ਮੀਰ ਹਸਨ ਦਹਲਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੀਰ ਗੁਲਾਮ ਹਸਨ, ਜਿਸ ਨੂੰ ਸਿਰਫ਼ ਮੀਰ ਹਸਨ ਜਾਂ ਮੀਰ ਹਸਨ ਦੇਹਲਵੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਜੋ ਇੱਕ ਜੀਵਨੀਕਾਰ, ਆਲੋਚਕ ਅਤੇ ਉਰਦੂ ਕਵੀ ਸੀ।

ਉਹ ਆਪਣੇ ਮਸਨਵੀਆਂ ਲਈ ਜਾਣਿਆ ਜਾਂਦਾ ਹੈ, ਸਭ ਤੋਂ ਮਸ਼ਹੂਰ ਸੀਹਰ-ਉਲ-ਬਿਆਨ ਹੈ।[1] ਹੋਰ ਜ਼ਿਕਰਯੋਗ ਰਚਨਾਵਾਂ ਵਿਚ ਗ਼ਜ਼ਲਾਂ ਦਾ ਦੀਵਾਨ ਅਤੇ ਉਰਦੂ ਕਵੀਆਂ ਦਾ ਇਕ ਤਾਜ਼ਕੀਰਾ-ਏ-ਸ਼ੋਰਾ-ਏ-ਉਰਦੂ ਸ਼ਾਮਲ ਹੈ, ਜੋ ਫ਼ਾਰਸੀ ਵਿਚ ਲਿਖਿਆ ਗਿਆ ਹੈ।[2]

ਜੀਵਨੀ[ਸੋਧੋ]

ਮੀਰ ਹਸਨ ਦੇ ਪੁਰਖੇ ਸੱਯਦ ਸਨ ਜੋ ਹੇਰਾਤ ਨਾਲ ਸਬੰਧ ਰੱਖਦੇ ਸਨ। ਉਸ ਦੇ ਪੜਦਾਦਾ ਮੀਰ ਇਮਾਮੀ ਭਾਰਤ ਆ ਗਏ ਸਨ।

ਮੀਰ ਹਸਨ ਦਾ ਜਨਮ ਦਿੱਲੀ ਵਿੱਚ ਹੋਇਆ ਸੀ। ਉਸ ਦਾ ਪਿਤਾ, ਮੀਰ ਜ਼ਾਹਿਕ, ਇੱਕ ਕਵੀ ਸੀ।[3] ਮੀਰ ਹਸਨ ਨੇ ਉਰਦੂ ਅਤੇ ਫਾਰਸੀ ਵਿੱਚ ਸਿੱਖਿਆ ਪ੍ਰਾਪਤ ਕੀਤੀ ਸੀ, ਅਤੇ ਬਚਪਨ ਵਿੱਚ ਹੀ ਕਵਿਤਾ ਦੀ ਪੜ੍ਹਾਈ ਕੀਤੀ ਸੀ, ਆਪਣੀਆਂ ਕਵਿਤਾਵਾਂ ਨੂੰ ਸੋਧਣ ਲਈ ਖਵਾਜਾ ਮੀਰ ਦਰਦ ਕੋਲ ਭੇਜਿਆ ਗਿਆ ਸੀ। 1739 ਵਿੱਚ ਨਾਦਰ ਸ਼ਾਹ ਦੁਆਰਾ ਭਾਰਤ ਉੱਤੇ ਹਮਲੇ ਤੋਂ ਬਾਅਦ, ਉਸ ਦੇ ਪਿਤਾ ਅਵਧ ਦੀ ਰਾਜਧਾਨੀ ਫੈਜ਼ਾਬਾਦ ਚਲੇ ਗਏ।[4][5]


ਜਦੋਂ ਅਵਧ ਦੀ ਰਾਜਧਾਨੀ ਬਦਲ ਕੇ ਲਖਨਊ ਕਰ ਦਿੱਤੀ ਗਈ ਤਾਂ ਮੀਰ ਹਸਨ ਵੀ ਉੱਥੇ ਹੀ ਵਸ ਗਿਆ। ਕੁਝ ਸਮੇਂ ਦੀ ਬਿਮਾਰੀ ਤੋਂ ਬਾਅਦ ਲਖਨਊ ਵਿੱਚ ਉਸ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ ਚਾਰ ਪੁੱਤਰ ਛੱਡ ਗਿਆ, ਜਿਨ੍ਹਾਂ ਵਿਚੋਂ ਤਿੰਨ ਖੁਦ ਕਵੀ ਸਨ।

ਅਹਿਮ ਕੰਮ[ਸੋਧੋ]

  • Eleven masnavis, of which Sihar-ul-Bayan is the most famous.
  • Tazkira-i-Shora-i-Urdu,[6] a tazkira of Urdu poets, written in Persian

ਹੋਰ ਪੜ੍ਹਤ[ਸੋਧੋ]

  • Faruqi, Mahmood (1953). میر حسن اور خاندان کے دوسرے شعرا. Lahore: Maktaba-i-Jadid.
  • Islam, Khurshidul; Russell, Ralph (1990). Three Mughal Poets: Mir, Sauda, Mir Hasan. Oxford University Press.
  • Nazmi, Mehdi (1986). مثنوی سحر البیان نیا عکس نیا آئینہ (in ਉਰਦੂ). New Delhi: Abu Talib Academy.

ਹਵਾਲੇ[ਸੋਧੋ]

  1. Bruce, Gregory Maxwell (2019-12-01). "Ḥasan, Mīr Ghulām". Encyclopaedia of Islam, THREE (in ਅੰਗਰੇਜ਼ੀ).
  2. Saksena, Ram Babu. A History of Urdu Literature. pp. 67–70.
  3. "Tomb to tomb, dawn to dusk". The Hindu (in Indian English). 2012-10-28. ISSN 0971-751X. Retrieved 2021-06-05.
  4. Haywood, J. A. (2012-04-24). "Ḥasan, Mīr G̲h̲ulām". Encyclopaedia of Islam, Second Edition (in ਅੰਗਰੇਜ਼ੀ).
  5. Islam & Russell 1990, p. 69.
  6. Bailey, T. Grahame (1930-02-01). "Taẕkira i Shu'arā e Urdū. By Mīr Ḥasan. Edited by Muḥammad Habīr Ur Rahmān Sharvānī. 8 X 5, pp. 226. Aligarh". Bulletin of the School of Oriental and African Studies (in ਅੰਗਰੇਜ਼ੀ). 5 (4): 928–928. doi:10.1017/S0041977X00090716. ISSN 1474-0699.