ਮੁਕੁਲ ਸਿਨਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਕੁਲ ਸਿਨਹਾ
ਜਨਮ(1951-02-10)10 ਫਰਵਰੀ 1951
ਕਲਕੱਤਾ
ਮੌਤ12 ਮਈ 2014(2014-05-12) (ਉਮਰ 63)
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਆਈ ਆਈ ਟੀ, ਕਾਨਪੁਰ
ਪੇਸ਼ਾ
  • ਭੌਤਿਕ ਵਿਗਿਆਨੀ
  • ਮਨੁੱਖੀ ਅਧਿਕਾਰ ਕਾਰਕੁਨ
  • ਨਾਗਰਿਕ ਅਧਿਕਾਰ ਵਕੀਲ
ਜੀਵਨ ਸਾਥੀਨਿਰਝਰੀ ਸਿਨਹਾ
ਬੱਚੇਪ੍ਰਤੀਕ ਸਿਨਹਾ

ਮੁਕੁਲ ਸਿਨਹਾ (10 ਫਰਵਰੀ 1951 – 12 ਮਈ 2014) ਇੱਕ ਭਾਰਤੀ ਮਨੁੱਖੀ ਅਧਿਕਾਰ ਕਾਰਕੁਨ ਅਤੇ ਅਹਿਮਦਾਬਾਦ ਵਿੱਚ ਗੁਜਰਾਤ ਹਾਈ ਕੋਰਟ ਵਿੱਚ ਇੱਕ ਵਕੀਲ ਸੀ। ਉਹ ਇੱਕ ਸਰਗਰਮ ਟਰੇਡ ਯੂਨੀਅਨ ਆਗੂ ਅਤੇ ਇੱਕ ਸਿਖਲਾਈ ਪ੍ਰਾਪਤ ਭੌਤਿਕ ਵਿਗਿਆਨੀ ਸੀ। ਉਸਨੇ ਕਾਨੂੰਨੀ ਤੌਰ 'ਤੇ ਉਹਨਾਂ ਵਿਅਕਤੀਆਂ ਦੇ ਪਰਿਵਾਰਾਂ ਦੀ ਨੁਮਾਇੰਦਗੀ ਕੀਤੀ ਜੋ ਗੁਜਰਾਤ ਵਿੱਚ 2002 ਦੇ ਦੰਗਿਆਂ ਅਤੇ ਮਨੀਪੁਰ ਵਿੱਚ ਮਾਰੇ ਗਏ ਸਨ, ਜਿਸ ਵਿੱਚ ਉਸਨੇ ਸ਼ਾਮਲ ਸਿਆਸਤਦਾਨਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਵਾਇਆ ਸੀ।[1][2]ਆਪਣੀ ਪਤਨੀ ਨਿਰਝਰੀ ਸਿਨਹਾ ਦੇ ਨਾਲ, ਉਸਨੇ ਜਨ ਸੰਘਰਸ਼ ਮੰਚ ਦੀ ਸਥਾਪਨਾ ਕੀਤੀ ਅਤੇ ਇਸਦੇ ਪ੍ਰਧਾਨ ਰਹੇ। ਇਹ ਇੱਕ ਸੁਤੰਤਰ ਨਾਗਰਿਕ ਅਧਿਕਾਰ ਸੰਗਠਨ ਸੀ ਜੋ ਮਜ਼ਦੂਰਾਂ ਦੇ ਮਾਮਲਿਆਂ ਅਤੇ ਮਜ਼ਦੂਰਾਂ ਦੇ ਹੱਕਾਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਬਣਾਇਆ ਗਿਆ ਸੀ। ਉਹ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਵੀ ਬੇਬਾਕ ਆਲੋਚਕ ਸੀ।[3][4]

ਜੀਵਨ ਵੇਰਵੇ[ਸੋਧੋ]

