ਸਮੱਗਰੀ 'ਤੇ ਜਾਓ

ਸਰੋਜਨੀ ਨਾਇਡੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਰੋਜਿਨੀ ਨਾਇਡੂ ਤੋਂ ਮੋੜਿਆ ਗਿਆ)
ਸਰੋਜਿਨੀ ਨਾਇਡੂ
ਜਨਮ
ਸਰੋਜਿਨੀ ਚੱਟੋਪਾਧਿਆਏ (সরোজিনী চট্টোপাধ্যায়)

(1879-02-13)13 ਫਰਵਰੀ 1879
ਮੌਤ2 ਮਾਰਚ 1949(1949-03-02) (ਉਮਰ 70)
ਜੀਵਨ ਸਾਥੀਸ਼੍ਰੀ.ਮੁਤਯਲਾ ਗੋਵਿੰਦਰਾਜੁਲੁ ਨਾਇਡੂ
ਬੱਚੇਜਯਸੂਰੀਆ, ਪਦਮਜਾ, ਰਣਧੀਰ ਔਰ ਲੀਲਾਮਣੀ
ਮਹਾਤਮਾ ਗਾਂਧੀ ਦੇ ਨਾਲ ਸਰੋਜਿਨੀ ਨਾਇਡੂ

ਸਰੋਜਿਨੀ ਨਾਇਡੂ, (ਜਨਮ ਵਕਤ ਸਰੋਜਿਨੀ ਚੱਟੋਪਾਧਿਆਏ / সরোজিনী চট্টোপাধ্যায়) (13 ਫ਼ਰਵਰੀ 1879 - 2 ਮਾਰਚ 1949) ਜਿਸਨੂੰ ਪਿਆਰ ਨਾਲ ਭਾਰਤ ਦੀ ਸਵਰ ਕੋਇਲ ਵੀ ਕਿਹਾ ਜਾਂਦਾ ਹੈ,[1] ਭਾਰਤ ਦੇ ਆਜ਼ਾਦੀ ਸੰਗਰਾਮ ਦੀ ਵੱਡੀ ਆਗੂ ਅਤੇ ਕਵਿਤਰੀ ਸੀ। ਨਾਗਰਿਕ ਅਧਿਕਾਰਾਂ, ਔਰਤਾਂ ਦੀ ਮੁਕਤੀ, ਅਤੇ ਸਾਮਰਾਜ ਵਿਰੋਧੀ ਵਿਚਾਰਾਂ ਦੀ ਪੇਸ਼ਕਾਰੀ, ਉਹ ਬਸਤੀਵਾਦੀ ਰਾਜ ਤੋਂ ਆਜ਼ਾਦੀ ਲਈ ਭਾਰਤ ਦੇ ਸੰਘਰਸ਼ ਵਿਚਲੀ ਇੱਕ ਮਹੱਤਵਪੂਰਣ ਸ਼ਖਸੀਅਤ ਸੀ। ਇਹ ਭਾਰਤ ਦੇ ਸੰਵਿਧਾਨ ਦੇ ਨਿਰਮਾਤਿਆਂ ਵਿੱਚੋਂ ਇੱਕ ਸੀ।[2] ਇਹ ਪਹਿਲੀ ਭਾਰਤੀ ਔਰਤ ਸੀ ਜੋ ਰਾਜਸਥਾਨ ਦੀ ਗਵਰਨਰ ਬਣੀ।

ਹੈਦਰਾਬਾਦ ਦੇ ਇੱਕ ਬੰਗਾਲੀ ਪਰਿਵਾਰ ਵਿੱਚ ਜਨਮੀ, ਨਾਇਡੂ ਨੇ ਚੇਨਈ, ਲੰਡਨ ਅਤੇ ਕੈਂਬਰਿਜ ਵਿੱਚ ਸਿੱਖਿਆ ਪ੍ਰਾਪਤ ਕੀਤੀ। ਇੰਗਲੈਂਡ ਵਿੱਚ ਬਿਤਾਏ ਸਮੇਂ ਤੋਂ ਬਾਅਦ, ਜਿੱਥੇ ਉਸ ਨੇ ਇੱਕ ਗ੍ਰਹਿਵਾਦੀ ਵਜੋਂ ਕੰਮ ਕੀਤਾ, ਉਹ ਬ੍ਰਿਟਿਸ਼ ਸ਼ਾਸਨ ਤੋਂ ਭਾਰਤ ਦੀ ਆਜ਼ਾਦੀ ਲਈ ਇੰਡੀਅਨ ਨੈਸ਼ਨਲ ਕਾਂਗਰਸ ਦੇ ਅੰਦੋਲਨ ਵੱਲ ਖਿੱਚੀ ਗਈ। ਉਹ ਭਾਰਤੀ ਰਾਸ਼ਟਰਵਾਦੀ ਅੰਦੋਲਨ ਦਾ ਹਿੱਸਾ ਬਣ ਗਈ ਅਤੇ ਮਹਾਤਮਾ ਗਾਂਧੀ ਤੇ ਉਨ੍ਹਾਂ ਦੇ ਸਵਰਾਜ ਦੇ ਵਿਚਾਰ ਦੀ ਪੈਰੋਕਾਰ ਬਣ ਗਈ। ਉਹ 1925 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰਧਾਨ ਨਿਯੁਕਤ ਕੀਤੀ ਗਈ ਸੀ ਅਤੇ ਬਾਅਦ ਵਿੱਚ ਉਹ 1947 ਤੋਂ 1949 ਤੱਕ ਸੰਯੁਕਤ ਪ੍ਰਾਂਤ ਦੀ ਪਹਿਲੀ ਗਵਰਨਰ ਬਣ ਗਈ, ਭਾਰਤ ਦੇ ਰਾਜ ਵਿੱਚ ਗਵਰਨਰ ਦਾ ਅਹੁਦਾ ਸੰਭਾਲਣ ਵਾਲੀ ਉਹ ਪਹਿਲੀ ਔਰਤ ਬਣੀ।

