ਮਾਹਰੁਖ ਇਨਾਇਤ
ਦਿੱਖ
ਮਾਹਰੁਖ ਇਨਾਇਤ 24 ਘੰਟੇ ਦੇ ਨਿਊਜ਼ ਚੈਨਲ 'ਟਾਈਮਜ਼ ਨਾਓ' ਦੀ ਖ਼ਬਰ ਸੰਪਾਦਕ ਹੈ। ਹਾਲਾਂਕਿ ਉਹ ਕਈ ਸਾਲਾਂ ਤੋਂ ਪੱਤਰਕਾਰੀ ਕਰ ਰਹੀ ਸੀ, ਪਰ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਦੌਰਾਨ ਉਸਨੂੰ ਤਾਜ ਹੋਟਲ ਦੇ ਸੰਵੇਦਨਸ਼ੀਲ ਹਮਲਿਆਂ ਨੂੰ ਕਵਰ ਕਰਨ ਲਈ ਪ੍ਰਸਿੱਧੀ ਮਿਲੀ। ਕਸ਼ਮੀਰ ਘਾਟੀ ਵਿਚ ਜਨਮੀ ਮਾਹਰੁਖ ਨੇ ਨੌਜਵਾਨ ਕਸ਼ਮੀਰੀਆਂ ਵਿਚ ਵਾਤਾਵਰਣ ਪ੍ਰਤੀ ਜਾਗਰੂਕਤਾ ਵਧਾਉਣ ਵਿਚ ਵੀ ਸਹਾਇਤਾ ਕੀਤੀ ਹੈ।
ਮਾਹਰੁਖ 'ਟਾਈਮਜ਼ ਨਾਓ' ਦੇ ਐਡੀਟਰ-ਇਨ-ਚੀਫ਼ ਅਰਨਬ ਗੋਸਵਾਮੀ ਨਾਲ ਪ੍ਰਾਈਮ ਟਾਈਮ ਨਿਊਜ਼ ਸ਼ੋਅ 'ਨਿਊਜ਼ਆਵਰ' ਦੀ ਸਹਿ-ਐਂਕਰ ਵੀ ਹੈ।
ਇਸ ਤੋਂ ਪਹਿਲਾਂ ਮਾਹਰੁਖ ਨੇ 'ਹੇੱਡਲਾਈਨਜ਼ ਟੂਡੇ' ਨਾਲ ਕੰਮ ਕੀਤਾ, ਜੋ ਇਕ ਹੋਰ 24 ਘੰਟੇ-ਭਾਰਤੀ ਚੈਨਲ, ਇੰਡੀਆ ਟੂਡੇ ਸਮੂਹ ਦਾ ਹਿੱਸਾ ਹੈ।
ਕੀ ਉਹ 26/11 ਦੇ ਹਮਲਿਆਂ ਵਿੱਚ ਸ਼ਾਮਿਲ ਸੀ?
ਮੁੰਬਈ 26/11 ਦੇ ਹਮਲਿਆਂ ਤੋਂ ਬਾਅਦ ਮਾਹਰੁਖ ਵਿਵਾਦਪੂਰਨ ਅਦਾਕਾਰ ਸੰਜੇ ਦੱਤ ਅਤੇ ਉਨ੍ਹਾਂ ਦੀ ਪਤਨੀ ਮਨਿਆਤਾ ਦਾ ਇੰਟਰਵਿਊ ਲੈਣ ਵਾਲੀ ਇਕੱਲੀ ਪੱਤਰਕਾਰ ਸੀ।[1] [2] [3]
ਹਵਾਲੇ
[ਸੋਧੋ]- ↑ "Oye! It's Saturday...and new shows". Hindustan Times. 2008-12-19. Archived from the original on 2009-08-14. Retrieved 2013-09-04.
- ↑ "Features | Off The Beat... On The Job". Verveonline.com. Archived from the original on 2 ਮਾਰਚ 2009. Retrieved 4 ਸਤੰਬਰ 2013.
- ↑ [1][permanent dead link][ਮੁਰਦਾ ਕੜੀ]