ਮੀਰਾਬੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮੀਰਾਬੇਨ ਗਾਂਧੀ ਜੀ ਨਾਲ, ਡਾਰਵੇਨ, ਲੰਕਾਸ਼ਾਇਰ, 1931

ਮੀਰਾਬੇਨ (22 ਨਵੰਬਰ 1892 - 20 ਜੁਲਾਈ 1982) ਦਾ ਮੂਲ ਨਾਮ ਮੈਡਲਿਨ ਸ‍ਲੇਡ ਸੀ। ਗਾਂਧੀਜੀ ਸ਼ਖਸੀਅਤ ਦੀ ਖਿਚ ਸਦਕਾ ਸੱਤ ਸਮੰਦਰ ਪਾਰ ਕਾਲੇ ਲੋਕਾਂ ਦੇ ਦੇਸ਼ ਹਿੰਦੁਸ‍ਤਾਨ ਚੱਲੀ ਆਈ ਅਤੇ ਫਿਰ ਇੱਥੇ ਦੀ ਹੋ ਕੇ ਰਹਿ ਗਈ। ਗਾਂਧੀ ਨੇ ਉਸਨੂੰ ਨਾਮ ਦਿੱਤਾ ਸੀ - ਮੀਰਾ ਬੇਨ। ਮੀਰਾ ਬੇਨ ਸਾਦੀ ਧੋਤੀ ਪਹਿਨਦੀ, ਸੂਤ ਕੱਤਦੀ, ਪਿੰਡ-ਪਿੰਡ ਘੁੰਮਦੀ। ਉਹ ਗੋਰੀ ਨਸ‍ਲ ਦੀ ਅੰਗਰੇਜ ਸੀ, ਲੇਕਿਨ ਹਿੰਦੁਸ‍ਤਾਨ ਦੀ ਆਜ਼ਾਦੀ ਦੇ ਪੱਖ ਵਿੱਚ ਸੀ। ਉਸ ਨੇ ਜਰੂਰ ਭਾਰਤ ਦੀ ਧਰਤੀ ਉੱਤੇ ਜਨ‍ਮ ਨਹੀਂ ਲਿਆ ਸੀ, ਲੇਕਿਨ ਉਹ ਠੀਕ ਮਾਅਨਿਆਂ ਵਿੱਚ ਹਿੰਦੁਸ‍ਤਾਨੀ ਸੀ। ਗਾਂਧੀ ਦਾ ਆਪਣੀ ਇਸ ਵਿਦੇਸ਼ੀ ਪੁਤਰੀ ਨਾਲ ਵਿਸ਼ੇਸ਼ ਅਨੁਰਾਗ ਸੀ।

ਜ਼ਿੰਦਗੀ[ਸੋਧੋ]

ਮੈਡਲਿਨ ਸਲੇਡ ਦਾ ਇੰਗਲੈਂਡ ਦੇ ਸ਼ਾਹੀ ਪਰਵਾਰ ਵਿੱਚ 1892 ਵਿੱਚ ਹੋਇਆ। ਉਸ ਦਾ ਪਿਤਾ ਰਾਇਲ ਨੇਵੀ ਵਿੱਚ ਇੱਕ ਅਫ਼ਸਰ ਸੀ ਜਿਸ ਨੂੰ ਸਲੇਡ ਦੇ ਬਚਪਨ ਦੇ ਸਾਲਾਂ ਦੌਰਾਨ ਈਸਟ ਇੰਡੀਜ ਸੁਕੈਡਰਨ ਦੇ ਕਮਾਂਡਰ-ਇਨ-ਚੀਫ਼ ਦੇ ਤੌਰ ਤੇ ਤਾਇਨਾਤ ਕੀਤਾ ਗਿਆ ਸੀ।[1] ਉਸ ਨੇ ਆਪਣਾ ਬਹੁਤਾ ਬਚਪਨ ਆਪਣੇ ਤਕੜੀ ਜਾਇਦਾਦ ਦੇ ਮਾਲਕ ਅਤੇ ਬਚਪਨ ਤੋਂ ਪ੍ਰਕਿਰਤੀ ਅਤੇ ਜਾਨਵਰ ਪ੍ਰੇਮੀ ਨਾਨੇ ਕੋਲ ਬਿਤਾਇਆ।[2] ਸਲੇਡ ਬਚਪਨ ਤੋਂ ਹੀ ਇਕਾਂਤ ਪਸੰਦ ਕੁੜੀ ਸੀ। ਉਸਨੂੰ ਸਕੂਲ ਜਾਣਾ ਤਾਂ ਪਸੰਦ ਨਹੀਂ ਸੀ ਲੇਕਿਨ ਵੱਖ-ਵੱਖ ਭਾਸ਼ਾਵਾਂ ਸਿੱਖਣ ਵਿੱਚ ਕਾਫ਼ੀ ਰੁਚੀ ਸੀ। ਬਾਅਦ ਵਿੱਚ ਉਸ ਨੇ ਫ਼ਰਾਂਸੀਸੀ, ਜਰਮਨ ਅਤੇ ਹਿੰਦੀ ਸਮੇਤ ਹੋਰ ਭਾਸ਼ਾਵਾਂ ਸਿਖੀਆਂ। ਰੋਮਾਂ ਰੋਲਾਂ ਦੀ ਲਿਖੀ ਮਹਾਤਮਾ ਗਾਂਧੀ ਦੀ ਜੀਵਨੀ ਪੜ੍ਹਕੇ ਸਲੇਡ ਨੂੰ ਗਾਂਧੀਜੀ ਦੀ ਵਿਰਾਟ ਸ਼ਖਸੀਅਤ ਦੇ ਬਾਰੇ ਵਿੱਚ ਪਤਾ ਚੱਲਿਆ। ਉਹ ਉਨ੍ਹਾਂ ਦੀ ਸਾਥੀ ਬਣ ਗਈ ਅਤੇ ਆਪਣਾ ਦੇਸ਼ ਛੱਡਕੇ ਭਾਰਤ ਆ ਗਈ। ਭਾਰਤ ਦੇ ਪ੍ਰਤੀ ਸੇਵਾ ਭਾਵ ਅਤੇ ਆਪਣੇ ਆਪ ਨਾਲ ਲਗਾਉ ਨੂੰ ਵੇਖਦੇ ਹੋਏ ਗਾਂਧੀ ਜੀ ਨੇ ਉਸ ਦਾ ਨਾਮ ਮੀਰਾ ਰੱਖ ਦਿੱਤਾ।