ਨਾਇਡੂ ਦੀ ਕਵਿਤਾ ਵਿੱਚ ਬੱਚਿਆਂ ਦੀਆਂ ਕਵਿਤਾਵਾਂ ਅਤੇ ਦੇਸ਼-ਭਗਤੀ, ਰੋਮਾਂਸ ਤੇ ਦੁਖਾਂਤ ਸਮੇਤ ਹੋਰ ਗੰਭੀਰ ਵਿਸ਼ਿਆਂ 'ਤੇ ਆਪਣੀ ਕਲਮ ਅਜ਼ਮਾਈ। 1912 ਵਿੱਚ ਪ੍ਰਕਾਸ਼ਤ ਹੋਈ, “ਹੈਦਰਾਬਾਦ ਦੇ ਬਜ਼ਾਰਾਂ ਵਿਚ” ਉਸ ਦੀ ਕਵਿਤਾਵਾਂ ਵਿਚੋਂ ਇੱਕ ਪ੍ਰਸਿੱਧ ਕਵਿਤਾ ਬਣ ਗਈ ਹੈ। ਉਸ ਦਾ ਵਿਆਹ ਗੋਵਿੰਦਰਾਜੂਲੂ ਨਾਇਡੂ ਨਾਲ ਹੋਇਆ ਸੀ ਜੋ ਇੱਕ ਆਮ ਡਾਕਟਰ ਸੀ ਅਤੇ ਉਸ ਦੇ ਨਾਲ ਉਸ ਦੇ ਪੰਜ ਬੱਚੇ ਸਨ। 2 ਮਾਰਚ 1949 ਨੂੰ ਦਿਲ ਦੇ ਦੌਰੇ ਦੀ ਵਜ੍ਹਾ ਨਾਲ ਉਸ ਦੀ ਮੌਤ ਹੋ ਗਈ।

ਮੁੱਢਲਾ ਜੀਵਨ

[ਸੋਧੋ]

ਸਰੋਜਿਨੀ ਨਾਇਡੂ ਦਾ ਜਨਮ 13 ਫਰਵਰੀ 1879 ਨੂੰ ਭਾਰਤ ਦੇ ਸ਼ਹਿਰ ਹੈਦਰਾਬਾਦ ਵਿੱਚ ਹੋਇਆ ਸੀ। ਉਸ ਦੇ ਪਿਤਾ ਅਘੋਰਨਾਥ ਚੱਟੋਪਾਧਿਆਏ ਇੱਕ ਨਾਮੀ ਵਿਦਵਾਨ ਤੇ ਹੈਦਰਾਬਾਦ ਵਿੱਚ ਨਿਜ਼ਾਮ ਕਾਲਜ ਦੀ ਪ੍ਰਿੰਸੀਪਲ ਅਤੇ ਮਾਂ ਬਰਾਦਾ ਸੁੰਦਰੀ ਦੇਬੀ ਕਵਿਤਰੀ ਸੀ ਅਤੇ ਬੰਗਾਲੀ ਵਿੱਚ ਲਿਖਦੀ ਸੀ। ਸਰੋਜਿਨੀ ਦੇ ਪਿਤਾ, ਅਘੋਰਨਾਥ ਚੱਟੋਪਾਧਿਆਏ, ਐਡਿਨਬਰਗ ਯੂਨੀਵਰਸਿਟੀ ਤੋਂ ਵਿਗਿਆਨ ਦੀ ਡਾਕਟਰੇਟ ਤੋਂ ਬਾਅਦ, ਹੈਦਰਾਬਾਦ ਵਿੱਚ ਹੀ ਸੈਟਲ ਹੋ ਗਏ, ਜਿੱਥੇ ਉਸਨੇ ਹੈਦਰਾਬਾਦ ਕਾਲਜ ਦਾ ਪ੍ਰਬੰਧ ਕੀਤਾ, ਜੋ ਬਾਅਦ ਵਿੱਚ ਹੈਦਰਾਬਾਦ ਦਾ ਨਿਜ਼ਾਮ ਕਾਲਜ ਬਣ ਗਿਆ। ਉਸ ਦਾ ਪਾਲਣ ਪੋਸ਼ਣ ਘਰ ਬਿਕਰਮਪੁਰ (ਮੌਜੂਦਾ ਬੰਗਲਾਦੇਸ਼ ਵਿੱਚ) ਦੇ ਬ੍ਰਹਮਾਂਗਣ ਵਿਖੇ ਸੀ। ਉਹ ਅਠ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ ਅਤੇ ਉਸਦਾ ਇੱਕ ਭਰਾ ਵਰਿੰਦਰਨਾਥ ਕ੍ਰਾਂਤੀਕਾਰੀ ਸੀ ਅਤੇ ਇੱਕ ਹੋਰ ਭਰਾ ਹਰਿੰਦਰਨਾਥ ਕਵੀ, ਨਾਟਕਕਾਰ ਅਤੇ ਐਕਟਰ ਸੀ।[3] ਬਚਪਨ ਤੋਂ ਹੀ ਤੇਜ਼-ਬੁੱਧੀ ਹੋਣ ਦੇ ਕਾਰਨ ਉਸ ਨੇ 12 ਸਾਲ ਦੀ ਥੋੜੀ ਉਮਰ ਵਿੱਚ ਹੀ 12ਵੀਂ ਦੀ ਪਰੀਖਿਆ ਚੰਗੇ ਅੰਕਾਂ ਦੇ ਨਾਲ ਪਾਸ ਕੀਤੀ ਅਤੇ 13 ਸਾਲ ਦੀ ਉਮਰ ਵਿੱਚ ਲੇਡੀ ਆਫ ਦ ਲੇਕ ਨਾਮਕ ਕਵਿਤਾ ਰਚੀ। ਉਹ 1895 ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਇੰਗਲੈਂਡ ਗਈ ਅਤੇ ਪੜ੍ਹਾਈ ਦੇ ਨਾਲ-ਨਾਲ ਕਵਿਤਾਵਾਂ ਵੀ ਲਿਖਦੀ ਰਹੀ। ਗੋਲਡਨ ਥਰੈਸ਼ੋਲਡ ਉਨ੍ਹਾਂ ਦਾ ਪਹਿਲਾ ਕਵਿਤਾ ਸੰਗ੍ਰਿਹ ਸੀ। ਉਨ੍ਹਾਂ ਦੇ ਦੂਜੇ ਅਤੇ ਤੀਸਰੇ ਕਵਿਤਾ ਸੰਗ੍ਰਿਹ ਬਰਡ ਆਫ ਟਾਈਮ ਅਤੇ ਬਰੋਕਨ ਵਿੰਗ ਨੇ ਉਸ ਨੂੰ ਇੱਕ ਪ੍ਰਸਿੱਧ ਕਵਿਤਰੀ ਬਣਾ ਦਿੱਤਾ।

ਸਿੱਖਿਆ

[ਸੋਧੋ]

ਸਰੋਜਨੀ ਨਾਇਡੂ ਨੇ ਮਦਰਾਸ ਯੂਨੀਵਰਸਿਟੀ ਤੋਂ ਦਸਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਆਪਣੀ ਪੜ੍ਹਾਈ ਤੋਂ ਚਾਰ ਸਾਲ ਦੀ ਛੁੱਟੀ ਲੈ ਲਈ ਸੀ। 1895 ਵਿੱਚ, ਐਚ.ਈ.ਐਚ.ਨਿਜ਼ਾਮ ਚੈਰੀਟੇਬਲ ਟਰੱਸਟ 6ਵੇਂ ਨਿਜ਼ਾਮ, ਮਹਿਬੂਬ ਅਲੀ ਖ਼ਾਨ ਦੁਆਰਾ ਸਥਾਪਿਤ ਕੀਤਾ ਗਿਆ, ਜਿਸ ਨੇ ਉਸ ਨੂੰ ਇੰਗਲੈਂਡ ਵਿੱਚ ਪਹਿਲਾਂ ਕਿੰਗਜ਼ ਕਾਲਜ, ਲੰਡਨ ਅਤੇ ਬਾਅਦ ਵਿੱਚ ਗਿਰਟਨ ਕਾਲਜ, ਕੈਂਬਰਿਜ ਵਿਖੇ ਪੜ੍ਹਨ ਦਾ ਮੌਕਾ ਦਿੱਤਾ।

