ਮਾਲ ਪੂੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁੜ ਦੇ ਘੋਲ ਵਿਚ ਕਣਕ ਦਾ ਆਟਾ/ਮੈਦਾ ਘੋਲ ਕੇ ਆਮ ਪੂੜੇ ਨਾਲੋਂ ਮੋਟਾ ਤੇ ਛੋਟਾ ਤੇਲ/ਘਿਉ ਵਿਚ ਤਲ ਕੇ ਬਣਾਏ ਖਾਣ ਪਦਾਰਥ ਨੂੰ 'ਮਾਲ ਪੂੜਾ' ਕਹਿੰਦੇ ਹਨ। ਮਾਲ ਪੂੜੇ ਸਾਉਣ ਮਹੀਨੇ ਵਿਚ ਬਣਾਏ ਜਾਂਦੇ ਸਨ/ਹਨ। ਕਈ ਸੰਤ ਮਾਲ ਮੁੰਡਿਆਂ ਦਾ ਲੰਗਰ ਵੀ ਲਾਉਂਦੇ ਹਨ।

ਮਾਲ ਪੂੜੇ ਬਣਾਉਣ ਲਈ ਪਹਿਲਾਂ ਗੁੜ ਨੂੰ ਅੱਧੇ ਦੁੱਧ ਅਤੇ ਅੱਧੇ ਪਾਣੀ ਵਿੱਚ ਘੁਲਿਆ ਜਾਂਦਾ ਸੀ। ਗੁੜ ਦੀ ਥਾਂ ਫੇਰ ਚੀਨੀ ਵਰਤੀ ਜਾਣ ਲੱਗੀ । ਫੇਰ ਉਸ ਵਿਚ ਕਣਕ ਦਾ ਆਟਾ/ਮੈਦਾ ਪਾ ਕੇ ਗਾੜਾ ਜਿਹਾ ਘੋਲ ਕਰ ਲੈਂਦੇ ਸਨ। ਪੂੜ ਕਰ ਦੇਣ ਵਾਲੀ ਲੋਹੇ ਦੀ ਜਲੰਬੀਆਂ ਵਾਲੀ ਕੜਾਹੀ ਲਈ ਜਾਂਦੀ ਸੀ। ਕੜਾਹੀ ਵਿਚ ਤੇਲ ਘਿਉ ਪਾ ਕੇ ਚੁੱਲ੍ਹੇ ਉੱਪਰ ਗਰਮ ਕਰਨ ਲਈ ਰੱਖਿਆ ਜਾਂਦਾ ਸੀ। ਸ਼ਰਮ ਹੋਏ ਤੇਲ ਵਿਚ ਕੋਲੀ ਨਾਲ ਘੋਲ ਪਾ ਕੇ ਮਾਲ ਪੂੜਾ ਬਣਾ ਦਿੱਤਾ ਜਾਂਦਾ ਤੀ। ਜਦ ਮਾਲ ਪੂੜੇ ਦਾ ਹੇਠਲਾ ਹਿੱਸਾ ਪੱਕ ਜਾਂਦਾ ਸੀ, ਰੜ੍ਹ ਜਾਂਦਾ ਸੀ ਤਾਂ ਪੂੜੇ ਨੂੰ ਚਿਮਟ ਨਾਲ ਚੱਕ ਕੇ ਪੂੜੇ ਦਾ ਉੱਪਰਲਾ ਹਿੱਸਾ ਹੇਠਾਂ ਕਰ ਦਿੰਦੇ ਸਨ। ਜਦ ਉਹ ਹਿੱਸਾ ਪੱਕ ਜਾਂਦਾ ਸੀ ਤਾਂ ਚਿਮਟੇ ਨਾਲ ਪੂੜੇ ਨੂੰ ਕੜਾਹੀ ਵਿਚੋਂ ਬਾਹਰ ਕੱਢ ਲਿਆ ਜਾਂਦਾ ਸੀ। ਇਸ ਤਰ੍ਹਾਂ ਮਾਲ ਪੂੜਾ ਬਣਦਾ ਸੀ। ਅੱਜ ਦੀ ਬਹੁਤੀ ਪੀੜੀ ਨੇ ਤਾਂ ਮਾਲ ਪੂੜੇ ਦਾ ਨਾਂ ਵੀ ਨਹੀਂ ਸੁਣਿਆ ਹੋਵੇਗਾ। ਹੁਣ ਮਾਲ ਪੂੜੇ ਬਣਾਉਣ ਦਾ ਰਿਵਾਜ ਖ਼ਤਮ ਹੋਣ ਦੇ ਨੇੜੇ ਹੈ। ਬਾਜ਼ਾਰ ਵਿਚੋਂ ਮਾਲ ਪੂੜੇ ਬਣੇ ਜ਼ਰੂਰ ਮਿਲ ਜਾਂਦੇ ਹਨ।[1]

