਾੜੀ ਬਹੁਤ ਹੀ ਘੱਟ ਵਿਕਸਤ ਹੈ ਕਿਓਂਕਿ ਨਾਂ ਤਾਂ ਜਿਆਦਾ ਖੇਤੀਯੋਗ ਜਮੀਨ ਹੈ ਅਤੇ ਨਾਂ ਹੀ ਕਿਰਤਸ਼ਕਤੀ।ਜਿਆਦਾ ਖਾਧ ਪਦਾਰਥ ਆਯਾਤ ਹੀ ਕੀਤੇ ਜਾਂਦੇ ਹਨ।
ਉਦਯੋਗ
[ਸੋਧੋ]ਉਦਯੋਗ ਮਾਲਦੀਵ ਦੀ ਆਰਥਿਕਤਾ ਵਿੱਚ ਕੁੱਲ ਘਰੇਲੂ ਉਤਪਾਦਨ ਦਾ 10% ਹਿੱਸਾ ਯੋਗਦਾਨ ਪਾਉਂਦਾ ਹੈ। ਇਥੋਂ ਦੇ ਉਦਯੋਗ ਗਹਿਣੇ ਬਣਾਉਣਾ , ਕਿਸ਼ਤੀ ਬਣਾਉਣਾ ਅਤੇ ਹਸਤਕਲਾ ਵਸਤਾਂ ਬਣਾਉਣਾ ਮੁੱਖ ਹਨ। [1] Archived 2018-09-26 at the Wayback Machine.
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "U.S. State Department estimate". Archived from the original on ਜਨਵਰੀ 27, 2006. Retrieved ਨਵੰਬਰ 28, 2016.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਲਿੰਕਸ
[ਸੋਧੋ]- Global Economic Prospects: Growth Prospects for South Asia Archived 2012-12-05 at Archive.is The World Bank, December 13, 2006
- "Doing Business in Maldives" The World Bank Group