1912 ਵਿੱਚ ਸਰੋਜਿਨੀ ਨਾਇਡੂ

ਸਰੋਜਿਨੀ ਦੀ ਇੱਕ ਪੇਦੀਦਪਤੀ ਗੋਵਿੰਦਰਾਜੂਲੂ ਨਾਇਡੂ, ਇੱਕ ਚਿਕਿਤਸਕ, ਨਾਲ ਮੁਲਾਕਾਤ ਹੋਈ ਅਤੇ 19 ਸਾਲ ਦੀ ਉਮਰ ਵਿੱਚ, ਆਪਣੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ, ਉਸ ਨੇ ਉਸ ਨਾਲ ਵਿਆਹ ਕਰਵਾ ਲਿਆ। ਉਸ ਸਮੇਂ ਅੰਤਰ ਜਾਤੀ ਵਿਆਹਾਂ ਦੀ ਮਨਾਹੀ ਵਧੇਰੇ ਸੀ, ਪਰ ਉਨ੍ਹਾਂ ਦੋਵਾਂ ਦੇ ਪਰਿਵਾਰਾਂ ਨੇ ਉਨ੍ਹਾਂ ਦੇ ਵਿਆਹ ਨੂੰ ਮਨਜ਼ੂਰੀ ਦੇ ਦਿੱਤੀ। ਇਸ ਤੋਂ ਇਲਾਵਾ, ਉਸ ਸਮੇਂ, ਅੰਤਰ-ਖੇਤਰੀ ਵਿਆਹ ਵੀ ਅਸਧਾਰਨ ਸਨ ਅਤੇ ਇਸ ਵੱਲ ਧਿਆਨ ਦਿੱਤਾ ਗਿਆ ਸੀ। ਜਿਵੇਂ ਕਿ ਸਰੋਜਨੀ ਬੰਗਾਲ ਦੀ ਸੀ, ਜਦੋਂਕਿ ਪੇਦੀਪਤੀ ਨਾਇਡੂ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਸੀ, ਇਹ ਪੂਰਬੀ ਅਤੇ ਦੱਖਣੀ ਭਾਰਤ ਦਾ ਅੰਤਰ-ਖੇਤਰੀ ਵਿਆਹ ਸੀ, ਜਿਸ ਵਿੱਚ ਦੋ ਵਿਰੋਧੀ ਸਭਿਆਚਾਰ ਸਨ। ਇਸ ਜੋੜੇ ਦੇ ਪੰਜ ਬੱਚੇ ਹੋਏ ਸਨ। ਉਨ੍ਹਾਂ ਦੀ ਧੀ ਪੇਦੀਪਤੀ ਪਦਮਾਜਾ ਵੀ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਲ ਹੋਈ ਸੀ ਅਤੇ ਭਾਰਤ ਛੱਡੋ ਅੰਦੋਲਨ ਦਾ ਹਿੱਸਾ ਸੀ। ਉਸ ਨੂੰ ਭਾਰਤੀ ਆਜ਼ਾਦੀ ਤੋਂ ਤੁਰੰਤ ਬਾਅਦ ਉੱਤਰ ਪ੍ਰਦੇਸ਼ ਰਾਜ ਦੀ ਰਾਜਪਾਲ ਨਿਯੁਕਤ ਕੀਤਾ ਗਿਆ।

ਰਾਜਨੀਤਕ ਜੀਵਨ

[ਸੋਧੋ]

ਮੁੱਢਲਾ ਕਾਰਜ

[ਸੋਧੋ]
1930 ਵਿੱਚ ਲੂਣ ਸੱਤਿਆਗ੍ਰਹਿ ਦੌਰਾਨ ਮਹਾਤਮਾ ਗਾਂਧੀ ਦੇ ਸੱਜੇ ਪਾਸੇ ਖੜੀ ਸਰੋਜਿਨੀ ਨਾਇਡੂ

