ਮੁਹੰਮਦ ਖ਼ਾਲਿਦ ਅਖ਼ਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁਹੰਮਦ ਖ਼ਾਲਿਦ ਅਖ਼ਤਰ
ਜਨਮ(1920-01-23)ਜਨਵਰੀ 23, 1920
ਬਹਾਵਲ ਪੁਰ, ਮੌਜੂਦਾ ਪਾਕਿਸਤਾਨ
ਮੌਤ(2002-02-02)ਫਰਵਰੀ 2, 2002
ਕਰਾਚੀ, ਪਾਕਿਸਤਾਨ
ਵੱਡੀਆਂ ਰਚਨਾਵਾਂਚਾਕੀਵਾੜਾ ਮੇਂ ਵਸਾਲ

ਲਾਲਟੈਨ ਔਰ ਦੂਸਰੀ ਕਹਾਣੀਆਂ ਬੀਸ ਸੋ ਗਿਆਰਾ

ਖੋਇਆ ਹੁਆ ਉਫ਼ਕ
ਕੌਮੀਅਤ ਪਾਕਿਸਤਾਨਪਾਕਿਸਤਾਨੀ
ਨਸਲੀਅਤਪੰਜਾਬੀ
ਕਿੱਤਾਮਜ਼ਾਹ ਨਿਗਾਰ, ਨਾਵਲਕਾਰ, ਕਹਾਣੀਕਾਰ, ਅਨੁਵਾਦਕ, ਸਫ਼ਰਨਾਮਾ ਲੇਖਕ
ਧਰਮਇਸਲਾਮ
ਇਨਾਮਆਲਮੀ ਉਰਦੂ ਐਵਾਰਡ ਦੋਹਾ ਫਰਮਾ:ਪ੍ਰਚਮ ਤਸਵੀਰ ਆਦਮ ਜੀ ਅਦਬੀ ਇਨਾਮ
ਵਿਧਾਮਜ਼ਾਹ, ਨਾਵਲ, ਕਹਾਣੀ, ਸਫ਼ਰਨਾਮਾ, ਤਰਜਮਾ

ਮੁਹੰਮਦ ਖ਼ਾਲਿਦ ਅਖ਼ਤਰ (23 ਜਨਵਰੀ 1920 - 2 ਫ਼ਰਵਰੀ 2002) ਪਾਕਿਸਤਾਨ ਨਾਲ ਤਾਅਲੁੱਕ ਰੱਖਣ ਵਾਲਾ ਉਰਦੂ ਦਾ ਨਾਮਵਰ ਮਜ਼ਾਹ ਨਿਗਾਰ, ਨਾਵਲਕਾਰ, ਕਹਾਣੀਕਾਰ, ਅਨੁਵਾਦਕ ਅਤੇ ਸਫ਼ਰਨਾਮਾ ਲੇਖਕ ਸੀ ਜੋ ਆਪਣੇ ਨਾਵਲ ਚਾਕੀਵਾੜਾ ਮੇਂ ਵਸਾਲ ਸਦਕਾ ਮਸ਼ਹੂਰ ਹੈ।

ਜ਼ਿੰਦਗੀ[ਸੋਧੋ]

