ਮੁਕਤੀਬੋਧ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗਜਾਨਨ ਮਾਧਵ ਮੁਕਤੀਬੋਧ
ਜਨਮ(1917-11-13)13 ਨਵੰਬਰ 1917
ਸੀਓਪੁਰ, ਜ਼ਿਲ੍ਹਾ ਗਵਾਲੀਅਰ, ਭਾਰਤ[1]  ਭਾਰਤ
ਮੌਤ11 ਸਤੰਬਰ 1964(1964-09-11) (ਉਮਰ 46)
ਹਬੀਬਗੰਜ, ਭੋਪਾਲ, ਮਧ ਪ੍ਰਦੇਸ਼,  ਭਾਰਤ
ਕਿੱਤਾਲੇਖਕ, ਕਵੀ, ਨਿਬੰਧਕਾਰ, ਸਾਹਿਤ ਆਲੋਚਕ, ਰਾਜਨੀਤੀ ਆਲੋਚਕ

ਗਜਾਨਨ ਮਾਧਵ ਮੁਕਤੀਬੋਧ (गजानन माधव मुक्तिबोध) (13 ਨਵੰਬਰ 1917 – 11 ਸਤੰਬਰ 1964)[1] ਹਿੰਦੀ ਦੇ ਉਘੇ ਕਵੀ, ਨਿਬੰਧਕਾਰ ਅਤੇ ਆਲੋਚਕ ਸਨ। ਉਨ੍ਹਾਂ ਨੂੰ ਪ੍ਰਗਤੀਸ਼ੀਲ ਕਵਿਤਾ ਅਤੇ ਨਵੀਂ ਕਵਿਤਾ ਦੇ ਵਿੱਚ ਦਾ ਇੱਕ ਪੁਲ ਵੀ ਮੰਨਿਆ ਜਾਂਦਾ ਹੈ। ਨਯਾ ਖੂਨ ਅਤੇ ਵਸੁਧਾ ਆਦਿ ਵਰਗੇ ਰਸਾਲਿਆਂ ਦੇ ਸਹਾਇਕ ਸੰਪਾਦਕ ਵੀ ਰਹੇ।[2] ਉਹ ਭਾਰਤ ਵਿੱਚ ਆਧੁਨਿਕ ਕਵਿਤਾ ਦੇ ਮੋਢੀ ਮੰਨੇ ਜਾਂਦੇ ਹਨ[3] ਅਤੇ ਸੂਰਿਆਕਾਂਤ ਤਰਿਪਾਠੀ 'ਨਿਰਾਲਾ' ਤੋਂ ਬਾਅਦ ਹਿੰਦੀ ਕਵਿਤਾ ਦੇ ਮੋਹਰੀ ਵੀ।[4] ਅਤੇ ਹਿੰਦੀ ਸਾਹਿਤ ਦੀ ਪ੍ਰਯੋਗਵਾਦੀ ਲਹਿਰ ਦੇ ਥੰਮ ਅਤੇ ਇਹ ਉਨ੍ਹਾਂ ਦੀਆਂ ਰਚਨਾਵਾਂ ਹੀ ਸਨ ਜਿਨ੍ਹਾਂ ਨਾਲ ਇਹ ਲਹਿਰ ਨਈ ਕਹਾਨੀ ਅਤੇ ਨਈ ਕਵਿਤਾ ਵਜੋਂ ਵਿਕਸਿਤ ਹੋ ਕੇ 1950 ਵਿਆਂ ਵਿੱਚ ਆਧੁਨਿਕਤਾਵਾਦ ਦਾ ਆਗਾਜ਼ ਹੋਇਆ।[5] ਭਾਰਤੀ ਸਾਹਿਤ ਵਿੱਚ ਨਵੀਂ ਆਲੋਚਨਾ ਦੇ ਉਭਾਰ ਵਿੱਚ ਵੀ ਉਹਦੀ ਮੌਜੂਦਗੀ ਵੀ ਮਹੱਤਵਪੂਰਨ ਹੈ। ਉਨ੍ਹਾਂ ਦੀ ਭਾਸ਼ਾ ਕਬੀਰ ਦੀ ਭਾਸ਼ਾ ਦੀ ਤਰ੍ਹਾਂ ਹੀ ਊਬੜ-ਖਾਬੜ ਅਤੇ ਨਿਯਮਾਂ ਤੋਂ ਵੀ ਅਜ਼ਾਦ ਸੀ ਉੱਤੇ ਉਹ ਬੇਇਨਸਾਫ਼ੀ ਅਤੇ ਸ਼ੋਸ਼ਣ ਦੇ ਵਿਰੁਧ ਆਮ ਆਦਮੀ ਦੇ ਪੱਖ ਵਿੱਚ ਡੱਟ ਕੇ ਖੜੇ ਰਹਿਣ ਵਾਲੇ ਇੱਕ ਚਿੰਤਕ ਅਤੇ ਕਵੀ ਸਨ।[6]