1905 ਵਿੱਚ ਬੰਗਾਲ ਦੀ ਵੰਡ ਦੇ ਮੱਦੇਨਜ਼ਰ ਸਰੋਜਿਨੀ ਨਾਇਡੂ ਭਾਰਤੀ ਕੌਮੀ ਅੰਦੋਲਨ ਵਿੱਚ ਕੁੱਦ ਪਈ। ਉਹ ਗੋਪਾਲ ਕ੍ਰਿਸ਼ਨ ਗੋਖਲੇ, ਰਾਬਿੰਦਰਨਾਥ ਟੈਗੋਰ, ਮੁਹੰਮਦ ਅਲੀ ਜਿਨਾਹ, ਐਨੀ ਬੇਸੈਂਟ, ਸੀ.ਪੀ. ਰਾਮਾਸਵਾਮੀ ਆਇਰ, ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਦੇ ਸੰਪਰਕ ਵਿੱਚ ਆਈ।[4] 1914 ਵਿੱਚ ਇੰਗਲੈਂਡ ਵਿੱਚ ਉਹ ਪਹਿਲੀ ਵਾਰ ਮਹਾਤਮਾ ਗਾਂਧੀ ਜੀ ਨੂੰ ਮਿਲੀ ਸੀ ਅਤੇ ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਕੇ ਦੇਸ਼ ਲਈ ਪੂਰਨ ਭਾਂਤ ਸਮਰਪਤ ਹੋ ਗਈ। ਇੱਕ ਕੁਸ਼ਲ ਸੈਨਾਪਤੀ ਦੀ ਭਾਂਤ ਉਸ ਨੇ ਆਪਣੀ ਪ੍ਰਤਿਭਾ ਦੀ ਝਲਕ ਹਰ ਖੇਤਰ (ਸੱਤਿਆਗ੍ਰਿਹ ਹੋਵੇ ਜਾਂ ਸੰਗਠਨ) ਵਿੱਚ ਦਿੱਤੀ। ਉਸ ਨੇ ਅਨੇਕ ਰਾਸ਼ਟਰੀ ਅੰਦੋਲਨਾਂ ਦੀ ਅਗਵਾਈ ਕੀਤੀ ਅਤੇ ਜੇਲ੍ਹ ਵੀ ਗਈ। ਸੰਕਟਾਂ ਤੋਂ ਨਾ ਘਬਰਾਉਂਦਿਆਂ ਉਹ ਇੱਕ ਧੀਰ ਵੀਰਾਂਗਨਾ ਦੀ ਭਾਂਤੀ ਪਿੰਡ-ਪਿੰਡ ਘੁੰਮਕੇ ਇਹ ਦੇਸ਼-ਪ੍ਰੇਮ ਦੀ ਅਲਖ ਜਗਾਂਦੀ ਰਹੀ ਅਤੇ ਦੇਸ਼ਵਾਸੀਆਂ ਨੂੰ ਉਨ੍ਹਾਂ ਦੇ ਕਰਤੱਵ ਦੀ ਯਾਦ ਦਿਵਾਉਂਦੀ ਰਹੀ। ਉਸ ਦੇ ਭਾਸ਼ਣ ਜਨਤਾ ਦੇ ਹਿਰਦੇ ਨੂੰ ਟੁੰਬਣ ਵਾਲੇ ਹੁੰਦੇ ਸਨ ਅਤੇ ਦੇਸ਼ ਲਈ ਆਪਣਾ ਸਭ ਕੁਝ ਨਿਛਾਵਰ ਕਰਨ ਲਈ ਪ੍ਰੇਰਿਤ ਕਰ ਦਿੰਦੇ ਸਨ। ਉਹ ਬਹੁਭਾਸ਼ਾਵਿਦ ਸੀ ਅਤੇ ਖੇਤਰ ਅਨੁਸਾਰ ਆਪਣਾ ਭਾਸ਼ਣ ਅੰਗਰੇਜ਼ੀ, ਹਿੰਦੀ, ਬੰਗਲਾ ਜਾਂ ਗੁਜਰਾਤੀ ਵਿੱਚ ਦਿੰਦੀ ਸੀ। ਲੰਦਨ ਦੀ ਇੱਕ ਸਭਾ ਵਿੱਚ ਅੰਗਰੇਜ਼ੀ ਵਿੱਚ ਬੋਲਕੇ ਉਸ ਨੇ ਉੱਥੇ ਮੌਜੂਦ ਸਾਰੇ ਸ਼ਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ ਸੀ। ਉਸ ਨੇ 1917 ਵਿੱਚ ਮਹਿਲਾ ਇੰਡੀਅਨ ਐਸੋਸੀਏਸ਼ਨ (WIA) ਸਥਾਪਤ ਕਰਨ ਲਈ ਮਦਦ ਕੀਤੀ।[5] ਨਾਇਡੂ ਫਿਰ 1919 ਵਿੱਚ ਆਲ ਇੰਡੀਆ "ਹੋਮ ਰੂਲ ਲੀਗ" ਦੇ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਦੀ ਵਕਾਲਤ ਕਰਨ ਦੇ ਨਿਰੰਤਰ ਯਤਨਾਂ ਦੇ ਹਿੱਸੇ ਵਜੋਂ ਲੰਡਨ ਚਲੀ ਗਈ। 1920 ਵਿੱਚ ਭਾਰਤ ਵਾਪਸ ਆਉਣ 'ਤੇ, ਉਹ ਗਾਂਧੀ ਦੇ ਸੱਤਿਆਗ੍ਰਹਿ ਅੰਦੋਲਨ ਵਿੱਚ ਸ਼ਾਮਲ ਹੋ ਗਈ।

ਕਾਂਗਰਸ ਪ੍ਰਧਾਨ ਅਤੇ ਸੁਤੰਤਰਤਾ ਅੰਦੋਲਨ 'ਚ ਵੱਧ ਰਹੀ ਸ਼ਮੂਲੀਅਤ

[ਸੋਧੋ]

ਨਾਇਡੂ ਨੇ ਕਾਨਪੋਰ (ਹੁਣ ਕਾਨਪੁਰ) ਵਿਖੇ ਇੰਡੀਅਨ ਨੈਸ਼ਨਲ ਕਾਂਗਰਸ ਦੇ 1925 ਦੇ ਸਾਲਾਨਾ ਸੈਸ਼ਨ ਦੀ ਪ੍ਰਧਾਨਗੀ ਕੀਤੀ। ਉਹ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਔਰਤ ਅਤੇ ਸਮੁੱਚੇ ਤੌਰ 'ਤੇ ਦੂਜੀ ਔਰਤ (ਐਨੀ ਬੇਸੈਂਟ ਤੋਂ ਬਾਅਦ) ਸੀ।[6] ਨਾਇਡੂ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਆਜ਼ਾਦੀ ਦੀ ਲੜਾਈ ਵਿੱਚ, ਡਰ ਇੱਕ ਮੁਆਫ਼ ਨਾ ਕਰਨ ਵਾਲਾ ਧੋਖਾ ਅਤੇ ਨਿਰਾਸ਼ਾ ਹੈ, ਇੱਕ ਮੁਆਫ਼ ਨਾ ਕਰਨ ਵਾਲਾ ਅਪਰਾਧ।"[7]

ਨਾਇਡੂ ਨੇ ਪੂਰਬੀ ਅਫ਼ਰੀਕੀ ਇੰਡੀਅਨ ਕਾਂਗਰਸ ਦੇ 1929 ਦੱਖਣੀ ਅਫ਼ਰੀਕਾ ਵਿੱਚ ਸੈਸ਼ਨ ਦੀ ਪ੍ਰਧਾਨਗੀ ਵੀ ਕੀਤੀ।

ਨਾਇਡੂ ਨੂੰ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਮਦਨ ਮੋਹਨ ਮਾਲਵੀਆ ਸਮੇਤ ਹੋਰ ਕਾਂਗਰਸੀ ਨੇਤਾਵਾਂ ਨਾਲ 1930 ਸਾਲਟ (ਨਮਕ) ਮਾਰਚ ਵਿੱਚ ਹਿੱਸਾ ਲੈਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਇੰਡੀਅਨ ਨੈਸ਼ਨਲ ਕਾਂਗਰਸ ਨੇ ਗ੍ਰਿਫ਼ਤਾਰੀਆਂ ਕਾਰਨ ਲੰਡਨ ਵਿੱਚ ਹੋਈ ਪਹਿਲੀ ਗੋਲ ਟੇਬਲ ਕਾਨਫਰੰਸ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ।