ਮੁਹੰਮਦ ਖ਼ਾਲਿਦ ਅਖ਼ਤਰ ਦਾ ਜਨਮ 23 ਜਨਵਰੀ 1920 ਨੂੰ ਤਹਿਸੀਲ ਲਿਆਕਤਪੁਰ, ਬਹਾਵਲ ਪੁਰ, ਮੌਜੂਦਾ ਪਾਕਿਸਤਾਨ ਵਿੱਚ ਹੋਇਆ। ਉਸ ਦਾ ਪਿਤਾ ਮੌਲਵੀ ਅਖ਼ਤਰ ਅਲੀ ਬਹਾਵਲਪੁਰ ਤੋਂ ਮੈਂਬਰ ਲੈਜਿਸਲੇਟਿਵ ਅਸੰਬਲੀ ਰਹਿ ਚੁੱਕੇ ਸੀ।[1][2] ਖ਼ਾਲਿਦ ਅਖ਼ਤਰ ਨੇ ਮੁਢਲੀ ਤਾਲੀਮ ਸਾਦਿਕ ਪਬਲਿਕ ਸਕੂਲ ਬਹਾਵਲਪੁਰ ਤੋਂ ਹਾਸਲ ਕੀਤੀ ਜਿਥੇ ਸ਼ਫ਼ੀਕ ਅਲ ਰਹਮਾਨ ਵੀ ਉਸਦਾ ਹਮ ਮਕਤਬ ਸੀ। ਸਾਦਿਕ ਇਜਰਟਨ ਕਾਲਜ ਵਿੱਚ ਦਾਖ਼ਲਾ ਲੈਣ ਦੇ ਬਾਅਦ ਮੁਹੰਮਦ ਖ਼ਾਲਿਦ ਅਖ਼ਤਰ ਤਿੰਨ ਮਹੀਨੇ ਤੱਕ ਗੌਰਮਿੰਟ ਕਾਲਜ ਲਾਹੌਰ ਵਿੱਚ ਪਹਿਲੇ ਸਾਲ ਦੇ ਵਿਦਿਆਰਥੀ ਰਿਹਾ। ਉਪਰੋਕਤ ਕਾਲਜ ਵਿੱਚ ਉਹ ਪ੍ਰੋਫ਼ੈਸਰ ਪਤਰਸ ਬੁਖ਼ਾਰੀ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋਇਆ। ਸਾਦਿਕ ਇਜਰਟਨ ਕਾਲਜ ਵਿੱਚ ਅਹਿਮਦ ਨਦੀਮ ਕਾਸਮੀ ਅਤੇ ਮੁਹੰਮਦ ਖ਼ਾਲਿਦ ਅਖ਼ਤਰ ਦਾ ਸਾਥ ਬਣਿਆ। ਅਹਿਮਦ ਨਦੀਮ ਕਾਸਮੀ, ਤੀਜੇ ਸਾਲ ਵਿੱਚ ਸੀ ਅਤੇ ਖ਼ਾਲਿਦ ਅਖ਼ਤਰ ਤੋਂ ਦੋ ਸਾਲ ਸੀਨੀਅਰ। ਦੋਨੋਂ ਦੀ ਦੋਸਤੀ ਬਹੁਤ ਜਲਦ ਹੋ ਗਈ। ਮੁਹੰਮਦ ਖ਼ਾਲਿਦ ਅਖ਼ਤਰ ਫ਼ਖ਼ਰ ਨਾਲ ਇਹ ਦਾਵਾ ਕਰਦਾ ਸੀ ਕਿ ਅਹਿਮਦ ਨਦੀਮ ਕਾਸਮੀ ਨੂੰ ਉਸ ਨੇ ਅਫ਼ਸਾਨਾ ਨਿਗਾਰੀ ਦੇ ਰਾਹ ਤੇ ਪਾਇਆ ਸੀ।[3]

1945 ਵਿੱਚ ਮੀਕਨੀਗਨ ਇੰਜੀਨਰਿੰਗ ਕਾਲਜ ਤੋਂ ਇਲੈਕਟ੍ਰੋਨਿਕਸ ਇੰਜੀਨਰਿੰਗ ਵਿੱਚ ਬੀ ਐਸ ਸੀ ਕਰਨ ਦੇ ਬਾਅਦ ਉਹ ਉਚੇਰੀ ਤਾਲੀਮ ਦੇ ਲਈ ਲੰਦਨ ਗਿਆ ਅਤੇ ਐਡ ਔਂਸਜ਼ ਪੋਸਟ ਗਰੈਜੂਏਸ਼ਨ ਕਰਨ ਦੇ ਬਾਅਦ 1948 ਵਿੱਚ ਵਤਨ ਵਾਪਸ ਆਇਆ। ਤਾਲੀਮ ਪੂਰੀ ਕਰਨ ਦੇ ਬਾਅਦ ਇੰਗਲਿਸ਼ ਅਲਯਯ ਵਿੱਚ ਦੋ ਸਾਲ ਮੁਲਾਜ਼ਮਤ ਕੀਤੀ ਔ ਅਤੇ 1952 ਵਿੱਚ ਵਾਪਡਾ ਵਿੱਚ ਇੰਜਨੀਅਰ ਵਜੋਂ ਨਿਯੁਕਤ ਹੋਇਆ। ਮੁਹੰਮਦ ਖ਼ਾਲਿਦ ਅਖ਼ਤਰ ਵਾਪਡਾ ਦੇ ਅਦਾਰੇ ਤੋਂ 1980 ਵਿੱਚ ਰਿਟਾਇਰ ਹੋਇਆ।