ਜੀਵਨੀ[ਸੋਧੋ]

ਮੁਕਤੀਬੋਧ ਦੇ ਪਿਤਾ ਪੁਲਿਸ ਵਿਭਾਗ ਦੇ ਇੰਸਪੈਕਟਰ ਸਨ ਅਤੇ ਉਨ੍ਹਾਂ ਦਾ ਤਬਾਦਲਾ ਅਕਸਰ ਹੁੰਦਾ ਰਹਿੰਦਾ ਸੀ। ਇਸ ਲਈ ਮੁਕਤੀਬੋਧ ਜੀ ਦੀ ਪੜ੍ਹਾਈ ਵਿੱਚ ਅੜਚਨ ਪੈਂਦੀ ਰਹਿੰਦੀ ਸੀ। 1930 ਵਿੱਚ ਮੁਕਤੀਬੋਧ ਨੇ ਮਿਡਲ ਦੀ ਪਰੀਖਿਆ, ਉਜੈਨ ਤੋਂ ਦਿੱਤੀ ਅਤੇ ਫੇਲ ਹੋ ਗਏ। ਕਵੀ ਨੇ ਇਸ ਅਸਫਲਤਾ ਨੂੰ ਆਪਣੇ ਜੀਵਨ ਦੀ ਮਹੱਤਵਪੂਰਣ ਘਟਨਾ ਦੇ ਰੂਪ ਵਿੱਚ ਸਵੀਕਾਰ ਕੀਤਾ ਹੈ। ਉਨ੍ਹਾਂ ਨੇ 1953 ਵਿੱਚ ਸਾਹਿਤ ਰਚਨਾ ਦਾ ਕਾਰਜ ਸ਼ੁਰੂ ਕੀਤਾ ਅਤੇ 1939 ਵਿੱਚ ਸ਼ਾਂਤਾ ਜੀ ਨਾਲ ਪ੍ਰੇਮ ਵਿਆਹ ਕੀਤਾ। 1942 ਦੇ ਆਲੇ ਦੁਆਲੇ ਉਹ ਖੱਬੀ ਵਿਚਾਰਧਾਰਾ ਵੱਲ ਝੁਕੇ ਅਤੇ ਸ਼ੁਜਾਲਪੁਰ ਵਿੱਚ ਰਹਿੰਦੇ ਹੋਏ ਉਨ੍ਹਾਂ ਦੀ ਕ੍ਰਾਂਤੀਕਾਰੀ ਚੇਤਨਾ ਮਜ਼ਬੂਤ ਹੋਈ।[7]

(चाँद का मुहँ टेढ़ा है)

नगर के बीचों-बीच
आधी रात--
अंधेरे की काली स्याह
शिलाओं से बनी हुई
भीतों और अहातों के,
काँच-टुकड़े जमे हुए
ऊँचे-ऊँचे कन्धों पर
चांदनी की फैली हुई
सँवलायी झालरें।
कारखाना--
अहाते के उस पार
धूम्र मुख चिमनियों के ऊँचे-ऊँचे
उद्गार--चिह्नाकार--मीनार
मीनारों के बीचों-बीच
चांद का है टेढ़ा मुँह!![8]

(ਚਾਂਦ ਕਾ ਮੂੰਹ ਟੇੜਾ ਹੈ)