ਦਿੱਲੀ ਦੇ ਮੇਹਰੌਲੀ ਵਿਖੇ ਦਰੱਖਤ ਲਗਾਉਂਦੀ ਸਰੋਜਿਨੀ ਨਾਇਡੂ

1931 ਵਿੱਚ, ਹਾਲਾਂਕਿ, ਨਾਇਡੂ ਅਤੇ ਕਾਂਗਰਸ ਪਾਰਟੀ ਦੇ ਹੋਰ ਨੇਤਾਵਾਂ ਨੇ ਗਾਂਧੀ-ਇਰਵਿਨ ਸਮਝੌਤੇ ਦੇ ਮੱਦੇਨਜ਼ਰ ਵਾਇਸਰਾਏ ਲਾਰਡ ਇਰਵਿਨ ਦੀ ਅਗਵਾਈ ਵਾਲੀ ਦੂਜੀ ਗੋਲ ਟੇਬਲ ਕਾਨਫਰੰਸ ਵਿੱਚ ਹਿੱਸਾ ਲਿਆ।

ਨਾਇਡੂ ਗਾਂਧੀ ਦੀ ਅਗਵਾਈ ਵਿੱਚ "ਸਿਵਲ ਅਵੱਗਿਆ ਅੰਦੋਲਨ" ਅਤੇ "ਭਾਰਤ ਛੱਡੋ ਅੰਦੋਲਨ" ਦੀ ਅਗਵਾਈ ਕਰਨ ਵਾਲੀਆਂ ਪ੍ਰਮੁੱਖ ਹਸਤੀਆਂ ਵਿਚੋਂ ਇੱਕ ਸੀ। ਉਸ ਸਮੇਂ ਦੌਰਾਨ ਉਸ ਨੂੰ ਬ੍ਰਿਟਿਸ਼ ਅਧਿਕਾਰੀਆਂ ਦੁਆਰਾ ਵਾਰ ਵਾਰ ਗ੍ਰਿਫ਼ਤਾਰੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਇਥੋਂ ਤੱਕ ਕਿ ਉਸ ਨੇ 21 ਮਹੀਨੇ ਜੇਲ੍ਹ ਵਿੱਚ ਕੱਟੇ ਸਨ।[7]

ਸੰਯੁਕਤ ਰਾਪ੍ਰਾਂਤਾਂ ਦੀ ਰਾਜਪਾਲ

[ਸੋਧੋ]

1947 ਵਿੱਚ ਬ੍ਰਿਟਿਸ਼ ਸ਼ਾਸਨ ਤੋਂ ਭਾਰਤ ਦੀ ਆਜ਼ਾਦੀ ਤੋਂ ਬਾਅਦ, ਨਾਇਡੂ ਨੂੰ ਸੰਯੁਕਤ ਰਾਜਾਂ (ਮੌਜੂਦਾ ਉੱਤਰ ਪ੍ਰਦੇਸ਼) ਦਾ ਗਵਰਨਰ ਨਿਯੁਕਤ ਕੀਤਾ ਗਿਆ, ਜਿਸ ਨੇ ਉਸ ਨੂੰ ਭਾਰਤ ਦੀ ਪਹਿਲੀ ਮਹਿਲਾ ਰਾਜਪਾਲ ਬਣਾਇਆ। ਮਾਰਚ 1949 ਵਿੱਚ ਉਸ ਦੀ ਮੌਤ ਤੱਕ ਉਹ ਇਸ ਅਹੁਦੇ 'ਤੇ ਰਹੀ।[7]

ਸਾਹਿਤਿਕ ਕੈਰੀਅਰ

[ਸੋਧੋ]

ਨਾਇਡੂ ਨੇ 12 ਸਾਲ ਦੀ ਉਮਰ ਵਿੱਚ ਲਿਖਣਾ ਆਰੰਭ ਕੀਤਾ ਸੀ। ਉਸ ਦੇ ਨਾਟਕ, ਮਹਿਰ ਮੁਨੀਰ ਜੋ ਫ਼ਾਰਸੀ ਵਿੱਚ ਲਿਖਿਆ ਸੀ, ਨੇ ਹੈਦਰਾਬਾਦ ਦੇ ਨਵਾਬ ਨੂੰ ਪ੍ਰਭਾਵਤ ਕੀਤਾ।

1905 ਵਿੱਚ, ਉਸ ਦਾ ਪਹਿਲਾ ਕਾਵਿ ਸੰਗ੍ਰਹਿ, ਜਿਸ ਦਾ ਨਾਮ "ਦਿ ਗੋਲਡਨ ਥ੍ਰੈਸ਼ਹੋਲਡ" ਸੀ, ਪ੍ਰਕਾਸ਼ਤ ਹੋਇਆ। ਵਾਲੀਅਮ ਬੋਰ ਵਿੱਚ ਆਰਥਰ ਸਾਇਮਨਜ਼ ਦੁਆਰਾ ਜਾਣ-ਪਛਾਣ ਕਰਵਾਈ ਗਈ। ਉਸ ਦੀਆਂ ਕਵਿਤਾਵਾਂ ਦੀ ਪ੍ਰਸੰਸਾ ਗੋਪਾਲ ਕ੍ਰਿਸ਼ਨ ਗੋਖਲੇ ਵਰਗੇ ਮਸ਼ਹੂਰ ਭਾਰਤੀ ਸਿਆਸਤਦਾਨਾਂ ਨੇ ਵੀ ਕੀਤੀ।

ਨਾਇਡੂ ਦੀ ਕਵਿਤਾ "ਹੈਦਰਾਬਾਦ ਦੇ ਬਜ਼ਾਰਾਂ ਵਿੱਚ" 1912 'ਚ ਉਸ ਦੀਆਂ ਦੂਜੀਆਂ ਕਵਿਤਾਵਾਂ ਦੇ ਨਾਲ "ਦਿ ਬਰਡ ਆਫ਼ ਟਾਈਮ" ਦੇ ਹਿੱਸੇ ਵਜੋਂ ਪ੍ਰਕਾਸ਼ਤ ਹੋਈ ਸੀ। "ਹੈਦਰਾਬਾਦ ਦੇ ਬਜ਼ਾਰਾਂ ਵਿੱਚ" ਦੀ ਅਲੋਚਕਾਂ ਦੁਆਰਾ ਚੰਗੀ ਤਰ੍ਹਾਂ ਪ੍ਰਸੰਸਾ ਕੀਤੀ ਗਈ ਸੀ, ਜਿਨ੍ਹਾਂ ਨੇ ਨਾਇਡੂ ਦੇ ਅਮੀਰ ਸੰਵੇਦਨਾਤਮਕ ਚਿੱਤਰਾਂ ਦੀ ਵੱਖਰੀ ਵਰਤੋਂ ਨੂੰ ਉਸ ਦੀਆਂ ਲਿਖਤਾਂ 'ਚੋਂ ਨੋਟ ਕੀਤਾ ਸੀ।[8][9][10][11]

