ਮਾਲੇ
ਦਿੱਖ
ਮਾਲੇ | |
---|---|
ਸਮਾਂ ਖੇਤਰ | ਯੂਟੀਸੀ+5:00 |
ਮਾਲੇ (ਦਿਵੇਹੀ: މާލެ) ਮਾਲਦੀਵ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।
ਇਹ ਉੱਤਰੀ ਮਾਲੇ ਮੂੰਗਾ-ਚਟਾਨ (ਕਾਫ਼ੂ ਮੂੰਗਾ-ਚਟਾਨ) ਦੇ ਦੱਖਣੀ ਸਿਰੇ ਉੱਤੇ ਸਥਿਤ ਹੈ। ਇਹ ਮਾਲਦੀਵ ਦੇ ਪ੍ਰਸ਼ਾਸਕੀ ਵਿਭਾਗਾਂ ਵਿੱਚੋਂ ਵੀ ਇੱਕ ਹੈ। ਰਿਵਾਇਤੀ ਤੌਰ ਉੱਤੇ ਇਹ ਮਹਾਰਾਜਾ ਦਾ ਟਾਪੂ ਸੀ ਜਿੱਥੋਂ ਪੁਰਾਤਨ ਮਾਲਦੀਵ ਦੀਆਂ ਸ਼ਾਹੀ ਘਰਾਨੇ ਰਾਜ ਕਰਦੇ ਸਨ ਅਤੇ ਜਿੱਥੇ ਰਾਜ-ਮਹੱਲ ਸਥਿਤ ਸੀ। ਇਸ ਸ਼ਹਿਰ ਨੂੰ ਮਹੱਲ ਵੀ ਕਿਹਾ ਜਾਂਦਾ ਸੀ। ਪਹਿਲਾਂ ਇਸ ਸ਼ਹਿਰ ਦੁਆਲੇ ਕਿਲ੍ਹਾਬੱਧ ਕੰਧ ਹੁੰਦੀ ਸੀ ਜਿਸ ਵਿੱਚ ਦਰਵਾਜ਼ੇ (ਦੋਰੋਸ਼ੀ) ਹੁੰਦੇ ਸਨ। ਤਖ਼ਤਾ-ਪਲਟੀ ਤੋਂ ਬਾਅਦ ਰਾਸ਼ਟਰਪਤੀ ਇਬਰਾਹਿਮ ਨਾਸਿਰ ਦੇ ਰਾਜ ਹੇਠ ਸ਼ਹਿਰ ਦੀ ਮੁੜ-ਖ਼ਾਕਾ-ਉਸਾਰੀ ਵੇਲੇ ਸੋਹਣੇ ਕਿਲ੍ਹਿਆਂ (ਕੋਟੇ) ਅਤੇ ਬੁਰਜਾਂ (ਬੁਰੁਜ਼) ਸਮੇਤ ਸ਼ਾਹੀ ਮਹੱਲ ਨੂੰ ਢਾਹ ਦਿੱਤਾ ਗਿਆ ਸੀ।