ਉਹ ਗਾਂਧੀ ਜੀ ਦੀ ਅਗਵਾਈ ਵਿੱਚ ਲੜੀ ਜਾ ਰਹੀ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਅੰਤ ਤੱਕ ਉਨ੍ਹਾਂ ਦੀ ਸਾਥੀ ਰਹੀ। ਇਸ ਦੌਰਾਨ ਨੌਂ ਅਗਸਤ 1942 ਵਿੱਚ ਗਾਂਧੀ-ਜੀ ਦੇ ਨਾਲ ਉਸ ਨੂੰ ਗਿਰਫਤਾਰ ਕਰ ਲਿਆ ਗਿਆ ਅਤੇ ਆਗਾ ਖਾਂ ਜੇਲ੍ਹ ਵਿੱਚ ਮਈ 1944 ਤੱਕ ਰੱਖਿਆ ਗਿਆ। 1932 ਦੇ ਦੂਸਰੇ ਗੋਲਮੇਜ ਸਮੇਲਨ ਵਿੱਚ ਉਹ ਮਹਾਤਮਾ ਗਾਂਧੀ ਦੇ ਨਾਲ ਸੀ।

ਬੁਨਿਆਦੀ ਸਿੱਖਿਆ, ਛੂਆਛਾਤ ਤੋਂ ਛੁਟਕਾਰਾ ਵਰਗੇ ਕੰਮਾਂ ਵਿੱਚ ਗਾਂਧੀ ਦੇ ਨਾਲ ਮੀਰਾ ਦੀ ਅਹਿਮ ਭੂਮਿਕਾ ਰਹੀ। ਗਾਂਧੀ ਜੀ ਦੀ ਹੱਤਿਆ ਦੇ ਬਾਅਦ ਵੀ ਉਹ ਉਨ੍ਹਾਂ ਦੇ ਵਿਚਾਰਾਂ ਅਤੇ ਕੰਮਾਂ ਦੇ ਪ੍ਰਸਾਰ ਵਿੱਚ ਜੁਟੀ ਰਹੀ ਅਤੇ 18 ਜਨਵਰੀ 1959 ਨੂੰ ਉਹ ਭਾਰਤ ਛੱਡਕੇ ਵਿਆਨਾ ਚਲੀ ਗਈ। ਉਸ ਦੇ ਭਾਰਤ ਲਈ ਕੰਮ ਵਾਸਤੇ ਭਾਰਤ ਸਰਕਾਰ ਨੇ 1982 ਵਿੱਚ ਉਸ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ।


20 ਜੁਲਾਈ 1982 ਨੂੰ ਮੀਰਾ ਬੇਨ ਦੀ ਮੌਤ ਹੋ ਗਈ।

ਹਵਾਲੇ[ਸੋਧੋ]

  1. Lindley, Mark. "Mirabehn, Gandhi and Beethoven". Academia.edu. 
  2. Gupta, Krishna Murti. "Mira Behn: A friend of nature".