"ਫ਼ੇਦਰ ਆਫ਼ ਦ ਡਾਨ", ਜਿਸ ਵਿੱਚ ਨਾਇਡੂ ਦੁਆਰਾ 1927 'ਚ ਲਿਖੀਆਂ ਕਵਿਤਾਵਾਂ ਸਨ, ਨੂੰ ਸੰਨ 1915 ਵਿੱਚ ਉਸ ਦੀ ਧੀ ਪਦਮਜਾ ਨਾਇਡੂ ਨੇ ਸੰਪਾਦਿਤ ਕੀਤੀ ਅਤੇ ਬਾਅਦ ਵਿੱਚ ਇਸ ਨੂੰ ਪ੍ਰਕਾਸ਼ਤ ਕੀਤਾ ਗਿਆ।[12]

ਕਾਰਜ

[ਸੋਧੋ]
  • 1905: ਦ ਗੋਲਡਨ ਥ੍ਰੈਸ਼ਹੋਲਡ, ਸੰਯੁਕਤ ਰਾਜ 'ਚ ਪ੍ਰਕਾਸ਼ਿਤ[13] (ਪੁਸਤਕ available online)
  • 1912:ਦ ਬਰਡ ਆਫ਼ ਟਾਈਮ: ਸੌਂਗਜ਼ ਆਫ਼ ਲਾਈਫ, ਡੈਥ ਐਂਡ ਦ ਸਪਰਿੰਗ The Bird of Time: Songs of Life, Death & the Spring, ਲੰਦਨ ਵਿੱਚ ਪ੍ਰਕਾਸ਼ਿਤ[14]
  • 1917:ਦ ਬਰੋਕਨ ਵਿੰਗ: ਸੌਂਗਜ਼ ਆਫ਼ ਲਾਈਫ, ਡੈਥ ਐਂਡ ਦ ਸਪਰਿੰਗ The Broken Wing: Songs of Love, Death and the Spring[14][15]
  • 1916:ਮਹੰਮਦ ਜਿਨਾਹ:ਐਨ ਐਂਬੈਸਡਰ ਆਫ਼ ਯੂਨਿਟੀ Muhammad Jinnah: An Ambassador of Unity[16]
  • 1943:ਦ ਸਕੈਪਟਰਡ ਫਲੂਟ: ਸੌਂਗਜ਼ ਆਫ਼ ਇੰਡੀਆ The Sceptred Flute: Songs of India, ਅਲਾਹਾਬਾਦ: ਕਿਤਾਬਿਸਤਾਨ, ਮੌਤ ਉਪਰੰਤ ਪ੍ਰਕਾਸ਼ਿਤ[14]
  • 1961:ਦ ਫੈਦਰ ਆਫ਼ ਦ ਡਾਨ The Feather of the Dawn, ਮੌਤ ਉਪਰੰਤ ਪ੍ਰਕਾਸ਼ਿਤ, ਇਹਨਾਂ ਦੀ ਬੇਟੀ ਪਦਮਾਜਾ ਨਾਇਡੂ ਦੁਆਰਾ ਪ੍ਰਕਾਸ਼ਿਤ[17]
  • 1971:ਦੀ ਇੰਡੀਅਨ ਵੀਵਰਜ਼ The Indian Weavers[18]

ਮੌਤ

[ਸੋਧੋ]
The ashes of Sarojini Naidu kept at Golden Threshold, Hyderabad before immersion

ਨਾਇਡੂ ਦੀ 2 ਮਾਰਚ 1949 ਨੂੰ ਲਖਨਊ ਦੇ ਸਰਕਾਰੀ ਭਵਨ ਵਿਖੇ ਭਾਰਤੀ ਸਮੇਂ ਮੁਤਾਬਿਕ ਦੁਪਹਿਰ ਦੇ ਸਾਢੇ ਤਿੰਨ ਵਜੇ ਦਿਲ ਦੇ ਦੌਰੇ ਨਾਲ ਮੌਤ ਹੋਈ ਸੀ। 15 ਫਰਵਰੀ ਨੂੰ ਨਵੀਂ ਦਿੱਲੀ ਤੋਂ ਵਾਪਸ ਆਉਣ ਤੋਂ ਬਾਅਦ, ਉਸ ਨੂੰ ਉਸ ਦੇ ਡਾਕਟਰਾਂ ਦੁਆਰਾ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਸੀ, ਅਤੇ ਸਾਰੇ ਸਰਕਾਰੀ ਰੁਝੇਵਿਆਂ ਨੂੰ ਰੱਦ ਕਰ ਦਿੱਤਾ ਗਿਆ। ਉਸ ਦੀ ਸਿਹਤ ਕਾਫ਼ੀ ਖਰਾਬ ਹੋ ਗਈ ਅਤੇ ਜਦੋਂ ਉਸ ਨੂੰ ਗੰਭੀਰ ਸਿਰ ਦਰਦ ਦੀ ਸ਼ਿਕਾਇਤ ਹੋਈ ਤਾਂ 1 ਮਾਰਚ ਦੀ ਰਾਤ ਨੂੰ ਉਸ ਨੂੰ ਖੂਨ ਵਹਿਣਾ ਸ਼ੁਰੂ ਕਰ ਹੋ ਗਿਆ। ਕਾਫ਼ੀ ਖੰਘ ਹੋਣ ਦੇ ਕਾਰਨ ਉਸ ਦੀ ਮੌਤ ਹੋ ਗਈ। ਕਿਹਾ ਜਾਂਦਾ ਹੈ ਕਿ ਨਾਇਡੂ ਨੇ ਉਸ ਦੀ ਦੇਖਭਾਲ ਕਰਨ ਵਾਲੀ ਨਰਸ ਨੂੰ ਤਕਰੀਬਨ ਰਾਤ ਦੇ 10:40 ਵਜੇ ਨੂੰ ਗਾਉਣ ਲਈ ਕਿਹਾ ਸੀ ਜਿਸ ਕਾਰਨ ਉਸ ਨੂੰ ਸੌਣ ਵਿੱਚ ਮਦਦ ਮਿਲੀ। ਅੰਤਮ ਸੰਸਕਾਰ ਗੋਮਤੀ ਨਦੀ 'ਤੇ ਕੀਤੇ ਗਏ ਸਨ।[19] The last rites were performed at the Gomati River.[20]

