ਮਿਲੋਸ਼ ਫ਼ੋਰਮੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਿਲੋਸ਼ ਫ਼ੋਰਮੈਨ
ਫ਼ੋਰਮੈਨ 2009 ਵਿੱਚ
ਜਨਮ
ਜੈਨ ਤੋਮਾਸ਼ ਫ਼ੋਰਮੈਨ

(1932-02-18)18 ਫਰਵਰੀ 1932
ਮੌਤ13 ਅਪ੍ਰੈਲ 2018(2018-04-13) (ਉਮਰ 86)
ਡੈਨਬਰੀ, ਕੋਨੈਕਟੀਕਟ, ਸੰਯੁਕਤ ਰਾਜ ਅਮਰੀਕਾ[1]
ਪੇਸ਼ਾਅਦਾਕਾਰ, ਨਿਰਦੇਸ਼ਕ, ਸਕ੍ਰੀਨਲੇਖਕ
ਸਰਗਰਮੀ ਦੇ ਸਾਲ1953–2011
ਲਈ ਪ੍ਰਸਿੱਧ
ਜੀਵਨ ਸਾਥੀ
(ਵਿ. 1958; ਤ. 1962)

ਵੇਰਾ ਕ੍ਰੇਸਾਦਲੋਵਾ
(ਵਿ. 1964; ਤ. 1999)

ਮਾਰਟੀਨਾ ਜ਼ਬੋਰਲੋਵਾ
(ਵਿ. 1999; ਮੌਤ 2018)
ਬੱਚੇ4
ਦਸਤਖ਼ਤ

ਜੈਨ ਤੋਮਾਸ਼ "ਮਿਲੋਸ਼" ਫ਼ੋਰਮੈਨ (ਚੈੱਕ: [ˈmɪloʃ ˈforman]; 18 ਫ਼ਰਵਰੀ 1932 – 13 ਅਪਰੈਲ 2018) ਇੱਕ ਚੈੱਕ ਅਮਰੀਕੀ ਫ਼ਿਲਮ ਨਿਰਦੇਸ਼ਕ, ਸਕ੍ਰੀਨਲੇਖਕ, ਅਦਾਕਾਰ ਅਤੇ ਪ੍ਰੋਫ਼ੈਸਰ ਸੀ ਜਿਸਨੇ 1968 ਤੱਕ ਮੁੱਖ ਤੌਰ 'ਤੇ ਪਹਿਲਾਂ ਵਾਲੇ ਚੈਕੋਸਲੋਵਾਕੀਆ ਵਿੱਚ ਰਹਿ ਕੇ ਕੰਮ ਕੀਤਾ ਸੀ।

ਫ਼ੋਰਮੈਨ ਚੈਕੋਸਲੋਵਾਕੀਆ ਦੀ ਨਵੀਨ ਲਹਿਰ ਵਿੱਚ ਇੱਕ ਬਹੁਤ ਮਹੱਤਵਪੂਰਨ ਵਿਅਕਤੀ ਸੀ। ਉਸਦੀ 1967 ਦੀ ਫ਼ਿਲਮ ਦ ਫ਼ਾਇਰਮੈਨਜ਼ ਬਾਲ ਨੂੰ ਵਿਦਵਾਨਾਂ ਅਤੇ ਚੈਕੋਸਲੋਵਾਕੀਆ ਦੇ ਅਧਿਕਾਰੀਆਂ ਦੁਆਰਾ ਵੇਖਿਆ ਗਿਆ ਸੀ। ਇਹ ਇੱਕ ਸੂਬਾਈ ਸ਼ਹਿਰ ਵਿੱਚ ਮਾੜੀ ਸਮਾਜਿਕ ਘਟਨਾ ਦੀ ਕੁਦਰਤੀ ਪੇਸ਼ਕਸ਼ ਸੀ ਅਤੇ ਇਹ ਪੂਰਬੀ ਯੂਰਪੀ ਕਮਿਊਨਿਜ਼ਮ ਤੇ ਕਰਾਰੀ ਸੱਟ ਮਾਰਦੀ ਸੀ। ਇਸਦੇ ਨਤੀਜੇ ਵੱਜੋਂ ਇਹ ਫ਼ਿਲਮ ਤੇ ਫ਼ੋਰਮੈਨ ਦੇ ਜੱਦੀ ਦੇਸ਼ ਵਿੱਚ ਕਈ ਸਾਲਾਂ ਤੱਕ ਪਬੰਦੀ ਲੱਗੀ ਰਹੀ ਸੀ।

