ਮੀਆ ਨਕਾਨੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੀਆ ਨਕਾਨੋ ਅਮਰੀਕਾ ਦੀ ਫੋਟੋਗ੍ਰਾਫਰ, ਫ਼ਿਲਮ ਨਿਰਮਾਤਾ, ਸਿਖਿਅਕ, ਪ੍ਰਿੰਟਰ, ਕਾਰਕੁਨ, ਹਾਈਫਨ ਮੈਗਜ਼ੀਨ ਦੀ ਸੰਸਥਾਪਕ ਸੰਪਾਦਕ ਅਤੇ ਵਿਜ਼ੀਬਿਲਟੀ ਪ੍ਰੋਜੈਕਟ ਦੀ ਪ੍ਰੋਜੈਕਟ ਡਾਇਰੈਕਟਰ ਹੈ।[1]

ਕਰੀਅਰ[ਸੋਧੋ]

ਮੀਆ ਨੇ 2003 ਵਿੱਚ ਫੋਟੋ ਐਡੀਟਰ ਵਜੋਂ ਹਾਈਫਨ ਮੈਗਜ਼ੀਨ ਦੀ ਸਹਿ-ਸਥਾਪਨਾ ਕੀਤੀ।[2] 2014 ਤੱਕ ਉਸਨੇ ਹਾਈਫਨ ਦਾ ਐਲ.ਜੀ.ਬੀ.ਟੀ. ਸੈਕਸ਼ਨ ਲਾਂਚ ਕੀਤਾ।[3]

2007 ਵਿੱਚ, ਨਕਾਨੋ ਨੇ ਕਾਠਮੰਡੂ ਪੋਸਟ ਦੇ ਨਾਲ ਇੱਕ ਫੋਟੋ ਜਰਨਲਿਜ਼ਮ ਇੰਟਰਨਸ਼ਿਪ ਲਈ ਨੇਪਾਲ ਦੀ ਯਾਤਰਾ ਕੀਤੀ।[4][5] ਉੱਥੇ ਨਕਾਨੋ ਇੱਕ ਐਲ.ਜੀ.ਬੀ.ਟੀ. ਸੰਸਥਾ ਬਲੂ ਡਾਇਮੰਡ ਸੁਸਾਇਟੀ ਨਾਲ ਜੁੜੀ ਅਤੇ ਨੇਪਾਲ ਦੇ ਐਲ.ਜੀ.ਬੀ.ਟੀ. ਤਬਕੇ ਦੀਆਂ ਫੋਟੋਆਂ ਖਿੱਚਣ ਲਈ ਉਨ੍ਹਾਂ ਦੇ ਨਾਲ ਸਹਿਯੋਗ ਕੀਤਾ।

ਵਿਜ਼ੀਬਿਲਟੀ ਪ੍ਰੋਜੈਕਟ[ਸੋਧੋ]

ਇੱਕ ਵਾਰ ਜਦੋਂ ਉਹ ਵਿਜ਼ੀਬਿਲਿਟੀ ਪ੍ਰੋਜੈਕਟ ਦੁਆਰਾ ਸੰਯੁਕਤ ਰਾਜ ਅਮਰੀਕਾ ਪਰਤੀ ਤਾਂ ਮੀਆ ਨੇ ਐਲ.ਜੀ.ਬੀ.ਟੀ. ਭਾਈਚਾਰੇ ਦਾ ਦਸਤਾਵੇਜ਼ੀਕਰਨ ਜਾਰੀ ਰੱਖਿਆ। ਵਿਜ਼ੀਬਿਲਟੀ ਪ੍ਰੋਜੈਕਟ ਹਾਈਫਨ ਮੈਗਜ਼ੀਨ ਦੇ ਨਾਲ ਇੱਕ ਸਹਿਯੋਗ ਹੈ।[6]