ਮੁਕੁਲ ਸਿਨਹਾ ਆਈ ਆਈ ਟੀ, ਕਾਨਪੁਰ ਤੋਂ ਸਿੱਖਿਆ ਪੂਰੀ ਕਰ ਕੇ ਆਪਣੇ ਸ਼ਹਿਰ ਬਿਲਾਸਪੁਰ ਵਿੱਚ ਪੜਾਉਣ ਲੱਗੇ ਅਤੇ ਉਸ ਦੇ ਬਾਅਦ ਅਹਿਮਦਾਬਾਦ ਵਿੱਚ ਫਿਜੀਕਲ ਰਿਸਰਚ ਲੇਬੋਰੇਟਰੀ ਵਿੱਚ ਵਿਗਿਆਨੀ ਵਜੋਂ ਕੰਮ ਕਰਨ ਲੱਗੇ। 1973 ਵਿੱਚ ਫਿਜੀਕਲ ਸਾਇੰਸ ਲੇਬੋਰੇਟਰੀ ਨੇ ਟ੍ਰੇਡ ਯੂਨੀਅਨ ਸਰਗਰਮੀਆਂ ਕਾਰਨ ਮੁਕੁਲ ਸਮੇਤ 133 ਲੋਕਾਂ ਦੀ ਛਾਂਟੀ ਕਰ ਦਿੱਤੀ। ਮੁਕੁਲ ਕਰਮਚਾਰੀਆਂ ਨੂੰ ਸੰਗਠਿਤ ਕਰ ਰਹੇ ਸਨ, ਇਸ ਦੀ ਸਜ਼ਾ ਉਹਨਾਂ ਨੂੰ ਮਿਲੀ। ਮੁਕੁਲ ਨੇ ਆਪਣਾ ਸੰਘਰਸ਼ ਜਾਰੀ ਰੱਖਿਆ ਅਤੇ ਫ਼ੈਡਰੇਸ਼ਨ ਆਫ਼ ਇੰਪਲਾਈਜ ਆਫ਼ ਆਟੋਨੋਮਸ ਰਿਸਰਚ ਐਂਡ ਡੇਵਲਪਮੈਂਟ, ਐਜੂਜਕੇਸ਼ਨ ਐਂਡ ਟੇਕਨੀਕਲ ਇੰਸਟੀਟਿਊਟਸ ਦਾ ਗਠਨ ਕੀਤਾ। ਫਿਰ ਉਹਨਾਂ ਨੇ ਕਨੂੰਨ ਦਾ ਬਕਾਇਦਾ ਅਧਿਐਨ ਕੀਤਾ ਅਤੇ ਵਕਾਲਤ ਦਾ ਪੇਸ਼ਾ 1989 ਵਿੱਚ ਸ਼ੁਰੂ ਕੀਤਾ। ਉਹਨਾਂ ਨੇ ਝੁੱਗੀ - ਝੋਂਪੜੀਆਂ ਵਿੱਚ ਰਹਿਣ ਵਾਲੀਆਂ ਦੇ ਹਕਾਂ ਲਈ ਜਨ ਸੰਘਰਸ਼ ਮੋਰਚਾ ਦਾ ਗਠਨ ਵੀ ਕੀਤਾ। ਵਕੀਲ ਦੇ ਤੌਰ ਉੱਤੇ ਉਹ ਇੰਜ ਹੀ ਲੋਕਾਂ ਲਈ ਲੜਦੇ ਰਹੇ। ਇਹ ਸੰਘਰਸ਼ ਮੁਕੁਲ ਨੇ ਫਿਜਿਕਲ ਸਾਇੰਸ ਲੇਬੋਰਟਰੀ ਦੀ ਆਪਣੀ ਸਹਕਰਮੀ ਨਿਰਝਰੀ ਦੇ ਨਾਲ ਕੀਤਾ ਜੋ ਉਹਨਾਂ ਦੀ ਜੀਵਨ ਸਾਥਣ ਬਣੀ।[5]

ਹਵਾਲੇ[ਸੋਧੋ]

  1. Langa, Mahesh (8 July 2013). "Gujarat fake encounters are similar: Mukul Sinha". Hindustan Times (in ਅੰਗਰੇਜ਼ੀ). Archived from the original on 9 February 2021. Retrieved 2017-07-11.
  2. Alam, Mahtab (21 June 2014). "Remembering Advocate Mukul Sinha". Mainstream Weekly (in ਅੰਗਰੇਜ਼ੀ). Archived from the original on 2014-06-25. Retrieved 2017-07-11.
  3. Katakam, Anupama (13 June 2014). "On the side of victims". Frontline (in ਅੰਗਰੇਜ਼ੀ). Archived from the original on 9 February 2021. Retrieved 2017-07-11.
  4. "India election: what kind of PM will Narendra Modi be?". The Week. 16 May 2016. Archived from the original on 9 February 2021. Retrieved 20 October 2016.
  5. गुजरात दंगा पीड़ितों के वकील मुकुल सिन्हा नहीं रहे अंकुर जैन