ਜਦੋਂ ਫ਼ੋਰਮੈਨ ਚੈਕੋਸਲੋਵਾਕੀਆ ਛੱਡ ਕੇ ਸੰਯੁਕਤ ਰਾਜ ਅਮਰੀਕਾ ਆ ਗਿਆ ਤਾਂ ਉਸਦੀਆਂ ਦੋਵਾਂ ਫ਼ਿਲਮਾਂ ਵਨ ਫ਼ਲਿਊ ਓਵਰ ਦ ਕੁਕੂਜ਼ ਨੈਸਟ ਅਤੇ ਅਮੇਡੀਅਸ ਨੂੰ ਬਹੁਤ ਸਫ਼ਲਤਾ ਮਿਲੀ ਅਤੇ ਇਹਨਾਂ ਦੋਵਾਂ ਫ਼ਿਲਮਾਂ ਲਈ ਉਸਨੂੰ ਸਭ ਤੋਂ ਵਧੀਆ ਨਿਰਦੇਸ਼ਨ ਲਈ ਅਕਾਦਮੀ ਇਨਾਮ ਮਿਲਿਆ। ਵਨ ਫ਼ਲਿਊ ਓਵਰ ਦ ਕੁਕੂਜ਼ ਨੈਸਟ ਸਾਰੇ ਪੰਜ ਮੁੱਖ ਅਕਾਦਮੀ ਇਨਾਮ (ਸਭ ਤੋਂ ਵਧੀਆ ਫ਼ਿਲਮ, ਮੁੱਖ ਰੋਲ ਵਿੱਚ ਅਦਾਕਾਰ, ਮੁੱਖ ਰੋਲ ਵਿੱਚ ਅਦਾਕਾਰਾ, ਨਿਰਦੇਸ਼ਨ ਅਤੇ ਸਕ੍ਰੀਨਪਲੇ) ਜਿੱਤਣ ਵਾਲੀ ਦੂਜੀ ਫ਼ਿਲਮ ਬਣ ਗਈ ਸੀ। ਇਹ ਕਰ ਸਕਣ ਵਾਲੀਆਂ ਦੂਜੀਆਂ ਦੋ ਫ਼ਿਲਮਾਂ ਦੇ ਨਾਮ ਇਟ ਹੈਪਨਡ ਵਨ ਨ੍ਹਾਈਟ (1934) ਅਤੇ ਦ ਸਾਇਲੈਂਸ ਔਫ਼ ਦ ਲੈਂਬਸ (1991) ਹਨ।

ਫ਼ੋਰਮੈਨ ਨੂੰ ਅਕਾਦਮੀ ਇਨਾਮਾਂ ਵਿੱਚ ਦ ਪੀਪਲ ਵਰਸਜ਼ ਲੈਰੀ ਫ਼ਲਿੰਟ (1996) ਲਈ ਵੀ ਨਾਮਜ਼ਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਸਨੇ ਗੋਲਡਨ ਗਲੋਬ, ਕਾਨ੍ਹਸ, ਬਰਲਿਨਾਲੇ, ਬਾਫ਼ਟਾ, ਸੀਜ਼ਰ, ਯੂਰਪੀਅਨ ਫ਼ਿਲਮ ਅਕੈਡਮੀ ਅਤੇ ਚੈਕ ਲਾਇਨ ਦੇ ਅਵਾਰਡ ਵੀ ਜਿੱਤੇ ਹਨ।[2]

ਕੈਰੀਅਰ[ਸੋਧੋ]