ਵਿਜ਼ੀਬਿਲਟੀ ਪ੍ਰੋਜੈਕਟ ਦੀ ਪ੍ਰਦਰਸ਼ਨੀ ਓਹੀਓ ਸਟੇਟ ਯੂਨੀਵਰਸਿਟੀ, [7] ਫਿਲਾਡੇਲਫੀਆ ਵਿੱਚ ਲੀਵੇ ਫਾਊਂਡੇਸ਼ਨ, [8] ਓਕਲੈਂਡ ਏਸ਼ੀਅਨ ਕਲਚਰਲ ਸੈਂਟਰ, ਸਮਿਥਸੋਨੀਅਨ ਏਸ਼ੀਅਨ ਪੈਸੀਫਿਕ ਅਮਰੀਕਨ ਸੈਂਟਰ ਦੇ ਏਸ਼ੀਅਨ-ਲੈਟਿਨੋ ਫੈਸਟੀਵਲ 2013 ਵਿੱਚ ਕੀਤੀ ਗਈ ਸੀ।[9]

ਨਕਾਨੋ ਲੀਵੇ ਫਾਊਂਡੇਸ਼ਨ ਦੇ ਰਿਵੋਲਵ: ਐਨ ਆਰਟ ਫਾਰ ਸੋਸ਼ਲ ਚੇਂਜ ਸਿੰਪੋਜ਼ੀਅਮ ਦੀ ਪੈਨਲਿਸਟ ਸੀ।[10]

ਉਸਦਾ ਕੰਮ ਕਲਰਲਾਈਨਜ਼, ਕਾਠਮੰਡੂ ਪੋਸਟ, ਮਦਰਜੋਨਜ਼ ਡਾਟ ਕਾਮ, ਡੈਮੋਕਰੇਸੀਨਾਓ ਅਤੇ ਫ੍ਰੀਦਹਾਇਕਰਜ਼ ਡਾਟ ਓਆਰਜੀ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ।[11]

2014 ਵਿੱਚ ਵਿਜ਼ੀਬਿਲਟੀ ਪ੍ਰੋਜੈਕਟ ਨੇ ਹਾਈਫਨ ਮੈਗਜ਼ੀਨ ਦੇ ਨਾਲ ਮਿਲ ਕੇ ਐਲ.ਜੀ.ਬੀ.ਟੀ.ਕਿਊ. ਹਾਈਫਨ ਬਣਾਇਆ, ਜੋ ਕਿ ਇੱਕ ਰਾਸ਼ਟਰੀ ਅਤੇ ਮੁੱਖ ਧਾਰਾ ਦੇ ਮੈਗਜ਼ੀਨ ਵਿੱਚ ਪਹਿਲਾ ਐਲ.ਜੀ.ਬੀ.ਟੀ.ਕਿਊ.-ਸਮਰਪਿਤ ਹਿੱਸਾ ਹੈ।[12]

ਹਵਾਲੇ[ਸੋਧੋ]

  1. "Visibility Project Website". Retrieved 2014-10-19.
  2. Gwendolyn. "The Academic Feminist: Summer at the archives with the Visibility Project". Feministing. Archived from the original on 2014-10-19. Retrieved 2021-07-31. {{cite web}}: Unknown parameter |dead-url= ignored (|url-status= suggested) (help)
  3. "Hyphen Magazine Blog". Retrieved 2014-10-19.
  4. Hing, Julianne (July 2009). "Spotlight: Mia Nakano". Colorlines. Archived from the original on 7 ਜੁਲਾਈ 2013. Retrieved 19 October 2014. {{cite web}}: Unknown parameter |dead-url= ignored (|url-status= suggested) (help)
  5. Ochoa, Cecca (2013-09-10). "A Queer Aperture: Mia Nakano and the Visibility Project". Apogee.
  6. "Mia Nakano and Hyphen Magazine".
  7. "Mia Nakano's The Visibility Project". The Ohio State University. 2014-10-13.
  8. Gwendolyn. "The Academic Feminist: Summer at the archives with the Visibility Project". Feministing. Archived from the original on 2014-10-19. Retrieved 2021-07-31. {{cite web}}: Unknown parameter |dead-url= ignored (|url-status= suggested) (help)
  9. "Smithsonian Art Intersections Exhibit". Smithsonian. Archived from the original on 2013-07-31. Retrieved 2014-10-19.
  10. "Leeway Foundation: revolve an art for social change symposium". 2013-10-05. Retrieved 2014-10-19.
  11. "Visibility Project About the Contributors".
  12. "LGBTQ Hyphen section highlights LGBTQ AAPI voices". June 24, 2014.

ਬਾਹਰੀ ਲਿੰਕ[ਸੋਧੋ]