ਮੁਘਨੀ ਅੱਬਾਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁਘਨੀ ਅੱਬਾਸੀ (21 ਮਾਰਚ 1921 – 22 ਅਕਤੂਬਰ 2000) ਉਰਦੂ ਅਤੇ ਹਿੰਦੀ ਕਵੀ, ਫਿਲਮ ਨਿਰਮਾਤਾ, ਅਤੇ ਸਕ੍ਰੀਨਲੇਖਕ ਸੀ।

ਮੁਢਲਾ ਜੀਵਨ ਅਤੇ ਸਿੱਖਿਆ[ਸੋਧੋ]

ਅਬਦੁਲ ਮੁਘਨੀ ਅੱਬਾਸੀ ਦਾ ਜਨਮ ਅਮਰੋਹਾ, ਉੱਤਰ ਪ੍ਰਦੇਸ਼, ਦੇ ਇੱਕ ਰਈਸ ਪਰਿਵਾਰ ਵਿੱਚ ਹੋਇਆ ਸੀ, ਜਿੱਥੇ ਉਸ ਨੇ ਆਪਣਾ ਬਚਪਨ ਅਤੇ ਮੁਢਲੀ ਜੁਆਨੀ ਬਤੀਤ ਕੀਤੀ। ਉਸ ਨੇ ਸੈਕੰਡਰੀ ਦੀ ਪੜ੍ਹਾਈ ਭਾਰਤੀ ਰਾਜ ਦੇ ਮੱਧ ਪ੍ਰਦੇਸ਼ ਝਬੁਆ ਜ਼ਿਲ੍ਹੇ ਵਿੱਚ  ਇੱਕ ਛੋਟੇ ਸ਼ਹਿਰ ਅਤੇ ਇੱਕ ਨਗਰ ਪੰਚਾਇਤ ਪਤਲਾਵਾਦ ਵਿੱਚ ਕੀਤੀ।