ਨਗਰ ਕੇ ਬੀਚੋਂ-ਬੀਚ
ਆਧੀ ਰਾਤ--
ਅੰਧੇਰੇ ਕੀ ਕਾਲੀ ਸਿਆਹ
ਸ਼ਿਲਾਓਂ ਸੇ ਬਨੀ ਹੁਈ
ਭੀਤੋਂ ਔਰ ਅਹਾਤੋਂ ਕੇ,
ਕਾਂਚ-ਟੁਕੜੇ ਜਮੇ ਹੁਏ
ਊਂਚੇ-ਊਂਚੇ ਕੰਧੋਂ ਪਰ
ਚਾਂਦਨੀ ਕੀ ਫੈਲੀ ਹੁਈ
ਸੰਵਲਾਈ ਝਾਲਰੇਂ।
ਕਾਰਖਾਨਾ--
ਅਹਾਤੇ ਕੇ ਉਸ ਪਾਰ
ਧੂਮ੍ਰ ਮੁਖ ਚਿਮਨੀਓਂ ਕੇ ਊਂਚੇ-ਊਂਚੇ
ਉਦਗਾਰ--ਚਿਹਨਾਕਾਰ--ਮੀਨਾਰ
ਮੀਨਾਰੋਂ ਕੇ ਬੀਚੋਂ-ਬੀਚ
ਚਾਂਦ ਕਾ ਹੈ ਟੇੜਾ ਮੂੰਹ!!

ਮੁਕਤੀਬੋਧ[9]

ਮਨੀ ਕੌਲ ਦੀ ਨਿਰਦੇਸ਼ਿਤ ਹਿੰਦੀ ਫ਼ੀਚਰ ਫ਼ਿਲਮ, ਸਤਹ ਸੇ ਉਠਤਾ ਆਦਮੀ ਦੀ ਪਟਕਥਾ ਅਤੇ ਸੰਵਾਦ ਉਸਨੇ ਲਿਖੇ ਸਨ ਅਤੇ ਇਹ ਕਾਨ ਫ਼ਿਲਮ ਫੈਸਟੀਵਲ ਵਿੱਚ 1981 ਵਿੱਚ ਦਿਖਾਈ ਗਈ ਸੀ।[10]

ਪ੍ਰਮੁੱਖ ਲਿਖਤਾਂ[ਸੋਧੋ]

ਕਾਵਿ-ਸੰਗ੍ਰਹਿ[ਸੋਧੋ]

 • ਚਾਂਦ ਕਾ ਮੂੰਹ ਟੇੜਾ ਹੈ (1964)
 • ਭੂਰੀ-ਭੂਰੀ ਖਾਕ ਧੂਲ

ਕਹਾਣੀ ਸੰਗ੍ਰਿਹ[ਸੋਧੋ]

 • ਕਾਠ ਕਾ ਸਪਨਾ
 • ਵਿਪਾਤ੍ਰ
 • ਸਤਹ ਸੇ ਉਠਤਾ ਆਦਮੀ

ਆਲੋਚਨਾਤਮਕ ਰਚਨਾਵਾਂ[ਸੋਧੋ]

 • ਕਾਮਾਯਨੀ:ਏਕ ਪੁਨਰਵਿਚਾਰ
 • ਨਯੀ ਕਵਿਤਾ ਕਾ ਆਤਮਸੰਘਰਸ਼
 • ਨਯੇ ਸਾਹਿਤ੍ਯ ਕਾ ਸੌਂਦਰਿਆਸ਼ਾਸਤਰ (ਆਖਿਰ ਰਚਨਾ ਕ੍ਯੋਂ)
 • ਸਮੀਕਸ਼ਾ ਕੀ ਸਮਸਿਆਏਂ
 • ਏਕ ਸਾਹਿਤਿਅਕ ਕੀ ਡਾਯਰੀ
 • ਭਾਰਤ:ਇਤਿਹਾਸ ਔਰ ਸੰਸਕ੍ਰਿਤੀ

ਲੰਬੀਆਂ ਕਵਿਤਾਵਾਂ[ਸੋਧੋ]

 • ਅੰਧੇਰੇ ਮੇਂ
 • ਏਕ ਅੰਤਰਕਥਾ
 • ਕਹਨੇ ਦੋ ਉਨ੍ਹੇਂ ਜੋ ਯਹ ਕਹਤੇ ਹੈਂ


ਹਵਾਲੇ[ਸੋਧੋ]


ਬਾਹਰੀ ਲਿੰਕ[ਸੋਧੋ]