ਆਪਣੀ ਰਾਜਨੀਤਿਕ ਵਿਰਾਸਤ ਦਾ ਵਿਸ਼ਲੇਸ਼ਣ ਕਰਦਿਆਂ, ਅੰਗਰੇਜ਼ੀ ਲੇਖਕ ਅਤੇ ਦਾਰਸ਼ਨਿਕ ਆਲਡਸ ਹਕਸਲੇ ਨੇ ਲਿਖਿਆ, “ਇਹ ਸਾਡੀ ਚੰਗੀ ਕਿਸਮਤ ਰਹੀ ਹੈ, ਜਦੋਂ ਉਹ ਬੰਬੇ ਵਿੱਚ ਸੀ, ਆਲ-ਇੰਡੀਆ ਕਾਂਗਰਸ ਦੀ ਨਵੀਂ ਚੁਣੀ ਗਈ ਪ੍ਰਧਾਨ ਸ੍ਰੀਮਤੀ ਸਰੋਜਨੀ ਨਾਇਡੂ ਅਤੇ ਸੁਹਜ ਦੇ ਨਾਲ ਮਹਾਨ ਬੌਧਿਕ ਸ਼ਕਤੀ, ਹਿੰਮਤ ਵਾਲੀ ਊਰਜਾ ਨਾਲ ਮਿਠਾਸ, ਮੌਲਿਕਤਾ ਨਾਲ ਵਿਸ਼ਾਲ ਸੰਸਕ੍ਰਿਤੀ, ਅਤੇ ਹਾਸੇ-ਮਜ਼ਾਕ ਨਾਲ ਉਤਸੁਕਤਾ ਦੇ ਸੁਮੇਲ ਵਾਲੀ ਔਰਤ ਨੂੰ ਮਿਲ ਪਾਇਆ ਸੀ। ਜੇਕਰ ਸਾਰੇ ਭਾਰਤੀ ਸਿਆਸਤਦਾਨ ਸ੍ਰੀਮਤੀ ਨਾਇਡੂ ਵਰਗੇ ਹੋ ਜਾਂ, ਤਾਂ ਦੇਸ਼ ਸੱਚਮੁੱਚ ਖੁਸ਼ਕਿਸਮਤ ਹੈ।"[21]

ਗੋਲਡਨ ਥ੍ਰੈਸ਼ਹੋਲਡ

[ਸੋਧੋ]

ਗੋਲਡਨ ਥ੍ਰੈਸ਼ੋਲਡ ਹੈਦਰਾਬਾਦ ਯੂਨੀਵਰਸਿਟੀ ਦਾ ਇੱਕ ਆਫ਼-ਕੈਂਪਸ ਅਨੇਕਸ ਹੈ। ਇਹ ਇਮਾਰਤ ਨਾਇਡੂ ਦੇ ਪਿਤਾ ਅਘੋਰਨਾਥ ਚਟੋਪਾਧਿਆਏ ਦੀ ਰਿਹਾਇਸ਼ ਸੀ, ਜੋ ਹੈਦਰਾਬਾਦ ਕਾਲਜ ਦੇ ਪਹਿਲੇ ਪ੍ਰਿੰਸੀਪਲ ਸਨ। ਇਸ ਦਾ ਨਾਮ ਨਾਇਡੂ ਦੇ ਪਹਿਲੇ ਕਾਵਿ ਸੰਗ੍ਰਹਿ ਦੇ ਨਾਮ ਤੇ ਰੱਖਿਆ ਗਿਆ ਸੀ। ਗੋਲਡਨ ਥ੍ਰੈਸ਼ੋਲਡ ਵਿੱਚ ਹੁਣ ਹੈਦਰਾਬਾਦ ਯੂਨੀਵਰਸਿਟੀ ਦੇ ਸਰੋਜਨੀ ਨਾਇਡੂ ਸਕੂਲ ਆਫ਼ ਆਰਟਸ ਐਂਡ ਕਮਿਊਨੀਕੇਸ਼ਨ ਦਾ ਘਰ ਹੈ।[22]

ਚੱਟੋਪਾਧਿਆਏ ਪਰਿਵਾਰ ਦੀ ਰਿਹਾਇਸ਼ ਦੇ ਸਮੇਂ, ਇਹ ਵਿਆਹ, ਸਿੱਖਿਆ, ਔਰਤ ਸਸ਼ਕਤੀਕਰਨ, ਸਾਹਿਤ ਅਤੇ ਰਾਸ਼ਟਰਵਾਦ ਤੋਂ ਲੈ ਕੇ ਖੇਤਰਾਂ ਵਿੱਚ ਹੈਦਰਾਬਾਦ ਵਿੱਚ ਬਹੁਤ ਸਾਰੇ ਸੁਧਾਰਵਾਦੀ ਵਿਚਾਰਾਂ ਦਾ ਕੇਂਦਰ ਸੀ। ਵਿਸ਼ੇਸ਼ ਤੌਰ 'ਤੇ, ਸੁਧਾਰਵਾਦੀ ਵਿਚਾਰਾਂ ਵਿੱਚ ਔਰਤਾਂ ਲਈ ਵਧੇਰੇ ਸ਼ਕਤੀ ਸ਼ਾਮਲ ਹੁੰਦੀ ਸੀ ਇੱਕ ਸਮੇਂ ਵਿੱਚ ਜਦੋਂ ਭਾਰਤ ਵਿੱਚ ਰਾਜਨੀਤੀ, ਖ਼ਾਸਕਰ ਖੇਤਰੀ ਰਾਜਨੀਤੀ, ਮਰਦਾਂ ਦਾ ਦਬਦਬਾ ਸੀ। ਇਸ ਵਿੱਚ ਕਲਾ ਦੇ ਖੇਤਰ 'ਚ ਔਰਤਾਂ ਦੀ ਸ਼ਮੂਲੀਅਤ ਲਈ ਵਿਚਾਰ ਵੀ ਸ਼ਾਮਲ ਸਨ। ਇਸ ਸਮੇਂ ਦੇ ਅਰਸੇ ਦੌਰਾਨ ਵਿਆਹ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਸਨ ਜੋ ਅੱਜ ਤੱਕ ਕਾਇਮ ਹਨ, ਜਿਸ 'ਚ ਅੰਤਰ-ਖੇਤਰੀ ਅਤੇ ਅੰਤਰ ਜਾਤੀ ਵਿਆਹ ਪ੍ਰਮੁੱਖ ਸਨ। ਇਹ ਵਿਚਾਰ ਉਸ ਦੌਰ ਲਈ ਅਗਾਂਹਵਧੂ ਸਨ, ਪਰ ਸਮੇਂ ਦੇ ਨਾਲ ਹੌਲੀ-ਹੌਲੀ ਭਾਰਤ ਵਿੱਚ ਤਬਦੀਲੀ ਲਿਆਇਆ।[23]

ਇਨਾਮ ਅਤੇ ਸਨਮਾਨ

[ਸੋਧੋ]

ਨਾਇਡੂ ਨੂੰ ਭਾਰਤ ਵਿੱਚ ਪਲੇਗ ਮਹਾਂਮਾਰੀ ਦੇ ਦੌਰਾਨ ਉਸ ਦੇ ਕੰਮ ਲਈ ਬ੍ਰਿਟਿਸ਼ ਸਰਕਾਰ ਨੇ "ਕੈਸਰ-ਏ-ਹਿੰਦ" ਮੈਡਲ ਨਾਲ ਸਨਮਾਨਿਤ ਕੀਤਾ ਸੀ, ਪਰ ਬਾਅਦ ਵਿੱਚ ਉਹ ਅਪ੍ਰੈਲ 1919 ਵਿੱਚ ਜਲਿਆਂਵਾਲਾ ਬਾਗ ਕਤਲੇਆਮ ਦੇ ਕਾਰਨ ਇੱਕ ਪ੍ਰਦਰਸ਼ਨਕਾਰੀ ਵਜੋਂ ਉਸ ਮੈਡਲ ਨੂੰ ਵਾਪਿਸ ਕਰ ਦਿੱਤਾ।[24]

