ਮੁਹੰਮਦ ਗ਼ੌਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁਹੰਮਦ ਗ਼ੌਰੀ
Shrine of Mu'izz al-Din Muhammad.JPG
ਸੋਹਾਵਾ, ਪਾਕਿਸਤਾਨ ਵਿੱਚ ਮੁਹੰਮਦ ਗ਼ੌਰੀ ਦਾ ਮਕਬਰਾ
ਗ਼ੋਰੀ ਰਾਜਵੰਸ਼ ਦਾ ਸੁਲਤਾਨ
ਸ਼ਾਸਨ ਕਾਲ 1173–1203 (ਆਪਣੇ ਭਰਾ ਗਿਆਠ ਅਲ-ਦੀਨ ਮੁਹੰਮਦ ਨਾਲ)
1203–1206 (ਖੁਦ ਸ਼ਾਸ਼ਕ)
ਪੂਰਵ-ਅਧਿਕਾਰੀ ਗਿਆਠ ਅਲ-ਦੀਨ ਮੁਹੰਮਦ
ਵਾਰਸ ਗ਼ੌਰ : ਗਿਆਠ ਅਲ-ਦੀਨ ਮਹਿਮੂਦ
ਗਜ਼ਨੀ : ਤਾਜ ਅਦ-ਦੀਨ ਜਿਲਦੀਜ
ਲਾਹੌਰ: ਕੁਤੁਬੁੱਦੀਨ ਐਬਕ
ਬੰਗਾਲ: ਮੁਹੰਮਦ ਬਿਨ ਬਖ਼ਤਿਆਰ ਖਿਲਜੀ
ਮੁਲਤਾਨ: ਨਸੀਰ-ਉਦ-ਦੀਨ ਕੁਬਾਚਾ
ਪਿਤਾ ਬਾਹਾ ਅਲ-ਦੀਨ ਸੈਮ ਪਹਿਲਾ
ਜਨਮ 1149
ਗ਼ੌਰ, ਗ਼ੋਰੀ ਰਾਜਵੰਸ਼ (ਹੁਣ ਅਫ਼ਗ਼ਾਨਿਸਤਾਨ)
ਮੌਤ 15 ਮਾਰਚ 1206
ਦਮਿਆਕ, ਜਿਹਲਮ ਜ਼ਿਲ੍ਹਾ, ਗ਼ੋਰੀ ਰਾਜਵੰਸ਼ (ਹੁਣ ਪਾਕਿਸਤਾਨ)
ਦਫ਼ਨ ਗਜ਼ਨੀ
ਧਰਮ ਸੁੰਨੀ ਇਸਲਾਮ

ਮੁਹੰਮਦ ਗੌਰੀ 12ਵੀ ਸ਼ਤਾਬਦੀ ਦਾ ਅਫਗਾਨ ਯੋਧਾ ਸੀ ਜੋ ਗਜਨੀ ਸਾਮਰਾਜ ਦੇ ਅਧੀਨ ਗੌਰ ਨਾਮਕ ਰਾਜ ਦਾ ਸ਼ਾਸਕ ਸੀ। ਉਹ 1173 ਈ. ਵਿੱਚ ਗੌਰ ਦਾ ਸ਼ਾਸਕ ਬਣਿਆ ਅਤੇ ਉਸ ਨੇ ਭਾਰਤੀ ਉਪ ਮਹਾਦੀਪ ਉੱਤੇ ਪਹਿਲਾ ਹਮਲਾ ਮੁਲਤਾਨ (1175 ਈ.) ਉੱਤੇ ਕੀਤਾ। ਪਾਟਨ (ਗੁਜਰਾਤ) ਦੇ ਸ਼ਾਸਕ ਭੀਮ ਦੂਸਰੇ ਉੱਤੇ ਮੁਹੰਮਦ ਗੌਰੀ ਨੇ 1178 ਈ. ਵਿੱਚ ਹਮਲਾ ਕੀਤਾ ਕਿੰਤੂ ਬੁਰੀ ਤਰ੍ਹਾਂ ਹਾਰ ਗਿਆ।

ਮੁਹੰਮਦ ਗੌਰੀ ਅਤੇ ਪ੍ਰਿਥਵੀਰਾਜ ਚੌਹਾਨ ਦੇ ਵਿਚਕਾਰ ਤਰਾਈਨ ਦੇ ਮੈਦਾਨ ਵਿੱਚ ਦੋ ਲੜਾਈਆਂ ਹੋਈਆਂ। 1191 ਈ. ਵਿੱਚ ਹੋਏ ਤਰਾਈਨ ਦੀ ਪਹਿਲੀ ਲੜਾਈ ਵਿੱਚ ਪ੍ਰਿਥਵੀਰਾਜ ਚੌਹਾਨ ਦੀ ਫਤਹਿ ਹੋਈ ਪਰ ਅਗਲੇ ਹੀ ਸਾਲ 1192 ਈ . ਵਿੱਚ ਪ੍ਰਿਥਵੀਰਾਜ ਚੌਹਾਨ ਨੂੰ ਤਰਾਈਨ ਦੀ ਦੂਸਰੀ ਲੜਾਈ ਵਿੱਚ ਮੁਹੰਮਦ ਗੌਰੀ ਨੇ ਉਸਨੂੰ ਬੁਰੀ ਤਰ੍ਹਾਂ ਹਰਾਇਆ।

ਮੁਹੰਮਦ ਗੌਰੀ ਨੇ ਚੰਦਾਵਰ ਦੀ ਲੜਾਈ (1194 ਈ.) ਵਿੱਚ ਦਿੱਲੀ ਦੇ ਗਹੜਵਾਲ ਖ਼ਾਨਦਾਨ ਦੇ ਸ਼ਾਸਕ ਜੈਚੰਦ ਨੂੰ ਹਾਰ ਦਿੱਤੀ। ਉਸ ਨੇ ਭਾਰਤ ਵਿੱਚ ਜਿੱਤਿਆ ਸਾਮਰਾਜ ਆਪਣੇ ਸੈਨਾਪਤੀਆਂ ਨੂੰ ਸੌਪ ਦਿੱਤਾ ਅਤੇ ਆਪ ਗਜਨੀ ਚਲਾ ਗਿਆ। 15 ਮਾਰਚ 1206 ਈ . ਨੂੰ ਮੁਹੰਮਦ ਗੌਰੀ ਦੀ ਗਜਨੀ ਵਿੱਚ ਹੱਤਿਆ ਕਰ ਦਿੱਤੀ ਗਈ। ਬਾਅਦ ਵਿੱਚ ਗੋਰੀ ਦੇ ਗੁਲਾਮ ਕੁਤੁਬੁੱਦੀਨ ਐਬਕ ਨੇ ਗ਼ੁਲਾਮ ਖ਼ਾਨਦਾਨ ਦੀ ਨੀਂਹ ਰੱਖੀ।