ਮੁਹੰਮਦ ਅਲੀ ਜਿੰਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁਹੰਮਦ ਅਲੀ ਜਿੰਨਾ
محمد علی جناح
માહમદ અલી ઝીણા
Jinnah1945c.jpg
ਗਵਰਨਰ ਜਰਨਲ
ਦਫ਼ਤਰ ਵਿੱਚ
14 ਅਗਸਤ 1947 – 11 ਸਤੰਬਰ 1948
ਮੌਨਾਰਕਜ਼ਾਰਜ VI
ਪ੍ਰਾਈਮ ਮਿਨਿਸਟਰਲਿਆਕਤ ਅਲੀ ਖ਼ਾਨ
ਸਾਬਕਾਲਾਓਸ ਮਾਉਟਬੈਟਨ
ਉੱਤਰਾਧਿਕਾਰੀਖਵਾਜਾ ਨਜ਼ੁਮੂਦੀਨ
ਪਾਕਿਸਤਾਨੀ ਕੌਮੀ ਅਸੈਂਬਲੀ ਦਾ ਸਪੀਕਰ
ਦਫ਼ਤਰ ਵਿੱਚ
11 ਅਗਸਤ 1947 – 11 ਸਤੰਬਰ 1948
ਡਿਪਟੀਮੌਲਵੀ ਤਮੀਜ਼ੁਦੀਨ ਖ਼ਾਨ
ਸਾਬਕਾਨਵਾਂ ਅਹੁਦਾ
ਉੱਤਰਾਧਿਕਾਰੀਮੌਲਵੀ ਤਮੀਜ਼ੁਦੀਨ ਖ਼ਾਨ
ਪਾਕਿਸਤਾਨ ਅਸੈਂਬਲੀ ਦਾ ਪ੍ਰਧਾਨ
ਡਿਪਟੀਲਿਆਕਤ ਅਲੀ ਖ਼ਾਨ
ਸਾਬਕਾਨਵਾਂ ਅਹੁਦਾ
ਉੱਤਰਾਧਿਕਾਰੀਲਿਆਕਤ ਅਲੀ ਖ਼ਾਨ
ਨਿੱਜੀ ਜਾਣਕਾਰੀ
ਜਨਮਮੁਹੰਮਦ ਅਲੀ ਜਿਨਾਹ
25 ਦਸੰਬਰ 1876
ਵਜੀਰ ਮੈਂਸ਼ਨ, ਕਰਾਚੀ ਜ਼ਿਲ੍ਹਾ ਪਾਕਿਸਤਾਨ

ਮੁਹੰਮਦ ਅਲੀ ਜਿੰਨਾ (ਉਰਦੂ - محمد علی جناح ; ਮੂਲ ਗੁਜਰਾਤੀ ਤੋਂ: માહમદ અલી ઝીણા; 'ਮਾਹਮਦ ਅਲੀ ਝੀਣਾ', ਜਨਮ:25 ਦਸੰਬਰ 1876 ਮੌਤ - 11 ਸਤੰਬਰ 1948) ਵੀਹਵੀਂ ਸਦੀ ਦਾ ਇੱਕ ਪ੍ਰਮੁੱਖ ਰਾਜਨੀਤੀਵਾਨ ਸੀ ਜਿਹਨੂੰ ਪਾਕਿਸਤਾਨ ਦੇ ਸਿਰਜਣਹਾਰਾ ਵਜੋਂ ਜਾਣਿਆ ਜਾਂਦਾ ਹੈ। ਉਹ ਆਲ ਇੰਡੀਆ ਮੁਸਲਿਮ ਲੀਗ ਦੇ ਆਗੂ ਸਨ ਜਿਹੜੇ ਅੱਗੇ ਚਲਕੇ ਪਾਕਿਸਤਾਨ ਦੇ ਪਹਿਲੇ ਗਵਰਨਰ ਜਨਰਲ ਬਣੇ। ਪਾਕਿਸਤਾਨ ਵਿੱਚ, ਉਹਨਾਂ ਨੂੰ ਆਧਿਕਾਰਿਕ ਤੌਰ ਤੇ ਕਾਇਦੇ-ਆਜ਼ਮ ਯਾਨੀ "ਮਹਾਨ ਆਗੂ" ਅਤੇ ਬਾਬਾ-ਏ-ਕੌਮ ਯਾਨੀ "ਰਾਸ਼ਟਰਪਿਤਾ" ਦੇ ਨਾਮ ਨਾਲ ਨਵਾਜ਼ਿਆ ਜਾਂਦਾ ਹੈ। ਉਹਨਾਂ ਦੇ ਜਨਮ ਦਿਨ ਉੱਤੇ ਪਾਕਿਸਤਾਨ ਵਿੱਚ ਛੁੱਟੀ ਹੁੰਦੀ ਹੈ।[1][2] ਭਾਰਤੀ ਰਾਜਨੀਤੀ ਵਿੱਚ ਜਿੰਨਾ 1916 ਵਿੱਚ ਕਾਂਗਰਸ ਦੇ ਇੱਕ ਆਗੂ ਵਜੋਂ ਉਭਰਿਆ ਸੀ। ਉਹਨਾਂ ਨੇ ਹਿੰਦੂ-ਮੁਸਲਮਾਨ ਏਕਤਾ ਉੱਤੇ ਜ਼ੋਰ ਦਿੰਦੇ ਹੋਏ ਮੁਸਲਮਾਨ ਲੀਗ ਦੇ ਨਾਲ ਲਖਨਊ ਸਮਝੌਤਾ ਕਰਵਾਇਆ ਸੀ।