ਸਾਹਿਤਕ ਯੋਗਦਾਨ[ਸੋਧੋ]

ਮੁਹੰਮਦ ਖ਼ਾਲਿਦ ਅਖ਼ਤਰ ਨੇ ਛੋਟੀ ਉਮਰ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਸੀ। ਜਦ ਉਹ ਸੱਤਵੀਂ ਜਮਾਤ ਵਿੱਚ ਸੀ ਪਹਿਲੀ ਮਰਤਬਾ ਉਸ ਦੇ ਕੁਝ ਮਜ਼ਮੂਨ ਮਾਸਿਕ ਰਸਾਲੇ ਮੁਸਲਿਮ ਗੁਜਰ ਵਿੱਚ ਛਪੇ। ਇਹ ਰਿਸਾਲਾ ਗੁਦਾਸਪੁਰ ਤੋਂ ਪ੍ਰਕਾਸ਼ਿਤ ਹੁੰਦਾ ਸੀ। ਨੌਵੀਂ ਜਮਾਤ ਵਿੱਚ ਮੁਹੰਮਦ ਖ਼ਾਲਿਦ ਅਖ਼ਤਰ ਨੂੰ ਸ਼ਾਇਰ ਬਣਨ ਦਾ ਸ਼ੌਕ ਹੋ ਗਿਆ ਅਤੇ ਉਸ ਨੇ ਖ਼ਿਜ਼ਰ ਤਖ਼ੱਲਸ ਇਖ਼ਤਿਆਰ ਕਰ ਲਿਆ। ਪੰਦਰਾਂ ਬੀਹ ਨਜ਼ਮਾਂ ਦਾ ਇੱਕ ਦਿਵਾਨ ਮੁਰੱਤਬ ਕੀਤਾ ਜਿਸ ਨੂੰ ਉਹ ਆਪਣੇ ਸਿਰਹਾਣੇ ਰੱਖ ਕੇ ਸੌਂਦਾ ਹੁੰਦਾ ਸੀ। ਨੌਵੀਂ ਜਮਾਤ ਦੇ ਦਿਨਾਂ ਵਿੱਚ ਹੀ ਮੁਹੰਮਦ ਖ਼ਾਲਿਦ ਅਖ਼ਤਰ ਨੂੰ ਅੰਗਰੇਜ਼ੀ ਸਾਹਿਤ ਪੜ੍ਹਨ ਦਾ ਚਸਕਾ ਪੈ ਗਿਆ ਸੀ ਜੋ ਤਮਾਮ ਉਮਰ ਕਾਇਮ ਰਿਹਾ। ਕਾਲਜ ਦੇ ਜ਼ਮਾਨੇ ਵਿੱਚ ਉਹ ਨਖ਼ਲਸਤਾਨ ਨਾਮੀ ਕਾਲਜ ਮੈਗਜ਼ੀਨ ਵਿੱਚ ਉਰਦੂ ਅਤੇ ਅੰਗਰੇਜ਼ੀ ਜ਼ਬਾਨਾਂ ਵਿੱਚ ਲਿਖ੍ਸਾ ਰਿਹਾ। ਮੁਹੰਮਦ ਖ਼ਾਲਿਦ ਅਖ਼ਤਰ ਨੇ ਤਨਜ਼ ਤੇ ਮਜ਼ਾਹ, ਖ਼ਾਕਾ ਨਿਗਾਰੀ, ਗਲਪ ਅਤੇ ਸਫ਼ਰਨਾਮੇ ਦੇ ਇਲਾਵਾ ਅਨੇਕ ਅਦਬੀ ਵਿਧਾਵਾਂ ਵਿੱਚ ਆਪਣੇ ਫ਼ਨ ਦਾ ਲੋਹਾ ਮਨਵਾਇਆ ਹੈ।