ਕਵਿਤਾ ਲਿਖਣ ਦੇ ਖੇਤਰ ਵਿੱਚ ਉਸ ਦੇ ਕੰਮ ਲਈ, ਨਾਇਡੂ ਨੂੰ “ਭਾਰਤ ਦੀ ਸਵਰ ਕੋਕਿਲਾ” ਦਾ ਖਿਤਾਬ ਦਿੱਤਾ ਗਿਆ।[25]

2014 ਵਿੱਚ, ਗੂਗਲ ਇੰਡੀਆ ਨੇ ਨਾਇਡੂ ਦੇ 135ਵੇਂ ਜਨਮ ਦਿਵਸ ਨੂੰ ਇੱਕ ਗੂਗਲ ਡੂਡਲ ਨਾਲ ਮਨਾਇਆ।[26] ਨਾਇਡੂ ਨੂੰ ਲੰਡਨ ਯੂਨੀਵਰਸਿਟੀ ਦੁਆਰਾ "150 ਮੋਹਰੀ ਔਰਤ" ਦੀ ਸੂਚੀ ਵਿੱਚ ਸੂਚੀਬੱਧ ਕੀਤਾ ਸੀ ਕਿਉਂਕਿ ਸਾਲ 2018 ਵਿੱਚ ਔਰਤਾਂ ਨੇ ਯੂਨਾਈਟਿਡ ਕਿੰਗਡਮ ਵਿੱਚ ਉੱਚ ਸਿੱਖਿਆ ਪ੍ਰਾਪਤ ਕੀਤੀ ਸੀ।[27]

ਐਲੇਨੋਰ ਹੈਲੀਨ ਦੁਆਰਾ 1990 ਵਿੱਚ, ਪਲੋਮਰ ਆਬਜ਼ਰਵੇਟਰੀ ਵਿਖੇ ਲੱਭੇ ਗਏ ਐਸਟ੍ਰੋਇਡ 5647 ਸਰੋਜਿਨੀਨਾਈਡੂ ਦਾ ਨਾਮ ਉਸ ਦੀ ਯਾਦ ਵਿੱਚ ਰੱਖਿਆ ਗਿਆ ਸੀ। ਮਾਈਨਰ ਪਲੈਨਿਟ ਸੈਂਟਰ ਦੁਆਰਾ 27 ਅਗਸਤ 2019 (ਐਮ.ਪੀ.ਸੀ. 115893) ਨੂੰ ਅਧਿਕਾਰਤ ਨਾਮਾਂਕਣ ਹਵਾਲਾ ਪ੍ਰਕਾਸ਼ਤ ਕੀਤਾ ਗਿਆ ਸੀ।

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Colors of India". First Woman Governor of a State in India. Retrieved 25 March 2012.
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. "Biography of Naidu".
  4. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  5. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  6. Paranjape, Makarand (2013). Making India: Colonialism, National Culture, and the Afterlife of Indian English Authority (in ਅੰਗਰੇਜ਼ੀ). New Delhi: Springer Dordrecht Heidelberg New York japan and Amaryllis, an imprint of Manjul Publishing House Pvt., Ltd., New Delhi. p. 190. ISBN 978-94-007-4660-2.
  7. 7.0 7.1 7.2 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named inc
  8. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  9. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  10. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  11. Ashita, Barot. Perfect Practice Series English Babharati Workbook Std.VIII. pp. 17–20. Retrieved 29 September 2013.
  12. Nasta, Susheila (16 November 2012). India in Britain: South Asian Networks and Connections, 1858–1950. p. 213. ISBN 978-0-230-39271-7. Retrieved 13 February 2016.
  13. Knippling, Alpana Sharma, "Chapter 3: Twentieth-Century Indian Literature in English", in Natarajan, Nalini, and Emanuel Sampath Nelson, editors, Handbook of Twentieth-century Literatures of India (Google books link), Westport, Connecticut: Greenwood Publishing Group, 1996, ISBN 978-0-313-28778-7, retrieved 10 December 2008
  14. 14.0 14.1 14.2 Vinayak Krishna Gokak, The Golden Treasury Of Indo-Anglian Poetry (1828-1965), p 313, New Delhi: Sahitya Akademi (1970, first edition; 2006 reprint), ISBN 81-260-1196-3, retrieved August 6, 2010
  15. Sisir Kumar Das, "A History of Indian Literature 1911-1956: Struggle for Freedom: Triumph and Tragedy", p 523, New Delhi: Sahitya Akademi (1995), ISBN 81-7201-798-7; retrieved August 10, 2010
  16. "Jinnah in India's history". The Hindu. 12 August 2001. Retrieved 25 March 2012.
  17. Lal, P., Modern Indian Poetry in English: An Anthology & a Credo, p 362, Calcutta: Writers Workshop, second edition, 1971 (however, on page 597 an "editor's note" states contents "on the following pages are a supplement to the first edition" and is dated "1972")
  18. "Indian Weavers". Poem Hunter. Retrieved 25 March 2012.
  19. "Mrs. Sarojini Naidu Passes Away". The Indian Express. 3 March 1949. p. 1. Retrieved 8 February 2018.
  20. "Last Rites of Sarojini Naidu at Lucknow". The Indian Express. 4 March 1949. p. 1. Retrieved 8 February 2018.
  21. Huxley, Aldous (1926). Jesting Pilate: Travels Through India, Burma, Malaya, Japan, China, and America. Paragon House, New York. p. 22.
  22. "Sarojini Naidu School of Arts & Communication". Retrieved 12 February 2014.
  23. Sharma, Kaushal Kishore (1 January 2003). "Sarojini Naidu: A Preface to Her Poetry". Feminism, Censorship and Other Essays. Sarup & Sons. pp. 56–57. ISBN 978-81-7625-373-4. Retrieved 13 February 2014.
  24. Jain, Reena. "Sarojini Naidu". Stree Shakti. Retrieved 25 March 2010.
  25. Augestine, Seline (17 June 2017). "Nightingale of India". The Hindu. Retrieved 18 October 2019.
  26. "Google Doodle celebrates Sarojini Naidu's 135th Birthday". news.biharprabha.com. Retrieved 12 February 2014.
  27. "Leading Women 1868–2018" Archived 2020-03-08 at the Wayback Machine., University of London.

ਬਾਹਰੀ ਲਿੰਕ

[ਸੋਧੋ]