ਮਾਲ ਪੂੜਾ ਬਣਾਉਣ ਦੀ ਵਿਧੀ[ਸੋਧੋ]

ਸਮੱਗਰੀ

ਕਣਕ ਦਾ ਆਟਾ - 1 ਕੱਪ

ਸੌਂਫ ਪਾਊਡਰ - 1 ਚਮਚ

ਇਲਾਇਚੀ ਪਾਊਡਰ - 3 ਤੋਂ 4

ਨਾਰੀਅਲ ਪਾਊਡਰ - 1 ਚਮਚ

ਖੰਡ - 1 ਕੱਪ

ਦੁੱਧ - 3 ਚਮਚੇ

ਘਿਓ - ਤਲਣ ਲਈ

ਵਿਧੀ

ਪਹਿਲਾਂ, ਇੱਕ ਕਟੋਰੇ ਵਿੱਚ ਦੁੱਧ ਅਤੇ ਚੀਨੀ ਨੂੰ ਮਿਲਾਓ ਅਤੇ 1 ਘੰਟੇ ਲਈ ਇੱਕ ਪਾਸੇ ਰੱਖੋ। ਹੁਣ ਇਕ ਵੱਖਰੇ ਕਟੋਰੇ ਵਿਚ ਆਟਾ, ਸੌਂਫ, ਇਲਾਇਚੀ ਅਤੇ ਨਾਰਿਅਲ ਪਾਊਡਰ ਮਿਲਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਉਸ ਤੋਂ ਬਾਅਦ, ਆਟੇ  ਦੁੱਧ ਦਾ ਮਿਸ਼ਰਣ ਪਾਓ ਅਤੇ ਚੰਗੀ ਤਰ੍ਹਾਂ ਫੈਟ ਲਵੋ।

ਤੁਹਾਡਾ ਘੋਲ ਪਤਲਾ ਅਤੇ ਬਹੁਤ ਜ਼ਿਆਦਾ ਗਾੜ੍ਹਾ ਨਹੀਂ ਹੋਣਾ ਚਾਹੀਦਾ। ਜੇ ਘੋਲ ਸੰਘਣਾ ਹੈ, ਇਸ ਵਿਚ ਥੋੜ੍ਹਾ ਜਿਹਾ ਆਟਾ ਮਿਲਾਓ। ਇਸੇ ਤਰ੍ਹਾਂ, ਜਦੋਂ ਗਾੜਾ ਹੋ ਜਾਂਦਾ ਹੈ, ਕੜਾਹੀ ਵਿਚ ਥੋੜ੍ਹਾ ਜਿਹਾ ਦੁੱਧ ਮਿਲਾਓ। ਹੁਣ ਕੜਾਹੀ 'ਚ ਘਿਓ ਪਾਓ ਅਤੇ ਗੈਸ' ਤੇ ਗਰਮ ਰਹਿਣ ਲਈ ਰੱਖੋ।

ਘਿਓ ਦੇ ਗਰਮ ਹੋਣ ਤੋਂ ਬਾਅਦ, ਗੈਸ ਦੀ ਅੱਗ ਨੂੰ ਹੌਲੀ ਕਰੋ ਹੁਣ ਤਿਆਰ ਕੀਤਾ ਆਟਾ ਮਿਸ਼ਰਣ ਦਾ 1 ਚਮਚ ਲਓ ਅਤੇ ਇਸ ਨੂੰ ਘਿਓ ਵਿਚ ਮਿਲਾਓ ਅਤੇ ਇਸ ਨੂੰ ਗੋਲ ਆਕਾਰ ਦਿਓ।

ਇਸਨੂੰ ਸੋਨੇ ਦੇ ਭੂਰਾ ਹੋਣ ਤੱਕ ਫਰਾਈ ਕਰੋ।ਦੋਨੋਂ ਪਾਸਿਆਂ ਤੋਂ ਮਾਲਪੂੜਿਆਂ ਨੂੰ ਚੰਗੀ ਤਰ੍ਹਾਂ ਤਲੋ।

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.