ਮੁਹੰਮਦ ਖ਼ਾਲਿਦ ਅਖ਼ਤਰ ਦੀ ਪਹਿਲੀ ਤਹਿਰੀਰ ਜੋ ਕਿਸੇ ਅਦਬੀ ਜਰੀਦੇ ਵਿੱਚ ਛਪੀ, ਇੱਕ ਮਜ਼ਾਹੀਆ ਤਹਿਰੀਰ ਸੀ ਜਿਸਨੂੰ ਅਹਿਮਦ ਨਦੀਮ ਕਾਸਮੀ ਦੀ ਸਿਫ਼ਾਰਸ਼ ਪਰ ਮੌਲਾਨਾ ਚਿਰਾਗ਼ ਹੁਸਨ ਹਸਰਤ ਨੇ ਆਪਣੇ ਹਫ਼ਤਾਵਾਰ ਮਜ਼ਾਹੀਆ ਪਰਚੇ ਸ਼ੀਰਾਜ਼ਾ ਵਿੱਚ ਛਾਪਿਆ ਸਈ। ਬਾਅਦ ਨੂੰ 1946 ਵਿੱਚ ਅਹਿਮਦ ਨਦੀਮ ਕਾਸਮੀ ਨੇ, ਖ਼ਾਲਿਦ ਅਖ਼ਤਰ ਦਾ ਲਿਖਿਆ ਸਫ਼ਰਨਾਮਾ ਡੀਪਲੋ ਸੇ ਨਵ ਕੋਟ ਤੱਕ ਮੁਜੱਲਾ ਅਦਬ ਲਤੀਫ਼ ਵਿੱਚ ਛਾਪਿਆ।

ਮੁਹੰਮਦ ਖ਼ਾਲਿਦ ਅਖ਼ਤਰ ਅੰਗਰੇਜ਼ੀ ਦੇ ਨਾਮਵਰ ਲੇਖਕ ਰਾਬਰਟ ਲੂਈ ਸਟੀਵਨਸਨ ਤੋਂ ਬੇਇੰਤਹਾ ਮੁਤਾਸਿਰ ਸੀ।

ਤਸਾਨੀਫ਼[ਸੋਧੋ]

 • 1950ਈ. - ਬੀਸ ਸੌ ਗਿਆਰਾ
 • 1964ਈ. - ਚਾਕੀਵਾੜਾ ਮੇਂ ਵਸਾਲ
 • 1968ਈ. - ਖੋਇਆ ਹੁਆ ਉਫ਼ਕ (ਆਦਮ ਜੀ ਸਾਹਿਤਕ ਇਨਾਮਯਾਫ਼ਤਾ)
 • 1984ਈ. - ਦੋ ਸਫ਼ਰ (ਸਫ਼ਰਨਾਮਾ)
 • 1985ਈ. - ਚਚਾ ਅਬਦਾਲਬਾਕੀ (ਕਹਾਣੀਆਂ)
 • 1989ਈ. - ਮਕਾਤਿਬ ਖ਼ਿਜ਼ਰ (ਮਜ਼ਮੂਨ)
 • 1990ਈ. -ਯਾਤਰਾ (ਸਫ਼ਰਨਾਮਾ)
 • 1995ਈ. -ਇਬਨ ਜਬੇਰ ਕਾ ਸਫ਼ਰ
 • 1997ਈ. - ਲਾਲਟੈਨ ਔਰ ਦੂਸਰੀ ਕਹਾਣੀਆਂ
 • 2008ਈ. - ਕੱਲੀ ਮਨਜਾਰੋ ਕੀ ਬਰਫੇਂ (ਚੋਣਵੇਂ ਤਰਜਮੇ)
 • ਰੇਤ ਪਰ ਲਕੀਰੇਂ (ਇੰਤਖ਼ਾਬ)
 • 2011ਈ. -ਮਜਮੂਆ ਮੁਹੰਮਦ ਖ਼ਾਲਿਦ ਅਖ਼ਤਰ ਜਿਲਦ ਅਵਲ (ਨਾਵਲ)
 • 2011ਈ. - ਮਜਮੂਆ ਮੁਹੰਮਦ ਖ਼ਾਲਿਦ ਅਖ਼ਤਰ ਜਿਲਦ ਦੋਮ (ਸਫ਼ਰਨਾਮੇ)
 • 2011ਈ. - ਮਜਮੂਆ ਮੁਹੰਮਦ ਖ਼ਾਲਿਦ ਅਖ਼ਤਰ ਜਿਲਦ ਸੋਮ (ਅਫ਼ਸਾਨੇ)
 • 2011ਈ. - ਮਜਮੂਆ ਮੁਹੰਮਦ ਖ਼ਾਲਿਦ ਅਖ਼ਤਰ ਜਿਲਦ ਚਹਾਰੁਮ (ਚਚਾ ਅਬਦਾਲਬਾ ਕੀ ਕਹਾਣੀਆਂ)

ਹਵਾਲੇ[ਸੋਧੋ]