ਸ਼ੁਰੂ ਦਾ ਜੀਵਨ[ਸੋਧੋ]

ਮੁਹੰਮਦ ਅਲੀ ਜਿੰਨਾ ਦਾ ਜਨਮ ਬੰਬਈ ਪ੍ਰੈਜ਼ੀਡੈਂਸੀ, ਹੁਣ ਸਿੰਧ ਪ੍ਰਾਂਤ (ਪਾਕਿਸਤਾਨ) ਦੇ ਕਰਾਚੀ ਜਿਲ੍ਹੇ ਦੇ ਵਜੀਰ ਮੈਂਸ਼ਨ ਵਿੱਚ ਹੋਇਆ। ਸਰੋਜਿਨੀ ਨਾਇਡੂ ਦੁਆਰਾ ਲਿਖੀ ਗਈ ਜਿੰਨਾਹ ਦੀ ਜੀਵਨੀ ਦੇ ਅਨੁਸਾਰ, ਜਿੰਨਾਹ ਦਾ ਜਨਮ 25 ਦਸੰਬਰ 1876 ਨੂੰ ਹੋਇਆ ਸੀ, ਇਸ ਨੂੰ ਜਿੰਨਾਹ ਦੀ ਦਫ਼ਤਰੀ ਜਨਮ ਮਿਤੀ ਮੰਨ ਲਿਆ ਗਿਆ ਹੈ। ਜਿੰਨਾਹ, ਮਿਠੀਬਾਈ ਅਤੇ ਜਿੰਨਾਭਾਈ ਪੁੰਜਾ ਦੀਆਂ ਸੱਤ ਸੰਤਾਨਾਂ ਵਿੱਚ ਸਭ ਤੋਂ ਵੱਡਾ ਸੀ।

ਉਸ ਦਾ ਪਿਤਾ ਜਿੰਨਾਹ ਭਾਈ ਇੱਕ ਸੰਪੰਨ ਗੁਜਰਾਤੀ ਵਪਾਰੀ ਸੀ, ਲੇਕਿਨ ਜਿੰਨਾਹ ਦੇ ਜਨਮ ਤੋਂ ਪਹਿਲਾਂ ਉਹ ਕਾਠੀਆਵਾੜ ਛੱਡ ਸਿੰਧ ਵਿੱਚ ਜਾਕੇ ਬਸ ਗਿਆ ਸੀ। ਜਿੰਨਾ ਦੀ ਮਾਤ ਭਾਸ਼ਾ ਗੁਜਰਾਤੀ ਸੀ, ਬਾਅਦ ਵਿੱਚ ਉਸ ਨੇ ਕੱਛੀ, ਸਿੰਧੀ ਅਤੇ ਅੰਗਰੇਜ਼ੀ ਭਾਸ਼ਾ ਸਿੱਖੀ। ਜਿੰਨਾਹ ਸ਼ੁਰੂ ਵਿੱਚ ਕਰਾਚੀ ਦੇ ਸਿੰਧ ਮਦਰੱਸਾ-ਉਲ-ਇਸਲਾਮ ਵਿੱਚ ਪੜ੍ਹਿਆ। ਕੁੱਝ ਸਮਾਂ ਗੋਕੁਲਦਾਸ ਤੇਜ ਮੁਢਲੀ ਪਾਠਸ਼ਾਲਾ, ਬੰਬਈ ਵਿੱਚ ਵੀ ਪੜ੍ਹਿਆ, ਫਿਰ ਈਸਾਈ ਮਿਸ਼ਨਰੀ ਸਕੂਲ ਕਰਾਚੀ ਜਾ ਦਾਖਲ ਹੋਇਆ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "National public holidays of Pakistan in 2013". Office Holidays. Archived from the original on 2013-04-22. Retrieved 2013-04-22. 
  2. "Nation celebrates Quaid-e-Azam's birthday". Pakistan Today. 25 Dec 2012. Archived from the original on 2013-04-22. Retrieved 2013-04-22.