ਆਉਣ ਵਾਲੇ ਮੰਨੇ-ਪ੍ਰਮੰਨੇ ਸਿਨੇਮਾਟੋਗ੍ਰਾਫਰ ਮਿਰੋਸਲਾਵ ਔਂਡਰੀਸੇਕ ਅਤੇ ਸਕੂਲ ਦੇ ਦੋਸਤ ਇਵਾਨ ਪਾਸਰ ਨਾਲ ਮਿਲ ਕੇ ਫ਼ੋਰਮੈਨ ਨੇ ਇੱਕ ਮੌਨ ਡਾਕੂਮੈਂਟਰੀ ਫ਼ਿਲਮ ਸੇਮਾਫ਼ੋਰ ਬਣਾਈ ਸੀ ਜੋ ਕਿ ਸੇਮਾਫ਼ੋਰ ਥੀਏਟਰ ਦੇ ਬਾਰੇ ਵਿੱਚ ਸੀ।[3] ਫ਼ੋਰਮੈਨ ਦਾ ਪਹਿਲਾ ਮਹੱਤਵਪੂਰਨ ਨਿਰਮਾਣ ਡਾਕੂਮੈਂਟਰੀ ਫ਼ਿਲਮ ਔਡੀਸ਼ਨ ਸੀ ਜਿਸਦਾ ਵਿਸ਼ਾ ਸੰਘਰਸ਼ ਕਰ ਰਹੇ ਗਾਇਕ ਸਨ।[4] ਚੈਕੋਸਲੋਵਾਕੀਆ ਵਿੱਚ ਉਸਨੇ ਕੁਝ ਚੈਕ ਕੌਮੇਡੀ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਸੀ। ਪ੍ਰਾਗ ਸਪਰਿੰਗ ਦੇ ਸਮੇਂ ਅਤੇ 1968 ਦੇ ਹਮਲੇ ਤੋਂ ਪਹਿਲਾਂ ਉਹ ਆਪਣੀ ਪਹਿਲੀ ਅਮਰੀਕੀ ਫ਼ਿਲਮ ਬਣਾਉਣ ਬਾਰੇ ਵਿਚਾਰ ਕਰ ਰਿਹਾ ਸੀ।[5] ਇਸ ਕਾਰਨ ਉਸਦੇ ਕੰਮ ਦੇਣ ਵਾਲੇ ਸਟੂਡੀਓ ਦੁਆਰਾ ਨੌਕਰੀ ਤੋਂ ਕੱਢ ਦਿੱਤਾ ਗਿਆ ਜਿਸ ਪਿੱਛੋਂ ਉਸਨੇ ਅਮਰੀਕਾ ਜਾਣ ਦਾ ਫ਼ੈਸਲਾ ਕੀਤਾ।[6] ਉਹ ਨਿਊਯਾਰਕ ਆ ਗਿਆ ਅਤੇ ਮਗਰੋਂ ਉਸਨੇ ਕੋਲੰਬੀਆ ਯੂਨੀਵਰਸਿਟੀ ਵਿਖੇ ਫ਼ਿਲਮ ਪ੍ਰੋਫ਼ੈਸਰ ਦੇ ਤੌਰ 'ਤੇ ਨੌਕਰੀ ਕੀਤੀ ਅਤੇ ਉਹ ਕੋਲੰਬੀਆ ਦੇ ਫ਼ਿਲਮ ਵਿਭਾਗ ਦਾ ਮੁਖੀ ਵੀ ਬਣ ਗਿਆ ਸੀ।[5] [7]

ਹਵਾਲੇ[ਸੋਧੋ]

  1. "Forman, Oscar-winning director of 'Cuckoo's Nest' and 'Amadeus', dies at 86". Reuters. 14 April 2018. Retrieved 14 April 2018.
  2. List of Milos Forman nominations Archived January 11, 2012, at the Wayback Machine.. Awardsdatabase.oscars.org (January 29, 2010). Retrieved on June 23, 2011.
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named CitySpy
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named CitySpy2
  5. 5.0 5.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named NYTimes
  6. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Grapevine
  7. "A Visit to James Mangold's Office". Criterion.com. Retrieved 14 April 2018.

ਬਾਹਰਲੇ ਲਿੰਕ[ਸੋਧੋ]