ਮਿੱਤਰ ਸੈਨ ਮੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਿੱਤਰ ਸੈਨ ਮੀਤ
ਜਨਮ (1952 -10-20) 20 ਅਕਤੂਬਰ 1952 (ਉਮਰ 68)
ਪਿੰਡ ਭੋਤਨਾ, ਉਦੋਂ ਜ਼ਿਲ੍ਹਾ ਸੰਗਰੂਰ (ਹੁਣ ਜ਼ਿਲ੍ਹਾ ਬਰਨਾਲਾ), ਭਾਰਤ
ਕੌਮੀਅਤਭਾਰਤੀ
ਕਿੱਤਾਨਾਵਲਕਾਰ

ਮਿਤਰ ਸੈਨ ਮੀਤ (ਜਨਮ 20 ਅਕਤੂਬਰ 1952) ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ ਹਨ। ਨਾਵਲ ਸੁਧਾਰ ਘਰ ਤੇ ਉਸਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕਾ ਹੈ। ਮਿੱਤਰ ਸੈਨ ਮੀਤ ਪੇਸ਼ੇ ਵਜੋਂ ਸਰਕਾਰੀ ਵਕੀਲ ਹੈ।

ਜੀਵਨ ਵੇਰਵੇ[ਸੋਧੋ]

ਮਿੱਤਰ ਸੈਨ ਮੀਤ ਦਾ ਜਨਮ 20 ਅਕਤੂਬਰ 1952 ਨੂੰ ਇੱਕ ਆਮ ਮੁਲਾਜਮ ਪਰਿਵਾਰ ਵਿੱਚ ਬਰਨਾਲੇ ਜ਼ਿਲ੍ਹੇ ਦੇ ਪਿੰਡ ਭੋਤਨਾ (ਉਦੋਂ ਜ਼ਿਲ੍ਹਾ ਸੰਗਰੂਰ) ਵਿੱਚ ਹੋਇਆ। ਉਸ ਦੇ ਪਿਤਾ ਜੀ ਪਟਵਾਰੀ ਸਨ ਜਿਹਨਾਂ ਦੀ ਬਦਲੀ ਇੱਕ ਥਾਂ ਤੋਂ ਦੂਜੀ ਥਾਂ ਹੁੰਦੀ ਰਹਿੰਦੀ ਸੀ ਅਤੇ ਪਰਿਵਾਰ ਵੀ ਉਨਾਂ ਦੇ ਨਾਲ-ਨਾਲ ਰਹਿੰਦਾ। 1952 ਵਿਚ ਉਹ ਬਰਨਾਲੇ ਜਿਲ੍ਹੇ ਦੇ ਪਿੰਡ ਭੋਤਨਾ ਲੱਗੇ ਹੋਏ ਸਨ। ਕੁਝ ਸਮੇਂ ਬਾਅਦ ਉਨ੍ਹਾਂ ਦੀ ਬਦਲੀ ਭੋਤਨੇ ਤੋਂ ਕਾਲੇ-ਕੇ ਦੀ ਹੋ ਗਈ ਅਤੇ ਪਰਿਵਾਰ ਉੱਥੇ ਚਲਿਆ ਗਿਆ। ਉਸਨੇ ਜੀਵਨ ਦੇ ਪਹਿਲੇ ਅੱਠ-ਨੌਂ ਸਾਲ ਪਿੰਡਾਂ ਵਿੱਚ ਗੁਜ਼ਾਰੇ। 1962 ਵਿੱਚ ਉਸ ਦਾ ਪਰਵਾਰ ਬਰਨਾਲੇ ਆ ਗਿਆ ਅਤੇ ਦਲਿਤਾਂ ਤੋਂ ਵੀ ਨੀਵੇਂ ਸਮਝੇ ਜਾਂਦੇ ‘ਧਾਨਕਿਆਂ’ ਦੇ ਇਲਾਕੇ ਵਿੱਚ ਘਰ ਖਰੀਦ ਲਿਆ। ਉਸ ਦਾ ਲੜਕਪਨ ਕੁੱਲੀਆਂ ਵਿੱਚ ਰਹਿੰਦੇ ਧਾਨਕਿਆਂ ਤੇ ਸਾਂਸੀਆਂ ਦੇ ਬੱਚਿਆਂ ਵਿਚਕਾਰ ਖੇਡਦਿਆਂ ਤੇ ਉਹਨਾਂ ਦੀਆਂ ਦੁੱਖ ਤਕਲੀਫਾਂ ਨੂੰ ਵੇਖਦਿਆਂ ਉਹਨਾਂ ਦੇ ਨਾਲ ਬੀਤਿਆ। ਉਥੇ ਹੀ 1968 ਵਿੱਚ ਦਸਵੀਂ ਪਾਸ ਕਰਨ ਤੋਂ ਬਾਅਦ ਕਾਲਜ ਵਿੱਚ ਦਾਖਲਾ ਲੈ ਲਿਆ।[1]

ਰਚਨਾਵਾਂ[ਸੋਧੋ]

ਨਾਵਲ[ਸੋਧੋ]

  • ਅੱਗ ਦੇ ਬੀਜ (1971)
  • ਕਾਫਲਾ (1986)
  • ਤਫਤੀਸ਼ (1990),
  • ਕਟਿਹਰਾ (1993)
  • ਕੌਰਵ ਸਭਾ (2003)
  • ਸੁਧਾਰ ਘਰ (2006)

ਕਹਾਣੀ ਸੰਗ੍ਰਹਿ[ਸੋਧੋ]

  • ਪੁਨਰਵਾਸ (1987)
  • ਲਾਮ (1988)
  • ਠੋਸ ਸਬੂਤ (1992),

ਰਚਨਾ ਪ੍ਰਕਿਰਿਆ[ਸੋਧੋ]

ਮਿੱਤਰ ਸੈਨ ਮੀਤ ਦੀ ਰਚਨਾ ਉਦੇਸ਼ਪੂਰਨ ਅਤੇ ਵਿਉਂਤਵਧ ਹੁੰਦੀ ਹੈ ਜਿਸ ਦੀ ਯੋਜਨਾ ਪਹਿਲਾਂ ਉਹ ਬਣਾ ਕੇ ਚਲਦਾ ਹੈ.[2]ਉਸ ਦਾ ਕਥਨ ਹੈ ਕਿ ਉਹ ਰਚਨਾ ਜਿਹੜੀ ਪ੍ਰਭਾਵਸ਼ਾਲੀ ਢੰਗ ਨਾਲ ਤੁਹਾਡਾ ਸੰਦੇਸ਼ ਪਾਠਕਾਂ ਤੱਕ ਪੁੱਜਦਾ ਕਰਸਕਦੀ ਹੈ, ਉਹੋ ਕਲਾ ਕਿਰਤ ਹੈ।[3]

ਸਨਮਾਨ[ਸੋਧੋ]

ਉਸ ਨੂੰ ਉਸਦੇ ਨਾਵਲ ਸੁਧਾਰ ਘਰ ਲਈ 2008 ਵਿੱਚ ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ।[4]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

  • www.mittersainmeet.in