ਮੀਰ ਆਲਮ ਤਲਾਬ
ਮੀਰ ਆਲਮ ਤਲਾਬ | |
---|---|
ਸਥਿਤੀ | ਹੈਦਰਾਬਾਦ , ਤੇਲੰਗਾਨਾ |
ਗੁਣਕ | 17°21′N 78°26′E / 17.350°N 78.433°E |
Type | ਜਲ ਭੰਡਾਰ |
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
Primary inflows | ਮੁਸੀ |
Primary outflows | ਮੁਸੀ |
Basin countries | ਭਾਰਤ |
Surface area | 600 acres (240 ha) |
Islands | 2 |
Settlements | ਹੈਦਰਾਬਾਦ |
ਮੀਰ ਆਲਮ ਤਲਾਬ ਹੈਦਰਾਬਾਦ, ਤੇਲੰਗਾਨਾ, ਭਾਰਤ ਵਿੱਚ ਇੱਕ ਜਲ ਭੰਡਾਰ ਹੈ। ਇਹ ਮੁਸੀ ਨਦੀ ਦੇ ਦੱਖਣ ਵੱਲ ਸਥਿਤ ਹੈ। ਓਸਮਾਨ ਸਾਗਰ ਅਤੇ ਹਿਮਾਯਤ ਸਾਗਰ ਦੇ ਬਣਨ ਤੋਂ ਪਹਿਲਾਂ ਇਹ ਹੈਦਰਾਬਾਦ ਲਈ ਪੀਣ ਵਾਲੇ ਪਾਣੀ ਦਾ ਮੁੱਖ ਸਰੋਤ ਸੀ। ਇਹ ਪਾਮ ਵੈਲੀ (ਤਾਡਬੁਨ) ਦੇ ਨੇੜੇ ਨੈਸ਼ਨਲ ਹਾਈਵੇ 7 ਨਾਲ ਜੁੜਿਆ ਹੋਇਆ ਹੈ। ਇਹ ਇੱਕ ਸੈਲਾਨੀਆਂ ਲਈ ਆਕਰਸ਼ਣ ਦਾ ਬਣ ਚੁਕੀ ਹੈ ਅਤੇ ਇਸ ਵਿੱਚ ਕਿਸ਼ਤੀ ਦੀ ਸਵਾਰੀ ਵੀ ਹੁੰਦੀ ਹੈ।
ਇਤਿਹਾਸ
[ਸੋਧੋ]ਸਰੋਵਰ ਦਾ ਨਾਂ ਹੈਦਰਾਬਾਦ ਰਾਜ ਦੇ ਤੀਜੇ ਨਿਜ਼ਾਮ, ਆਸਫ ਜਾਹ III ਦੇ ਸ਼ਾਸਨ ਦੌਰਾਨ ਹੈਦਰਾਬਾਦ ਰਾਜ ਦੇ ਤਤਕਾਲੀ ਪ੍ਰਧਾਨ ਮੰਤਰੀ (1804 - 1808) ਮੀਰ ਆਲਮ ਬਹਾਦਰ ਦੇ ਨਾਮ 'ਤੇ ਹੈ। ਮੀਰ ਆਲਮ ਨੇ 20 ਜੁਲਾਈ 1804 ਨੂੰ ਸਰੋਵਰ ਦੀ ਨੀਂਹ ਰੱਖੀ ਅਤੇ ਇਹ ਲਗਭਗ ਦੋ ਸਾਲਾਂ ਦਾ ਸਮਾਂ ਲਾਕੇ 8 ਜੂਨ 1806 ਨੂੰ ਪੂਰਾ ਹੋਇਆ ਸੀ। ਇਹ ਪਾਣੀ ਦਾ ਮੁੱਖ ਸਰੋਤ ਸੀ।
ਸਹੂਲਤਾਂ
[ਸੋਧੋ]ਨਹਿਰੂ ਜੂਓਲੋਜੀਕਲ ਪਾਰਕ ਤਲਾਬ ਦੇ ਨੇੜੇ ਅਤੇ ਤੇਲੰਗਾਨਾ ਟੂਰਿਜ਼ਮ ਦਾ ਪ੍ਰਸ਼ਾਸਨ ਝੀਲ 'ਤੇ ਕਿਸ਼ਤੀਆਂ ਚਲਾਉਂਦਾ ਹੈ, ਇਸ ਦੇ ਲਈ ਚਿੜੀਆਘਰ ਦੇ ਅੰਦਰ ਜਾਣਾ ਪੈਂਦਾ ਹੈ।